ਤਕਰੀਬਨ ਡੇਢ ਮਹੀਨਾ ਪਹਿਲਾਂ ਦੀ ਗੱਲ ਹੈ ਇੱਕ ਦਿਨ ਤੜਕੇ ਤੜਕੇ ਮੇਰੇ ਇੱਕ ਦੋਸਤ ਮਾਸਟਰ ਹਰਚੰਦ ਸਿੰਘ ਸਿੱਧੂ ਰਕਬਾ ਦਾ ਫੋਨ ਆਇਆ ਪੈਂਦੀ ਸੱਟੇ ਕਹਿੰਦਾ ਤੇਰੇ ਕੋਲ ਬੈਂਸਾਂ ਦਾ ਨੰਬਰ ਹੈਗਾ? ਮੈਂ ਮੋੜਵਾਂ ਸਵਾਲ ਕੀਤਾ ਕਿ ਐਨੇ ਸਾਝਰੇ ਕੀ ਐਮਰਜੈਂਸੀ ਆ ਪਈ ਆ? ਹਰਚੰਦ ਸਿੰਘ ਕਹਿੰਦਾ ਕਿ ਅਸੀਂ ਵਫਦ ਲੈ ਕੇ ਮਿਲਣੈ ਬੈਂਸਾਂ ਨੂੰ, ਇਹ ਕਰੀ ਕੀ ਜਾਂਦੇ ਆ, ਇਹਨਾਂ ਨੂੰ ਤਾਂ ਆਮ ਆਦਮੀ ਵਿੱਚ ਰਲਣਾ ਚਾਹੀਦਾ, ਸਿੱਧੂ (ਨਵਜੋਤ) ਨਾਲ ਰਲ ਕੇ ਏਨਾਂ ਨੇ ਜਮਾਂ ਈ ਨਾਸ ਮਾਰ ਲੈਣਾ ਆਪਦਾ....। ਉਹ ਇਕੋ ਹੀ ਸਾਹ ਵਿੱਚ ਪਤਾ ਨਹੀਂ ਹੋਰ ਇਹੋ ਜਿਹੀਆਂ ਹੋਰ ਕਿੰਨ•ੀਆਂ ਗੱਲਾਂ ਕਰ ਗਿਆ। ਹਰਚੰਦ ਸਿਓਂ ਵਾਗੂੰ ਨਿੱਤ ਕਈ ਬੰਦਿਆਂ ਨਾਲ ਏਸੇ ਟੌਪਿਕ ਤੇ ਗੱਲ ਹੁੰਦੀ ਸੀ ਤੇ ਸਾਰਿਆਂ ਦਾ ਹੀ ਖਿਆਲਾਂ ਦਾ ਕੇਂਦਰੀ ਭਾਵ ਇਹੋ ਹੁੰਦਾ ਸੀ ਕਿ ਬੈਂਸਾਂ ਨੂੰ ਆਪ ਪਾਰਟੀ ਵਿੱਚ ਰਲਣਾ ਚਾਹੀਦਾ ਸੀ। ਜਿਹੜੇ ਬੰਦੇ ਆਪ ਦੇ ਹਮਦਰਦ ਹੈਗੇ ਉਨ•ਾਂ ਸਾਰਿਆਂ ਨੂੰ ਬੈਂਸਾਂ ਨਾਲ ਹਮਦਰਦੀ ਸੀ ਤੇ ਸਾਰੇ ਹੀ ਬੈਂਸਾਂ ਵੱਲੋਂ ਨਵਜੋਤ ਸਿੱਧੂ ਦੀ ਅਗਵਾਈ ਹੇਠ ਚੌਥੇ ਫਰੰਟ ਚ ਸ਼ਾਮਲ ਹੋਣ ਦੀ ਖੂਬ ਨਰਾਜ਼ਗੀ ਵੀ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਬੈਂਸ ਭਰਾ ਬਾਦਲ ਪਾਰਟੀ ਚ ਸ਼ਾਮਲ ਸੀਗੇ ਤਾਂ ਜੇਹੜੇ ਲੋਕ ਉਨ•ਾਂ ਨੂੰ ਗੁੰਡੇ ਬਦਮਾਸ ਦਾ ਲਕਬ ਦਿੰਦੇ ਸੀ ਉਨ•ਾਂ ਲੋਕਾਂ ਚੋਂ ਵੱਡੀ ਗਿਣਤੀ ਵਿੱਚ ਉਹੀ ਲੋਕ ਉਨ•ਾਂ ਦੀ ਹਿਮਾਇਤ ਕਰਦੇ ਦੇਖੇ ਗਏ ਜਦੋਂ ਉਹ ਬਾਦਲਾਂ ਦੇ ਵਿਰੋਧੀ ਹੋ ਗਏ ਤੇ ਬੈਂਸਾਂ ਨੂੰ ਲੋਕਾਂ ਔਸਤਨ 30 ਹਜ਼ਾਰ ਵੋਟਾਂ ਦੇ ਫਰਕ ਨਾਲ ਬਤੌਰ ਅਜ਼ਾਦ ਉਮੀਦਵਾਰ ਚੋਣਾਂ ਜਿਤਾਈਆਂ। ਇਸ ਦਾ ਮਤਲਬ ਲੋਕਾਂ ਦਾ ਗੁੱਸਾ ਬੈਂਸਾਂ ਦੇ ਖਿਲਾਫ ਨਹੀਂ ਬਲਕਿ ਅਕਾਲੀ ਦੇ ਮੁਹਰੈਲੀ ਕਾਰਕੁਨ ਹੋਣ ਕਰਕੇ ਸੀ। ਬੈਂਸਾਂ ਨੂੰ ਉਦੋਂ ਇਸ ਗੱਲ ਦਾ ਘੱਟ ਅਹਿਸਾਸ ਸੀ ਜਿਸ ਕਰਕੇ ਉਹ ਤਿਲਕ ਕੇ ਫਿਰ ਅਕਾਲੀਆਂ ਨਾਲ ਰਲ ਗਏ ਪਰ ਉਨ•ਾਂ ਨੂੰ ਛੇਤੀ ਹੀ ਅਹਿਸਾਸ ਹੋ ਗਿਆ ਕਿ ਉਹ ਕਿਹੜਾ ਸਟੈਂਡ ਸੀ ਜੀਹਦੇ ਕਰਕੇ ਲੋਕਾਂ ਨੇ ਉਨ•ਾਂ ਨੂੰ ਹੀਰੋ ਬਣਾਇਆ। ਛੇਤੀ ਹੀ
ਬੈਂਸਾਂ ਨੇ ਆਪਦੇ ਸਟੈਂਡ ਚ ਸੁਧਾਰ ਕਰਕੇ ਖੁਦ ਨੂੰ ਇਕੇਰਾਂ ਫੇਰ ਬਾਦਲ ਵਿਰੋਧੀਆਂ ਵਿੱਚ ਸ਼ਾਮਿਲ ਕਰ ਲਿਆ। ਲੋਕਾਂ ਨੇ ਉਨ•ਾਂ ਦੇ ਇਸ ਸਟੈਂਡ ਦੀ ਭਰਵੀਂ ਹਮਾਇਤ ਕਰਦਿਆਂ ਲੋਕ ਸਭਾ ਚੋਣਾਂ ਚ ਉਨ•ਾਂ ਦੇ ਦੋਵਾਂ ਵਿਧਾਨ ਸਭਾ ਹਲਕਿਆਂ ਚ ਵੱਡੀ ਜਿੱਤ ਦਿੱਤੀ ਅਤੇ ਉਨ•ਾਂ ਨੂੰ ਹੋਰ ਵਿਧਾਨ ਸਭਾ ਹਲਕਿਆਂ ਚ ਵੀ ਵੱਡੀ ਹਿਮਾਇਤ ਮਿਲੀ। ਲੁਧਿਆਣਾ ਹਲਕੇ ਤੋਂ ਬਤੌਰ ਅਜ਼ਾਦ ਉਮੀਦਵਾਰ ਸਿਮਰਨਜੀਤ ਸਿੰਘ ਬੈਂਸ ਨੂੰ ਕੁਲ ਮਿਲਾ ਕੇ 2 ਲੱਖ ਤੋਂ ਵੱਧ ਵੋਟਾਂ ਮਿਲੀਆਂ। ਇਸ ਮਾਅਰਕੇ ਨੇ ਉਨ•ਾਂ ਨੂੰ ਸਮੁੱਚੇ ਪੰਜਾਬ ਵਿੱਚ ਸਿਆਸੀ ਸਟੇਜ ਦੇ ਅਹਿਮ ਪਾਤਰ ਬਣਾ ਦਿੱਤਾ। ਇਹਤੋਂ ਉਤਸ਼ਾਹਿਤ ਹੋ ਕੇ ਉਨ•ਾਂ ਆਪਦੀਆਂ ਸਰਗਰਮੀਆ ਆਪਦੇ ਇਲਾਕਿਆਂ ਤੋਂ ਬਾਹਰ ਤੱਕ ਪਸਾਰ ਦਿੱਤੀਆਂ। ਰੇਤਾ ਬਜਰੀ ਦੀ ਬਲੈਕ ਦੇ ਖਿਲਾਫ ਅਵਾਜ਼ ਚੱਕਣ ਕਰਕੇ ਉਨ•ਾਂ ਨੂੰ ਕਈ ਵਾਰ ਜੇਲ• ਵੀ ਜਾਣਾ ਪਿਆ। ਰੇਤਾ- ਬਜਰੀ ਦਾ ਮੁੱਦਾ ਇੱਕ ਕੁਰੱਪਸ਼ਨ ਦਾ ਮੁੱਦਾ ਸੀ ਜੋ ਕਿ ਬਹੁਤਾ ਜ਼ਜ਼ਬਾਤੀ ਨਹੀਂ ਸੀ। ਪਰ ਬਾਦਲਾਂ ਦੇ ਖਿਲਾਫ ਜਿਸ ਬੇਖੌਫ ਤਰੀਕੇ ਨਾਲ ਉਨ•ਾਂ ਨੇ ਅਵਾਜ਼ ਉਠਾਈ ਇਸ ਵਿਧਾਨ ਸਭਾ ਵਿੱਚ ਕਿਸੇ ਹੋਰ ਐਮ. ਐਲ. ਏ ਨੇ ਅਜਿਹੀ ਜੁਰਤ ਨਹੀਂ ਕੀਤੀ। ਬਾਦਲਾਂ ਨੂੰ ਵਿਧਾਨ ਸਭਾ ਚ ਮੂੰਹ ਤੇ ਲਲਕਾਰਨ ਵਾਲੇ ਐਕਸ਼ਨਾਂ ਕਰਕੇ ਉਹ ਬਾਦਲ ਵਿਰੋਧੀਆਂ ਦੇ ਹੀਰੋ ਬਣੇ। ਸਭ ਤੋਂ ਵੱਡੀ ਗੱਲ ਇਹ ਕਿ ਦਰਿਆਈ ਪਾਣੀਆਂ ਦੇ ਜ਼ਜ਼ਬਾਤੀ ਮੁੱਦੇ ਦੀ ਜਿਸ ਤਰੀਕੇ ਪੈਰਵਾਈ ਕੀਤੀ ਉਸ ਨਾਲ ਵਿਰੋਧੀ ਪਾਰਟੀ ਕਾਂਗਰਸ ਵੀ ਇਸ ਮੁੱਦੇ ਤੇ ਬੈਂਸਾਂ ਨਾਲੋਂ ਹੌਲੀ ਜਾਪੀ। ਪਾਣੀਆ ਦੇ ਮੁੱਦੇ ਤੇ ਜਦੋਂ ਸਰਕਾਰ ਦੇ ਇਸ਼ਾਰੇ ਤੇ ਸਪੀਕਰ ਨੇ ਦੋਵਾਂ ਬੈਂਸਾਂ ਨੂੰ ਚੁੱਕ ਕੇ ਬਾਹਰ ਸੁਟਵਾਇਆ ਉਨ•ਾਂ ਨੂੰ ਲੋਕਾਂ ਦੀ ਹੋਰ ਹਮਾਇਤ ਮਿਲੀ ਪਰ ਉਨ•ਾਂ ਵੱਲੋਂ ਚੌਥਾ ਫਰੰਟ ਬਣਾ ਕੇ ਚੋਣਾਂ ਲੜਨ ਨੂੰ ਬਾਦਲਾਂ ਦੀ ਗੁੱਝੀ ਹਮਾਇਤ ਵੱਲ ਕਦਮ ਸਮਝਿਆ ਗਿਆ। ਸ਼ੋਸ਼ਲ ਮੀਡੀਆ ਤੇ ਵੀ ਬੈਂਸਾਂ ਦੇ ਇਸ ਕਦਮ ਦੀ ਆਲੋਚਨਾ ਹੋਈ ਜਿਸ ਨੂੰ ਸਿਮਰਨਜੀਤ ਸਿੰਘ ਬੈਂਸ ਨੇ ਅੱਜ ਪ੍ਰੈਸ ਕਾਰਨਫਰੰਸ ਵਿੱਚ ਅਸਿੱਧੇ ਤਰੀਕੇ ਨਾਲ ਤਸਲੀਮ ਕੀਤਾ। ਛੋਟੇ ਬੈਂਸ ਨੇ ਅੱਜ ਚੰਡੀਗੜ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਜਦੋਂ ਕਿਤੇ ਉਨ•ਾਂ ਵੱਲੋਂ ਕਾਂਗਰਸ ਚ ਜਾਣ ਦੀ ਖਬਰ ਅਖਬਾਰਾਂ ਵਿੱਚ ਛਪਦੀ ਸੀ ਤਾਂ ਪ੍ਰਦੇਸਾਂ ਚ ਬੈਠੇ ਪੰਜਾਬੀ ਇੰਨੇ ਅੱਗ ਬਬੂਲਾ ਹੁੰਦੇ ਸੀ ਕਈ ਤਾਂ ਫੋਨ ਕਰਕੇ ਸਿੱਧੀਆਂ ਗਾਲਾਂ ਕੱਢਣ ਲੱਗ ਪੈਂਦੇ ਸੀ। ਦੂਜੇ ਪਾਸੇ ਨਵਜੋਤ ਸਿੱਧੂ ਅਤੇ ਪਰਗਟ ਸਿੰਘ ਵੱਲੋਂ ਕੋਈ ਅਜਿਹਾ ਐਕਸ਼ਨ ਨਹੀਂ ਸੀ ਕੀਤਾ ਗਿਆ ਜਿਸ ਤੋਂ ਉਹ ਲੋਕਾਂ ਨੂੰ ਬਾਦਲ ਵਿਰੋਧੀ ਜਾਪਣ। ਆਪ ਹਿਮਾਇਤੀ ਵੀ ਨਵਜੋਤ ਸਿੱਧੂ ਤੇ ਪਰਗਟ ਸਿੰਘ ਸਿੱਧੂ ਨੂੰ ਪਾਰਟੀ ਚ ਵਾੜਨ ਦੀ ਕਿ ਹਮਾਇਤ ਨਹੀਂ ਕਰਦੇ। ਜਿਵੇਂ ਉਪਰ ਜਿਕਰ ਆਇਆ ਹੈ ਕਿ ਮਾਸਟਰ ਹਰਚੰਦ ਸਿੰਘ ਵਰਗੇ ਗੈਰ ਸਿਆਸੀ ਲੋਕ ਵੀ ਬੈਂਸਾਂ ਤੇ ਦਬਾਅ ਬਣਾ ਰਹੇ ਸੀ ਕਿ ਉਹ ਆਪ ਚ ਰਲਣ ਜਾਂ ਗੱਠਜੋੜ ਕਰਨ ਉਵੇਂ ਹੀ ਆਮ ਆਦਮੀ ਪਾਰਟੀ ਤੇ ਦਬਾਅ ਤੇ ਲੋਕਾਂ ਦਾ ਦਬਾਅ ਸੀ ਕਿ ਉਹ ਬੈਂਸਾਂ ਨਾਲ ਗੱਠਜੋੜ ਕਰਨ। ਦੂਜੇ ਪਾਸੇ ਨਵਜੋਤ ਸਿੰਘ ਦੀਆਂ ਸ਼ਰਤਾਂ ਇੰਨ•ੀਆਂ ਉੱਚੀਆ ਸੀ ਜੀਹਨੂੰ ਮੰਨਣਾ ਆਪ ਵਾਸਤੇ ਔਖਾ ਸੀ। ਪਰਗਟ ਸਿੰਘ ਨੂੰ ਵੀ ਆਪ ਵਾਲੇ ਟਿਕਟ ਦੀ ਗਰੰਟੀ ਨਹੀਂ ਸੀ ਦੇ ਰਹੇ। ਇਸ ਕਰਕੇ ਨਵਜੋਤ ਸਿੰਘ ਅਤੇ ਪਰਗਟ ਸਿੰਘ ਦਾ ਝੁਕਾਅ ਕਾਂਗਰਸ ਵੱਲ ਹੋ ਗਿਆ ਸੀ। ਦੂਜੇ ਪਾਸੇ ਬੈਂਸਾਂ ਅਤੇ ਆਪ ਤੇ ਗੱਠਜੋੜ ਕਰਨ ਲਈ ਲੋਕ ਦਬਾਅ ਪੈ ਰਿਹਾ ਸੀ ਜਿਸ ਕਰਕੇ ਨਵਜੋਤ ਪਰਗਟ ਅਤੇ ਬੈਂਸਾਂ ਦਾ ਤੋੜ ਵਿਛੋੜਾ ਹੋ ਗਿਆ। ਬੈਂਸਾਂ ਨੇ ਮਾਸਟਰ ਹਰਚੰਦ ਸਿੰਘ ਹੁਰਾਂ ਵਰਗਿਆਂ ਦੇ ਦਬਾਅ ਨੂੰ ਪ੍ਰਵਾਨ ਕੀਤਾ ਹੈ ਜਾਂ ਫਿਰ ਆਪਣੀਆਂ ਸੀਟਾਂ ਬਚਾਉਣ ਲਈ ਦਾਅ ਖੇਡਿਆ ਹੈ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਪੰਜਾਬ ਦੇ ਵਰਤਮਾਨ ਸਿਆਸੀ ਹਲਾਤਾਂ ਦੇ ਮੱਦੇਨਜ਼ਰ ਬਹੁਤੀਆਂ ਵੋਟਾਂ ਬੈਂਸਾਂ ਦੇ ਇਸ ਫੈਸਲੇ ਦੇ ਹੱਕ 'ਚ ਹੀ ਵਿਖਾਈ ਦਿੰਦੀਆਂ ਹਨ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.