ਖ਼ਬਰ ਹੈ ਕਿ ਅਕਾਲੀ-ਭਾਜਪਾ ਦੇ ਹੱਕ ਵਿਚ ਰੈਲੀ ਦੌਰਾਨ ਕਿਹਾ ਕਿ ਪੰਜਾਬ ਦੀ ਜਨਤਾ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੀ ਹੈ।ਉਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਪਾਣੀ ਦੀ ਘਾਟ ਨਾ ਆਵੇ , ਇਸ ਲਈ ਪਾਕਿਸਤਾਨ ਜਾਣ ਵਾਲਾ ਸਿੰਧੂ ਘਾਟੀ ਦਾ ਪਾਣੀ ਰੋਕ ਕੇਪੰਜਾਬ ਨੁੰ ਦਿਤਾ ਜਾਵੇਗਾ । ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਪਸੀਨਾ ਵਹਾਕੇ ਕਣਕ ਉਗਾਉਂਦੇ ਹਨ ਅਤੇ ਇਥੋਂ ਦੇ ਜਵਾਨ ਖੂਨ ਵਹਾਕੇ ਦੇਸ਼ ਦੀ ਸੁਰੱਖਿਆ ਕਰਦੇ ਹਨ। ਇਸ ਲਈ ਇਥੋਂ ਦੇ ਲੋਕਾਂ ਨੂੰ ਸਹੂਲਤਾਂ ਦੇਣਾ ਪੂਰੇ ਦੇਸ਼ ਦਾ ਫਰਜ਼ ਹੈ।
ਅਗਲੀ ਸਰਕਾਰ ਭਾਈ ਆਈ ਕਿ ਆਈ ! ਬਾਦਲਾਂ ਦੀ ਆਈ ਜਾਂ ਕੈਪਟਨਾਂ ਦੀ ਆਈ ਜਾਂ ਆਈ ਭਾਈ “ਆਪ” ਵਾਲਿਆਂ ਦੀ ! ਸਭਨਾਂ ਨੇ ਭਾਈ ਸਹੂਲਤਾਂ ਦੇ ਪਟਾਰੇ ਖੋਹਲ ਦੇਣੇ ਆ। ਪਾਈਆ ਘਿਉ, ਅੱਧ ਪਾ ਦਾਲ , ਤੋਲਾ ਕੁ ਹਲਦੀ , ਆਟਾ , ਕਣਕ, ਚਾਵਲ ਮਿਹਨਤੀ ਪੰਜਾਬੀਆਂ ਦੇ ਦਰੀਂਧਰ ਦੇਣਾ ਆਂ ਤਾਂ ਕਿ ਘਰ ਬੈਠੇ ਖਾਈ ਜਾਣ ਤੇ ਸਰਕਾਰਾਂ ਦੇ ਗੁਣ ਗਾਈ ਜਾਣ। ਨੌਜਵਾਨਾਂ ਨੂੰ ਇੰਟਰਨੈਟ , ਡਿਜ਼ੀਟਲ , ਮੋਬਾਇਲ ਦੇ ਕਿੱਤੇ ਲਾਕੇ , ਹੱਥ ਤੇ ਹੱਥ ਧਰਕੇ ਬਿਠਾ ਦੇਣਾ ਆ ਤਾਂ ਕਿ ਉਹ ਸਵਾਲ ਹੀ ਨਾ ਪੁਛਣ। ਜੇਕਰ ਪੁੱਛਣ ਨੌਕਰੀਆਂ ਜਵਾਬ ਮਿਲੂ ਨਾ ਭਾਈ ਨਾ। ਜੇਕਰ ਪੁਛਣਰੁਜ਼ਗਾਰ , ਜਵਾਬ ਮਿਲੂ ਨਾ ਭਾਈ ਨਾ। ਜੇਕਰ ਪੁੱਛਣ ਮੁਫਤ ਸਿੱਖਿਆ , ਬਿਲਕੁਲ ਨਾ ! ਚੰਗੀਆਂ ਸਿਹਤ ਸਹੂਲਤਾਂ , ਨਾ ਵੀਰੋ ਨਾ। ਜੇਕਰ ਪੁੱਛਣ ਵਿਦੇਸ਼ ਜਾਣਾ ਪਾਸਪੋਰਟ ਦੇ ਦਿਉਗੇ , ਆਖਣਗੇ ਹਾਜ਼ਰ ਆਂ, ਅੱਜ ਕਰੋ ਅਪਲਾਈ ਕੱਲ ਮਿਲੂ ਪਾਸਪੋਰਟ!
ਗੱਲ ਸਰਕਾਰਾਂ ਦੀ ਚੱਲੀ ਆ। ਗੱਲੀਂ ਬਾਤੀਂ ਨੌਕਰੀਆਂ ਹਾਜ਼ਰ, ਹਜ਼ਾਰਾਂ ਨਹੀਂ ਲੱਖਾਂ! ਗੱਲੀਬਾਤੀਂ ਨਸ਼ਿਆਂ ਤੇ ਰੋਕ , ਦਾਜ ਦਹੇਜ ਬੰਦ, ਰੇਤਾ ਬਜ਼ਰੀ ਗੁਰਗੇ ਜੇਲਾਂ ਅੰਦਰ ਅਤੇ ਮਸਤ ਕਲੰਦਰ ਘਰ ਦੇ ਅੰਦਰ !! ਹੈ ਕਿ ਨਾ ? ਗੱਲੀਬਾਤੀਂ ਉਦਯੋਗ ਖੁਲਣਗੇ , ਕਿਸਾਨਾਂ ਨੂੰ ਦੇਸੋਂ ਕੱਢ ਵਿਦੇਸ਼ਾਂ 'ਚਜ਼ਮੀਨਾਂ ਮਿਲਣਗੀਆਂ ਨੇਤਾਂ ਆਂਹਦੇ ਆ ਪਿਆਰੇ ਦੇਸ਼ ਪੰਜਾਬ 'ਚ ਤਾਂ ਉਹੀ ਰਹਿਣ ਲਈ ਛੱਡਣੇ ਆ, ਜਿਹੜੇ ਜੀ ਹਜੂਰ ਹੋਣਗੇ , ਸਰਕਾਰ ਦੇ ਗੁਣ ਗਾਉਣਗੇ। ਸਰਕਾਰਾਂ ਵਾਲੇ ਨੇਤਾ ਤਾਂ ਉਹੀ ਪੁੱਗਣਗੇ , ਜਿਹੜੇ ਇਹ ਗਾਉਣਗੇ , “ਚੀਚੋ ਚੀਚ ਗੰਡੇਰੀਆ ਦੋ ਤੇਰੀਆਂ ਦੋ ਮੇਰੀਆਂ”। ਪਰ ਭਾਈਐਤਕਾਂ ਲੋਕਾਂ ਕੁਝ ਵਾਹਵਾ ਹੀ ਅੱਖਾਂ ਫੇਰੀਆਂ ਲਗਦੀਆਂ ਆਂ, ਜਿਹੜੇ ਨੇਤਾਵਾਂ ਵੱਲ ਵੇਖ ਆਖ ਰਹੇ ਆ , “ਚੀਚੋ ਚੀਚ ਗੰਡੇਰੀਆਂ , ਬਿਨ ਪਾਣੀ ਘੁੰਮਣ ਘੇਰੀਆ”।
ਤੂੰ ਕੌਣ, ਮੈਂ ਕੌਣ
ਖਬਰ ਹੈ ਕਿ ਕਾਂਗਰਸ ਦੇ ਰਾਸ਼ਟਰੀ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਚੋਣਾਂ ਜਿੱਤਣ ਉਪਰੰਤ ਕੈਪਟਨ ਅਮਰਿੰਦਰ ਸੂਬੇ ਦੇ ਮੁੱਖ ਮੰਤਰੀ ਹੋਣਗੇ । ਇਸ ਮੌਕੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਤਾਬੜਤੋੜ ਹਮਲੇ ਕਰਦਿਆਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀਨਰੇਂਦਰ ਮੋਦੀ , ਜੋ ਰੈਲੀਆਂ ਨੁੰ ਸੰਬੋਧਨ ਕਰਨ ਇਥੇ ਆਉਣਗੇ , ਦੇਸ਼ ਭਰ ਵਿੱਚ ਫੈਲੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਦੀ ਦੁਹਾਈ ਦੇਂਦੇ ਹਨ ਪਰ ਭ੍ਰਿਸਟਾਚਾਰ ਵਿਚ ਲਿਪੁਤ ਸੁਖਬੀਰ ਸਿੰਘ ਬਾਦਲ ਨੂੰ ਆਪਣਾ “ਮਿੱਤਰ” ਆਖਦੇ ਹਨ, ਅਜਿਹਾ ਕਿਉਂ ? ਇਸ ਮੌਕੇ ਬੋਲਦਿਆਂ ਸਟਾਰ ਪ੍ਰਚਾਰਕਨਵਜੋਤ ਸਿੱਧੂ ਨੇ ਕਿਹਾ , “ਰੁੱਤ ਨਵਿਆਂ ਦੀ ਆਈ ਆ”।
ਰਾਜਨੀਤੀ 'ਚ ਕੋਈ ਕਿਸੇ ਦਾ ਨਾ ਵੈਰੀ , ਨਾ ਬੇਗਾਨਾ , ਨਾ ਮਿੱਤਰ। ਆਹ ਵੇਖੋ ਨਾ ਆਪਣਾ ਭਾਈ ਸਿੱਧੂ ਕਾਂਗਰਸੀਆਂ ਦੀਆਂ “ਵਿਕਟਾਂ” ਉਡਾਉਂਦਾ , ਛੱਕੇ ਛੁਡਾਉਂਦਾ , ਰਾਹੁਲ ਦੇ ਚਰਨੀਂ ਆ ਢੱਠਾ । ਬਣ ਗਿਆ ਵੈਰੀਆਂ ਦਾ ਮਿੱਤਰ!! ਬਰਨਾਲੇ ਵਾਲੇ ਅਕਾਲੀ , ਕਾਂਗਰਸੀ ਬਣੇ ਤੇ ਮੁੜ ਬਾਦਲਾਂਦੇ ਪੈਰੀਂ ਆ ਪਏ , ਬਣ ਗਏ ਮਿੱਤਰਾਂ ਦੇ ਵੈਰੀ ! ਕੱਲ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡਕੇ ਮੈਦਾਨ ਭੱਜ ਗਏ “ਬਰਾੜ “ ਵਰਗੇ ਤੇ ਤ੍ਰਿਮੂਲ ਦੇ ਚਰਨੀਂ ਜਾ ਲੱਗੇ । ਸੂੰਢ , ਪਲਾਸੌਰ , ਬਿੱਲਾ , ਨੱਤ , ਸਿੱਧੂ , ਮਮਿਸਾਂ, ਮੋਗਾਂ ਵਰਗੇ ਕਾਂਗਰਸੀਆਂ ਉਪਰਲਿਆਂ ਨੂੰ ਅੱਖਾਂ ਦਿਖਾਈਆਂ,ਅਗਲਿਆਂ ਮੱਖਣ ਚੋਂ ਵਾਲ ਵਾਂਗਰ ਬਾਹਰ ਕੱਢਕੇ ਬਿਠਾ ਦਿਤੇ । ਜਿਨਾਂ ਪ੍ਰਵਾਸੀਆਂ ਪੰਜਾਬੀਆਂ ਨੂੰ “ਬਾਦਲ” ਆਪਣੇ ਸਮਝਦੇ ਸੀ, ਜਿਨਾਂ ਦੀਆਂ ਮੁੱਠੀਆਂ ਚਾਪੀਆਂ ਕਰਦੇ ਸਨ, ਹੋਟਲਾਂ-ਮੋਟਲਾਂ 'ਚ ਠਹਿਰਾਉਂਦੇ ਸੀ, ਉਹੀ ਜਹਾਜ਼ ਦੇ ਜਹਾਜ਼ ਭਰ ਵਿਦੇਸ਼ੋਂ ਦੇਸ਼ “ਬਾਦਲ ਭਜਾਓ, ਪੰਜਾਬ ਬਚਾਓ” ਦਾਨਾਹਰੇ ਲਾਉਂਦੇ ਫਿਰਦੇ ਆ। ਤੇ ਜਿਹੜੇ ਕੇਜਰੀਵਾਲ ਤੇ ਉਹਦੇ ਸਾਥੀਆਂ ਨੁੰ “ਮਸੀਹਾ” ਸਮਝਦੇ ਸੀ, ਉਹੀ ਆਂਹਦੇ ਆ , “ਇਹ ਈਸਟ ਇੰਡੀਆ ਕੰਪਨੀ ਆ, ਪੰਜਾਬ ਲੁੱਟਣ ਆਈ ਆ । ਜੀਹਨੂੰ ਟਿਕਟ ਮਿਲੀ , ਉਹਦੇ ਲਈ ਉਹਦਾ ਨੇਤਾ ਦੇਵਤਾ । ਜੀਹਦੀ ਟਿਕਟ ਕੱਟੀ ਗਈ , ਉਹਦੇ ਲਈਉਹਦਾ ਉਹੀ ਨੇਤਾ ਰਾਖ਼ਸ਼। ਮੋਦੀ ਹੋਵੇ ਜਾਂ ਬਾਦਲ , ਰਾਹੁਲ ਹੋਵੇ ਜਾਂ ਕੈਪਟਨ , ਕੇਜਰੀ ਹੋਵੇ ਜਾਂ ਮਾਨ , ਸਭ ਭਾਈ ਹਰੀਆਂ ਐਨਕਾਂ ਲਈ ਫਿਰਦੇ ਆ। ਜੀਹਦੇ ਫਿਟ ਆਉਂਦੀ ਆ ਉਹਦੇ ਹੀ ਚੁੱਕ ਚੁੱਕ ਲਾਈ ਜਾਂਦੇ ਆ। ਕਿਸੇ ਦਾ ਜੱਸ ਗਾਈਂ ਜਾਂਦੇ ਆ , ਕਿਸੇ ਦੇ ਕੀਰਨੇ ਪਾਈ ਜਾਂਦੇ ਆ। ਤੇਦੁਨੀਆਂ ਮਤਲਬ ਦੀ ਕੋਈ ਨਾ ਕਿਸੇ ਦਾ ਬੇਲੀ!! ਮਤਲਬ ਨਿਕਲ ਗਿਆ ਤੋਂ ਪਹਿਚਾਨਤੇ ਨਹੀਂ, ਹਮ ਤੋਂ ਕਿਸੇ ਕੁ ਜਾਨਤੇ ਨਹੀਂ । ਤੇ ਸਿਆਸਤ ਵਿੱਚ ਤਾਂ ਭਾਈ ਤੂੰ ਕੌਣ ਮੈਂ ਕੌਣ ਆ। ਸਭ ਕੁਰਸੀ , ਪੈਸਾ, ਸ਼ੋਹਰਤ ਦਾ ਖੇਲ ਆ।
ਸ਼ਾਮਲ ਹਨ ਸਾਜ਼ਿਸ਼ਾਂ ਵਿੱਚ ਖ਼ਾਸ ਨੇ ਪਰਿੰਦੇ, ਰੁੱਤਾਂ ਦੇ ਹੱਥੋਂ ਹੋਏ ਬੇ-ਆਸ ਨੇ ਪਰਿੰਦੇ
ਖ਼ਬਰ ਹੈ ਕਿ ਭਾਰਤੀ ਕਿਸਾਨ ਯੂਨੀਅਨ [ਭਾਰਤ] ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਲਖਮੀਰਪੁਰ ਨੇ ਐਲਾਨ ਕੀਤਾ ਹੈ ਕਿ ਉਨਾਂ ਦੀ ਯੂਨੀਅਨ ਪੰਜਾਬ ਵਿਧਾਨ ਸਭਾ'ਚ ਆਮ ਆਦਮੀ ਪਾਰਟੀ ਨੂੰ ਵੋਟਾਂ ਪੁਆਏਗੀ। ਕਿਸਾਨ ਯੂਨੀਅਨ ਲੱਖੋਵਾਲ ਨੇ ਅਕਾਲੀ-ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾਕੀਤਾ ਹੈ, ਜਦਕਿ ਰਾਜੋਵਾਲ ਦੀ ਕਿਸਾਨ ਯੂਨੀਅਨ ਵਲੋਂ ਵੀ ਵੱਖਰਾ ਰਸਤਾ ਅਖਤਿਆਰ ਕੀਤਾ ਹੋਇਆ ਹੈ। ਖੱਬੇ ਪੱਖੀ ਕਿਸਾਨ ਯੂਨੀਅਨਾਂ ਖੱਬੀ ਸੋਚ ਵਾਲੇ ਉਮੀਦਵਾਰ ਦੇ ਹੱਕ ਵਿੱਚ ਭੁਗਤ ਰਹੀਆਂ ਹਨ।
ਅੱਜ ਅੰਨ ਦਾਤਾ ਪੰਜਾਬ ਦਾ, ਹੱਥ ਅੱਡਕੇ ਕਰਜ਼ਾ ਤੇ ਸਬਸਿਡੀਆਂ ਮੰਗਣ ਤੇ ਮਜ਼ਬੂਰ ਹੋਇਆ ਦਿਸਦਾ ਹੈ। ਛੋਟੇ ਤੋਂ ਲੈਕੇ ਵੱਡੇ ਕਿਸਾਨ ਦਾ ਪੋਰਾ-ਪੋਰਾ ਕਰਜ਼ੇ ਨਾਲ ਵਿੰਨਿਆ ਹੋਇਆ। ਮੰਗਦਾ ਇਕੋ ਗੱਲ ਆ ਕਿ ਜਿਹੜੀ ਉਹ ਮਿਹਨਤ ਕਰਦਾ, ਸੱਪਾਂ ਦੀਆਂ ਸਿਰੀਆਂ ਖੇਤਾਂ'ਚ ਮਿੱਧਦਾ, ਫਸਲਾਂਉਗਾਉਂਦਾ ਆ, ਉਹਦਾ ਇਵਜ਼ਾਨਾ ਉਹਨੂੰ ਮਿਲੇ। ਸਰਕਾਰੀ ਰਿਪੋਰਟਾਂ ਤੇ ਡਾ: ਸੁਬਰਾਮਨੀਅਮ ਦੀ ਕਿਸਾਨ ਰਿਪੋਰਟ ਵੀ ਆਹਦੀ ਆਂ, ਵਿਚਾਰੇ ਕਿਰਤੀ ਕਾਮੇ ਕਿਸਾਨ ਨੂੰ ਉਹਦੀ ਫਸਲ ਦਾ ਲਾਗਤ ਮੁੱਲ ਦੇ ਦਿਓ” ਕਿਸੇ ਨਾ ਸੁਣੀ ਸੁਬਰਾਮਨੀਅਮ ਦੀ, ਕਿਸੇ ਨਾ ਸੁਣਨੀ ਦੋਫਾੜ ਹੋਈਆ ਸਾਜ਼ਿਸ਼ਾਂਦਾ ਸ਼ਿਕਾਰ ਕਿਸਾਨੀ ਯੂਨੀਅਨਾਂ, ਮੰਚਾਂ ਦੀ ਜਿਹੜੇ ਲੀਡਰਾਂ ਦੇ ਝੋਲੀ-ਚੁੱਕ ਬਣੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਬੇਖਬਰ, ਸਿਰਫ ਅੰਕੜੇ ਇਕੱਠੇ ਕਰਨ ਵਾਲੇ ਆਪਣੇ ਆਕਿਆਂ ਤੋਂ ਆਪਣੇ ਲਈ ਕੁਰਸੀਆਂ ਮੰਗਦੇ ਆ ਤੇ ਕਿਸਾਨਾਂ ਦੇ ਹਿੱਤ ਵੇਚ-ਵੇਚ ਖਾ ਰਹੇ ਆ।
ਕਿਸਾਨ ਮਰ ਰਿਹਾ, ਖੁਦਕੁਸ਼ੀ ਕਰ ਰਿਹਾ। । ਖੇਤਾਂ ਦੇ ਬੰਨਿਆਂ ਤੇ ਜ਼ਹਿਰੀ ਹਵਾ ਖਾ ਰਿਹਾ। ਕੈਂਸਰ ਪਿੰਡੇ ਤੇ ਹੰਢਾ ਰਿਹਾ। ਕਿਸਾਨ ਦੀ ਔਲਾਦ ਹੱਥ ਪਾਸਪੋਰਟ ਫੜੀ ਖੇਤ ਗਿਰਵੀ ਰੱਖ ਵਿਦੇਸ਼ਾਂ ਵੱਲ ਭੱਜ ਰਹੀ ਆ ਜਾਂ ਨਸ਼ਿਆਂ ਦੀ ਮਾਰ ਮੌਤ ਨੂੰ ਗਲਵਕੜੀ ਪਾ ਰਹੀ ਹੈ ਤੇ ਉਹਦੀ ਅਰਥੀ ਤੇਕਿਸਾਨਾਂ ਦੇ ਨੇਤਾ ਕਿਸਾਨਾਂ ਨੂੰ ਨਿਰਾਸ਼ ਕਰ ਇਕੋ ਥਾਂ ਇਕੱਠੇ ਹੋਣ ਦੀ ਵਿਜਾਏ ਆਪਣਾ ਹਲਵਾ-ਮੰਡਾ ਤਿਆਰ ਕਰ ਰਹੇ ਆ, “ਸ਼ਾਮਲ ਹਨ ਸਾਜਿਸ਼ਾਂ ਵਿੱਚ ਖ਼ਾਸ ਨੇ ਪਰਿੰਦੇ, ਰੁੱਤਾਂ ਦੇ ਹੱਥੋਂ ਹੋਏ ਬੇ-ਆਸ ਨੇ ਪਰਿੰਦੇ”
ਛਣ ਛਣਾ ਛਣ, ਛਣ ਛਣਾ ਛਣ
ਖ਼ਬਰ ਹੈ ਕਿ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੀ ਉਨਾਂ ਲੋਕਾਂ ਨਾਲ ਭਾਈਵਾਲੀ ਹੈ ਜਿਨਾਂ ਨੇ ਪੰਜਾਬ ਦੇ ਹਾਲਤ ਵਿਗਾੜੇ ਹਨ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਕਾਂਗਰਸ ਨੇ 1984'ਚ ਸਿੱਖਾਂ ਦਾ ਕਤਲੇ ਆਮ ਕਰਵਾਇਆ। ਪੰਜਾਬ ਦਾਦਰਿਆਵਾਂ ਦਾ ਪਾਣੀ ਉਤੇ ਹੱਕ ਕਾਂਗਰਸ ਅਤੇ “ਆਪ” ਦੀ ਸਾਜ਼ਿਸ਼ ਨਾਲ ਖੋਹਕੇ ਦੂਜੇ ਸੂਬਿਆਂ ਨੂੰ ਦਿਤਾ ਜਾ ਰਿਹਾ। ਤੇ ਖਦਸ਼ਾ ਹੈ ਕਿ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ ਤੇ ਲੋਕ ਭੁਖਮਰੀ ਦਾ ਸ਼ਿਕਾਰ ਹੋ ਜਾਣਗੇ। ਇਸ ਸਮੇਂ ਮੁਖਮੰਤਰੀ ਦੇ ਦਾਮਾਦ ਤੇ ਅਕਾਲੀ ਮੰਤਰੀ ਆਦੇਸ਼ ਪ੍ਰਤਾਪ ਸਿੰਘਕੈਰੋਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਅਤੇ ਸੂਬੇ ਦੇ ਇੱਕ ਕਰੋੜ 40 ਲੱਖ ਲੋਕ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ।
ਵੱਡੇ ਵੱਡੇ ਲੰਗਰ ਲਾਉਣ ਵਾਲਾ, ਭੁਖਿਆਂ ਦੇ ਢਿੱਡ ਭਰਨ ਵਾਲਾ ਪੰਜਾਬ ਤੇ ਪੰਜਾਬੀ “ਸਮੇਂ ਦੀ ਮਾਰ” ਨਾਲ ਐਨਾ ਬਦਹਾਲ ਕਰ ਦਿਤਾ ਗਿਆ ਹੈ ਹਾਕਮਾਂ ਵਲੋਂ ਕਿ ਉਸਦੀ ਲਗਭਗ ਅੱਧੀ ਅਬਾਦੀ ਆਟਾ ਦਾਲ ਸਕੀਮ ਅਧੀਨ ਦੋ ਰੁਪਏ ਕਿਲੋ ਕਣਕ ਇੱਕ ਰੁਪਏ ਕਿਲੋ ਚਾਵਲ ਲੈਣ ਤੇ ਮਜ਼ਬੂਰ ਕਰਦਿਤੀ ਗਈ ਹੈ। ਹੁਣ ਹਲਦੀ, ਚਾਹਪੱਤੀ, ਗਰਮ ਮਸਾਲੇ, ਲੂਣ ਘਿਉ, ਗੁੜ, ਚੀਨੀ ਵੀ ਤਿਆਰ ਰੱਖਿÀ ਭਾਈ! ਬੱਲੇ ਉਏ ਸ਼ੇਰੋ! ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ! ਕਦੇ ਗਾਈਦਾ ਸੀ “ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈÀ, ਜਿਵੇਂ ਫੁਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ” ਤੇ ਹੁਣ ਕਹਿਣ ਤੇਮਜ਼ਬੂਰ ਹੋ ਗਏ ਆਂ” ਛਣ ਛਣਾ ਛਣ, ਚਣ ਛਣਾ ਛਣ, ਲਟ ਲਟ ਬਲਦਾ ਦਿਲ! ਐ ਪੰਜਾਬ ! ਤੇਰੀ ਵਾੜ ਖੇਤ ਨੂੰ ਖਾਣ ਲੱਗ ਪਈ ਆ ਤੇ ਪੰਜਾਬ ਦੇ ਲੋਕਾਂ ਨੂੰ ਅੱਧ ਪਾ ਖਿਚੜੀ ਖੁਆਉਣ ਦੀ ਗੱਲ ਹਾਕਮ ਦੀ ਸਹਿਮਤੀ ਤੋਂ ਬਿਨਾਂ ਸੰਭਵ ਹੀ ਕਿਵੇਂ ਆ? “ਸਹਿਮਤੀ ਤੇਰੀ ਤੇ ਹੁੰਦੀ ਵੰਡ ਕਾਣੀਰਾਜਿਆ, ਧਿਰ ਅਜੇ ਕਮਜ਼ੋਰ ਸਾਡੀ ਕੁਝ ਅਸੀਂ ਬਦਹਾਲ ਵੀ”
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਹੁਣ ਤੱਕ ਭਾਰਤ ਵਿੱਚ 300 ਪਦਮ ਵਿਭੂਸ਼ਨ, 1232 ਪਦਮਭੂਸ਼ਨ, ਅਤੇ 2841 ਪਦਮ ਸ਼੍ਰੀ ਸਨਮਾਨ ਦੇਸ਼ ਦੀਆਂ ਵੱਖੋ-ਵੱਖਰੀਆਂ ਸਖਸ਼ੀਅਤਾਂ ਨੂੰ ਦਿਤੇ ਜਾ ਚੁੱਕੇ ਹਨ।.
60 ਕਰੋੜ ਭਾਰਤੀ ਖੁਲੇ ਵਿੱਚ ਹੀ “ਲੈਟਰੀਨ” ਕਰਦੇ ਹਨ।.
ਇੱਕ ਵਿਚਾਰ
ਖੁਸ਼ੀ ਇਹੋ ਜਿਹੀ ਚੀਜ਼ ਹੈ, ਜਿਸ ਨੂੰ ਤੁਸੀ ਭਵਿੱਖ ਲਈ ਅੱਗੇ ਪਾ ਸਕਦੇ ਹੋ ਜਿਮ ਰਾਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.