ਅੱਜ ਫਿਰ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਕੱਖੋਂ ਹੌਲ਼ਾ ਹੋ ਕੇ ਮੁੜਿਆ ਹਾਂ! ਮੇਰੀ ਪੋਤੀ ਨੇ ਮੇਰੀ ਟੋਪੀ ਲੁਹਾਉਣ ਤੋਂ ਬਗ਼ੈਰ ਹੀ ਮੇਰੇ ਸਿਰ ਉੱਤੇ ਕੇਸਰੀ ਰੁਮਾਲ ਜਿਹਾ ਬੰਨ੍ਹ ਦਿੱਤਾ। ਅਸੀਂ ਪਰਿਕਰਮਾ ਅੰਦਰ ਜਾਣ ਲਈ ਤੁਰੇ ਹੀ ਸੀ ਕਿ ਉੱਥੇ ਖੜ੍ਹੇ ਦੋ ਬਰਛਿਆਂ ਵਾਲ਼ੇ ਮੇਰੇ ਅੱਗੇ ਆ ਗਏ ਤੇ ਉਨ੍ਹਾਂ ਵਿਚ ੲਿਕ ਜਣਾ ਬਿਲਆ, “ਟੋਪੀ ਨਾਲ਼ ਤੁਸੀਂ ਅੰਦਰ ਨਹੀਂ ਜਾ ਸਕਦੇ।“
“ਪਰਸੋਂ ਮੋਦੀ ਸਾਹਿਬ ਤਾਂ ਜੁੱਤੀ ਪਾ ਕੇ ਵੀ ਫਿਰ ਗਏ ਨੇ, “ਮੈਂ ਕਿਹਾ ਤਾਂ ਉਹ ਬਿਲਆ, “ਬਾਹਰ ਅਗਲਾ ਜੋ ਮਰਜ਼ੀ ਪਾਈ ਫਿਰੇ।“
“ਉਹ ਤਾਂ ਲੰਗਰ ਵੀ ਵਰਤਾ ਗਿਆ ਟੋਪੀ ਲੈ ਕੇ, “ਮੈਂ ਦਲੀਲ ਦਿੱਤੀ ਤਾਂ ਉਹ ਪੈਂਤਰਾ ਬਦਲ ਕੇ ਬੋਲਿਆ, “ਉਹ ਟੋਪੀ ਹੋਰ ਸੀ, ਆਹ ਹੁੱਡ ਆਲ਼ੀ ਟੋਪੀ ਤਾਂ ਅੰਦਰ ਨਹੀਂ ਜਾ ਸਕਦੀ।“
“ਹੁਣ ਤਾਂ ਇਹ ਟੋਪੀ, ਰੁਮਾਲ 'ਚ ਢਕੀ ਗਈ!“ ਮੇਰੇ ੲਿਹ ਕਹਿੰਦਿਆਂ ਹੀ ਉਸ ਨੇ ਮੇਰੀ ਬਾਂਹ ਫੜ ਲਈ ਤੇ ਬਿਲਆ,“ਤੁਹਾਨੂੰ ਪਿਆਰ ਨਾਲ਼ ਕੀਤੀ ਬੇਨਤੀ ਸਮਝ ਈ ਨਹੀਂ ਆਉਂਦੀ!“
ਉਸ ਦੀ ੲਿਹ ਗੱਲ ਸੁਣ ਕੇ ਮੈਂ ਸਮਝ ਗਿਆ ਕਿ ਹੁਣ ੲਿਹ ਅਗਲੀ ਬੇਨਤੀ ਕਿੱਦਾਂ ਕਰਨਗੇ। ਇੰਨੇ ਵਿਚ ਦੂਜਾ 'ਬੇਨਤੀਕਾਰ' ਆ ਕੇ ਕਹਿਣ ਲੱਗਿਆ, “ਤੁਸੀਂ ਜੋ ਕਹਿਣਾ ਏ, ਔਸ ਦਫ਼ਤਰ ਵਿਚ ਜਾ ਕੇ ਕਹੋ!“
ਮੈਂ ਉਨ੍ਹਾਂ ਦੀ 'ਹਥਿਆਰਬੰਦ ਨਿਮਰਤਾ' ਅੱਗੇ ਸਿਰ ਝੁਕਾ ਕੇ ਆਪਣੀ ਟੋਪੀ ਲਾਹ ਕੇ ਆਪਣੇ ਹੱਥ ਫੜ ਲਈ ਤੇ ਉਹ ਕੇਸਰੀ ਰੁਮਾਲ ਆਪਣੇ ਸਿਰ ਬੰਨ੍ਹ ਲਿਆ।
ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਟੋਪੀ ਮੇਰੇ ੲਿਕ ਸਿਰ ਦੀ ਥਾਂ, ਦੋ ਹੱਥਾਂ ਵਿਚ ਸਜੀ ਰਹੀ। ਪਰਿਕਰਮਾ ਵਿਚ ਉਸ ਟੋਪੀ ਵੱਲੋਂ ਮੇਰੇ ਿਸਰ ਦੀ ਥਾਂ, ਮੇਰੇ ਹੱਥ ਕੱਜਦੀ ਰਹਿਣ'ਤੇ ਕਿਸੇ ਨੂੰ ਕੋਈ ਿੲਤਰਾਜ਼ ਨਹੀਂ ਸੀ।
ਮੈ ੲਿਕ ਵਾਰ ਪਹਿਲਾਂ ਵੀ ਦਰਬਾਰ ਸਾਹਬ ਜਾ ਕੇ ਅਪਮਾਨਤ ਹੋਣ ਦੀ ਥਾਂ,ਉੱਥੇ ਨਾ ਹੀ ਜਾਣ ਦਾ ਫੈਸਲਾ ਕੀਤਾ ਸੀ ਤੇ ਅੱਜ ਉਹ ਫੈਸਲਾ ਆਪਣੀਆਂ ਪੋਤੀਆਂ ਖ਼ਾਤਰ ਬਦਲ ਲਿਆ ਸੀ, ਅੱਜ ਤੋਂ ਮਗਰੋਂ ਮੈਂ ਉਸ ਫੈਸਲੇ'ਤੇ ਕਿੲਮ ਰਹਾਂਗਾ। ਕਿਰਪਾ ਕਰ ਕੇ ਮੈਨੂੰ ਤੀਜੀ ਵਾਰੀ ਉਸੇ ਹੀ ਥਾਂ ਅਪਮਾਨਤ ਹੋਣ ਦਾ 'ਸੁਭਾਗਾ' ਮੌਕਾ ਨਾ ਦਿੱਤਾ ਜਾਵੇ!
-
ਬਖਸ਼ਿੰਦਰ ਸਿੰਘ, ਲੇਖਕ
tirshinazar@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.