ਵੋਟ ਦਾ ਹੱਕਦਾਰ ਕੌਣ .. ?
ਕੁਝ ਸਾਲ ਪਹਿਲਾਂ ਦੀ ਗੱਲ ਹੈ . ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਵਿਧਾਨ ਸਭਾ ਚੋਣ ਲਈ ਆਪਣਾ ਅਤੇ ਆਪਣੀ ਹਰਿਆਣਾ ਵਿਕਾਸ ਪਾਰਟੀ ਦਾ ਪ੍ਰਚਾਰ ਕਰ ਰਹੇ ਸਨ. ਮੈਂ ਅਤੇ ਮੇਰਾ ਇੱਕ ਹੋਰ ਸੀਨੀਅਰ ਸਾਥੀ ਚੋਣ ਪ੍ਰਚਾਰ ਦੀ ਕਵਰੇਜ ਕਰ ਰਹੇ ਸਨ ਮੈਂ ਉਦੋਂ ਅਜੀਤ ਦਾ ਰਿਪੋਰਟਰ ਹੁੰਦਾ ਸੀ . ਸ਼ਾਮ ਨੂੰ ਯਮੁਨਾਨਗਰ ਵਿਚ ਉਨ੍ਹਾਂ ਦਾ ਚੋਣ ਜਲਸਾ ਸੀ . ਅਸੀਂ ਵੀ ਭਾਸ਼ਣ ਸੁਣ ਰਹੇ ਸਾਂ . ਆਪਣੀ ਹਰਿਆਣਵੀ ਹਿੰਦੀ ਭਾਸ਼ਾ ਵਿਚ ਬੋਲਦਿਆਂ ਚੌਧਰੀ ਸਾਅਬ ਨੇ ਥੋੜ੍ਹੀ ਜਿਹੀ ਭੂਮਿਕਾ ਬੰਨ੍ਹੀ ਅਤੇ ਫੇਰ ਬੋਲੇ " ਦੇਖੋ ਬਈ ਮੈਨੂੰ ਪਤਾ ਥੋੜ੍ਹੇ ਮਨ ਵਿਚ ਇਹ ਧਾਰਨਾ ਹੈ ਕਿ ਸਿਆਸਤਦਾਨ ਅਤੇ ਨੇਤਾ ਖ਼ੁਦਗ਼ਰਜ਼ ਹੁੰਦੇ ਨੇ , ਕਰੱਪਟ ਹੁੰਦੇ ਨੇ ,ਝੂਠੇ ਵਾਅਦੇ ਕਰਦੇ ਨੇ , ਆਪਣਾ ਫ਼ਾਇਦਾ ਸੋਚਦੇ ਨੇ ਅਤੇ ਚੋਣਾਂ ਜਿੱਤ ਜਾਣ ਤੋਂ ਬਾਅਦ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ . ਤੁਹਾਡੀ ਇਹ ਧਾਰਨਾ ਬਿਲਕੁਲ ਠੀਕ ਹੈ . ਰਾਜਨੀਤਕ ਲੋਕ ਇਹੋ ਜਿਹੇ ਹੀ ਹੁੰਦੇ ਨੇ .. " ਇਹ ਕਹਿਕੇ ਉਹ ਦੋ ਕੁ ਪਲਾਂ ਲਈ ਰੁਕ ਗਏ . ਸਭ ਹੈਰਾਨ ਸਨ ਕਿ ਬੰਸੀ ਲਾਲ ਕੀ ਕਹਿ ਰਹੇ ਨੇ . ਫੇਰ ਕਹਿਣ ਲੱਗੇ " ਦੇਖੋ ਬਈ ਦੁੱਧ ਦਾ ਧੋਤਾ ਮੈਂ ਵੀ ਨਹੀਂ ਹਾਂ ." ਇੰਨਾ ਕਹਿਕੇ ਫੇਰ ਕੁੱਝ ਪਲਾਂ ਲਈ ਰੁਕ ਗਏ . ਫੇਰ ਕਹਿਣ ਲੱਗੇ , " ਲੇਕਿਨ ਮੈਂ ਬਾਕੀ ਸਭ ਤੋਂ ਘੱਟ ਖ਼ਰਾਬ ਹਾਂ .. ਇਸੇ ਲਈ ਤੁਸੀਂ ਮੈਨੂੰ ਵੋਟ ਦਿਓ ."
ਸਵਰਗੀ ਚੌਧਰੀ ਬੰਸੀ ਲਾਲ ਦੀ ਲੋਕਾਂ ਨੂੰ ਦਿੱਤੀ ਰਾਏ ਹਰ ਉਸ ਚੋਣ ਤੇ ਢੁਕਦੀ ਹੈ ਜਿੱਥੇ ਸਾਰੇ ਹੀ ਖ਼ਰਾਬ ਹੋਣ .
ਬਲਜੀਤ ਬੱਲੀ
26 ਜਨਵਰੀ ,2017
-
ਬਲਜੀਤ ਬੱਲੀ, ਸੰਪਾਦਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.