ਪਰਾਲੀ ਨੂੰ ਅੱਗ ਨਾ ਲਾਏ ਬਿਨ ਪੈਲੀ ਚ ਬੀਜੀ ਕਣਕ ਦੀ ਮੂਰਤ ਮੇਰੇ ਪਿਆਰੇ ਸੱਜਣ ਸੋਹਣ ਸਿੰਘ ਕੇਸਰਵਾਲੀਆ ਨੇ ਘੱਲੀ ਹੈ।
ਪਵਨ ਗੁਰੂ ਪਲੀਤ ਕੀਤੇ ਬਿਨ ਕਣਕ ਬੀਜਣ ਵਾਲੇ ਵੀਰ ਦਾ ਸ਼ੁਕਰਾਨਾ।
ਇਹ ਤਕਨਾਲੋਜੀ ਪਿੰਡ ਪਿੰਡ ਪਹੁੰਚਾਉਣਾ ਵੀ ਧਰਮ ਹੈ।
ਆਟੇ ਦੇ ਲੰਗਰ ਚ ਰੌਣਕਾਂ ਘਟਾਈਏ ਤੇ ਸ਼ਬਦ ਗੁਰੂ ਨਾਲ ਆਪਣੇ ਵੀਰਾਂ ਨੂੰ ਗਿਆਨਵੰਤ ਕਰੀਏ।
ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਇੰਜ ਵੀ ਮਨਾਇਆ ਜਾ ਸਕਦਾ ਹੈ।
ਚਲੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਮਹੀਨਾ ਬਾਦ ਪੋਹ ਤੋਂ ਆਰੰਭ ਕਰੀਏ।
ਥਾਂ ਥਾਂ ਚਾਹ ਪਕੌੜਿਆਂ ਦੇ ਲੜਗਰ ਘਟਾਈਏ ਤੇ ਸ਼ਬਦ ਲੰਗਰ ਲਗਾਈਏ।
ਸਰਹੰਦ ਬੁਲਾਉਂਦਾ ਹੈ
ਸਰਹੰਦ ਸਮਝਾਉਂਦਾ ਹੈ
ਕਿ
ਵਿਸ਼ਵਾਸ ਤੇ ਪਹਿਰਾ ਦਿਓ।
ਰਸਮਾਂ ਰੀਤਾਂ ਦੀ ਗੁਲਾਮੀ
ਨਾ ਕਰੋ।
ਗੁਰਭਜਨ ਗਿੱਲ
-
ਗੁਰਭਜਨ ਗਿੱਲ, ਲੇਖਕ
Gurbhajansinghgill@gmail.Com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.