ਖ਼ਬਰ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਸਰਬੱਤ ਖ਼ਾਲਸਾ ਨੂੰ ਲੈ ਕੇ ਤਿੱਖੇ ਤੇਵਰ ਦਿਖਾਏ, ਉਥੇ 6ਵੀਂ ਵਾਰ ਮੁੱਖ ਮੰਤਰੀ ਬਨਾਉਣ ਦੀ ਚਾਹਤ ਜੱਗ ਜ਼ਾਹਰ ਕਰ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਰਬੱਤ ਖ਼ਾਲਸਾ ਵਾਲੇ ਮਾਨ ਨੂੰ ਲੋਕਾਂ ਇਕ ਵਰ•ੇ ਐਮ.ਪੀ. ਬਣਾਇਆ ਪਰ ਮੁੜਕੇ ਮਾਨ ਨੂੰ ਜਨਤਾ ਨੇ ਮੁੜ ਅੱਗੇ ਨਹੀਂ ਆਉਣ ਦਿੱਤਾ। ਉਨ•ਾਂ ਨਾਲ ਹੀ ਆਪਣੀ ਦਿਲੀ ਇੱਛਾ ਨੂੰ ਜ਼ਾਹਰ ਕਰਦਿਆਂ ਜਨਤਾ ਨੂੰ ਅਪੀਲ ਕੀਤੀ ਕਿ 6ਵੀਂ ਵਾਰ ਵੀ ਉਨ•ਾਂ ਨੂੰ ਜਨਤਾ ਮੁੱਖ ਮੰਤਰੀ ਬਨਾਉਣ ਦਾ ਮਾਣ ਬਖਸ਼ੇ।
ਹੱਕ ਬਣਦਾ ਆ ਵੱਡੇ ਬਾਦਲ ਦਾ ਪੰਜਾਬ ਦਾ ਮੁੜ ਮੁੱਖ ਮੰਤਰੀ ਬਨਣ ਦਾ। ਦੇਖੋ ਨਾ ਲਹਿਰਾਂ-ਬਹਿਰਾਂ ਲਿਆ ਦਿੱਤੀਆਂ ਆਂ । ਪੰਜਾਬ 'ਚ ਮੌਜਾਂ ਆਂ ਨੇਤਾਵਾਂ ਨੂੰ ਮਰਜ਼ੀਆਂ ਕਰਨ ਦੀਆਂ। ਖੁਲ•ਾਂ ਆਂ ਅਫ਼ਸਰਾਂ ਨੂੰ ਲੋਕਾਂ ਦੀਆਂ ਜੇਬਾਂ ਫਰੋਲਣ ਦੀਆਂ। ਕੋਈ ਰੋਕ ਨਹੀਂ, ਕੋਈ ਟੋਕ ਨਹੀਂ ਸ਼ਰਾਬੀਆਂ-ਕਬਾਬੀਆਂ, ਗੁੰਡਿਆਂ-ਗੁਰਗਿਆਂ-ਗੈਂਗਾਂ, ਮਾਫੀਏ ਨੂੰ, ਜੋ ਮਨ ਆਇਆ ਮਰਜ਼ੀ ਕਰਨ। ਬੱਸਾਂ ਨਾਲ ਲੋਕਾਂ ਨੂੰ ਮਿੱਧਣ ਜਾਂ ਪੈਰਾਂ ਨਾਲ ਪਿਸਤੋਲਾਂ ਨਾਲ ਲੋਕਾਂ ਨੂੰ ਡਰਾਉਣ ਜਾਂ ਛੁਰਿਆਂ ਨਾਲ, ਕੋਈ ਨਹੀਂ ਪੁੱਛਦਾ ਭਾਈ ਇਸ ਰਾਮ ਰਾਜ ਵਿਚ। ਜਿੱਥੇ ਰਾਮ ਰਾਜ ਹੋਵੇ ਭਾਈ ਉਥੇ ਦੀ ਜਨਤਾ ਜਾਰੋ ਜਾਰ ਰੋਂਦੀ ਆ, ਕਿਉਂਕਿ ਰਾਮ ਰਾਜ 'ਚ ਚਾਈਂ ਚਾਈਂ ਦੁੱਖਾਂ ਦਾ ਭਾਰ ਢੋਈ ਜਾਂਦੀ ਆ ਅੰਦਰੋਂ ਕਚੀਚੀਆਂ ਵੱਟਦੀਆਂ, ਗੁੱਸਾ ਕਰਦੀਆਂ, ਧੱਕਾ-ਧੋੜੀ ਸਹਾਰੀ ਜਾਂਦੀਆਂ ਜਨਤਾ । ਜਿੱਥੇ ਰਾਜ 'ਚ ਜਨਤਾ ਇੰਨੀ ਸਿਆਣੀ-ਨਿਮਾਣੀ ਹੋਵੇ ਤਾਂ ਰਾਜਾ ਉਨ•ਾਂ ਸਿਰ ਹੋਰ ਭਾਰ ਲੱਦੀ ਜਾਂਦਾ ਆ ਅਤੇ ਆਖੀ ਜਾਂਦਾ ਆ, ਬਣਾ ਦਓ ਭਾਈ ਮੈਨੂੰ ਮੁੜ ਰਾਜਾ, ਰਾਮ ਭਲੀ ਕਰੂਗਾ। ਵਾਰੇ ਨਿਆਰੇ ਕਰਦੂੰ, ਜੋ ਕਸਰਾਂ ਰਹਿੰਦੀਆਂ ਪੂਰੀਆਂ ਕਰ ਦਊਂ।
ਲੋਰੀ ਵਰਗੀਆਂ ਰੀਝਾਂ
ਖ਼ਬਰ ਹੈ ਕਿ ਗਾਇਕ ਤੋਂ ਸਿਆਸਤ 'ਚ ਆਏ ਹੰਸ ਰਾਜ ਹੰਸ ਦੇ ਸੁਰ ਫਿਰ ਬਦਲ ਗਏ ਹਨ। ਅਕਾਲੀ ਦਲ ਤੋਂ ਕਾਂਗਰਸ 'ਚ ਸ਼ਾਮਲ ਹੋਏ ਹੰਸ ਇਕ ਸਾਲ ਅੰਦਰ ਹੀ ਪਾਰਟੀ ਛੱਡ ਕੇ ਭਾਜਪਾ 'ਚ ਚਲੇ ਗਏ। ਹੰਸ ਜਦੋਂ ਜਿਸ ਪਾਰਟੀ 'ਚ ਰਹੇ, ਖੁਲ ਕੇ ਉਸਦੇ ਹੱਕ 'ਚ ਪ੍ਰਚਾਰ ਕੀਤਾ ਤੇ ਦੂਜਿਆਂ ਤੇ ਤਿੱਖੇ ਹਮਲੇ ਕੀਤੇ। ਸ਼੍ਰੋਮਣੀ ਅਕਾਲੀ ਦਲ 'ਚ ਰਹਿੰਦੇ ਹੋਏ ਉਨ•ਾਂ ਹਮੇਸ਼ਾ ਕਿਹਾ ਕਿ ਉਹ ਅਕਾਲੀਆਂ ਨੂੰ ਕਦੇ ਨਹੀਂ ਛੱਡਣਗੇ, ਹਾਲਾਂਕਿ ਇਕ ਵਾਰ ਉਹ ਨਰਾਜ਼ ਹੋ ਕੇ ਦੂਰ ਚਲੇ ਗਏ ਸਨ, ਪਰ ਕੁਝ ਸਮੇਂ ਬਾਅਦ ਉਨ•ਾਂ ਹਰਸਿਮਰਤ ਦੇ ਹੱਕ 'ਚ ਪ੍ਰਚਾਰ ਕੀਤਾ। ਇਸ ਵਰ•ੇ ਫਰਵਰੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ, ਪਰ ਉਨ•ਾਂ ਦੀ ਉਥੇ ਵੀ ਨਾ ਪੁੱਗੀ ਅਤੇ ਉਹ ਦਿੱਲੀ ਜਾ ਕੇ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਨਰੇਂਦਰ ਮੋਦੀ ਦੀ ਤੁਲਨਾ ਬੱਬਰ ਸ਼ੇਰ ਨਾਲ ਕਰ ਰਹੇ ਹਨ।
''ਦਿਨੋ ਸਾਡੇ ਨਾਲ ਤੇ ਰਾਤੀਂ ਕਿਸੇ ਹੋਰ ਨਾਲ, ਬੱਲੇ ਓ ਚਲਾਕ ਸੱਜਣਾ'', ਵਰਗੀ ਸਖ਼ਸ਼ੀਅਤ ਆ ਪਿਆਰੇ ਹੰਸ ਜੀ ਦੀ। ਸਟੇਜ਼ਾਂ ਲਾਉਂਦਾ, ਬਾਬੇ ਦੀਆਂ ਸਿਫ਼ਤਾਂ ਗਾਉਂਦਾ, ਸੂਫ਼ੀ ਗਾਇਕੀ ਦਾ ਧੁਰੰਤਰ ਬਣਿਆ ਰਾਜ ਗਾਇਕ ਹੰਸ, ਸੇਖ ਚਿੱਲੀ ਵਾੰਗਰ ਸੁਪਨੇ ਲੈਂਦਾ ਪੰਜਾਬ ਦੇ ਹਾਕਮਾਂ ਦੀ ਕੁਰਸੀ ਸਾਂਭਣ ਦਾ ਭਰਮ ਪਾਲ ਬੈਠਾ ਗਾਇਕ ਹੰਸ । ਸੋਚ ਬੈਠਾ ਅਸੰਬਲੀ 'ਚ ਬੈਠੂੰ, ਰਾਜ ਸਭਾ, ਲੋਕ ਸਭਾ 'ਚ ਬੈਠੂੰ, ਨੇਤਾਵਾਂ ਨੂੰ ਸੁਰਾਂ 'ਚ ਗਾਇਕੀ ਸੁਣਾਊ, ਮੰਤਰੀ ਦੀ ਕੁਰਸੀ ਪਾਊਂ। ਅਕਾਲੀ ਬਣੇ ਤੇ ਕੁਝ ਪੱਲੇ ਨਾ ਪਿਆ, ਕਾਂਗਰਸੀਆਂ ਦੀ ਝੋਲੀ ਜਾ ਪਿਆ। ਕੈਪਟਨ ਉਹਨੂੰ ਕੁਰਸੀ ਨਾ ਦੁਆ ਸਕਿਆ ਤਾਂ ਸਿੱਧਾ ਮੋਦੀ-ਸ਼ਾਹ ਦੇ ਚਰਨੀਂ ਜਾ ਲੱਗਾ। ਅਸਲ 'ਚ ਤਾਂ ਕਈ ਗਾਇਕ ਦੀਆਂ ਲੋਰੀ ਵਰਗੀਆਂ ਰੀਝਾਂ ਸਨ, ਜੋ ਸਮੇਂ-ਸਮੇਂ ਘੁੱਟ-ਘੁੱਟ ਮਰਦੀਆਂ ਰਹੀਆਂ ਆਂ। ਕਿਸੇ ਕਵੀ ਦੀਆਂ ਸੱਤਰਾਂ ਭਾਈ ਹੰਸ 'ਤੇ ਢੁਕਦੀਆਂ ਆਂ, ''ਉਗਾਏ ਫੁੱਲ ਆਪੋ-ਆਪਣੇ ਵਿਹੜੇ ਮਗਰ ਮਹਿਕਾਂ, ਨਾ ਤੇਰੇ ਘਰ ਦੀਆਂ ਰਹੀਆਂ ਨਾ ਮੇਰੇ ਘਰ ਦੀਆਂ ਰਹੀਆਂ।'' ਪਰ ਹਾਲੀ ਵੀ ਸੁਪਨਿਆਂ ਦੇ ਸੰਸਾਰ 'ਚ ਵਸਦਾ ਹੰਸ ਪਤਾ ਨਹੀਂ ਕਿਉਂ ਆਪਣੇ ਹੇਠ ਕੁਰਸੀ ਵੇਖੀ ਜਾਂਦਾ, ਸੁਪਨੇ ਲਈ ਜਾਂਦਾ, ਬਸ ਗਾਈ ਜਾਂਦਾ, ਗਾਈ ਜਾਂਦਾ, ਰੀਝਾਂ ਦੇ ਤੰਦ ਪਾਈ ਜਾਂਦਾ।
ਮਿਰੇ ਹਮਦਮ ਗ਼ਜ਼ਲ ਆਪਣੀ ਮੈਂ ਤੇਰੇ ਨਾਮ ਕਰਦਾ ਹਾਂ
ਖ਼ਬਰ ਹੈ ਕਿ ਨਰੇਂਦਰ ਮੋਦੀ ਉੱਤੇ ਵਿਰੋਧੀ ਧਿਰ ਦੇ ਹੰਗਾਮੇ ਅਤੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦੇ ਹੋਏ ਨਰੇਂਦਰ ਮੋਦੀ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਮੈਨੂੰ ਬੋਲਣ ਨਹੀਂ ਦੇਂਦੀ, ਇਸ ਕਰਕੇ ਮੈਂ ਜਨ ਸਭਾਵਾਂ ਵਿਚ 125 ਕਰੋੜ ਅਬਾਦੀ ਦੀ ਅਵਾਜ਼ ਪਹੁੰਚਾਉਂਦਾ ਰਹਾਂਗਾ। ਉਨ•ਾਂ ਕਿਹਾ ਕਿ ਲੋਕਾਂ ਨੂੰ ਨੋਟਬੰਦੀ ਕਾਰਨ ਹੋ ਰਹੀ ਪ੍ਰੇਸ਼ਾਨੀ ਨੂੰ ਉਹ ਮਹਿਸੂਸ ਕਰਦੇ ਹਨ ਅਤੇ ਕਿਹਾ ਕਿ 50 ਦਿਨਾਂ ਬਾਅਦ ਹਾਲਤ ਠੀਕ ਹੋ ਜਾਣਗੇ।
ਨੋਟਬੰਦੀ ਤਾਂ ਗਲੇ ਦੀ ਹੱਡੀ ਬਣ ਗਈ ਆ ਮੋਦੀ ਜੀ ਲਈ। ਲੋਕ ਕਤਾਰਾਂ 'ਚ ਖੜ•ੇ ਹਨ। ਲੋਕ ਵਿਹਲੇ ਹੋ ਰਹੇ ਹਨ, ਰੁਜ਼ਗਾਰ ਮਿਲਣੋਂ ਹੱਟ ਗਿਆ ਹੈ। ਲੋਕ ਤਰਲੋਮੱਛੀ ਹੋ ਰਹੇ ਹਨ, ਆਪਣੇ ਪੈਸੇ ਬੈਂਕਾਂ ਤੋਂ ਕਢਵਾਉਣ ਲਈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.