ਗੱਲ ਅੈ ਦੋ ਟਕੇ ਦੇ ਲੰਡੂ ਸਰਦਾਰਾਂ ਦੀ l ਇਹ ਕਿਸੇ ਇੱਕ ਚ ਨੀਂ ਬਲਕਿ ਹਰੇਕ ਦੂਜੇ ਵਿਆਹ ਚ ਦੇਖਣ ਨੂੰ ਮਿਲ ਜਾਂਦੇ ਅਾ l ਜੀਹਦੇ ਬੋਰੀ ਦਾਣਿਆਂ ਦੀ ਵੱਧ ਹੋ ਜਾਂਦੀ ਅੈ, ਉਹੀ ਪਿਸਤੌਲ ਚੱਕ ਲਿਆਉਂਦਾ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਵਿਆਹਾਂ ਅਾਲਾ ਸੀਜਨ ਉਡੀਕਦੈ l ਪਤਾ ਨੀ ਵਿਆਹਾਂ ਵੇਲੇ ਅੈਹੇ ਜੇ ਕਿੰਨੇ ਕੁ ਦਿਮਾਗੋਂ ਖਾਲੀ ਸਟੇਜ ਤੇ ਜਾ ਚੜਦੇ ਅੈ ਤੇ ਗੀਤ ਲਵਾ ਲੈਣਗੇ "ਜਿੱਥੇ ਹੁੰਦੀ ਅੈ ਪਾਬੰਦੀ ਹਥਿਆਰ ਦੀ ਬਈ ਉੱਥੇ ਜੱਟ ਫੈਰ ਕਰਦਾ" l ਪੈਲੇਸ ਚ ਸਟੇਜ ਕੋਲੇ ਇੱਕ ਬੋਰਡ ਲੱਗਿਆ ਹੁੰਦੈ, ਜੀਹਦੇ ਤੇ ਲਿਖਿਆ ਹੁੰਦੈ "ਹਥਿਆਰ ਚਲਾਉਣਾ ਮਨਾਂ ਹੈ" l ਪਰ ਉੱਥੇ ਚਾਮਲੀ ਕਤੀੜ ਜਾਣ ਬੁੱਝ ਕੇ ਫੈਰ ਕਰਦੀ ਅੈ l ਇਹ ਕੀਤੇ ਹੋਏ ਫੈਰ ਕੋਈ ਸਰਦਾਰੀ ਦਾ ਵਿਖਾਵਾ ਨੀਂ ਸਗੋਂ ਅੱਤ ਦਰਜੇ ਦੀ ਘਟੀਆ ਮਾਨਸਿਕਤਾ ਦਾ ਪ੍ਦਰਸ਼ਨ ਕਰਦੇ ਅਾ l ਇਹੀ ਮਾਨਸਿਕਤਾ ਨੇਂ ਕੱਲ ਇੱਕ ਗਰੀਬ ਪਰਿਵਾਰ ਦੀ ਕੁੜੀ ਤੇ ਉਸ ਦੇ ਪੇਟ ਚ ਪਲ ਰਹੇ ਬੱਚੇ ਦੀ ਜਾਨ ਲਈ l ਜਮਾਂ ਸਿਰੇ ਦੀ ਗੱਲ ਅਾਖਾਂ ਤਾਂ ਇਹ ਦੋ ਟਕੇ ਦੇ ਸਰਦਾਰਾਂ ਦੀ, ਸਹੀ ਅਰਥਾਂ ਵਾਲੇ ਸਰਦਾਰਾਂ ਦੇ ਘਰੇ ਪੋਚੇ ਲਾਉਣ ਦੀ ਵੀ ਅੌਕਾਤ ਨੀਂ l ਜੇ ਹਾੜੀ ਮੌਕੇ ਕਿਸੇ ਦੇ ਘਰੇ ਗੁਆਂਢੀਆਂ ਨਾਲੋਂ ਦਾਣਿਆਂ ਦੀ ਟਰਾਲੀ ਵੱਧ ਅਾਜੇ ਤਾਂ ਉਹ ਸਰਦਾਰ ਨੀਂ ਬਣ ਜਾਂਦਾ, ਸਰਦਾਰੀ ਹੁੰਦੀ ਅਾ ਉੱਚੀ ਸੋਚ ਦੀ, ਸਰਦਾਰੀ ਹੁੰਦੀ ਅੈ ਉੱਚੇ ਕਿਰਦਾਰ ਦੀ, ਸਰਦਾਰੀ ਹੁੰਦੀ ਅਾ ਉੱਚੀ ਸੋਚ ਨਾਲ ਕੀਤੇ ਚੰਗੇ ਕੰਮਾਂ ਦੀ l
ਇੱਕ ਗੱਲ ਯਾਦ ਰੱਖੋ ਕਿ ਸਟੇਜ ਤੇ ਨੱਚਣ ਅਾਲੀਆਂ ਕੁੜੀਆਂ ਵੀ ਕਿਸੇ ਦੀਆਂ ਧੀਆਂ ਨੇਂ l ਨੱਚਣਾਂ ਉਹਨਾਂ ਦੀ ਮਜ਼ਬੂਰੀ ਅੈ , ਉਹਨਾਂ ਦਾ ਰੁਜ਼ਗਾਰ ਅੈ l ਕੋਈ ਸ਼ੌਕ ਨੀਂ ਉਹਨਾਂ ਨੂੰ ਕਤੀੜਖਾਨੇਂ ਤੋਂ ਚੂੰਡੀਆਂ ਵਢਾਉਣ ਦਾ l ਉਹ ਲੋਕਾਂ ਦਾ ਮਨੋਰੰਜਨ ਕਰ ਕੇ ਅਾਵਦਾ ਤੇ ਅਾਵਦੇ ਪਰਿਵਾਰ ਦਾ ਪੇਟ ਪਾਲਦੀਆਂ l ਕਿਸੇ ਨੇਂ ਮਾਂ - ਪਿਓ ਦੀ ਦਵਾਈ ਦਾ ਇੰਤਜਾਮ ਕਰਨਾ ਹੁੰਦੈ ਤੇ ਕਿਸੇ ਭੈਣ - ਭਰਾ ਦੀ ਫੀਸ ਦਾ ਹੱਲ ਕਰਨਾ ਹੁੰਦੈ l ਕੋਈ ਪੰਜ - ਸੱਤ ਕਿੱਲਿਆਂ ਅਾਲਾ ਸਿਰੇ ਦਾ ਮਲੰਗ ( ਇੱਥੇ ਮੈਂ ਕਿਸੇ ਦੀ ਅਾਰਥਿਕਤਾ ਦਾ ਮਜਾਕ ਨੀਂ ਉਡਾ ਰਿਹਾ, ਸਿਰਫ ਬੰਦੇ ਦੀ ਮਾਨਸਿਕਤਾ ਨੂੰ ਦਰਸਾ ਰਿਹਾ ਹਾਂ ) ਜੀਹਨੂੰ ਘਰੇ ਕੋਈ ਪਾਣੀ ਦਾ ਗਲਾਸ ਨੀਂ ਪੁੱਛਦਾ ਹੁੰਦਾ , ਉਹ ਵਿਅਾਹ ਚ ਜਾ ਕੇ, ਲਾ ਕੇ ਲੰਡੂ ਜਾ ਪੈੱਗ ਤੇ ਮੁਰਗੇ ਦੀ ਲੱਤ ਚੱਬ ਕੇ, ਇਹਨਾਂ ਨੂੰ 100 ਦਾ ਨੋਟ ਦਿਖਾ ਕੇ ਖਰੀਦਣ ਨੂੰ ਫਿਰਦਾ ਹੁੰਦੈ l ਇਹੋ ਜੇ ਨੂੰ ਪੁੱਛੇ ਵੀ ਜੇ ਕੋਈ 60-70 ਕਿਲਿਆਂ ਅਾਲਾ ਤੇਰੀ ਕੁੜੀ ਨੂੰ ਅਾਖੇ ਵੀ ਅਾਜਾ ਮੇਰੇ ਨਾਲ ਚੱਲ, ਮੇਰੇ ਨਾਲ ਹੰਢਾ ਜਵਾਨੀ , ਮੈਂ ਕਰੂੰ ਤੇਰੇ ਸੌਂਕ ਪੂਰੇ, ਕਿੱਥੇ ਅਾਵਦੇ ਪਿਓ ਨਾਲ 2005 ਮਾਡਲ ਹੀਰੋ ਹੌਡੇ ਤੇ ਧੱਕੇ ਖਾਂਦੀ ਫਿਰਦੀ ਏਂ, ਮੇਰੇ ਨਾਲ ਬੈਠ ਫਾਰਚੂਨਰ ਚ....... ਤਾਂ ਤੈਨੂੰ ਕਿਵੇਂ ਲੱਗੇ ? ਇਹਨਾਂ ਡਾਂਸਰਾਂ ਨੂੰ ਵੀ ਇਹਨਾਂ ਦੇ ਮਾਂ ਪਿਓ ਨੇਂ ਸੁੱਖ ਸਹੂਲਤਾਂ ਦਿੱਤੀਆਂ , ਜਿੱਥੋਂ ਤੱਕ ਉਹ ਦੇ ਸਕਦੇ ਸੀ, ਉਹ ਕੋਈ ਸੋਡੇ 100 ਦੇ ਨੋਟ ਦੀ ਝਾਕ ਤੇ ਨੀਂ ਬੈਠੀਆਂ l ਅਾਹ ਜਿਹਡ਼ੇ ਹਥਿਆਰ ਤੁਸੀਂ ਉਹਨਾਂ ਨੂੰ ਦਿਖਾਉਣੇ ਹੋਂ, ਉਹਨਾਂ ਦੀ ਨਜ਼ਰ ਨੀਂ ਜਾਂਦੀ ਇਹਨਾਂ ਤੱਕ , ਕਿਉਂਕਿ ਸੋਡੇ ਹਥਿਆਰਾਂ ਤੇ ਉਹਨਾਂ ਦੀਆਂ ਅੱਖਾਂ ਦੇ ਵਿਚਾਲੇ, ਉਹਨਾਂ ਦੇ ਘਰ ਦੀਆਂ ਮਜ਼ਬੂਰੀਆਂ ਦਾ ਪਰਦਾ ਹੁੰਦੈ l ਉਹਨਾਂ ਦੇ ਘਰੋਂ ਤੁਰਨ ਵੇਲੇ, ਉਹਨਾਂ ਦੇ ਮਾਂ - ਪਿਓ ਜਾਂ ਭੈਣ - ਭਾਈ ਵੱਲੋਂ ਘਰ ਦੀ ਕਿਸੇ ਜਰੂਰੀ ਚੀਜ਼ ਵਾਸਤੇ ਮੰਗੇ ਪੈਸਿਆਂ ਦੀ ਅਵਾਜ਼ ਉਹਨਾਂ ਦੇ ਕੰਨਾਂ ਵਿੱਚ ਤੁਹਾਡੀਆਂ ਗੋਲੀਆਂ ਦੀ ਅਵਾਜ਼ ਨਾਲੋਂ ਕਿਤੇ ਜਿਆਦਾ ਗੂੰਜ ਰਹੀ ਹੁੰਦੀ ਅੈ l ਜਦੋਂ ਉਹ ਚਿਹਰੇ ਤੇ ਝੂਠੀ ਮੁਸਕਾਨ ਲਿਆ ਕੇ ਨੱਚ ਰਹੀਆਂ ਹੁੰਦੀਆਂ ਤਾਂ ਪਤਾ ਨੀਂ ਉਹਨਾਂ ਦੇ ਦਿਲਾਂ ਵਿੱਚ ਕਿੰਨੀਆਂ ਅਧੂਰੀਆਂ ਰੀਝਾਂ ਦੇ ਸਿਵੇ ਧੁਖ ਰਹੇ ਹੁੰਦੇ ਅਾ l
ਸਟੇਜ ਤੇ ਇਹਨਾਂ ਲੰਡੂਆਂ ਦਾ ਧਿਆਨ ਇਹਨਾਂ ਕੁੜੀਆਂ ਦੀ ਕਲਾ ਵੱਲ ਨੀਂ ਬਲਕਿ ਇਹਨਾਂ ਦੇ ਸਰੀਰ ਵੱਲ ਹੁੰਦੈ l ਪੋ੍ਗਰਾਮ ਖਤਮ ਹੋਣ ਤੋਂ ਬਾਅਦ, ਇਹਨਾਂ ਦੀ ਕਲਾ ਦੀ ਤਾਰੀਫ਼ ਕੋਈ ਵਿਰਲਾ ਕਰਦੈ, 99% ਲੋਕਾਂ ਦੀ ਜ਼ੁਬਾਨ ਤੇ ਇਹਨਾਂ ਦੀਆਂ ਛਾਤੀਆਂ ਦੀ ਗੋਲਾਈ ਦੇ ਕਿੱਸੇ ਹੁੰਦੇ ਅਾ ਤੇ ਪੋ੍ਗਰਾਮ ਖਤਮ ਹੋਣ ਤੇ ਇੱਕ ਦੂਜੇ ਨੂੰ ਚੌੜੇ ਹੋ - ਹੋ ਦੱਸਣਗੇ ਵੀ ਮੈਂ ਹਰੇ ਸੂਟ ਅਾਲੀ ਦੇ ਅੈਨੀਆਂ ਚੂੰਡੀਆਂ ਵੱਢੀਆਂ , ਲਾਲ ਸੂਟ ਅਾਲੀ ਦੀ ਬਾਂਹ ਫੜਲੀ ਸੀ, ਗੁਲਾਬੀ ਚੁੰਨੀ ਅਾਲੀ ਨੂੰ 9 ਵਾਰੀ ਅੱਖ ਮਾਰੀ ਸੀ l ਜੀਹਨੇ ਸਭ ਤੋਂ ਵੱਧ ਕੁੱਤਪਣਾਂ ਕੀਤਾ ਹੁੰਦੈ , ਉਹ ਅਾਵਦੇ ਨਾਲਦਿਆਂ ਚ ਸਟਾਰ ਬਣਦੈ l ਅੈਹੇ ਜੀ ਕਤੀੜ ਦੀਆਂ ਹਰਕਤਾਂ ਦੇਖ ਕੇ ਮਨ ਚ ਖਿਆਲ ਅਾਉਂਦੈ ਵੀ ਜਿਹਡ਼ਾ ਗੁੜ ਦਾ ਗੱਟਾ ਇਹਦੇ ਘਰਦਿਆਂ ਨੇਂ ਇਹਦੇ ਜੰਮਣ ਤੇ ਵੰਡਿਆ ਹੋਊ ਜੇ ਉਹੀ ਕਿਸੇ ਗਰੀਬ ਦੇ ਘਰੇ ਸਿੱਟ ਦਿੰਦੇ ਤਾਂ ਅਗਲਾ ਦੋ ਮਹੀਨੇ ਚਾਹ ਬਣਾ ਕੇ ਤਾਂ ਪੀ ਲੈਂਦਾ l
ਮੇਰੇ ਮੁਤਾਬਿਕ ਅਾਹ ਜਿਹਡ਼ਾ ਮੁੰਡੇ ਦੇ ਜੰਮਣ ਤੇ ਗੇਟ ਮੂਹਰੇ ਨਿੰਮ ਬੰਨਦੇ ਅਾ , ਇਹ ਜਨਮ ਸਮੇਂ ਨੀਂ ਬਲਕਿ 25 ਸਾਲ ਬਾਅਦ ਬੰਨਣਾਂ ਚਾਹੀਦੈ ਕਿਉਂਕਿ ਜੇ ਤਾਂ ਉਹ 25 ਸਾਲ ਤੱਕ ਜਾਂਦਾ - ਜਾਂਦਾ ਚੰਗਾ ਨਿਕਲਜੇ, ਫਿਰ ਤਾਂ ਨਿੰਮ ਬੰਨ ਦਿਓ, ਵੀ ਅਾਹ ਸਾਡੇ ਮੁੰਡਾ ਹੋਇਆ ਸੀ ਤੇ ਅੈਨਾਂ ਸਾਊ ਨਿਕਲਿਅੈ ਵੀ ਸਾਰਿਆਂ ਨੂੰ ਤਾਰਤਾ ਇਹਨੇ ਤਾਂ , ਤੇ ਜੇ ਨਿਕਲਜੇ ਮਾੜਾ, ਫਿਰ ਗੇਟ ਤੇ ਅੱਕ ਬੰਨ ਦਿਓ, ਵੀ ਅਾਹ ਤਾਂ ਅੱਕ ਲਾਗਿਆ ਸਾਡੇ, ਮਸਾਂ ਇੱਕ ਅੌਲਾਦ ਲਈ ਸੀ ਤੇ ਏਸੇ ਨੇਂ ਹੀ ਸਾਰੇ ਖਾਨਦਾਨ ਦਾ ਬੇੜਾ ਡੋਬਤਾ
ਨਵਦੀਪ ਸੰਧੂ
ਵਕੀਲ, ਚੰਡੀਗੜ੍ਹ
-
ਨਵਦੀਪ ਸੰਧੂ, ਲੇਖਕ
tirshinazar@gmail.com
+1 (604) 725‑3340
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.