ਆਮ ਤੌਰ ਤੇ ਹੁੰਦਾ ਇਹ ਹੈ ਕਿ ਬਹੁਤੀਆਂ ਪਾਰਟੀਆਂ ਬਦਲਣ ਵਾਲਾ ਨੇਤਾ ਕਿਸੇ ਪਾਰਟੀ ਦੇ ਖਿਲਾਫ ਬੋਲਣ ਜੋਗਾ ਨਹੀਂ ਰਹਿੰਦਾ ਪਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਵਿੱਚ ਇਹ ਨਵੀਂ ਹੀ ਗੱਲ ਹੋਈ ਕਿ ਨਵਜੋਤ ਸਿੰਘ ਸਿੱਧੂ ਨੇ ਕੋਈ ਪਾਰਟੀ ਆਪਣੇ ਖਿਲਾਫ ਬੋਲਣ ਜੋਗੀ ਨਹੀਂ ਛੱਡੀ। ਕਾਂਗਰਸ ਪਾਰਟੀ ਵਿੱਚ ਰਲਣ ਤੋਂ ਬਾਅਦ ਬਾਕੀ ਪਾਰਟੀਆਂ ਉਹਦੀ ਰਸਮੀ ਨਿੰਦਿਆ ਤਾਂ ਕਰਦੀਆ ਪਰ ਉਨ੍ਹਾਂ ਦੀ ਨਿੰਦਿਆ ਵਿੱਚ ਉਹ ਕੜਾਕ ਨਹੀਂ ਹੈ ਜੋ ਵਿਰੋਧੀ ਲੀਡਰਾਂ ਦੀ ਨਿੰਦਿਆ ਵੇਲੇ ਹੁੰਦਾ ਹੈ। ਇਹਦਾ ਕਾਰਨ ਇਹ ਹੈ ਕਿ ਸਾਰੀਆਂ ਪਾਰਟੀਆਂ ਉਸ ਨੂੰ ਆਪਣੇ ’ਚ ਰਲਾਉਣ ਲਈ ਪੱਬਾਂ ਭਾਰ ਹੋਈਆਂ ਸੀ ਤੇ ਇਸ ਖਾਤਰ ਉਹਨੂੰ ਡਿਪਟੀ ਚੀਫ ਮਨਿਸਟਰ ਦੀ ਔਫਰ ਤੱਕ ਵੀ ਕਰਦੀਆਂ ਰਹੀਆਂ। ਉਹੀ ਪਾਰਟੀਆ ਹੁਣ ਸਿੱਧੂ ਨੂੰ ਕਿਹੜੇ ਮੂੰਹ ਨਾਲ ਮਾੜਾ ਆਖਣ। ਇਹ ਵਰਤਾਰਾ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਨਹੀਂ ਤਾਂ ਲੀਡਰ ਹੀ ਦੂਜੀਆਂ ਪਾਰਟੀਆਂ ਮਗਰ ਫਿਰਦੇ ਦੇਖੇ ਨੇ।
ਨਵਜੋਤ ਸਿੰਘ ਸਿੱਧੂ ਦੀ ਮਸ਼ਹੂਰੀ ਇੱਕ ਕ੍ਰਿਕਟ ਖਿਡਾਰੀ ਵਜੋਂ ਸੀ ਤੇ ਉਹ ਸਿਆਸੀ ਪਲੇਟਫਾਰਮ ਤੇ ਸਰਗਰਮ ਨਹੀਂ ਸੀ। ਬੀ. ਜੇ. ਪੀ. ਨੇ ਉਹਨੂੰ ਸਿੱਧਾ ਹੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਿੱਤਾ ਤੇ ਉਹ ਇਥੋਂ ਤਿੰਨ ਦਫਾ ਲੋਕ ਸਭਾ ਦੀ ਚੋਣ ਜਿੱਤਿਆ। 2014 ਨੂੰ ਲੋਕ ਸਭਾ ਦਾ ਟਿਕਟ ਦੇ ਨਹੀਂ ਦਿੱਤਾ ਪਰ ਬੀ. ਜੇ. ਪੀ ਨੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ। ਲੋਕ ਸਭਾ ਦਾ ਮੈਂਬਰ ਹੁੰਦਿਆ ਉਹਦੀ ਮਸਹੂਰੀ ਇੱਕ ਹਾਸਰਸ ਟੈਲੀਵਿਜ਼ਨ ਕਲਾਕਾਰ ਵਜੋਂ ਵੀ ਹੋਈ। ਜਿਸ ਕਿਸਮ ਦੀ ਕਮੇਡੀ ਉਹ ਟੈਲੀਵਿਜ਼ਨ ਸ਼ੋਅ ਦੌਰਾਨ ਕਰਦਾ ਸੀ ਉਹ ਪੇਂਡੂ ਸੱਭਿਆਚਾਰ ਮੁਤਾਬਿਕ ਨਹੀ ਸੀ ਹੁੰਦੀ ਤੇ ਨਾ ਹੀ ਭਗਵੰਤ ਮਾਨ ਵਾਂਗ ਉਹਦੀ ਕਮੇਡੀ ਸਿੱਧੀ ਪੇਂਡੂ ਲਹਿਜੇ ਨਾਲ ਰਲਦੀ ਸੀ ਤੇ ਉਹ ਵੀ ਪੰਜਾਬੀ ਦੀ ਬਜਾਏ ਹਿੰਦੀ ਵਿੱਚ ਹੁੰਦੀ ਸੀ ਇਸ ਕਰਕੇ ਉਹ ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ ਵਾਂਗ ਕਿਸੇ ਨੂੰ ਬਹੁਤਾ ਸਹਾਈ ਨਹੀਂ ਸੀ ਹੋ ਸਕਦਾ ਫਿਰ ਵੀ ਸਾਰੀਆਂ ਪਾਟਰੀਆਂ ਉਹਨੂੰ ਆਪਦੇ ਚ ਰਲਾਉਣ ਲਈ ਕਿਉਂ ਕਾਹਲੀਆਂ ਸਨ ਇਹ ਗੱਲ ਸਮਝੋਂ ਬਾਹਰ ਹੈ।
ਸਿੱਧੂ ਨੇ 19 ਜੁਲਾਈ 2016 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਪਰ ਬੀ. ਜੇ. ਪੀ. ਨਹੀਂ ਛੱਡੀ। ਏਸ ਦੌਰਾਨ ਬੀ. ਜੇ. ਪੀ. ਉਹਦੇ ਖਿਲਾਫ ਮਾੜਾ ਤਾਂ ਹੀ ਨਹੀਂ ਬੋਲ ਸਕੀ ਤੇ ਬੀ. ਜੇ. ਪੀ. ਦਾ ਭਾਈਵਾਲ ਅਕਾਲੀ ਦਲ ਵੀ ਸਿੱਧੂ ਦੇ ਖਿਲਾਫ ਬੋਲ ਨਾ ਸਕਿਆ। ਇਹਤੋਂ 2 ਮਹੀਨੇ ਬਾਅਦ ਉਹਨੇ ਬੀ. ਜੇ.ਪੀ. ਤੋਂ ਵੀ ਅਸਤੀਫਾ ਦੇ ਦਿੱਤਾ। ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਸਿੱਧੂ ਨੂੰ ਆਪਦੇ ਨਾਲ ਰਲਾਉਣ ਲਈ ਜ਼ੋਰ ਲਾਉਂਦੇ ਰਹੇ। ਆਮ ਪਾਰਟੀ ਦੇ ਮੁਖੀ ਕੇਜਰੀਵਾਲ ਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਡਿਪਟੀ ਚੀਫ ਮਨਿਸਟਰੀ ਦੀ ਪੇਸ਼ਕਸ਼ ਕੀਤੀ। ਸਿੱਧੂ ਨੇ ਖੁਦ ਵੀ ਮੰਨਿਆ ਕਿ ਆਪ ਵਾਲਿਆਂ ਨੇ ਉਹਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਫੇਰ ਨਵਜੋਤ ਸਿੰਘ ਸਿੱਧੂ ਨੇ ਆਵਾਜ਼ ਏ ਪੰਜਾਬ ਫਰੰਟ ਬਣਾਇਆ ਤਾਂ ਪੰਜਾਬ ਦੀ ਨਵੀਂ ਸਿਆਸੀ ਧਿਰ ਵਜੋਂ ਉ¥ਭਰ ਕੇ ਆਈ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋ ਗਈ ਭਾਵੇਂ ਬੈਂਸ ਭਰਾਵਾਂ ਨੇ ਛੇਤੀ ਹੀ ਇਹਨੂੰ ਗਲਤੀ ਸਮਝਦਿਆਂ ਇਹਦੀ ਦਰੁਸਤੀ ਕਰਕੇ ਸਿੱਧੂ ਤੋਂ ਤੋੜ ਵਿਛੋੜਾ ਕਰ ਲਿਆ। ਸੋ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਕੋਈ ਪ੍ਰਮੁੱਖ ਸਿਆਸੀ ਧਿਰ ਨਹੀਂ ਛੱਡੀ ਜਿਹੜੀ ਉਹਨੂੰ ਆਪਦੇ ਨਾਲ ਰਲਾਉਣ ਤੇ ਤਾਹੂ ਨਾ ਹੋਈ ਹੋਵੇ। ਸੋ ਇਸ ਹਿਸਾਬ ਨਾਲ ਅੱਜ ਇਹਨਾਂ ਧਿਰਾਂ ਕੋਲ ਸਿੱਧੂ ਖਿਲਾਫ ਬੋਲਣ ਜੋਗਾ ਕੁੱਝ ਨਹੀਂ ਰਿਹਾ ਕਿਉਂਕਿ ਕੱਲ੍ਹ ਤੱਕ ਜੀਹਨੂੰ ‘ਜੀ ਆਇਆ’ ਕਹਿੰਦੇ ਰਹੇ ਹੋਣ ਉਹਨੂੰ ਅੱਜ ਕਿਹੜੇ ਮੂੰਹ ਨਾਲ ਨਿੰਦਣ। ਨਵਜੋਤ ਸਿੰਘ ਸਿੱਧੂ ਨੇ ਆਪਦੇ ਮੂੰਹੋਂ ਅੱਜ ਤੱਕ ਬੀ. ਜੇ. ਪੀ. ਖਿਲਾਫ ਇੱਕ ਲਫਜ਼ ਨਹੀਂ ਕੱਢਿਆ ਹਾਂਲਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੀ ਟੱਕਰ ਅਕਾਲੀ. ਬੀ.ਜੇ. ਪੀ. ਗੱਠਜੋੜ ਨਾਲ ਹੈ। ਇਹਨਾਂ ਪਾਰਟੀਆਂ ਦੀ ਇੱਕ ਗੱਲ ਸਮਝ ਨਹੀਂ ਆਈ ਕਿ ਜੇਹੜਾ ਬੰਦਾ ਬੀ. ਜੇ. ਪੀ. ਦੇ ਖਿਲਾਫ ਅੱਜ ਥਾਈਂ ਵੀ ਬੋਲ ਨਹੀਂ ਸਕਿਆ ਉਹ ਬੰਦਾ ਬੀ. ਜੇ. ਪੀ. ਦੇ ਖਿਲਾਫ ਕਿਵੇਂ ਸਹਾਈ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਤੇ ਉਹਦੀ ਪਤਨੀ ਨਵਜੋਤ ਕੌਰ ਆਪਦੇ ਆਪ ਨੂੰ ਆਰ. ਐਸ. ਐਸ ਦੀ ਵਿਚਾਰਧਾਰਾ ਦੇ ਮੁਰੀਦ ਦੱਸਦੇ ਨੇ ਤੇ ਉਹ ਆਪਦੇ ਘਰੇ ਦੇਵੀ ਦੇਵਤਿਆਂ ਦੀ ਪੂਜਾ, ਹਵਨ ਅਤੇ ਹੋਰ ਰਸਮਾਂ
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.