ਸਮਾਜ ਦੀ ਸਿਰਜਣਾ ਲਈ ਇੱਕ ਵਧੀਆ ਗੀਤ ਸੰਗੀਤ ਦਾ ਯੋਗਦਾਨ ਕਾਫ਼ੀ ਹੱਦ ਤੱਕ ਸਹਾਈ ਹੁੰਦੈ। ਕਿਸੇ ਫ਼ਿਲਾਸਫ਼ਰ ਨੇ ਆਖਿਐ ਕਿ ਜੇਕਰ ਤੁਸੀਂ ਨੌਜਵਾਨੀ ਦੀ ਸੋਚ ਦਾ ਅੰਦਾ॥ਾ ਲਾਉਣਾ ਹੋਵੇ ਤਾਂ ਉੱਥੋਂ ਦੇ ਗੀਤ ਸੰਗੀਤ ਨੂੰ ਗਹੁ-ਨਾਲ ਵਾਚੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਇੱਥੋਂ ਦਾ ਨਵਾਂ ਪੂਰ ਕਿਹੋ ਜਿਹੀ ਬਿਰਤੀ ਦਾ ਮਾਲਕ ਹੈ। ਕਹਿਣ ਦਾ ਭਾਵ ਜੋ ਅਸੀਂ ਆਉਣ ਵਾਲੀ ਨਸਲ ਨੂੰ ਵਿਰਾਸਤ ਵਿੱਚ ਦੇਵਾਂਗੇ ਉਹੋ ਜਿਹਾ ਕੁਝ ਉਹ ਕਰਨਗੇ ਤੇ ਉਸੇ ਰਸਤੇ ਦੇ ਰਾਹੀ ਬਣਨਗੇ।
ਪੰਜਾਬ ਦੇ ਬਹੁਤੇ ਕਲਾਕਾਰਾਂ ਵੱਲੋਂ ਆਪਣੇ ਬੇਤੁਕੇ ਤੇ ਰਸਹੀਣ ਗੀਤਾਂ ਰਾਹੀਂ ਇੱਥੋਂ ਦੀ ਨੌਜਵਾਨੀ ਨੂੰ ਬਲਦੀ ਦੇ ਬੂਥੇ ਧੱਕਣ ਦੀ ਸਿਰ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੇਂ ਸਮੇਂ 'ਤੇ ਕਿੰਨੇ ਹੀ ਅਜਿਹੇ ਗੀਤ ਚਰਚਾ ਦਾ ਵਿਸ਼ਾ ਬਣੇ ਜਿਹੜੇ ਸਾਡੀ ਸੱਭਿਅਤਾ ਦੇ ਨੇੜੇ ਵੀ ਨਹੀਂ ਸੀ ਢੁਕਦੇ। ਸਿਰਫ ਦੇ ਸਿਰਫ ਆਪਣੇ ਗਲ ਦਾ ਜੰਗਾਲ ਲਾਹੁਣ ਖਾਤਰ ਇਨ੍ਹਾਂ ਕਲਾਕਾਰਾਂ ਵੱਲੋਂ ਉਹ ਯਬਲੀਆਂ ਮਾਰੀਆਂ ਗਈਆਂ ਜਿਸ ਨੂੰ ਸੁਣ ਸਮਾਜ ਦਾ ਭਲਾ ਚਾਹੁਣ ਵਾਲੀ ਹਰ ਸ਼ਖ਼ਸੀਅਤ ਦਾ ਸਿਰ ਸ਼ਰਮ ਨਾਲ ਝੁਕ ਜਾਵੇ।
ਲਗਭਗ ਹਰ ਜਾਤ, ਮ॥ਹਬ ਤੇ ਗੋਤ ਦੀ ਚੰਗੀ ਧੌੜੀ ਲਾਹੁਣ ਤੋਂ ਬਾਅਦ ਅੱਜਕੱਲ੍ਹ ਕਈ ਕਲਾਕਾਰਾਂ ਵੱਲੋਂ ਆਪਣੇ ਗੀਤਾਂ ਰਾਹੀਂ ਜਾਨਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਕਹਿਣ ਤੇ ਦੇਖਣ ਨੂੰ ਚੁਟਕਲਿਆਂ ਵਰਗੇ ਪ੍ਰਤੀਤ ਹੁੰਦੇ ਇਹ ਗੀਤ ਜਨਤਾ ਤੋਂ ਸਿਰਫ਼ ਤੇ ਸਿਰਫ਼ ਗਾਲ੍ਹਾਂ ਤੇ ਅਲੋਚਨਾ ਹੀ ਬਟੋਰਦੇ ਨੇ, ਇਸ ਤੋਂ ਬਾਅਦ ਸ਼ਾਇਦ ਕੁਝ ਨਹੀਂ।
ਅੱਜਕੱਲ੍ਹ ਇੱਕ ਗੀਤ ਕਾਫ਼ੀ ਚਰਚਾ ਵਿੱਚ ਆਇਐ, ਕਲਾਕਾਰ ਸ਼ੇਰ ਨੂੰ ਸ਼ਿਕਾਰ ਕਰਨ ਦੇ ਤਰੀਕੇ ਸਿਖਾਉਣ ਤੋਂ ਲੈ ਕੇ ਆਪਣੀ ਬਹਾਦਰੀ ਦੇ ਕਸੀਦੇ ਪੜ੍ਹਦਾ ਨ॥ਰ ਆਉਂਦੈ। ਉਸ ਤੋਂ ਬਾਅਦ ਇੱਕ ਗਾਇਕਾ ਬੀਬੀ ਇਸੇ ਗੀਤ ਵਿੱਚ ਕਹਿੰਦੀ ਐ ਕਿ ਸੱਪ ਨੇ ਡੰਗ ਕਿੰਝ ਮਾਰਨੈ ਉਸ ਦੀ ਗੁੱਤ ਤੋਂ ਸਿੱਖਿਐ। ਅਸ਼ਕੇ ਜਾਈਏ ਤੁਹਾਡੀ ਸੋਚ ਦੇ। ਲਗਦੈ ਹੁਣ ਪਿੱਛੇ ਬਚਿਆ ਹੀ ਕੁਝ ਨਈਂ। ਤਾਂ ਹੀ ਤਾਂ ਆਹ ਵਿਚਾਰੇ ਜਾਨਵਰਾਂ ਨੂੰ ਵਲਣਾ ਸ਼ੁਰੂ ਕਰ ਦਿੱਤੈ। ਉਸ ਦਾ ਸਾਥ ਦਿੱਤੈ ਇੱਕ ਖਾਸ ਕਿਸਮ ਦੀ ਦਾੜ੍ਹੀ ਵਧਾ ਕੇ ਨੌਜਵਾਨਾਂ ਨੂੰ ਆਪਣੇ ਮਗਰ ਲਾਉਣ ਵਾਲੇ ਕਲਾਕਾਰ ਨੇ ਜਿਹੜਾ ਪਹਿਲਾਂ 'ਪਊਏ ਜਿੱਡੇ ਕੱਦ ਵਾਲੀਏ' ਜਿਹੇ ਬੇਤੁਕੇ ਗੀਤਾਂ ਰਾਹੀਂ ਆਪਣੀ ਸੋਚ ਅਤੇ ਲਿਆਕਤ ਦਾ ਸਬੂਤ ਦੇ ਚੁੱਕਿਐ।
ਜਾਨਵਰਾਂ ਦੀ ਬਹਾਦਰੀ ਦੇ ਕਿੱਸੇ ਤਾਂ ਬਹੁਤੀ ਵਾਰ ਸੁਣਦੇ ਸੀ ਪਰ ਆਹ ਇਨ੍ਹਾਂ ਜਾਨਵਰਾਂ ਵੱਲੋਂ ਮਨੁੱਖ ਤੋਂ ਸ਼ਿਕਾਰ ਦੀ ਜਾਚ ਸਿੱਖਣ ਵਾਲਾ ਕਿੱਸਾ ਪਹਿਲੀ ਵਾਰੀ ਸੁਣਿਐ, ਉਹ ਵੀ ਕਿਸੇ ਕਲਾਕਾਰ ਤੋਂ। ਇਨ੍ਹਾਂ ਵਿੱਚੋਂ ਇੱਕ ਕਲਾਕਾਰ ਦੇ ਬਾਲਾਂ ਦੀ ਤੁਲਣਾ ਤਾਂ ਜਨਤਾ ਪਹਿਲਾਂ ਹੀ ਜਾਨਵਰਾਂ ਨਾਲ ਕਰਦੀ ਸੀ। ਹੁਣ ਤਾਂ ਖ਼ੈਰ ਇਨ੍ਹਾਂ ਆਪ ਹੀ ਸਿੱਧ ਕਰ ਦਿੱਤੈ ਕਿ ਸਾਡਾ ਜਾਨਵਰਾਂ ਨਾਲ ਗੁੱਝਾ ਰਿਸ਼ਤਾ ॥ਰੂਰ ਐ।
ਇਨ੍ਹਾਂ ਕਲਾਕਾਰਾਂ ਦੀ ਸੋਸ਼ਲ ਮੀਡੀਏਹ ਰਾਹੀਂ ਚੰਗੀ ਖ਼ਾਤਿਰਦਰੀ ਹੋਈ ਹੈ। ਗਾਇਕਾ ਬੀਬੀ ਨੂੰ ਬੂਟਾਂ ਵਾਲੇ ਗੀਤ ਤੋਂ ਲੈ ਕੇ ਸੱਪਾਂ ਵਾਲੇ ਗੀਤ ਤੱਕ ਚੁਣ-ਚੁਣ ਕੇ ਨਿਸ਼ਾਨੇ ਮਾਰੇ ਗਏ ਨੇ। ਜੋ ਕੁਝ ਇਨ੍ਹਾਂ ਕਲਾਕਾਰਾਂ ਨੂੰ ਜਨਤਾ ਨੇ ਆਖਿਐ, ਇੱਥੇ ਦੱਸਣਾ ਵਾਜਬ ਨਈਂ। ਗੀਤਾਂ ਵਿੱਚ ਮਾੜੀ ਮਾੜੀ ਗੱਲ 'ਤੇ ਗੋਲੀਆਂ ਚਲਾਉਣ ਵਾਲੇ ਇਨ੍ਹਾਂ ਕਲਾਕਾਰਾਂ ਵੱਲੋਂ ਆਪਣੀ ॥ਿੰਦਗੀ ਦੇ ਅਸਲ ਪਰਦੇ 'ਤੇ ਕਦੇ ਕੁੱਤੇ ਦੇ ਸੋਟੀ ਵੀ ਨਹੀਂ ਮਾਰੀ ਹੁੰਦੀ। ਪਤਾ ਨਹੀਂ ਕਿਉਂ ਅੱਜ ਪੰਜਾਬੀ ਗਾਇਕੀ ਮ॥ਾਕ ਦਾ ਪਾਤਰ ਬਣ ਕੇ ਰਹਿ ਗਈ ਨ॥ਰ ਆਉਂਦੀ ਹੈ। ਆਪਣੀ ਬੇਇੱ॥ਤੀ ਆਪ ਹੀ ਕਰਾਉਂਦੇ ਇਹ ਕਲਾਕਾਰ ਨਿਸ਼ਾਨਿਓਂ ਖੂੰਝੇ ਪ੍ਰਤੀਤ ਹੁੰਦੇ ਨੇ। ਗੀਤਕਾਰ ਪਤਾ ਨਹੀਂ ਕਿਹੜੀਆਂ ਕੂੰਟਾਂ ਨੂੰ ਪਹੁੰਚ ਗੀਤ ਦੀ ਰਚਨਾ ਕਰਦੇ। ਜੋ ਮੂੰਹ ਆਇਆ ਰਚ ਦਿੱਤਾ, ਭਾਵੇਂ ਕਿੰਨੇ ਹੀ ਬਖੇੜੇ ਅੱਜ ਸਮਾਜ ਅੰਦਰ ਗਾਇਕੀ ਦੀ ਵਜ੍ਹਾ ਨਾਲ ਪੈ ਚੁੱਕੇ ਨੇ ਪਰ ਸਮਾਜ ਜਾਵੇ ਢੱਠੇ ਖੂਹ ਵਿੱਚ, ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ। ਇਨ੍ਹਾਂ ਦਾ ਤਾਂ ਆਪਣਾ ਤੋਰੀ ਫੁਲਕਾ ਚੱਲਣਾ ਚਾਹੀਦੈ। ਅੱਜ ਬਹੁਤੇ ਕਲਾਕਾਰਾਂ ਦੇ ਗੀਤ ਦੇਖ ਸੁਣ 'ਕੱਲੇ ਬਹਿ ਬਹਿ ਹੱਸੀ ਜਾਈਦੈ। ਬਲੂ ਫ਼ਿਲਮਾਂ ਅਤੇ ਕੱਚ ਘਰੜ ਗੀਤਾਂ ਤੋਂ ਲੈ ਕੇ ਕਾਮੇਡੀ ਵਰਗੀ ਗਾਇਕੀ ਭਲਾ ਸਮਾਜ ਦਾ ਕੀ ਸੰਵਾਰੇਗੀ ?
ਇੱਕ ਕਲਾਕਾਰ ਜਿਸ ਨੂੰ ਲੋਕਾਂ ਵੱਲੋਂ ਘੁਮੰਡੀ ਵੀ ਆਖਿਆ ਜਾਂਦੈ, ਉਸ ਵੱਲੋਂ ਲੰਘੇ ਸਮੇਂ ਕਈ ਅਜਿਹੇ ਗੀਤ ਗਾਏ ਗਏ ਜੋ ਸਾਡੇ ਸਮਾਜ ਅੰਦਰ ਕਦੇ ਵੀ ਪ੍ਰਵਾਨ ਨਹੀਂ ਚੜ੍ਹ ਸਕਦੇ। ਹੁਣ ਉਸ ਦਾ ਇੱਕ ਗੀਤ ਸ਼ਿਕਾਰ ਕਾਫ਼ੀ ਲਾਲ ਸੁਰਖ਼ੀਆਂ ਬਟੋਰ ਰਿਹੈ। ਗੱਲ ਸਮਝ ਤੋਂ ਬਾਹਰ ਦੀ ਹੈ। ਬਈ ਜਦ ਭਲਿਓ ਮਾਨਸੋ ਜਿਹੜੀ ਜਨਤਾ ਨੇ ਸੁਣਨਾ ਹੁੰਦੈ ਉਹੀ ਤੁਹਾਨੂੰ ਸਲੋਕਾਂ ਨਾਲ ਨਿਵਾ॥ਦੀ ਹੈ, ਫਿਰ ਤੁਸੀਂ ਆਪਣੀ ਢੀਠਤਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਕਿਉਂ ਮ॥ਾਕ ਦੇ ਪਾਤਰ ਬਣਦੇ ਹੋ। ਉਹ ਕੁਝ ਗਾਓ ਜੋ ਸਭ ਨੂੰ ਪ੍ਰਵਾਨ ਹੋਵੇ। ਸਾਰੇ ਇਨਸਾਨਾਂ ਨੂੰ ਦਿਲੋਂ ਸਕੂਨ ਦੇਵੇ, ਰੂਹਾਂ ਨੂੰ ਤ੍ਰਿਪਤੀ ਦੇਣ ਵਾਲੀ ਗਾਇਕੀ ਨੂੰ ਸਮਰਪਿਤ ਹੋਵੋ ਨਾ ਕਿ ਅਫ਼ਰਾ-ਤਫ਼ਰੀ ਵਾਲੀ ਗਾਇਕੀ ਨੂੰ ਉਤਸਾਹਿਤ ਕਰੋ। ਐਸਾ ਨਾ ਹੋਵੇ ਕਿ ਕੱਲ੍ਹ ਨੂੰ ਤੁਹਾਡੀ ਗਿਣਤੀ ਵੀ ਸੱਭਿਆਚਾਰ ਦੇ ਰਕੀਬਾਂ ਵਿੱਚ ਦਰਜ ਹੋ ਜਾਵੇ।
ਚੜ੍ਹਦੀ ਉਮਰ ਦੇ ਨੌਜਵਾਨ ਗਾਇਕ ਗੁਰਪ੍ਰੀਤ ਧਾਰੀਵਾਲ ਦਾ ਨਵਾਂ ਗੀਤ ਕਾਮਯਾਬੀਆਂ ਮਾਂ ਬੋਲੀ ਦੀ ਪਗਡੰਡੀ 'ਤੇ ਕਾਫ਼ੀ ਖ਼ਰਾ ਉੱਤਰਦਾ ਪ੍ਰਤੀਤ ਹੁੰਦੈ। ਸਲਾਮ ਕਰਨਾ ਬਣਦੈ ਉਸ ਦੇ ਜ॥ਬੇ ਨੂੰ ਜਿਸ ਨੇ ਆਪੋ ਧਾਪੀ ਅਤੇ ਵਪਾਰਕ ਦੀ ਮੰਡੀ ਨੂੰ ਵਿਸਾਰਦਿਆਂ ਕੁਝ ਵਧੀਆ ਕਰਨ ਦਾ ਯਤਨ ਕੀਤੈ।
ਆਓ ਸਮੇਂ ਨੂੰ ਪਛਾਣੀਏ।
-
ਮਨਜਿੰਦਰ ਸਿੰਘ ਸਰੌਦ,
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.