ਦੋਸਤੋ ਬਹੁਤ ਗੰਭੀਰ ਮੁੱਦਾ ਹੈ...
ਸਰਕਾਰੀ ਮਾਸਟਰਾਂ ਦੇ ਬੱਚੇ ਸਰਕਾਰੀ ਸਕੂਲ ਵਿਚ ਕਿਉਂ ਨਹੀਂ ਪੜ੍ਹਦੇ...??
ਬਹੁਤ ਵਾਰ ਬਹਿਸ ਚਲਦੀ ਹੈ..ਅੱਜ ਵੀ ਕਿਸੇ ਨੇ ਫੇਸਬੁੱਕ ਤੇ ਪਾਇਆ ਹੈ...
ਮੈਂ ਇਕ ਅਧਿਆਪਕ ਹਾਂ...
ਸਾਰੀ ਸਿੱਖਿਆ ਸਰਕਾਰੀ ਸੰਸਥਾਵਾਂ ਵਿਚੋਂ ਲਈ ਹੈ..ਐਮ ਏ ਐਡ ਤੋਂ ਪੀ ਐਚ ਡੀ ਤੱਕ
ਬਹੁਤ ਪੜ੍ਹਾਇਆ ...ਬਹੁਤ ਮਾਣ ਸਨਮਾਨ ਮਿਲਿਆ...ਬਹੁਤ ਸੰਤੁਸ਼ਟੀ ਵੀ ਹੈ ਆਪਣੇ ਕੰਮ ਤੇ...
ਸਾਫਗੋਈ ਨਾਲ ਕਹਿ ਰਿਹਾ ਹਾਂ...ਮੇਰੇ ਬੱਚੇ ਸਰਕਾਰੀ ਸਕੂਲ ਵਿਚ ਨਹੀਂ ਪੜ੍ਹਦੇ...
ਕਾਰਨ ਸਾਫ ਹਨ...
ਅਧਿਆਪਕ ਇਸ ਵਿਦਿਅਕ ਸਿਸਟਮ ਦਾ ਇਕ ਨਿੱਕਾ ਜਿਹਾ ਪੁਰਜਾ ਹੈ...ਜੋ ਇਸ ਸਿਸਟਮ ਦਾ ਸੰਚਾਲਕ ਜਾਂ ਮਾਲਕ ਨਹੀਂ...
ਇਸ ਦੀ ਡੋਰ ਜਿੰਨ੍ਹਾਂ ਲੋਕਾਂ (ਸਿਆਸਤਦਾਨਾਂ) ਦੇ ਹੱਥ ਹੈ..ਉਹਨਾਂ ਦੇ ਏਜੰਡੇ ਤੇ ਸਿੱਖਿਆ ਕਦੇ ਵੀ ਨਹੀਂ ਰਹੀ...
ਮਸਲਨ ਮੇਰੀ ਬੇਟੀ 12ਵੀਂ ਵਿਚ ਪੜ੍ਹਦੀ ਹੈ...
ਉਸ ਨੂੰ ਮੈਂ ਇਕੱਲੇ ਨੇ ਨਹੀਂ ਪੜ੍ਹਾਉਣਾ...
ਇਸ ਗੱਲ ਦੀ ਕੌਣ ਗਾਰੰਟੀ ਲਏਗਾ ਕਿ ਛੇਵੀਂ ਤੋਂ 12ਵੀਂ ਤੱਕ ਉਸ ਨੂੰ ਸੱਤ ਸਾਲ ਸਾਰੇ ਅਧਿਆਪਕ ਮਿਲਣਗੇ...
ਸਕੂਲ ਮੁਖੀ ਮਿਲੇਗਾ
ਬੈਠਣ ਅਤੇ ਪੜ੍ਹਨ ਲਈ ਢੁੱਕਵਾਂ ਵਾਤਾਵਰਨ ਮਿਲੇਗਾ
ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਹੀਂ ਲਿਆ ਜਾਵੇਗਾ...
ਇਹ ਸਾਰੀਆਂ ਗੱਲਾਂ ਮੇਰੇ ਸਕੂਲ ਵਿਚ ਹੁੰਦਿਆਂ ਵੀ ਮੇਰੇ ਹੱਥ ਨਹੀਂ...
ਮਸਲਨ ਮੈਂ ਹੁਣ ਤੱਕ 23 ਸਾਲ ਜਿੰਨ੍ਹਾਂ ਸਕੂਲਾਂ ਵਿਚ ਕੰਮ ਕੀਤਾ ਹੈ...ਬੋਹਾ, ਰਿਉਂਦ ਕਲਾਂ, ਝੂਨੀਰ, ਕਪਿਆਲ.. ਉਹਨਾਂ ਵਿਚ 21 ਸਾਲ ਖਾਲੀ ਪ੍ਰਿੰਸੀਪਲ ਦੇ ਕੰਮ ਕੀਤਾ ਹੈ...ਰਿਉਂਦ ਕਲਾਂ ਸਕੂਲ ਵਿਚ ਇਕ ਵੀ ਲੈਕਚਰਾਰ ਨਹੀਂ ਰਿਹਾ ਪੰਜ ਸਾਲ...ਝੁਨੀਰ ਸਕੂਲ ਵਿਚ ਗਿਆਰ੍ਹਵੀ ਬਾਰ੍ਹਵੀ ਦੇ 350 ਬੱਚਿਆਂ ਤੇ ਮੈਂ ਇਕੱਲਾ ਲੈਕਚਰਾਰ ਸੀ ਤਿੰਨ ਸਾਲ...ਪ੍ਰਿੰਸੀਪਲ ਦਾ ਚਾਰਜ ਵੀ ਮੇਰੇ ਕੋਲ ਸੀ...
ਕਪਿਆਲ (ਸੰਗਰੂਰ) ਵਿਚ ਦੋ ਸਾਲ ਅਸੀ ਸਿਰਫ ਦੋ ਲੈਕਚਾਰਾਰ ਰਹੇ ਹਾਂ....ਇਸ ਸਕ਼ੂਲ ਵਿਚੋਂ ਮੈਥ ਮਾਸਟਰ ਨੂੰ ਚੁੱਕ ਕੇ ਮੈਰੀਟੋਰੀਅਸ ਸਕੂਲ ਵਿਚ ਡੈਪੂਟੇਸ਼ਨ ਤੇ ਭੇਜ ਦਿੱਤਾ...ਕਲਰਕ ਨੂੰ ਤਿੰਨ ਦਿਨ ਗਵਾਂਢੀ ਸਕੂਲ ਵਿਚ...ਦੋ ਕੰਪਿਉਟਰ ਟੀਚਰ ਵਿੱਚੋਂ ਇਕ ਮਿਡਲ ਸਕੂਲ ਵਿਚ ਡੈਪੂਟੇਸ਼ਨ ਤੇ...
ਮੇਂਟੀਨੇਸ਼ਨ ਦੇ ਨਾਂ ਤੇ ਸਾਲ ਦੀ 25000 ਰੁਪਏ ਗਰਾਂਟ ਆਉਂਦੀ ਹੈ...30000 ਬਿਜਲੀ ਦਾ ਬਿਲ ਆ ਜਾਂਦਾ ਹੈ...
ਅਫਸਰ ਕਹਿੰਦੇ ਨੇ ਸਿਰਫ ਚਿੱਠੀਆਂ ਦਾ ਜੁਆਬ ਦਿਉ..ਡਾਕ ਪੂਰੀ ਕਰੋ..ਮਿਡ ਡੇ ਮੀਲ ਚਲਾਓ..ਵਜ਼ੀਫੇ ਵੰਡੋ...ਵੋਟਾਂ ਬਣਾਓ... ਬੋਰਡ ਦੇ ਫਾਰਮ ਭੇਜੋ..ਕੰਟੀਨਿਉਏਸ਼ਨ ਭੇਜੋ..ਚੋਣ ਡਿਉਟੀ ਦਿਓ,,,ਅੱਠਵੀ ਦਸਵੀ ਬਾਰ੍ਹਵੀ ਦੇ ਇਮਤਿਹਾਨ ਵਿਚ ਡਿਉਟੀ ਦਿਓ...ਤੇ ਹੋਰ ਗ਼ੈਰ ਵਿਦਿਅਕ ਕੰਮ ਜਿੰਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ...
ਰਹੀ ਗੱਲ ਅਧਿਆਪਕਾਂ ਦੀ...70-75% ਮਿਹਨਤੀ ਹਨ..ਸਮਰਪਿਤ ਹਨ..ਪਰ ਸਾਰੇ ਠੀਕ ਨਹੀਂ..20-25% ਅਜਿਹੇ ਹਨ ਜੋ ਕਹਿੰਦੇ ਨੇ ਸਾਡੀ ਕੀ ਕੋਈ ਟੰਗ ਤੋੜ ਲਉਗਾ....ਉਹਨਾਂ ਦੀ ਕੋਈ ਤੋੜਦਾ ਵੀ ਨਹੀਂ ਸਾਰੀ ਸਰਵਿਸ ਦੌਰਾਨ....
ਫਿਰ ਉਥੇ ਉਹ ਅਧਿਆਪਕ ਕੀ ਕਰੂ ਜੋ ਆਪਣੇ ਬੱਚੇ ਉਥੇ ਪੜ੍ਹਾਊ....ਉਸ ਦੇ ਹੱਥ ਚ ਕੁਛ ਵੀ ਨਹੀਂ..ਫਿਰ ਉਹ ਆਪਣੀ ਪਰੋਖੋ ਮੁਤਾਬਕ ਪ੍ਰਾਈਵੇਟ ਸਕ਼ੂਲ ਲੱਭੂ..ਉਥੇ ਬੱਚੇ ਪੜ੍ਹਾਊ...ਵਰਨਾ ਮੁਫਤ ਦੀ ਪੜ੍ਹਾਈ ਕੀਹਦੇ ਸਿੰਗ ਮਾਰਦੀ ਹੈ...
ਜਿਸ ਦਿਨ ਇਹ ਕਾਨੂੰਨ ਬਣ ਗਿਆ ਕਿ ਸਰਕਾਰੀ ਖਜਾਨੇ ਵਿੱਚੋਂ ਪੈਸੇ ਲੈਣ ਵਾਲੇ (ਪ੍ਰਧਾਨਮੰਤਰੀ, ਰਾਸ਼ਟਰਪਤੀ, ਮੁਖਮੰਮਤਰੀ, ਮੰਤਰੀ, ਐਮ ਐਲ ਏ, ਡੀ ਸੀ, ਐਸ਼ ਐਸ਼ ਪੀ) ਹਰ ਬੰਦੇ ਦਾ ਬੱਚਾ ਸਰਕਾਰੀ ਸਕੂਲ ਵਿਚ ਹੀ ਪੜ੍ਹ ਸਕੇਗਾ... ਉਸ ਦਿਨ ਸਾਰਾ ਸਿਸਟਮ ਠੀਕ ਹੋ ਜੂ...ਸਰਕਾਰੀ ਬੱਸਾਂ ਵਿਚ ਚੜ੍ਹੇਗਾ..ਤਾਂ ਸਰਕਾਰੀ ਬੱਸਾਂ ਠੀਕ ਹੋ ਜਾਣਗੀਆਂ...ਸਰਕਾਰੀ ਹਸਪਤਾਲਾਂ ਦੇ ਜਨਰਲ ਵਾਰਡਾਂ ਚ ਪੈ ਕੇ ਇਲਾਜ ਕਰਾਊਗਾ ਤਾਂ ਸਾਰੇ ਸਰਕਾਰੀ ਹਸਪਤਾਲ ਠੀਕ ਹੋ ਜਾਣਗੇ...ਜਦ ਇਹ ਸਭ ਕੁਝ ਹੋ ਗਿਆ ਤੱਦ ਕਿਸੇ ਸਰਕਾਰੀ ਮਾਸਟਰ ਦਾ ਬੱਚਾ ਸਰਕਾਰੀ ਚ ਨਾ ਪੜ੍ਹਿਆ..ਜਾਂ ਸਰਕਾਰੀ ਡਾਕਟਰ ਦੇ ਬੱਚੇ ਦਾ ਇਲਾਜ ਸਰਕਾਰੀ ਚ ਨਾ ਹੋਇਆ ਤਾਂ ਚੌਕ ਚ ਖੜ੍ਹਾ ਕੇ ਗੋਲੀ ਮਾਰ ਦਿਓ ਭਾਵੇਂ..ਪਰ ਹੁਣ ਉਸ ਵਿਚਾਰੇ ਨੂੰ ਬਲੀ ਦਾ ਬੱਕਰਾ ਨਾ ਬਣਾਓ...ਉਸ ਦੇ ਹੱਥ ਵਸ ਕੁਝ ਨਹੀਂ...
ਸਾਡੇ ਕੋਲ ਜਿਹੜੇ ਬੱਚੇ ਮਜ਼ਬੂਰੀ ਵਿਚ ਆ ਜਾਂਦੇ ਨੇ ..ਮੈਂ ਜੀ ਜਾਨ ਲਾ ਕੇ ਉਹਨਾਂ ਨੂੰ ਹਰ ਮੌਕਾ ਦੇਣ ਦੀ ਕੋਸ਼ਿਸ਼ ਕੀਤੀ ਹੈ..ਪਰ ਅੱਜ ਵੀ ਬਹੁਤ ਵਾਰ ਤਰਸ ਆਉਂਦਾ..ਕਿ ਉਹਨਾਂ ਨੂੰ ਉਹ ਕੁਝ ਨਹੀਂ ਮਿਲਿਆ...ਜੋ ਉਹਨਾਂ ਨੂੰ ਮਿਲਣਾ ਚਾਹੀਦਾ ਸੀ...
ਮੈਂ ਘਰ ਤੋਂ 65 ਕਿਲੋਮੀਟਰ ਸੀ...ਕਪਿਆਲ ਸਕੂਲ ਵਿਚ ਅੰਗਰੇਜ਼ੀ ਲੈਕਚਾਰਾਰ..ਹੁਣ ਬਦਲੀ ਹੋ ਗਈ ਆਪਣੇ ਘਰ ਦੇ ਨੇੜੇ ਆ ਗਿਆ...ਪਰ ਉਹਨਾਂ ਬੱਚਿਆਂ ਨੂੰ ਅੰਗਰੇਜ਼ੀ ਲੈਕਚਰਾਰ ਸ਼ਾਇਦ ਦੋ ਸਾਲ ਨਾ ਮਿਲੇ..ਆਖਰੀ ਦਿਨ.ਰੋ ਪਏ ਬੱਚੇ...ਨਾਲ ਹੀ ਮੈਂ ਵੀ ਰੋ ਪਿਆ...ਇਸ ਤੋਂ ਵੱਧ ਕੀ ਕਰ ਸਕਦਾਂ ਸੀ...
ਸਿਸਟਮ ਬਦਲਣਾ ਪੈਣਾ...
ਤਰਕ ਭਰਪੂਰ ਬਹਿਸ ਲਈ ਖੁੱਲ੍ਹਾ ਸੱਦਾ ਹੈ..ਪਾਣੀ ਚ ਡਾਂਗਾਂ ਮਾਰਨ ਵਾਲਿਆਂ ਤੋਂ ਅਗਾਊਂ ਮੁਆਫੀ....
*ਕਿਸੇ ਆਧਿਆਪਕ ਦੇ ਵਿਚਾਰ whatts app ਦੇ ਗੱਰੁਪ ਚ ਮਿਲੇ*
-
na, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.