ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਜਾਂ ਸ਼ਾਇਦ ਦੋ ਮਿੰਟ ਦਿਮਾਗ 'ਤੇ ਵ॥ਨ ਪਾ ਸਾਡੀ ਅੱਜ ਦੀ ਗਾਇਕੀ ਬਾਰੇ ਕਿਸੇ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ ਕਿ ਅੱਜ ਦੀ ਗਾਇਕੀ ਲੱਚਰਤਾ ਦੇ ਸਾਰੇ ਦਿਸ਼-ਹੱਦੇ ਪਾਰ ਕਰ ਇੱਕ ਹਨ੍ਹੇਰੀ ਰਾਤ ਦੇ ਪਰਛਾਵੇਂ ਵਿੱਚ ਪਹੁੰਚ ਚੁੱਕੀ ਹੈ। ਚਾਰੇ ਦਿਸ਼ਾਵਾਂ 'ਚ ਆਲਮ ਇੱਕੋ ਜਿਹਾ ਪ੍ਰਤੀਤ ਹੁੰਦਾ ਏ। ਸਾਡੀ ਜੁਆਨੀ ਗਾਇਕੀ ਦੇ ॥ਰੀਏ ਭਟਕਣਾ ਭਰੇ ਦੌਰ ਦੀ ਵਾਸੀ ਹੋ ਚੁੱਕੀ ਹੈ। ਅਪਰਾਧੀ ਘਟਨਾਵਾਂ ਸਿਖ਼ਰਲੇ ਦੌਰ 'ਤੇ ਪਹੁੰਚ ਚੁੱਕੀਆਂ ਨੇ। ਹੱਸਦੇ ਵੱਸਦੇ ਪਰਿਵਾਰ ਅਦਾਲਤਾਂ ਦੀਆਂ ਘੁੰਮਣ-ਘੇਰੀਆਂ ਦੇ ਆਦੀ ਹੋ ਚੁੱਕੇ ਹਨ।
ਕੁਝ ਇੱਕ ਨੂੰ ਛੱਡ ਕੇ ਲਗਭਗ ਸਾਰੇ ਹੀ ਚੈਨਲ ਲੱਚਰਤਾ ਤੇ ਨੰਗੇ॥ ਦੀ ਹਨ੍ਹੇਰੀ ਦਾ ਰਿਕਾਰਡ ਕਾਇਮ ਕਰਨ 'ਤੇ ਤੁਲ ਚੁੱਕੇ ਨੇ। ਕਹਿਣ ਨੂੰ ਪੰਜਾਬੀ ਜਾਪਦੇ ਇਹ ਚੈਨਲ ਅੰਗਰੇ॥ੀ ਚੈਨਲਾਂ ਤੋਂ ਅੱਗੇ ਲੰਘ ਆਪਣੇ ਸਮਾਜ ਦੀ ਮਿੱਟੀ ਪੁੱਟ ਉਸ ਦੀਆਂ ਜੜ੍ਹਾਂ 'ਚ ਤੇਲ ਦੇਣ ਦਾ ਫ਼ਰ॥ ॥ਰੂਰ ਨਿਭਾਅ ਰਹੇ ਨੇ। ਪਰ ਏਨਾ ਕੁਝ ਵਾਪਰਣ 'ਤੇ ਸਰਕਾਰਾਂ ਚੁੱਪ ਨੇ, ਸੱਭਿਆਚਾਰ ਦਾ ਰਾਖਾ ਮੰਤਰੀ ਚੁੱਪ ਐ, ਸਾਹਿੱਤ ਅਕਾਦਮੀ ਦੇ ਪ੍ਰਧਾਨ ਤੇ ਚੇਅਰਮੈਨ ਚੁੱਪ ਨੇ, ਸੱਭਿਆਚਾਰ ਦੇ ਬਾਬਾ ਬੋਹੜ ਦੇ ਮੂੰਹ 'ਚ ਸ਼ਾਇਦ ਘੁੰਗਣੀਆਂ ਪੈ ਚੁੱਕੀਆਂ ਨੇ। ਮਾਂ ਬੋਲੀ ਦੇ ਠੇਕੇਦਾਰ ਕਹਾਉਂਦੇ ਲੋਕ ਪਤਾ ਨਹੀਂ ਕਿਹੜੀਆਂ ਕੂਟਾਂ ਨੂੰ ਚੜ੍ਹ ਚੁੱਕੇ ਨੇ। ਹਾਂ, ਜੇਕਰ ਅੱਜ ਪੰਜਾਬ ਅੰਦਰ ਸ਼ੋਰ ਹੈ, ਤਾਂ ਸਿਰਫ਼ ਲੱਚਰ ਗਾਇਕੀ ਦਾ, ਮਾੜੀ ਗਾਇਕੀ ਨੂੰ ਪੇਸ਼ ਕਰਦੇ ਲੋਕ ਪੰਜਾਬ ਦੇ ਇਤਿਹਾਸ ਨੂੰ ਵਿਸਾਰ ਬੈਠੇ ਹਨ। 9 ਤੇ 7 ਸਾਲ ਦੀ ਲਾਸਾਨੀ ਕੁਰਬਾਨੀ ਨੂੰ ਬੇਧਿਆਨ ਕਰ ਇਹ ਅਖੌਤੀ ਗਾਇਕਾਂ ਦੀ ਅੱਯਾਸ਼ੀ ਦੇ ਵਪਾਰੀ ਬਣ ਕੇ ਪੰਜਾਬੀਆਂ ਨੂੰ ਆਸ਼ਕੀ, ਸ਼ਰਾਬੀ ਅਤੇ ਅੱਯਾਸ਼ੀ ਦੇ ਸ਼ੌਕੀਨ ਕਹਿ ਕੇ, ਹਰ ਸਮੇਂ ਭੰਡਣਾ ਇਨ੍ਹਾਂ ਦੀ ਨਿੱਤ ਦੀ ਆਦਤ ਬਣ ਚੁੱਕੀ ਏ। ਸ਼ਹੀਦਾਂ ਦੀ ਰੱਤ ਦੇ ਨਾਲ ਸਿੰਜੀ ਪੰਜਾਬ ਦੀ ਧਰਤੀ ਲੱਚਰਤਾ ਤੇ ਨੰਗੇ॥ ਦਾ ਅਖ਼ਾੜਾ ਬਣ ਜਾਰ-ਜਾਰ ਰੋਂਦੀ, ਕੁਰਲਾਉਂਦੀ, ਅੱਜ ਦੇ ਹਾਕਮਾਂ ਤੇ ਅਹੁਦੇਦਾਰਾਂ ਦੇ ਵਾਸਤੇ ਘੱਤ ਰਹੀ ਪ੍ਰਤੀਤ ਹੁੰਦੀ ਜਾਪਦੀ ਏ।
ਕਿਸੇ ਸਮੇਂ ਦੇ ਲੱਚਰ ਗੀਤਾਂ ਦੇ ਬਾਦਸ਼ਾਹ ਵਜੋਂ ਜਾਣੀ ਜਾਂਦੀ ਇੱਕ ਸ਼ਖ਼ਸੀਅਤ ਤੋਂ ਕਈ ਗੁਣਾ ਅੱਗੇ ਲੰਘ ਚੁੱਕੀ ਅੱਜ ਦੀ ਗਾਇਕੀ ਨੇ ਸਾਡੀ ਜੁਆਨੀ ਨੂੰ ਹਰ ਗਲਤ ਕੰਮ ਦੇ ਮੋਹਰੀ ਦੇ ਤੌਰ 'ਤੇ ਪੇਸ਼ ਕਰ ਦਿੱਤਾ ਹੈ। ਗੱਲ ਭਾਵੇਂ ਕਾਲਜਾਂ ਨੂੰ ਆਸ਼ਕੀ ਦੇ ਅੱਡੇ ਬਨਾਉਣ ਦੀ ਹੋਵੇ ਜਾਂ ਹੋਸਟਲਾਂ ਤੇ ਪੀ.ਜੀ. ਨੂੰ ਆਸ਼ਕਾਂ ਦੇ ਮਿਲਣ ਦੀ ਜਗ੍ਹਾ 'ਤੇ ਮੋਹਰ ਲਾਉਣ ਦੀ ਹੋਵੇ। ਛੋਟੇ-ਛੋਟੇ ਬੱਚੇ-ਬੱਚੀਆਂ ਮਾੜੀ ਗਾਇਕੀ ਦੀ ਭੇਟ ਚੜ੍ਹ ਸਾਰੀ ॥ਿੰਦਗੀ ਖੂਨ ਦੇ ਅੱਥਰੂ ਵਹਾਉਣ ਲਈ ਮਜਬੂਰ ਹੋ ਚੁੱਕੇ ਹਨ। ਸਿਰੇ ਦੀਆਂ ਕਾਮ-ਉਕਸਾਊ ਤੇ ਮਨ-ਭੜਕਾਊ ਵੀਡਿਓ॥ ਵੇਖ ਹਰ ਮਾਪਾ ਟੀ.ਵੀ. ਮੂਹਰੇ ਸਿਰ ਫੜ ਬੈਠ ਕੇ ਕਰਮਾਂ ਨੂੰ ਰੋਂਦਾ ਜਾਪਦਾ ਹੈ। ਅੱਜ ਦੀ ਗਾਇਕੀ ਦੀ ਵੀਡਿਓ ਕਹਿਣ ਨੂੰ ਹੀ ਪੰਜਾਬੀ ਐਲਬਮਾਂ ਨੇ ਪਰ ਵੇਖਣ ਤੇ ਸੁਨਣ ਨੂੰ ਬਲਿਊ ਫ਼ਿਲਮਾਂ ਹੀ ਜਾਪਦੀਆਂ ਨੇ।
ਪੰਜਾਬੀ ਦੀ ਚੰਗੀ ਸਮਝ ਰੱਖਣ ਵਾਲੀ ਇੱਕ ਹਸਤੀ ਦੀ ਇਹ ਟਿੱਪਣੀ ਕਿ ਪੰਜਾਬੀ ਗਾਇਕੀ ਹੁਣ ਇਕੱਲੇ ਬੈਠ, ਖੇਤ ਜਾਂ ਮੋਟਰ 'ਤੇ ਸੁਣੀ ਜਾਂ ਦੇਖੀ ਜਾਣ ਵਾਲੀ ਹੋ ਚੁੱਕੀ ਏ, ਇਹ ਬਿਲਕੁੱਲ ਠੀਕ ਏ। 'ਪਾਰਟੀ ਕੈਟ' ਜਿਹੇ ਗੀਤ ਪੰਜਾਬ ਦੀ ਸਰ-॥ਮੀਨ ਦੇ ਅਤੇ ਇੱਥੋਂ ਦੇ ਸੱਭਿਆਚਾਰ ਦੇ ਕਦੇ ਵੀ ਹਾਣੀ ਨਹੀਂ ਹੋ ਸਕਦੇ। ਕਿੰਝ ਇਸ ਗੀਤ ਅੰਦਰ ਨੰਗੀਆਂ ਫ਼ਿਲਮਾਂ ਦੀ ਤਰ੍ਹਾਂ ਬੇਹੱਯਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਜੁਆਨੀ ਨੂੰ ਭੜਕਾਉਣ ਵਾਲੇ ਸੀਨ ਫ਼ਿਲਮਾਏ ਗਏ ਨੇ। ''ਮੈਥੋਂ ਹੋਰ ਨੀ ਸਿੰਗਲ ਰਹਿ ਹੁੰਦਾ'' ਜਾਂ ''ਜੇ ਚੰਡੀਗੜ੍ਹ ਫੋਲਾਂ'' ਜਿਹੇ ਗੀਤ ਚੰਡੀਗੜ੍ਹ ਦੇ ਮਾਪਿਆਂ ਤੇ ਬੱਚਿਆਂ ਦੀ ਸਰੇਆਮ ਬੇਇੱ॥ਤੀ ਕਰਦੇ ਮਹਿਸੂਸ ਹੋ ਰਹੇ ਨੇ। 'ਮੁੰਨੀ ਨੂੰ ਬੁਲਾਓ' ਅਤੇ 'ਜਿੰਨੀ ਤੇਰੀ ਕਾਲਜ ਦੀ ਫ਼ੀਸ ਬੱਲੀਏ, ਓਨੀ ਨਾਗਣੀ ਜੱਆਂ ਦਾ ਪੁੱਤ ਖਾਂਦਾ ਤੜਕੇ' ਵਾਲੇ ਬਾਈ ਵੀ ਜੁਆਨੀ 'ਤੇ ਕਹਿਰ ਬਣ ਟੁੱਟ ਚੁੱਕੇ ਨੇ। ਕੀ ਆਖੀਏ, ਹਰ ਸਮਾਂ, ਹਰ ਪਲ, ਇੱਕ ਹੀ ਗੱਲ, ਆਸ਼ਕੀ, ਆਸ਼ਕੀ, ਭੜਕਾਊ ਸੀਨ ਹੀ ਹਰ ਟੀ.ਵੀ. ਚੈਨਲ ਦਾ ਸ਼ਿੰਗਾਰ ਨੇ। ਹੋਰ ਤਾਂ ਹੋਰ 'ਮੇਡ ਇਨ ਚਾਈਨਾ' ਜਿਹੇ ਗੀਤ ਵੀ ਅੱਜ ਟੀ.ਵੀ. 'ਤੇ ਵੱਜਦੇ ਨੇ ਅਤੇ ਸਾਡੇ ਅਨਮੋਲ ਵਿਰਸੇ ਦੀਆਂ ਰੱਜ ਕੇ ਧੱਜੀਆਂ ਉਡਾਉਂਦੇ ਨੇ।
ਮੇਰੇ ਵਰਗੇ ਨੂੰ ਮਾੜੀ ਗਾਇਕੀ ਦੇ ਖਿਲਾਫ ਲਿਖਦਿਆਂਕਈ ਵਰ੍ਹੇ ਬੀਤ ਗਏ, ਪਰ ਇਨ੍ਹਾਂ ਗਾਇਕਾਂ ਨੂੰ ਭੋਰਾ ਭਰ ਵੀ ਸ਼ਰਮ ਨਾ ਆਈ। ਪੰਜਾਬੀ ਮਾਂ ਬੋਲੀ ਦੀ ਖ਼ਾਤਰ ਢੇਰ ਸਾਰੀਆਂ ਕਿਤਾਬਾਂ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਸਾਹਿੱਤਕਾਰ ਲੋਕ ਚੁੱਪ ਕਿਉਂ ਨੇ ? ਕਿਉਂ ਅੱਜ ਸਿੱਖ ਜੱਥੇਬੰਦੀਆਂ ਪੰਥਕ ਸਰਕਾਰ ਦੀ ਰਜਾਈ ਦਾ ਨਿੱਘ ਛੱਡ ਬਾਹਰ ਨਹੀਂ ਆ ਰਹੀਆਂ ? ਪੰਜਾਬ ਦੇ ਚੱਪੇ-ਚੱਪੇ 'ਤੇ ਚਿਮਟੇ, ਢੋਲਕੀਆਂ ਖੜ੍ਹਕਾਉਣ ਵਾਲੇ ਬਾਬੇ ਕਿਉਂ ਆਪਣੀ ॥ੁਬਾਨ ਦਾ ਜੰਗ ਲਾਹੁਣ ਨੂੰ ਤਿਆਰ ਨਹੀਂ ? ਅਫ਼ਸੋਸ ਅੱਜ ਪੰਜਾਬੀਆਂ ਦੀਆਂ ॥ਮੀਰਾਂ ਮਰ ਚੁੱਕੀਆਂ ਨੇ ? ਕਿਉਂ ਕੁੱਲ ਆਲਮ ਚੁੱਪ ਐ, ਸਿਵਾਏ ਲੱਚਰ ਗਾਇਕਾਂ ਦੇ। ਇੰਝ ਜਾਪਦਾ ਏ ਜਿਵੇਂ ਅੱਜ ਪੰਜਾਬੀਆਂ ਨੂੰ ਸਿਵਾਏ ਅਸ਼ਲੀਲ ਪੰਜਾਬੀ ਫ਼ਿਲਮਾਂ ਤੇ ਲੱਚਰ ਗਾਇਕੀ ਸੁਣਨ ਦੇ ਕੋਈ ਕੰਮ ਨਾ ਹੋਵੇ। ਸ਼ੇਰਾਂ ਦੀ ਕੌਮ ਅਖਵਾਉਣ ਵਾਲੇ ਅੱਜ ਗਿੱਦੜਾਂ ਦੇ ਅੱਗੇ ਲੱਗ ਤੁਰੇ ਨੇ।
ਉਹ ਚੰਡੀਗੜ੍ਹੀਓ ! ਤੁਸੀਂ ਹੀ ਕੋਈ ਜੁਰਅਤ ਭਰਿਆ ਕੰਮ ਕਰਦੇ ਵਿਖਾ ਦਿਓ। ਇਹ ਲੋਕ ਸਰੇਆਮ ਤੁਹਾਡੀਆਂ ਧੀਆਂ ਦੀ ਬੇਇੱ॥ਤੀ ਹਰ ਰੋ॥, ਹਰ ਸਮੇਂ ਕਰੀਂ ਜਾ ਰਹੇ ਨੇ ਤੇ ਤੁਸੀਂ ਆਪਣੀ ਚੰਡੀਗੜ੍ਹ ਦੇ ਵਾਸੀ ਹੋਣ ਦੀ ਮੜ੍ਹਕ 'ਚ ਫ਼ਸੇ ਰਹੋ ਕਿ ਅਸੀਂ ਤਾਂ ਅਗਾਂਹ-ਵਧੂਆਂ ਦੀ ਲਾਈਨ 'ਚ ਸ਼ਾਮਲ ਹੋ ਚੁੱਕੇ ਹਾਂ। ਦਸ-ਦਸ ਲੱਖ ਰੁਪਈਆ ਲੈ ਕੇ ਰੋਟੀ ਦੀ ਮਹੱਤਤਾ ਦੱਸਣ ਵਾਲੇ ਵੱਡੇ ਗਵੱਈਏ ਆਪਣੀ ਹੀ ਦੁਨੀਆ ਵਿੱਚ ਮਸਰੂਫ ਹਨ। ਉਹਨਾਂ ਨੂੰ ਸ਼ਾਇਦ ਮਾੜੀ ਪੰਜਾਬੀ ਗਾਇਕੀ ਦਾ ਪਾਇਆ ਖਿਲਾਰਾ ਦਿਖਾਈ ਨਹੀਂ ਦਿੰਦਾ।
ਅੱਜ ਪੰਜਾਬੀ ਗਾਇਕੀ ਦਾ ਸਿਰੇ ਦਾ ਸੱਤਿਆਨਾਸ ਕਰਨ ਵਿੱਚ ਲੜਕੇ ਕਲਾਕਾਰਾਂ ਤੋਂ ਬਾਅਦ ਮਹਿਲਾ ਗਾਇਕਾਂ ਵੀ ਪਿੱਛੇ ਨਾ ਰਹੀਆਂ। ਜਿੰਨਾ ਹੋ ਸਕਿਆ, ਉਹਨਾਂ ਵੀ ਰੱਜ ਕੇ ਘਾਣ ਕੀਤਾ। ਮਾਂ ਬੋਲੀ, ਬੱਚਿਆਂ, ਬੁੱਢਿਆਂ ਤੇ ਨੌਜਵਾਨਾਂ ਨੂੰ ਚੁਣ ਚੁਣ ਕੇ ਨਿਸ਼ਾਨੇ ਮਾਰੇ ਜਾਂਦੇ ਨੇ। ਜਾਤ-ਪਾਤ ਰਾਹੀਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਸਾਡੇ ਅੱਜ ਦੇ ਕਲਾਕਾਰ ਮਜਹਬਾਂ ਦੇ ਵਿਚਕਾਰ ਦੀਵਾਰ ਬਣ ਕੇ ਖੜ੍ਹਣ ਦਾ ਯਤਨ ਵੀ ਕਰਦੇ ਵੇਖੇ ਗਏ। ਇੱਕ ਮਹਿਲਾ ਗਾਇਕ ਬੀਬੀ ਨੇ ਜੋ ਕਿਸੇ ਨੇ ਲਿਖ ਦਿੱਤਾ, ਉਸ ਨੇ ਗਾ ਦਿੱਤਾ। ਭਾਵੇਂ ਉਸ ਗੀਤ ਰਾਹੀਂ ਸੱਭਿਆਚਾਰ ਦਾ ਗਲਾ ਹੀ ਕਿਉਂ ਨਾ ਘੁੱਟਿਆ ਜਾ ਰਿਹਾ ਹੋਵੇ।
ਇੱਕ ਤੋਂ ਬਾਅਦ ਇੱਕ ਗੀਤਾਂ ਦੇ ਹਿੱਟ ਹੋਣ ਦੀ ਲਾਲਸਾ ਨੇ ਕਈ ਅਜਿਹੀਆਂ ਹਿੱਟਾਂ ਮਾਰ ਦਿੱਤੀਆਂ ਜੋ ਪੰਜਾਬੀ ਗਾਇਕੀ ਦੇ ਇੱਕ ਕਾਲੇ ਅਧਿਆਇ ਵਜੋਂ ਸਦਾ ਯਾਦ ਰੱਖੀਆਂ ਜਾਣਗੀਆਂ। ਜੱਟ ਭਾਈਚਾਰੇ ਦੀ ਚੰਗੀ ਦੁਰਦਸ਼ਾ ਕਰਨ ਤੋਂ ਬਾਅਦ ਇਹ ਵੀ ਆਖਿਆ ਗਿਆ ਕਿ 'ਮੁੰਡਾ ਕਹਿੰਦਾ ਭਾਵੇਂ ਵੇਚਣੀ ॥ਮੀਨ ਪੈ ਜਵੇ, ਪਰ ਤਾਜ ਮਹਿਲ ਮੇਰੇ ਨਾਂਅ ਕਰਾਉਣ ਨੂੰ ਫਿਰੇ' ਤੋਂ ਬਾਅਦ ਇਹ ਕਿਹਾ ਗਿਆ 'ਕਿ ਮੁੰਡਿਆਂ ਨੂੰ ਦੌਰੇ ਪੈ ਗਏ, ਜਦ ਮੈਂ ਦੌਰਾ ਕੀਤਾ ਸ਼ਹਿਰ ਦਾ' ਜਿਹੇ ਗੀਤਾਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਉਕਸਾਉਣ ਦਾ ਕੋਝਾ ਯਤਨ ਕੀਤਾ, ਫਿਰ 'ਇਹ ਮੇਰੀ ਪੱਪੀ ਉਨ੍ਹਾਂ ਆਸ਼ਕਾਂ ਦੇ ਨਾਮ ਏ' ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਚੰਗਾ ਖੜਕਾਇਆ। ਲਿਖਣ ਵਾਲੇ ਪਤਾ ਨਹੀਂ ਕੀ ਸੋਚ ਇਹੋ ਜਿਹੇ ਬੇਤੁਕੇ ਗੀਤਾਂ ਦੀ ਰਚਨਾ ਕਰ ਦਿੰਦੇ ਨੇ, ਸ਼ਾਇਦ ਉਨ੍ਹਾਂ ਨੂੰ ਪੰਜਾਬ ਦੇ ਅਨਮੋਲ ਵਿਰਸੇ ਦਾ ਭੋਰਾ-ਭਰ ਵੀ ਗਿਆਨ ਨਹੀਂ ਏ। 'ਇਹ ਮੇਰੀ ਪੱਪੀ ਉਨ੍ਹਾਂ ਆਸ਼ਕਾਂ ਦੇ ਨਾਮ ਐ' ਜਿਹੇ ਗੀਤਾਂ ਨੂੰ ਤੱਕ ਪਤਾ ਨਹੀਂ ਕਿੰਨੀ ਕੁ ਵਿਗੜੀ ਮੁੰਡੀਹਰ ਕੁੜੀਆਂ ਨੂੰ ਪ੍ਰੇਸ਼ਾਨੀ ਦੇ ਚੱਕਰਾਂ ਵਿੱਚ ਪਾਈ ਰੱਖਦੀ ਹੈ, ਕਹਿਣ ਦੀ ਲੋੜ ਨਹੀਂ। ਸ਼ਰਮ ਆਉਂਣੀ ਚਾਹੀਦੀ ਹੈ ਇਹੋ ਜਿਹੇ ਗੀਤਕਾਰਾਂ ਤੇ ਗਾਇਕਾਂ ਨੂੰ। ਗਾਇਕੀ ਦਾ ਚੰਗਾ ਮੱਕੂ ਠੱਪਣ ਤੋਂ ਬਾਅਦ ਇਹ ਬੀਬੀ ਹੁਣ ਲੋਕ ਸਭਾ ਦੀਆਂ ਪੌੜੀਆਂ ਚੜ੍ਹਣ ਵਿੱਚ ਮਸਰੂਫ ਹੈ। ਜੇਕਰ ਇਹ ਲੋਕੀਂ ਸਿਆਸਤ ਦੇ ਅਖਾੜੇ ਦੇ ਮੋਹਰੀ ਬਣਦੇ ਨੇ ਤਾਂ ਇਹ ਸਮਾਂ ਪੰਜਾਬ ਲਈ ਹੋਰ ਵੀ ਮੰਦਭਾਗਾ ਗਿਣਿਆ ਜਾਵੇਗਾ ਕਿਉਂਕਿ ਜਿਹੜੇ ਆਪਣੇ ਸੱਭਿਆਚਾਰ ਨੂੰ ਹੀ ਨਾ ਬਚਾਅ ਸਕੇ, ਉਹ ਸਿਆਸਤ ਦੇ ਖਿਲਾੜੀ ਬਣ ਪਤਾ ਨਹੀਂ ਕੀ ਚੰਨ ਚਾੜ੍ਹਣਗੇ ? ਹੁਣ ਤਾਂ ਅਤਿ ਹੀ ਹੋ ਚੁੱਕੀ ਹੈ। ਕੋਈ ਸਿੱਖ ਜੱਥੇਬੰਦੀ ਸਾਹਮਣੇ ਨਹੀਂ ਆ ਰਹੀ। ਮਾੜੀ ਜਿਹੀ ਗੱਲ 'ਤੇ ਕੱਪੜੇ ਪਾੜਣ ਵਾਲੇ ਲੋਕ ਚੁੱਪ ਕਿਉਂ ਨੇ ? ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨੰਗੇ ਸਿਰ ਗੁਰਦੁਆਰਾ ਸਾਹਿਬ ਜਾਣ 'ਤੇ ਕੋਹਰਾਮ ਮਚਾਉਣ ਵਾਲੇ ਲੋਕ ਆਪਣੀਆਂ ॥ੁਬਾਨਾਂ ਨੂੰ ਤਾਲੇ ਕਿਉਂ ਮਾਰੀ ਬੈਠੇ ਨੇ ? ਜਨਤਾ ਨੂੰ ਸਰਬ-ਸਾਂਝੀਵਾਲਤਾ ਦਾ ਪਾਠ ਪੜ੍ਹਾਉਣ ਵਾਲੇ ਬਾਬਿਆਂ ਦੇ ਚਿਮਟੇ ਮਾੜੀ ਗਾਇਕੀ ਪ੍ਰਤੀ ਚੁੱਪ ਕਿਉਂ ਨੇ ? ਫ਼ੈਡਰੇਸ਼ਨਾਂ ਦੇ ਪ੍ਰਧਾਨ ਫੋਟੋਆਂ ਤੱਕ ਹੀ ਸਿਮਟ ਚੁੱਕੇ ਨੇ ਅਤੇ ਤਮਾਸ਼ਾ ਦੇਖ ਆਪਣੀਆਂ ਅਹੁਦੇਦਾਰੀਆਂ ਲਈ ਮੈਦਾਨ ਤਿਆਰ ਕਰ ਰਹੇ ਨੇ। ਖਾਲਿਸਤਾਨ ਦਾ ਝੰਡਾ ਬੁਲੰਦ ਰੱਖਣ ਵਾਲੇ ਆਪਣੇ ਘੁਰਣਿਆਂ ਤੋਂ ਬਾਹਰ ਕਿਉਂ ਨਹੀਂ ਆਉਂਦੇ। ਅੱਜ ਪੰਜਾਬੀਆਂ ਨੂੰ ਜਾਗ ਕੇ ਆਪਣੀਆਂ ॥ਮੀਰਾਂ ਨੂੰ ਜਗਾ ਕੇ, ਮਾੜੀ ਗਾਇਕੀ ਵਾਲਿਆਂ ਨੂੰ ਨੱਥ ਪਾਉਣ ਦੀ ਪਹਿਲ ਕਰਨੀ ਹੋਵੇਗੀ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਅੱਖਾਂ 'ਚ ਘਸੁੰਨ ਦੇ ਕੇ ਰੋਵਾਂਗੇ। ਲੋੜ ਹੈ ਰੰਨਾਂ, ਪੁਰਜਿਆਂ, ਪਟੋਲਿਆਂ ਤੱਕ ਸਿਮਟ ਚੁੱਕੀ ਅੱਜ ਦੀ ਗਾਇਕੀ ਨੂੰ ਮੁੜ ਮਾਂ ਬੋਲੀ ਦਾ ਸੂਰਜ ਬੁਲੰਦ ਰੱਖਣ ਦੀ ਤਾਂ ਕਿ ਸਮਾਜ ਤੇ ਜੁਆਨੀ ਦਾ ਭਲਾ ਹੋ ਸਕੇ।
ਸ਼ਿਕਾਰ, ਬੁਲਟ ਤਾਂ ਰੱਖਿਐ ਪਟਾਕੇ ਪਾਉਣ ਨੂੰ ਅਤੇ ਸ਼ੇਰਾਂ ਨੂੰ ਸ਼ਿਕਾਰ ਕਰਨ ਦੇ ਤਰੀਕੇ ਜਿਹੇ ਮਾੜੇ ਗੀਤ ਅੱਜ ਦੀ ਗਾਇਕੀ ਦਾ ਹਿੱਸਾ ਹਨ।
ਆਖ਼ਿਰ ਇੱਕ ਗੱਲ ਕਹਿਣੀ ਚਾਹਾਂਗਾ ਕਿ ਜੇਕਰ ਰੋਕ ਸਕਦੇ ਹੋ ਤਾਂ ਰੋਕੋ ਇਨ੍ਹਾਂ ਨੂੰ ਤੇ ਫੜੋ ਇਨ੍ਹਾਂ ਦੇ ਗਲਾਮੇ ਤੇ ਕਰੋ ਇਨ੍ਹਾਂ ਦੀਆਂ ਟਾਈਆਂ ਢਿੱਲੀਆਂ। ਨਹੀਂ ਤਾਂ ਤਿਆਰ ਰਹੋ ਆਪਣੀ ਜੁਆਨੀ ਦੀ ਬਰਬਾਦੀ ਦਾ ਮੰ॥ਰ ਵੇਖਣ ਦੇ ਲਈ ਤੇ ਉਨ੍ਹਾਂ ਰਹਿਬਰਾਂ ਦੀਆਂ ਕੀਤੀਆਂ ਕੁਰਬਾਨੀਆਂ ਵੀ ਅਜਾਈਂ ਜਾਣਗੀਆਂ ਅਤੇ ਫੁਕਰੇ ਤੇ ਬੇਸ਼ਰਮ ਲੋਕ ਸਾਡੇ ਸਿਰਾਂ 'ਤੇ ਬੈਠ ਹੁਕਮ ਚਲਾਉਣਗੇ ਤੇ ਅਸੀਂ ਇਨ੍ਹਾਂ ਦੇ ਗੁਲਾਮ ਅਖਵਾਵਾਂਗੇ। ਸਰਕਾਰ ਬੁਧੀਜੀਵੀ ਵਰਗ ਤੇ ਸਮੂਹ ਅਖ਼ਬਾਰਾਂ ਅਤੇ ਪੰਥਕ ਜੱਥੇਬੰਦੀਆਂ ਨੂੰ ਅੱਗੇ ਹੋ ਕੇ ਇਸ ਗੰਦ ਦੇ ਪਸਾਰੇ ਨੂੰ ਰੋਕਣ ਦੇ ਲਈ ਅੱਗੇ ਆਉਣਾ ਹੀ ਪਵੇਗਾ।
ਰੱਬ ਰਾਖਾ।
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
94631-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.