ਸੂਚਨਾ ਮਿਲੀ ਹੈ ਕਿ ਲੁਧਿਆਣਾ ਪੁਲਿਸ ਨੇ textile hoisery kamgar union ਦੇ ਆਗੂਆਂ ਲਖਵਿੰਦਰ ਅਤੇ ਸਮਰ ਅਤੇ ਨੌਜਵਾਨ ਭਾਰਤ ਸਭਾ ਦੀ ਕਾਰਕੁੰਨ ਬਿੰਨੀ ਅਤੇ ਹੋਰ ਕਾਰਕੁਨਾਂ ਨੂੰ ਹਿੰਦੂ ਕੱਟੜਪੰਥੀਆਂ ਦੇ ਦਬਾ ਹੇਠ ਗਿਰਫਤਾਰ ਕਰ ਲਿਆ ਹੈ। ਇਹਨਾਂ ਆਗੂਆਂ ਤੇ ਮਹਾਨ ਸੁਤੰਤਰਤਾ ਸੈਨਾਨੀ ਰਾਧਾ ਮੋਹਨ ਗੋਕੁਲ ਜੀ ਦੀਆਂ ਕਿਤਾਬਾਂ, ਸ਼ਹੀਦ ਭਗਤ ਸਿੰਘ ਦੇ ਲੇਖ 'ਮੈਂ ਨਾਸਤਿਕ ਕਿਓਂ ਹਾਂ ' ਜਰੀਏ ਨਾਸਤਿਕਤਾ ਦੇ ਪ੍ਰਚਾਰ ਦਾ ਦੋਸ਼ ਲਾਇਆ ਜਾ ਰਿਹਾ ਹੈ। ਹਿੰਦੂ ਕੱਟੜਪੰਥੀਆਂ ਨੇ ਪੰਜਾਬੀ ਭਵਨ ਲੁਧਿਆਣਾ ਵਿਖੇ ਇਨਕਲਾਬੀ ਅਤੇ ਅਗਾਂਹਵਧੂ ਸਾਹਿਤ ਦੀ ਦੁਕਾਨ 'ਜਨਚੇਤਨਾ' ਨੂੰ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ।ਅਦਾਰਾ ਪ੍ਰਤੀਬਧ ਧਾਰਮਿਕ ਭਾਵਨਾਂਵਾਂ ਨੂੰ ਠੇਸ ਪੁਚਾਉਣ ਦੇ ਨਾਮ ਹੇਠ ਪ੍ਰਗਟਾਵੇ ਦੀ ਅਜਾਦੀ ਦਾ ਗਲਾ ਘੁੱਟਣ ਦੇ ਇਸ ਕਾਰੇੇ ਦੀ ਜੋਰਦਾਰ ਨਿਖੇਧੀ ਕਰਦਾ ਹੈ।
ਦੋਸਤੋ, ਅੱਜ ਲੁਧਿਆਣੇ ਪੰਜਾਬੀ ਭਵਨ ਵਿਖੇ 'ਜਨਚੇਤਨਾ' ਦੀ ਕਿਤਾਬਾਂ ਦੀ ਦੁਕਾਨ 'ਤੇ ਹਿੰਦੂ ਕੱਟੜਪੰਥੀਆਂ ਵੱਲੋਂ ਹਮਲਾ ਕੀਤਾ ਗਿਆ। ਜਨਚੇਤਨਾ ਦੇ ਚਾਰ ਵਲੱਟੀਅਰਾਂ ਨੂੰ ਗਿਰਫਤਾਰ ਕਰਵਾਇਆ ਗਿਆ ਅਤੇ ਕਿਤਾਬਾਂ ਦੀ ਦੁਕਾਨ ਨੂੰ ਅੱਗ ਲਾਉਣ ਦਾ ਯਤਨ ਕੀਤਾ ਗਿਆ ਤੇ ਦੁਕਾਨ ਦੀ ਭੰਨ-ਤੋੜ ਕੀਤੀ ਗਈ।ਰਾਧਾ ਮੋਹਨ ਗੋਕਲ ਜੀ, ਜਿਹਨਾਂ ਨੇ ਸਾਰੀ ਉਮਰ ਆਜ਼ਾਦੀ ਦੀ ਲੜਾਈ 'ਚ ਲਾ ਦਿੱਤੀ ਉਹਨਾਂ ਦੀਆਂ ਕਿਤਾਬਾਂ ਨੂੰ ਪਾੜਿਆ ਗਿਆ।
"ਇਲਜ਼ਾਮ ਇਹ ਲਾਇਆ ਗਿਆ ਕਿ 'ਜਨਚੇਤਨਾ' ਨਾਸਤਿਕਤਾ ਦਾ ਪਰਚਾਰ ਕਰਦਾ ਹੈ ਤੇ ਲੋਕਾਂ ਨੂੰ ਨਾਸਤਿਕ ਬਣਾਉਂਦਾ ਹੈ। ਦੋਸਤੋ 'ਜਨਚੇਤਨਾ' ਇੱਕ ਅਜਿਹਾ ਅਦਾਰਾ ਹੈ ਜੋ ਦੇਸ਼ ਵਿੱਚ ਸੰਸਾਰ ਭਰ ਦਾ ਅਗਾਂਹਵਧੂ ਸਾਹਿਤ 'ਨੋ ਪਰੌਫਿਟ- ਨੋ ਲੌਸ' 'ਤੇ ਛਾਪ ਕੇ ਵੰਡ ਰਿਹਾ ਹੈ ਤੇ ਇਹ ਪਰੋਜੈਕਟ ਆਮ ਕਿਰਤੀ-ਮਿਹਨਤਕਸ਼ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਚੱਲ ਰਿਹਾ ਹੈ।
ਪਰ ਜਨਚੇਤਨਾ ਦੀ ਸਟਾਲ 'ਤੇ ਇਹ ਹਮਲਾ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਹੈ। ਅਜੋਕੇ ਸਮਾਜ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰਾਂ ਦਾ ਪਰਚਾਰ ਕਰਨ ਦਾ ਹੱਕ ਹੈ। ਪਰ ਅੱਜ ਭੂਤਰੇ ਹੋਏ ਹਿੰਦੂ-ਕੱਟੜਪੰਥੀ ਲੋਕਾਂ ਦਾ ਇਹ ਹੱਕ ਵੀ ਖੋਹਣਾ ਚਾਹੁੰਦੇ ਨੇ। ਉਹ ਵਿਰੋਧ ਦੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ। 'ਗਿਆਨ ਪਰਸਾਰ ਸਮਾਜ' ਇਸ ਹਮਲੇ ਦੀ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਹਮਲਾ ਕਰਨ ਵਾਲੇ ਕੱਟੜਪੰਥੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਗਿਰਫਤਾਰ ਕੀਤੇ ਜਨਚੇਤਨਾ ਦੇ ਵਲੰਟੀਅਰਾਂ ਨੂੰ ਬਿਨਾਂ ਸ਼ਰਤ 'ਤੇ ਰਿਹਾ ਕੀਤਾ ਜਾਵੇ।
ਨਾਂ ਬਰਦਾਸ਼ਤ ਕਰਨਯੋਗ
ੲਿਸ ਨਿੰਦਨਯੋਗ ਕਾਰਵਾੲੀ ਦਾ ਡਟਵਾਂ ਜਥੇਬੰਦਕ ਤੇ ਸਭ ਵਲੋਂ ਸਾਝਾਂ ਵਿਰੋਧ ਲਾਮਬੰਦ ਕਰਨ ਲੲੀ ਫੌਰੀ ਸੱਦਾ ਦਿਤਾ ਜਾਣਾ ਚਾਹੀਦਾ ਹੈ। ਜਮਹੂਰੀ ਅਧਿਕਾਰ ਸਭਾ ੲਿਸ ਦੀ ਨਿਖੇਧੀ ਕਰਦੀ ਹੈ ਤੇ ਗਿ੍ਫਤਾਰ ਅਾਗੂਅਾਂ ਦੀ ਫੌਰੀ ਰਿਹਾੲੀ ਦੀ ਮੰਗ ਕਰਦੀ ਹੈ।
-
ਡਾ ਅਜੀਤ ਪਾਲ ਬਠਿੰਡਾ, ਲੇਖਕ
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.