ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੰਜਾਬ ਚੌਣਾ ਦਾ ਜਿਕਰ ਹੈ ।ਚੌਣਾ ਤਾਂ ਪਹਿਲਾਂ ਵੀ ਆਉਦੀਆ ਰਹੀਆ ਹਨ । ਬੀਤੇ ਵਿੱਚ ਜੇ ਦੇਖਣਾ ਹੋਵੇ ਤਾਂ ਹਿੰਦੁਸਤਾਨ ਦੀ ਧਰਤੀ ਤੇ ਨਵੇਂ ਨਵੇਂ ਇਨਕਲਾਬ ਆਉਦੇ ਰਹੇ ਹਨ ।ਪੰਜਾਬੀ ਆਪਣੇ ਮਿਹਨਤੀ ਤੇ ਜੁਝਾਰੂ ਸੁਭਾਅ ਕਰਕੇ ਇਹ ਬਦਲਾਓ ਚਾਹੁੰਦੇ ਹਨ । ਇਹੀ ਕਾਰਨ ਹੈ ਦੁਨੀਆ ਦੇ ਹਰ ਖ਼ਿੱਤੇ ਵਿੱਚ ਇਹਨਾ ਦੀ ਸਰਦਾਰੀ ਹੈ। ਹਿੰਦਸਤਾਨ ਦੀ ਜੰਗੇ ਅਜ਼ਾਦੀ ਵਿੱਚ ਪੰਜਾਬੀਆਂ ਮੂਹਰੇ ਹੋ ਕੇ ਕੁਰਬਾਨੀਆ ਦਿੱਤੀਆ ।
ਬੀਤੇ ਚਾਰ ਸਾਲਾਂ ਤੋਂ ਭਾਰਤ ਵਿੱਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਿਵੱਚ ਆਮ ਆਦਮੀ ਪਾਰਟੀ ਨੇ ਲੋਕਤੰਤਰਿਕ ਤਰੀਕੇ ਨਾਲ ਨਵੇਂ ਇਨਕਲਾਬ ਦਾ ਆਗਾਜ ਸ਼੍ਰੀ ਅੰਨਾ ਹਜਾਰੇ ਦੀ ਰਹਿਨਮਾਈ ਹੇਠ ਕੀਤਾ ਿਸਰਫ ਚਾਰ ਸਾਲ ਦੇ ਵਿੱਚ ਦਿੱਲੀ ਵਿੱਚ ਦੋ ਵਾਰ ਸਰਕਾਰ ,ਪੰਜਾਬ ਵਿੱਚੋ ਚਾਰ ਮੈਂਬਰ ਪਾਰਲੀਮੇਟ ਜਿਤਾ ਕੇ ਭੇਜਣੇ ਦੁਨੀਆ ਦੇ ਇਤਿਹਾਸ ਵਿੱਚ ਰਿਕਾਰਡ ਹੈ ।
ਪੰਜਾਬ ਦੇ ਕਮੇਡੀਅਨ ਤੋਂ ਇਸ ਸਿਆਸਤਦਾਨ ਬਣੇ ਭਗਵੰਤ ਮਾਨ ਨਾਲ ਮੇਰੀ ਮੁਲਾਕਾਤ ਮੇਰੇ ਮਿੱਤਰ ਸਵ.ਰਾਜ ਬਰਾੜ ਦੇ ਜਰੀਏ ਜਰਨੈਲ ਘੁਮਾਣ ਸੀ ਐਮ ਸੀ ਕੰਪਨੀ ਦੇ ਦਫਤਰ/ਘਰ ਆਦਰਸ ਕਲੋਨੀ ਵਾੜੇਵਾਲ ਰੋਡ ਲ਼ੁੁਿਧਆਣਾ ਵਿਖੇ ਸੰਨ ਤਿਰੰਨਵੇ ਦੇ ਸ਼ੁਰੂ ਵਿੱਚ ਹੋਈ ।ਉਸ ਸਮੇਂ ਰਾਜ ਬਰਾੜ ਕਾਮੇਡੀ ਕੈਂਸਟ "ਛਿੱਤਰੋ ਛਿੱਤਰੀ "ਰਿਕਾਰਡ ਕਰ ਰਿਹਾ ਸੀ ਮੇਰੇ ਪਿੰਡੋਂ ਦੋਸਤ ਸਤਪਾਲ ਸੇਖਾ ਨੇ ਮੇਰੀ ਦੱਸ ਪਾਈ ।ਰਿਕਰਾਡ ਦੌਰਾਨ ਉਸ ਸਮੇ ਿੲਸ ਘਰ ਵਿੱਚ ਦਿਲਬਾਗ ਧਾਲੀਵਾਲ ਤੇ ਮੈੰਨੂੰ ਰਹਿਣ ਦਾ ਮੌਕਾ ਮਿਲਦਾ ।ਉਸ ਸਮੇਂ ਸੋਚਿਆ ਵੀ ਨਹੀਂ ਸੀ ਸੰਗਰੂਰ ਦੇ ਪਿੰਡ ਸਤੌਜ ਦਾ ਛੋਟੇ ਕੱਦ ਤੇ ਵੱਡੀ ਸੋਚ ਦਾ ਮਾਿਲਕ ਿੲਸ ਸਿਖਰ ਤੇ ਪੁੱਜੇਗਾ ।ਜਦ ਭਗਵੰਤ ਮਾਨ ਪਹਿਲੀ ਕੈਸਟ "ਗੋਭੀ ਦੀਏ ਕੱਚੀਏ ਵਾਪਰਨੇ " ਹਿੱਟ ਹੋਈ ਸੀ ਤਾਂ ਰਾਜ ਬਰਾੜ ਨੇ ਦੱਸਿਆ ਸੀ ਉਸਨੂੰ ਗਾਇਕ ਮੁਹੰਮਦ ਸਦੀਕ ਸਾਹਿਬ ਨੇ ਕਿਹਾ ਸੀ "ਭੰਤੇ "ਜੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਗੋਭੀ ਗੰਢਿਆਂ ਤੋਂ ਅੱਗੇ ਲੋਕਾਂ ਦੀ ਗੱਲ ਕਰ ।ਉਸ ਤੋਂ ਬਾਅਦ ਕੁਲਫ਼ੀ ਗਰਮਾ ਗਰਮ ,ਮਿੱਠੀਆ ਮਿਰਚਾਂ ਨੇ ਇਸਨੂੰ ਪੂਰਨ ਤੌਰ ਤੇ ਸ਼ਥਾਪਤ ਕਰ ਦਿੱਤਾ ।ਉਸ ਸਮੇਂ ਲੋਕ ਜਲੰਧਰ ਟੀ ਵੀ ਤੇ ਆਉਣ ਨੂੰ ਤਰਸਦੇ ਸੀ ਪਰ ਿੲਸ ਨੇ ਸ਼ਥਾਪਤੀ ਤੋਂ ਤਕਰੀਬਨ ਦੋ ਸਾਲ ਬਾਅਦ ਚਰੰਨਵੇ ਦੇ ਨਵੇਂ ਸਾਲ ਤੇ ਟੀ ਵੀ ਰਾਂਹੀ ਲੋਕਾਂ ਦੇ ਰੂਬਰੂ ਹੋਇਆ ਸੀ ,ਇਹ ਉਸ ਸਮੇਂ ਦੂਰਦਰਸਨ ਦੇ ਕੁਰੱਪਟ ਸਿੱਸਟਮ ਖ਼ਿਲਾਫ਼ ਨਿਵੇਕਲਾ ਕਦਮ ਸੀ
> 93 ਤੋਂ 2000 ਸੰਨ ਤੱਕ ਅਸੀਂ ਇਕੱਠੇ ਦੇਰ ਰਾਤ ਦੇ ਪੌਗ੍ਰਾਮਾ ਵਿੱਚ ਕਦੇ ਵੀ ਮਾਨ ਨੂੰ ਸ਼ਰਾਬ ਦਾ ਸੇਵਨ ਕਰਦੇ ਨਹੀਂ ਦੇਖਿਆ ਸੀ ।
> ਇੱਕ ਰਾਤ ਮੋਗੇ ਰਾਮ ਲੀਲਾ ਕਮੇਟੀ ਨੇ ਇਨ੍ਹਾਂ ਨੂੰ ਪ੍ਰੋਗਰਾਮ ਦਾ ਸੱਦਾ ਦਿੱਤਾ ।ਜਗਤਾਰ ਜੱਗੀ ਮੇਰੇ ਕੋਲ ਮੋਗੇ ਆ ਗਿਆ ।ਭਗਵੰਤ ਦੀ ਕਾਰ ਰਸਤੇ ਵਿੱਚ ਖ਼ਰਾਬ ਹੋ ਗਈ ।ਇਹਨਾ ਦਾ ਪੌਗਰਾਮ ਬੱੁਕ ਕਰਾਉਣ ਵਾਲੇ ਉੱਘੇ ਲੇਖਕ ਕੇ ਐਲ ਗਰਗ ਪਰੇਸ਼ਾਨ ਹੋਈ ਜਾਣ ਉਸ ਸਮੇਂ ਸ਼ੈੱਲ ਫ਼ੋਨ ਵੀ ਨਹੀਂ ਸਨ ।ਜਦ ਥੋੜ੍ਹੀ ਦੇਰ ਨਾਲ ਭਗਵੰਤ ਮਾਨ ਮੋਗੇ ਦੀ ਦਾਣਾ ਮੰਡੀ ਵਿੱਚ ਆਇਆ ਲੋਕਾਂ ਨੇ ਹੱਥਾਂ ਤੇ ਚੱਕ ਲਿਆ । ਪ੍ਰੋਗਰਾਮ ਬਾਅਦ ਮੈਂ ਦੱਸਿਆ ਗਰਗ ਜੀ ਤੁਹਾਡੇ ਨਾਲ ਦੇਰੀ ਕਾਰਨ ਨਾਰਾਜ਼ ਹਨ ।ਿੲਸ ਨੇ ਉਹਨਾ ਨੂੰ ਨਾਲ ਬਿਠਾ ਕੈ ਲੇ ਗਰਗ ਦੇ ਘਰ ਨੌਂ ਨੰਬਰ ਵਾਲੇ ਘਰ ਵੱਲ ਗੱਡੀ ਮੋੜ ਲਈ ।ਉਸ ਰਾਤ ਅਸੀਂ ਗਰਗ ਸਾਹਿਬ ਦੇ ਘਰ ਲਾਇਬਰੇਰੀ ਵਿੱਚ ਇੱਕੋ ਬੈਂਡ ਤੇ ਭਗਵੰਤ , ਜੱਗੀ ਤੇ ਮੈਂ ਸਾਰੀ ਰਾਤ ਕੱਟੀ ਇਸਨੇ ਗੱਲ ਥੱਲੇ ਨਾਂ ਡਿੱਗਣ ਨਾਂ ਦਿੱਤੀ ਤੇ ਗਰਗ ਸਾਹਿਬ ਦਾ ਗ਼ੁੱਸਾ ਕੋਹਾਂ ਦੂਰ ।ਸਵੇਰੇ ਮੇਰੇ ਕਜਨ ਮਨਜੀਤ ਦੇ ਘਰ ਬਰੈਕਫਾਸਟ ਕਰਦਾ ਨਵਨੀਤ, ਗੁਰਤੇਜ ਨੂੰ ਹਸਾਉਦਾ ਰਿਹਾ ।ਸਾਰੇ ਕਹਿਣ ਿੲਹ ਮਿੱਟੀ ਨਾਲ ਜੁੜਿਆ ਇਨਸਾਨ ਹੈ ।
> ਇਸਦੇ ਗਲੇ ਦਾ ਉਪਰੇਸਨ ਹੋਿੲਆ ਹੋਣ ਕਰਕੇ ਸਾਰ ਮਾਖੌਲ ਕਰਦੇ ",ਮਾਨ ਤੇਰੇ ਗੱਲ ਵਿੱਚ ਟੇਪ ਰਿਕਾਰਡ ਡਾਕਟਰ ਨੇ ਫਿੱਟ ਕਰ ਦਿੱਤੀ ਤਾਂ ਹੀ ਬੋਲਦਾ ਥੱਕਦਾ ਨਹੀ।
> ਇਸਦੀ ਸਿੱਖਣ ਦੀ ਚਾਹਣਾ ਮੁੱਢ ਤੋਂ ਰਹੀ ਹੈ
> ਕਾਮੇਡੀ ਨੂੰ ਸਿਖਰ ਲਿਜਾਣ ਵਾਲੇ ਮਾਨ ਦੇ ਸਿਆਸਤ ਵਿੱਚ ਵੀ ਨਵੇਕਲੀਆ ਪੈੜਾਂ ਗੱਢਣ ਬਾਰੇ ਕਦੇ ਸੋਿਚਆ ਵੀ ਨਹੀਂ ਸੀ ।
> ਵਿਦੇਸ਼ਾਂ ਵਿੱਚ ਬੈਠੇ ਸਾਰੇ ਹੁਣ ਪੰਜਾਬ ਚੌਣਾ ਵਿੱਚ ਹਰ ਰੋਜ਼ ਦਸ ਦਸ ਰੈਲ਼ੀਆਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਦੇਖਦੇ ਹਾਂ ਭਗਵੰਤ ਹਜ਼ਾਰਾਂ ਲੋਕਾਂ ਨੂੰ ਮਿਲਦਾ ਕਦੇ ਥੱਕਦਾ ਨਹੀਂ ।ਵਿਰੌਧੀ ਪਾਰਟੀਆ ਤੇ ਮੀਡੀਆ ਤੇ ਲੋਕ ਵੀ ਮੰਨਦੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਿਥਾਪਤੀ ਵਿੱਚ ਭਗਵੰਤ ਮਾਨ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ।
> ਬਤੌਰ ਕਾਮੇਡੀਅਨ ,ਐਕਟਰ , ਮੈਂਬਰ ਪਾਰਲੀਮੈਂਟ , ਵਰਕਰ ਇਸਨੇ ਿਸਖਰਾਂ ਨੂਂੰ ਛੋਹਿਆ ਹੈ ।
> ਜੇ ਪੰਜਾਬ ਦੀਆ ਚੌਣਾ ਜਿੱਤ ਜਾਂਦੇ ਹਨ ਤਾਂ ਮੈਂ ਸੋਚ ਰਿਹਾ ਿੲਸ ਦੀ ਅਗਲੀ ਮੰਿਜਲ ਕੀ ਹੋਵੇਗੀ ।ਜਿਸ ਤਰਾਂ ਦੁਨੀਆਂ ਭਰ ਵਿੱਚੋਂ ਇਸਨੂ ਪਿਆਰ ਮਿਲਿਆ ।ਸ਼ਾਲਾ ਉਸ ਤਰਾਂ ਇਸਨੂੰ ਪੰਜਾਬ , ਪਰੀਵਾਰ , ਦੇਸ਼ ਪਿਆਰ ਨਾਲ ਲੈ ਕੇ ਚੱਲਣਾ ਹੋਵੇਗਾ ਕਿਉਿਕ ਸਭਨੇ ਇਸਤੇ ਤੇ ਆਪ ਪਾਰਟੀ ਤੇ ਦਿਲੋ ਿਵਸਵਾਸ਼ ਕੀਤਾ ਹੈ।ਸਾਰਾ ਪੰਜਾਬ ਤੇ ਆਪ ਦੇ ਵਾਲੰਟੀਅਰ ਤੇ ਨੇਤਾ ਿੲਸ ਨਾਲ ਹਨ ।ਉਮਦਾ
ਬਲਜਿੰਦਰ ਸੇਖਾ (ਕਨੇਡਾ)
416-509-6200
-
ਬਲਜਿੰਦਰ ਸੇਖਾ, ਲੇਖਕ
baljindersekha247@gmail.com
416-509-6200
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.