ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ 15 ਤੋਂ 40 ਸਾਲ ਤੱਕ ਦੀ ਉਮਰ ਚ ਹੋਈਆਂ ਮੌਤਾਂ ਚ ਮੌਤ ਦਾ ਕਾਰਨ ਹਾਰਟ ਅਟੈਕ ਲਿਖਣ ਦਾ ਰੁਝਾਨ ਕਈ ਸ਼ੰਕੇ ਖੜ੍ਹੇ ਕਰਦਾ ਹੈ। ਸਿਵਲ ਸਰਜਨ ਨਵਾਂ ਸ਼ਹਿਰ ਦਫਤਰ ਤੋਂ ਆਰ.ਟੀ.ਆਈ. ਐਕਟ 2005 ਤਹਿਤ ਹਾਸਲ ਕੀਤੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਲਗਭਗ ਸਾਢੇ ਛੇ ਸਾਲ ਦੇ ਅਰਸੇ 'ਚ ਸੁੱਜੋਂ ਬਲਾਕ ਵਿਚ ਹੋਈਆਂ ਕੁਲ 795 ਮੌਤਾਂ 'ਚ 28 ਫੀਸਦੀ ਉਹ ਨੌਜਵਾਨ ਮੁੰਡੇ ਸਨ ਜਿਹੜੇ ਵਖ ਵਖ ਕਾਰਨਾਂ ਕਰਕੇ ਮਰੇ ਲੇਕਿਨ ਸਿਹਤ ਵਿਭਾਗ ਨੇ ਉਹਨਾਂ ਦੀ ਮੌਤ ਦਾ ਕਾਰਨ 'ਦਿਲ ਦਾ ਦੌਰਾ' ਦਰਸਾ ਦਿੱਤਾ ।ਇਸ ਸਮੇ ਦੌਰਾਨ 11 ਫੀਸਦੀ ਨੌਜਵਾਨ ਸੜਕ ਹਾਦਸਿਆਂ ਚ ਮਾਰੇ ਗਏ ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸੁੱਜੋਂ ਵਿੱਚ 15 ਤੋਂ 40 ਸਾਲ ਦੀ ਉਮਰ ਵਿੱਚ (ਪੁਰਸ਼ ਤੇ ਔਰਤਾਂ ਦੀਆਂ ਮਿਲਾ ਕੇ) ਲਗਭਗ 795 ਮੌਤਾਂ ਹੋਈਆਂ। ਇਹਨਾਂ ਵਿੱਚ 222 ਨੌਜਵਾਨਾਂ ਦੀ ਮੌਤ ਹਰਟ ਅਟੈਕ ਕਰਕੇ ਦੱਸੀ ਗਈ ਹੈ। 87 ਨੌਜਵਾਨ ਸੜਕ ਹਾਦਸਿਆਂ ਦੀ ਭੇਟ ਚੜ੍ਹ ਗਏ।ਇਹ ਗਿਣਤੀ ਸਿਰਫ ਪੁਰਸ਼ਾਂ ਦੀ ਹੈ ਔਰਤਾਂ ਦੀ ਗਿਣਤੀ ਅਲਾਗ ਹੈ।
ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵੀ ਅਛੂਤਾ ਨਹੀ ਰਿਹਾ।ਇਥੇ ਇਸ ਸਮੇਂ ਦੌਰਾਨ ਕੁਲ 18 ਮੌਤਾਂ ਹੋਈਆਂ ਜਿਹਨਾਂ ਚ 11 ਨੌਜਵਾਨ ਹਰਟ ਅਟੈਕ ਨਾਲ ਮਰੇ ਦਰਸਾਏ ਗਏ ਹਨ। ਇਸ ਪਿੰਡ ਚ 3 ਨੌਜਵਾਨ ਸੜਕ ਹਾਦਸਿਆਂ ਚ ਮਰੇ ਗਏ।
ਕਰੀਹਾ ਪਿੰਡ ਚ ਇਸ ਸਮੇਂ ਦੌਰਾਨ 20 ਨੌਜਵਾਨਾਂ ਦੀਆਂ ਮੌਤਾਂ ਹੋਈਆਂ ਜਿਹਨਾਂ ਚ 13 ਹਰਟ ਅਟੈਕ ਤੇ 7 ਸੜਕ ਹਾਦਸੇ ਕਾਰਨ ਦੱਸੀਆਂ ਗਈਆਂ ਹਨ।ਪਿੰਡ ਭੌਰਾ ਵਿੱਚ ਹੋਈਆਂ ਕੁੱਲ 9 ਮੌਤਾਂ ਵਿੱਚ 1 ਨੌਜਵਾਨ ਨੂੰ ਹਰਟ ਅਟੈਕ ਲਿਖਿਆ ਗਿਆ ਹੈ। ੫ ਨੌਜਵਾਨਾਂ ਦੀ ਦਾ ਕਾਰਨ ਅਚਾਨਕ ਮੌਤ ਤੇ 3 ਦਾ ਕਾਰਨ ਜਹਿਰ ਖਾਣ ਕਰਕੇ , ਏਡਜ਼ ਤੇ ਹੱਤਿਆ ਲਿਖਿਆ ਗਿਆ ਹੈ।ਪਿੰਡ ਮਾਹਿਲ ਗਹਿਲਾਂ ਚ ਮਰਨ ਵਾਲੇ ਨੌਜਵਾਨਾਂ ਚ 10 ਹਰਟ ਅਟੈਕ ਤੇ 3 ਸੜਕ ਹਾਦਸਿਆਂ ਨਾਲ ਮਰੇ ਹਨ।ਖਮਾਚੋਂ, ਜੀਦੋਂਵਾਲ ਤੇ ਲਧਾਣਾ ਝਿੱਕਾ ਤਿੰਨ ਪਿੰਡਾਂ ਚ 15 ਨੌਜਵਾਨ ਹਰਟ ਅਟੈਕ ਤੇ 8 ਸੜਕ ਹਾਦਸਿਆਂ ਕਰਕੇ ਮਾਰੇ ਗਏ।ਹਰਟ ਅਟੈਕ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਖੋਥੜਾਂ ਤੇ ਭਰੋਲੀ ਚ 8-8, ਹੀਓਂ ਤੇ ਪਠਲਾਵਾ ਚ 7-7 ਤੇ ਪੱਦੀ ਮੱਟ ਵਾਲੀ ਤੇ ਸੰਧਵਾਂ ਚ 5-5 ਲਿਖੀ ਗਈ ਹੈ।
ਸੂੰਢ, ਝੰਡੇਰ ਕਲਾਂ, ਕਟਾਰੀਆਂ, ਗਦਾਣੀ, ਝੰਡੇਰ ਖੁਰਦ, ਮਕਸੂਦਪੁਰ, ਅਤੇ ਬਲਾਕੀ ਪੁਰ ਪਿੰਡਾਂ 'ਚ ਨੌਜਵਾਨਾਂ ਦੀਆਂ 28 ਮੌਤਾਂ ਚੋ 13 ਨੌਜਵਾਨਾਂ ਦੀ ਮੌਤ ਦਾ ਕੋਈ ਕਾਰਨ ਨਹੀ ਲਿਖਿਆ ਗਿਆ ।ਜਦਕਿ 2 ਨੌਜਵਾਨ ਸੜਕ ਹਾਦਸੇ ਵਿੱਚ ਮਾਰੇ ਗਏ। ਸੜਕ ਹਾਦਸਿਆਂ ਚ ਸਭ ਤੋਂ ਵੱਧ ਮੌਤਾਂ 8 ਪਿੰਡ ਬਹਿਰਾਮ ਚ ਹੋਈਆਂ ਹਨ। ਦੂਜਾ ਨੰਬਰ ਬੀਸਲਾ ਦਾ ਹੈ ਜਿੱਥੇ 7 ਨੌਜਵਾਨ ਸੜਕ ਹਾਦਸਿਆਂ ਚ ਮਾਰੇ ਗਏ। ਨਸ਼ਿਆਂ ਕਾਰਨ ਵੀ ਕਈ ਘਰਾਂ ਦੇ ਚਿਰਾਗ ਬੁਝ ਰਹੇ ਹਨ। ਅਜਿਹੇ ਕੇਸਾਂ ਵਿਚ ਮੌਤ ਦਾ ਕਾਰਨ ਹਰਟ ਅਟੈਕ ਲਿਖਣਾ ਹਕੀਕਤ ਤੇ ਪਰਦਾ ਪਾਉਣ ਦੇ ਬਰਾਬਰ ਹੈ।ਸਰਕਾਰ ਨੁੰ ਇਹਨਾਂ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਭਵਿਖ ਵਿਚ ਇਹਨਾਂ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ।
-
ਪਰਵਿੰਦਰ ਸਿੰਘ ਕਿੱਤਣਾ, ਲੇਖਕ
98143-13162
98143-13162
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.