ਇਸ ਵਰੇ 14ਵੀਂ ਪ੍ਰਵਾਸੀ ਭਾਰਤੀ ਦਿਵਸ ਕਨਵੈਨਸ਼ਨ 7 ਤੋਂ 9 ਜਨਵਰੀ 2017 ਨੂੰ ਬੈਂਗਾਲੁਰੂ, ਕਰਨਾਟਕ ਵਿਚ ਭਾਰਤ ਸਰਕਾਰ ਦੀ ਵਿਦੇਸ਼ੀ ਮਾਮਲਿਆਂ ਅਫੇਅਰਜ਼ ਮੰਤਰਾਲੇ ਵੱਲੋਂ ਕਰਨਾਟਕ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਕਨਵੈਸ਼ਨ ਵਿਚਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਦੇਸ਼ ਲਈ ਨਿਵੇਸ਼ ਅਤੇ ਵਿੱਤੀ ਸਹਿਯੋਗ ਦੇ ਮਾਮਲਿਆਂ ਨੂੰ ਮੁੜ ਵਿਚਾਰਿਆ ਜਾਵੇਗਾ। ਇਸ ਵੇਲੇ ਭਾਰਤੀ ਮੂਲ ਦੇ ਅਤੇ ਗ਼ੈਰ ਪ੍ਰਵਾਸੀ 30 ਮਿਲੀਅਨ ਭਾਰਤੀ ਵਿਦੇਸ਼ਾਂ ਵਿਚ ਰਹਿੰਦੇ ਹਨ। ਇਨਾਂ ਪ੍ਰਵਾਸੀਆਂ ਵਿਚ ਪੰਜਾਬੀਆਂ ਦੀ ਵੱਡੀ ਗਿਣਤੀਹੈ।
ਸਾਲ 2016 ਨੂੰ ਛੱਡ ਕੇ 2003 ਤੋਂ ਪ੍ਰਵਾਸੀ ਭਾਰਤੀ ਦਿਵਸ ਹਰ ਵਰੇ ਮਨਾਇਆ ਜਾਂਦਾ ਹੈ, ਜਿਹੜਾ ਸੱਤ ਵੇਰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ, ਇਕ ਵੇਰ ਆਂਧਰਾ ਪ੍ਰਦੇਸ਼ ਵਿਚ, ਇਕ ਵੇਰ ਚੇਨਈ, ਇਕ ਵੇਰ ਜੈਪੁਰ (ਰਾਜਸਥਾਨ), ਇਕ ਵੇਰ ਕੋਚੀ (ਕੇਰਲਾ), 2015ਵਿਚ ਗਾਂਧੀ ਨਗਰ (ਗੁਜਰਾਤ) ਵਿਚ ਮਨਾਇਆ ਗਿਆ। ਇਸ ਵੇਰ ਬੇਂਗੁਲੁਰੂ (ਕਰਨਾਟਕ) ਵਿਚ ਮਨਾਇਆ ਜਾ ਰਿਹਾ ਹੈ, ਪਰ ਵਿਦੇਸ਼ਾਂ ਵਿਚ ਪੰਜਾਬ ਦੇ ਪੰਜਾਬੀਆਂ ਦੀ ਬਹੁਤਾਤ ਹੋਣ ਦੇ ਬਾਵਜੂਦ ਵੀ ਚੰਡੀਗੜ ਵਿਚ ਇਹ ਸਮਾਗਮ ਕਦੇ ਵੀ ਆਯੋਜਿਤ ਨਹੀਂ ਕੀਤਾਗਿਆ।
ਪ੍ਰਸਿੱਧੀ ਪ੍ਰਾਪਤ ਪ੍ਰਵਾਸੀ ਭਾਰਤੀਆਂ ਦੀ ਮੰਗ ਉੱਤੇ ਭਾਰਤ ਸਰਕਾਰ ਵੱਲੋਂ ਇਹ ਦਿਵਸ 2003 ਵਿਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੱਲੋਂ ਇਹ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ ਅਤੇ ਹਰ ਸਾਲ ਇਹ ਦਿਵਸ ਮਨਾਉਣ ਲਈ 9 ਜਨਵਰੀ ਦਾ ਦਿਨ ਇਸ ਲਈਚੁਣਿਆ ਗਿਆ, ਕਿਉਂਕਿ ਇਸੇ ਦਿਨ ਭਾਵ 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਤੋਂ ਵਾਪਿਸ ਦੇਸ਼ ਪਰਤੇ ਸਨ ਅਤੇ ਉਨਾਂ ਦੇਸ਼ ਦੀ ਅਜ਼ਾਦੀ ਲਈ ਪੂਰੀ ਸਰਗਰਮੀ ਨਾਲ ਮੁਹਿੰਮ ਛੇੜੀ ਸੀ। ਸਾਲ 2003 ਤੋਂ ਲੈ ਕੇ 2015 ਤੱਕ ਮਨਾਏ ਗਏ ਸਲਾਨਾਪ੍ਰਵਾਸੀ ਭਾਰਤੀ ਸਮਾਗਮਾਂ ਵਿਚ ਪ੍ਰਵਾਸੀ ਭਾਰਤੀਆਂ ਨਾਲ ਸਬੰਧਤ ਵੱਖੋ-ਵੱਖਰੇ ਵਿਸ਼ਿਆਂ ਨਾਲ ਸਬੰਧਤ ਮਸਲੇ ਵਿਚਾਰੇ ਗਏ, ਜਿਨਾਂ ਦਾ ਮੁੱਖ ਉਦੇਸ਼ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ, ਉਹਨਾਂ ਵੱਲੋਂ ਦੇਸ਼ ਵਿਚ ਆਪਣਾ ਸਰਮਾਇਆ ਲਗਾਉਣਾ, ਵੱਖੋ-ਵੱਖਰੇਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਪ੍ਰਵਾਸੀ ਭਾਰਤੀਆਂ ਦੀਆਂ ਦੇਸ਼ ਲਈ ਸੇਵਾਵਾਂ ਲੈਣੀਆਂ ਸ਼ਾਮਲ ਸਨ। ਪਰ ਇਨਾਂ ਵਰਿਆਂ ਵਿਚ ਬਾਵਜੂਦ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਵਿਚੋਂ ਖਰਚ ਕਰਨ ਦੇ ਪ੍ਰਵਾਸੀ ਭਾਰਤੀਆਂ ਦਾ ਭਰੋਸਾ ਨਾ ਤਾਂ ਕੇਂਦਰ ਸਰਕਾਰ ਜਿੱਤ ਸਕੀ ਅਤੇ ਨਾ ਹੀਵੱਖੋ-ਵੱਖਰੀਆਂ ਗੁਜਰਾਤ, ਪੰਜਾਬ ਜਿਹੀਆਂ ਰਾਜ ਸਰਕਾਰਾਂ, ਜਿੱਥੋਂ ਵੱਡੀ ਗਿਣਤੀ ਵਿਚ ਪ੍ਰਵਾਸ ਕਰਕੇ ਲੋਕ ਵਿਦੇਸ਼ ਵਸੇ ਹੋਏ ਹਨ।
ਪ੍ਰਦੇਸ਼ ਵਸਦਿਆਂ ਭਾਰਤੀ ਪ੍ਰਵਾਸੀਆਂ ਨੇ ਆਪਣੇ ਸੰਗਠਨ ਬਣਾਏ ਹੋਏ ਹਨ। ਸਭਿਆਚਾਰਕ ਗਤੀਵਿਧੀਆਂ ਵੀ ਉਨਾਂ ਵੱਲੋਂ ਸਮੇਂ-ਸਮੇਂ ਚਲਾਈਆਂ ਜਾਂਦੀਆਂ ਹਨ। ਧਾਰਮਿਕ ਪੱਖੋਂ ਮੰਦਰ, ਗੁਰਦੁਆਰੇ, ਸਤਸੰਗ ਘਰ ਵੀ ਵੱਡਾ ਧਨ ਖਰਚ ਕਰਕੇ ਉਨਾਂ ਵੱਲੋਂ ਉਸਾਰੇ ਗਏ ਹਨ।ਇਨਾਂ ਸਭਿਆਚਾਰਕ, ਸਮਾਜਿਕ, ਧਾਰਮਿਕ ਸੰਗਠਨਾਂ ਵੱਲੋਂ ਹਰ ਵਰੇ ਵੱਡੇ-ਵੱਡੇ ਸਮਾਗਮ ਵੀ ਰਚਾਏ ਜਾਂਦੇ ਹਨ। ਜਿਨਾਂ ਵਿਚ ਪ੍ਰਸਿੱਧੀ ਪ੍ਰਾਪਤ ਪ੍ਰਵਾਸੀ ਭਾਰਤੀਆਂ ਦਾ ਇਨਾਂ ਸੰਗਠਨਾਂ, ਸੰਸਥਾਵਾਂ ਵੱਲੋਂ ਸਨਮਾਨ ਵੀ ਕੀਤਾ ਜਾਂਦਾ ਹੈ, ਉਨਾਂ ਦੀਆਂ ਪ੍ਰਾਪਤੀਆਂ ਨੂੰ ਸਰਾਹਿਆਵੀ ਜਾਂਦਾ ਹੈ, ਕਿਉਂਕਿ ਉਹਨਾਂ ਵਿਚੋਂ ਬਹੁਤੇ ਸੰਸਾਰ ਵਿਚ ਪ੍ਰਸਿੱਧੀ ਪ੍ਰਾਪਤ ਲੋਕਾਂ 'ਚ ਆਪਣਾ ਨਾਮ ਸ਼ੁਮਾਰ ਕਰਨ 'ਚ ਸਫਲ ਹੋਏ ਹਨ। ਪ੍ਰਸਿੱਧ ਕਿਸਾਨ, ਪ੍ਰਸਿੱਧ ਡਾਕਟਰ, ਪ੍ਰਸਿੱਧ ਕਾਰੋਬਾਰੀ, ਪ੍ਰਸਿੱਧ ਅਧਿਆਪਕ, ਖੋਜੀ, ਇੰਜੀਨੀਅਰ, ਆਪਣੇ-ਆਪਣੇ ਖੇਤਰਾਂ ਦੇ ਵਿਚਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ।
ਕਈ ਪ੍ਰਵਾਸੀ ਭਾਰਤੀ ਕੈਨੇਡਾ, ਬਰਤਾਨੀਆਂ, ਨਿਊਜ਼ੀਲੈਂਡ, ਅਮਰੀਕਾ, ਆਸਟ੍ਰੇਲੀਆ ਦੇ ਰਾਜਨੀਤਕ ਖੇਤਰਾਂ 'ਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਇਨਾਂ ਦੇਸ਼ਾਂ ਦੀਆਂ ਸਰਕਾਰਾਂ ਵਿਚ ਮੰਤਰੀ, ਪਾਰਲੀਮੈਂਟ ਮੈਂਬਰ, ਸ਼ਹਿਰਾਂ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇਬਹੁਤੇ ਸਰਕਾਰੀ ਉੱਚ-ਹਲਕਿਆਂ 'ਚ ਚੰਗੇ ਜਾਣੇ ਪਹਿਚਾਣੇ ਜਾਂਦੇ ਹਨ। ਕੈਨੇਡਾ ਵਿਚ ਲਗਭਗ ਅੱਧੀ ਦਰਜਨ ਪੰਜਾਬੀ, ਕੈਬਨਿਟ ਮੰਤਰੀ ਵਜੋਂ ਉਥੋਂ ਦੀ ਸਰਕਾਰ ਵਿਚ ਬਿਰਾਜਮਾਨ ਹੋਏ ਬੈਠੇ ਹਨ। ਪਰ ਕੀ ਇਨਾਂ ਪ੍ਰਵਾਸੀਆਂ ਭਾਰਤੀਆਂ ਵੱਲੋਂ ਪਾਏ ਜਾ ਰਹੇ ਵਿਸ਼ਵ-ਪੱਧਰੀਯੋਗਦਾਨ ਅਤੇ ਪ੍ਰਾਪਤੀਆਂ ਨੂੰ ਆਪਣੇ ਦੇਸ਼ ਵਿਚ ਪਰਵਾਨਿਆ ਜਾਂਦਾ ਹੈ? ਦਰਜਨਾਂ ਹੀ ਪ੍ਰਵਾਸੀ ਪੰਜਾਬੀ, ਪ੍ਰਸਿੱਧ ਕਾਰੋਬਾਰੀ ਹਨ। ਸੌਗੀ, ਬਦਾਮਾਂ ਦੀ ਪੈਦਾਵਾਰ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਹਨ। ਕੀ ਕਦੇ ਪੰਜਾਬ ਦੀ ਸਰਕਾਰ ਨੇ ਉਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ? ਕੀਭਾਰਤ ਦੀ ਸਰਕਾਰ ਨੇ ਉਨਾਂ ਨੂੰ ਕਦੇ ਨਿਵਾਜਿਆ ਜਾਂ ਨਿਵਾਜਣ ਬਾਰੇ ਸੋਚਿਆ? ਪੰਜਾਬ 'ਚ ਕਾਰੋਬਾਰ ਕਰਨ ਲਈ ਕੁਝ ਪ੍ਰਵਾਸੀ ਪੰਜਾਬੀਆਂ ਆਪਣੇ ਕਾਰੋਬਾਰ ਪੰਜਾਬ ਸਰਕਾਰ ਦੇ ਸੱਦੇ ਉੱਤੇ ਖੋਹਲਣ ਦਾ ਉਪਰਾਲਾ ਕੀਤਾ, ਪਰ ਕੁਝ ਵਰਿਆਂ 'ਚ ਹੀ ਉਹ ਇਥੇ ਹੁੰਦੇਇੰਸਪੈਕਟਰੀ ਰਾਜ ਦੀ ਲੁੱਟ-ਖਸੁੱਟ ਤੋਂ ਪ੍ਰੇਸ਼ਾਨ ਹੋ ਕਾਰੋਬਾਰ ਬੰਦ ਕਰ ਇਥੋਂ ਤੁਰ ਗਏ। ਭਾਵੇਂ ਕਿ ਹਾਲੀ ਵੀ ਪੰਜਾਬੀ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਕਸਬਿਆਂ ਵਿਚ ਮਾਲਜ਼, ਮੈਰਿਜ ਪੈਲੇਸ, ਹੋਟਲ, ਪਬਲਿਕ ਸਕੂਲ ਕਾਰੋਬਾਰ ਲਈ ਅਤੇ ਕਈ ਥਾਵਾਂ ਉੱਤੇਚੈਰੀਟੇਬਲ ਹਸਪਤਾਲ, ਡਿਸਪੈਂਸਰੀਆਂ, ਗਰੀਬ-ਲੋੜਵੰਦਾਂ ਦੀ ਸਹਾਇਤਾ ਲਈ ਸਿੱਖਿਆ, ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਚੈਰੀਟੇਬਲ ਟਰੱਸਟ ਖੋਲੇ ਗਏ ਹਨ, ਜਿਨਾਂ ਰਾਹੀਂ ਬੁਢਾਪਾ ਪੈਨਸ਼ਨਰਾਂ, ਗਰੀਬ ਲੜਕੀਆਂ ਦੇ ਵਿਆਹ, ਟੂਰਨਾਮੈਂਟਾਂ ਦਾ ਆਯੋਜਨ, ਗਰੀਬਾਂਲਈ ਮੁਫ਼ਤ ਇਲਾਜ ਆਦਿ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਇਨਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਪ੍ਰਵਾਸੀ ਪੰਜਾਬੀ ਕੀ ਇੰਨੀ ਕੁ ਮਾਨਤਾ ਦੇ ਹੱਕਦਾਰ ਨਹੀਂ ਕਿ ਉਨਾਂ ਨੂੰ ਉਨਾਂ ਦੀਆਂ ਦਿੱਤੀਆਂ ਸੇਵਾਵਾਂ ਪ੍ਰਤੀ ਗਣਤੰਤਰ ਦਿਵਸ, ਅਜ਼ਾਦੀ ਦਿਹਾੜਾ ਸਮਾਗਮਾਂ ਸਮੇਂਕਰਵਾਏ ਜਾਂਦੇ ਰਾਜਪੱਧਰੀ ਜਾਂ ਜ਼ਿਲਾ ਪੱਧਰੀ ਸਮਾਗਮਾਂ 'ਚ ਸਨਮਾਨਤ ਕੀਤਾ ਜਾਵੇ। ਹਾਲ ਦੀ ਘੜੀ ਤਾਂ ਪੰਜਾਬ 'ਚ ਹਾਲਤ ਇਹ ਹੈ ਕਿ ਐਨ.ਆਰ.ਆਈ. ਸਭਾ ਦੀ ਚੋਣ ਨਹੀਂ ਕਰਵਾਈ ਜਾ ਰਹੀ। ਪ੍ਰਵਾਸੀ ਸੰਮੇਲਨ ਬੰਦ ਹਨ। ਐਨ.ਆਰ.ਆਈ. ਥਾਣਿਆਂ ਦੀਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ ਲੱਗ ਰਹੇ ਹਨ। ਪੰਜਾਬ ਦਾ ਪ੍ਰਵਾਸੀ ਵਿਭਾਗ ਚੁੱਪ ਹੈ।
ਦੇਸ਼ ਦੇ ਕੁਝ ਸੂਬਿਆਂ ਖਾਸ ਕਰ ਗੁਜਰਾਤ ਅਤੇ ਕਰਨਾਟਕ ਵਿਚ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਸਹੂਲਤਾਂ ਹਨ, ਦੱਖਣੀ ਭਾਰਤ 'ਚ ਉਨਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ ਕੇ, ਉਥੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਲਈਉਤਸ਼ਾਹਤ ਕਰਨ ਲਈ ਬਾਹਰਲੇ ਮੁਲਕਾਂ 'ਚ ਰਹਿੰਦੇ ਪ੍ਰਸਿੱਧ ਅਕੈਡਮਿਕ ਖੇਤਰ ਦੇ ਪ੍ਰੋਫੈਸਰਾਂ, ਪ੍ਰੋਫੈਸ਼ਨਲਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਪਰ ਪੰਜਾਬ 'ਚ ਇਹ ਸਹੂਲਤ ਕਿਉਂ ਨਹੀਂ? ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਪ੍ਰਾਈਵੇਟ ਪ੍ਰੋਫੈਸ਼ਨਲਯੂਨੀਵਰਸਿਟੀਆਂ 'ਚ ਕਿੰਨੇ ਪ੍ਰਵਾਸੀ ਭਾਰਤੀ ਪ੍ਰੋਫੈਸ਼ਨਲਾਂ ਨੂੰ ਗੈਸਟ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ? ਹੈਨ ਕੋਈ ਵੇਰਵੇ ਪੰਜਾਬ ਸਰਕਾਰ ਕੋਲ ਕਿ ਲਗਭਗ ਤੇਰਾਂ ਵਰੇ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀ ਸੰਮੇਲਨ ਉੱਤੇ ਕਰੋੜਾਂ ਰੁਪਏ ਖਰਚ ਕਰਨ ਦੇ ਕਿੰਨੇ ਕਾਰੋਬਾਰੀਆਂਵੱਲੋਂ ਪੰਜਾਬ 'ਚ ਆਪਣੇ ਕਾਰੋਬਾਰ ਖੋਹਲੇ। ਕਿੰਨੇ ਪ੍ਰੋਫੈਸ਼ਨਲਾਂ ਅਤੇ ਪ੍ਰਸਿੱਧੀ ਪੰਜਾਬੀ ਪ੍ਰਵਾਸੀਆਂ ਨੂੰ ਸਨਮਾਨ ਦਿੱਤੇ ਗਏ? ਕਿਹੜੀਆਂ ਵਿਸ਼ੇਸ਼ ਸਹੂਲਤਾਂ ਪ੍ਰਵਾਸੀਆਂ ਨੂੰ ਦਿੱਤੀਆਂ, ਜਿਨਾਂ ਸਦਕਾਂ ਪ੍ਰਵਾਸੀ ਆਪ ਅਤੇ ਉਨਾਂ ਦੀ ਅਗਲੀ ਸੰਤਾਨ ਪੰਜਾਬ ਲਈ 'ਕੁਝ ਕਰਨ' ਲਈਉਤਸ਼ਾਹਤ ਹੋਈ ਹੋਵੇ। ਭਾਰਤ ਸਰਕਾਰ ਨੇ ਵੀ ਪੰਜਾਬ ਨਾਲ ਹੋਏ ਹੋਰ ਵਿਤਕਰਿਆਂ, ਜਿਨਾਂ 'ਚ ਚੰਡੀਗੜ ਪੰਜਾਬ ਨੂੰ ਨਾ ਦੇਣਾ, ਪੰਜਾਬੀ ਬੋਲਦੇ ਪੰਜਾਬ ਦੇ ਇਲਾਕੇ ਪੰਜਾਬੋਂ ਬਾਹਰ ਰੱਖਣਾ, ਪਾਣੀਆਂ ਦੇ ਮਾਮਲੇ 'ਚ ਵਿਤਕਰਿਆਂ ਦੇ ਨਾਲ-ਨਾਲ ਪੰਜਾਬੀ ਪ੍ਰਵਾਸੀਆਂ ਨੂੰ ਮਾਨ-ਸਨਮਾਨ ਦੇਣ 'ਚ ਵਿਤਕਰਾ ਹੀ ਕੀਤਾ ਹੈ। ਹਰ ਵਰੇ ਪ੍ਰਵਾਸੀ ਭਾਰਤੀਆਂ ਨੂੰ ਪ੍ਰਵਾਸੀ ਭਾਰਤੀ ਸੰਮੇਲਨ, ਕਾਨਵੈਨਸ਼ਨਾਂ ਕਰਕੇ ਵਿਸ਼ੇਸ਼ ਸਨਮਾਨ ਦਿੱਤੇ ਜਾਂਦੇ ਹਨ, ਪਰ ਪ੍ਰਵਾਸੀ ਪੰਜਾਬੀ ਇਨਾਂ ਲਿਸਟਾਂ ਵਿਚੋਂ ਲਗਭਗ ਮਨਫ਼ੀ ਹੀ ਕਿਉਂ ਹੁੰਦੇ ਹਨ? ਕੀ ਕੈਨੇਡਾ ਦੀ ਸਰਕਾਰਲਈ ਚੁਣੇ ਗਏ ਪੰਜਾਬੀ ਮੰਤਰੀਆਂ ਵਿਚੋਂ ਬਹੁਤੇ ਇਸ ਸਨਮਾਨ ਦੇ ਹੱਕਦਾਰ ਨਹੀਂ? ਅਮਰੀਕਾ ਦੇ ਸੂਬਿਆਂ 'ਚ ਗਵਰਨਰ ਵਜੋਂ ਸੇਵਾ ਨਿਭਾਉਣ ਵਾਲੇ ਪੰਜਾਬੀ ਪ੍ਰਵਾਸੀਆਂ ਨੂੰ ਇਨਾਂ ਸਮਾਗਮਾਂ 'ਚ ਸੱਦ ਕੇ ਉਨਾਂ ਦੇ ਤਜ਼ਰਬੇ ਦਾ ਲਾਹਾ ਭਾਰਤੀ ਲੋਕਤੰਤਰ ਲਈ ਨਹੀਂ ਲਿਆਜਾਣਾ ਚਾਹੀਦਾ? ਕੀ ਪੰਜਾਬ ਦੀ ਸਰਕਾਰ ਆਪਣੇ ਸਰਕਾਰੀ ਮਹਿਕਮਿਆਂ, ਸਰਕਾਰੀ ਯੂਨੀਵਰਸਿਟੀਆਂ, ਬੋਰਡਾਂ, ਕਾਰਪੋਰੇਸ਼ਨਾਂ 'ਚ ਪ੍ਰਸਿੱਧ ਪੰਜਾਬੀ ਸ਼ਕਾਲਰਾਂ, ਲੇਖਕਾਂ, ਪ੍ਰੋਫੈਸ਼ਨਲਾਂ, ਵੱਖੋ-ਵੱਖਰੇ ਖੇਤਰਾਂ ਦੇ ਮਾਹਰਾਂ ਦੀਆਂ ਸੇਵਾਵਾਂ ਨਹੀਂ ਲੈ ਸਕਦੀ? ਪੰਜਾਬੀ ਪ੍ਰਵਾਸੀਆਂਪ੍ਰਤੀ ਕੇਂਦਰ ਅਤੇ ਸੂਬਾ ਸਰਕਾਰ ਦੀ ਬੇ-ਰੁਖੀ ਕਈ ਸਵਾਲ, ਸ਼ੰਕੇ ਖੜੇ ਕਰਦੀ ਹੈ।
ਪ੍ਰਵਾਸੀ ਪੰਜਾਬੀਆਂ ਦੇ ਦੇਸ਼ ਅਤੇ ਸੂਬੇ ਪ੍ਰਤੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਜੇਕਰ ਉਨਾਂ ਵੱਲੋਂ ਦੇਸ਼ ਅਤੇ ਸੂਬੇ ਦੇ ਪ੍ਰਸਾਸ਼ਨ, ਸੂਬੇ 'ਚ ਹੋ ਰਹੇ ਨਸ਼ਿਆਂ ਦੇ ਕਾਰੋਬਾਰ, ਆਮ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਪੰਜਾਬ ਨਾਲ ਹੋ ਰਹੇ ਵਿਤਕਰਿਆਂ ਪ੍ਰਤੀ ਸੁਆਲਉਠਾਏ ਜਾ ਰਹੇ ਹਨ ਤਾਂ ਉਹ ਸਰਕਾਰਾਂ ਨੂੰ ਚੁਭਦੇ ਕਿਉਂ ਹਨ? ਕੀ ਸਰਕਾਰਾਂ ਇਨਾਂ ਚੇਤੰਨ ਪੰਜਾਬੀਆਂ ਦੇ ਸੁਆਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਉਨਾਂ ਦੀਆਂ ਸ਼ੰਕਾਵਾਂ ਦੀ ਨਵਿਰਤੀ ਨਹੀਂ ਕਰ ਸਕਦੀਆਂ? ਸਰਕਾਰਾਂ ਪ੍ਰਵਾਸੀ ਪੰਜਾਬੀਆਂ ਨੂੰ ਦੇਸ਼ 'ਚ ਰਹਿ ਰਹੇ ਪੰਜਾਬੀਆਂਤੋਂ ਵੱਖਰੇ ਕਰਕੇ ਕਿਉਂ ਵੇਖ ਰਹੀਆਂ ਹਨ, ਜੋ ਹਰ ਘੜੀ, ਹਰ ਪਲ ਆਪਣੇ ਦੇਸ਼ਵਾਸੀਆਂ ਨੂੰ ਉਵੇਂ ਦਾ ਰਹਿਣ-ਸਹਿਣ, ਸਿੱਖਿਆ, ਸਿਹਤ ਸਹੂਲਤਾਂ ਤੇ ਇਨਸਾਫ ਭਰੀ ਚੰਗੇਰੀ ਜ਼ਿੰਦਗੀ ਦਾ ਸੁਫਨਾ ਦੇ ਕੇ, ਉਨਾਂ ਸੁਫਨਿਆਂ ਨੂੰ ਸਾਕਾਰ ਕਰਨ ਲਈ ਪ੍ਰਯਤਨਸ਼ੀਲ ਹਨ, ਜਿਵੇਂਉਹ ਵਿਦੇਸ਼ਾਂ 'ਚ ਆਪ ਚੰਗੀ ਜ਼ਿੰਦਗੀ ਜੀਊਂਦੇ ਹਨ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.