ਹਰ ਮਨੁੱਖ ਜਾਣਦਾ ਹੈ ਕਿ ਹਵਾ ਅਤੇ ਪਾਣੀ ਹਰ ਜੀਵ ਲਈ ਬਹੁਤ ਜ਼ਰੂਰੀ ਹੈ । ਇਨ•ਾਂ ਤੋਂ ਬਿਨ•ਾਂ ਬਨਸਪਤੀ ਵੀ ਨਹੀਂ ਹੋ ਸਕਦੀ । ਗੁਰਬਾਣੀ ਵਿੱਚ ਵੀ ਦੱਸਿਆ ਗਿਆ ਹੈ ਕਿ ਪ੍ਰਾਣ ਜੀਵਾਂ ਲਈ ਬਹੁਤ ਜ਼ਰੂਰੀ ਹੈ ਅਤੇ ਪਾਣੀ ਸਭਨਾਂ ਦਾ ਪਿਤਾ ਹੈ । ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਪ੍ਰੰਤੂ ਹੋਰ ਪ੍ਰਦੂਸ਼ਣਾਂ ਤੋਂ ਇਲਾਵਾ ਹਰ ਸਾਲ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਅਤੇ ਕਣਕ ਦੀ ਵਾਢੀ ਤੋਂ ਬਾਅਦ ਨਾੜ ਨੂੰ ਖੇਤਾਂ ਵਿੱਚ ਕਿਸਾਨਾਂ ਵੱਲੋਂ ਅੱਗ ਲਾਉਣ ਦਾ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਭਾਵੇਂ ਸਰਕਾਰਾਂ, ਖੇਤੀਬਾੜੀ ਮਾਹਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਅਜਿਹਾ ਨਾ ਕਰਨ ਲਈ ਕਿਸਾਨਾਂ ਨੂੰ ਅਪੀਲ ਲਗਾਤਾਰ ਕੀਤੀ ਜਾਂਦੀ ਰਹੀ ਹੈ।
ਅੱਗ ਲਗਾਉਣ ਨਾਲ ਜਿੱਥੇ ਧਰਤੀ ਦੇ ਉਪਜਾਊ ਤੱਤ ਪ੍ਰਭਾਵਿਤ ਹੁੰਦੇ ਹਨ ਉੱਥੇ ਖੇਤੀ ਲਈ ਮਿੱਤਰ ਕੀੜੇ ਮਰਨ ਨਾਲ ਖੇਤੀ ਦੀਆਂ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ ਜੋ ਕਿ ਅਜੋਕੇ ਸਮੇਂ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਹਨ । ਇਸਤੋਂ ਇਲਾਵਾ ਪਰਾਲੀ ਨੂੰ ਸਾੜਨ ਦੇ ਨਾਲ ਕਾਰਬਨ ਤੱਤਾਂ ਦੀ ਮਾਤਰਾ ਹਵਾ ਵਿੱਚ ਬਹੁਤ ਵੱਧ ਜਾਂਦੀ ਹੈ ਜਿਸਦੇ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਜਿਵੇਂ ਕਿ ਨੱਕ, ਗਲੇ ਅਤੇ ਅੱਖਾਂ ਦੁੱਖਣਾ ਆਦਿ ਵਿੱਚ ਬਹੁਤ ਵਾਧਾ ਹੁੰਦਾ ਹੈ । ਵਾਤਾਵਰਣ ਗੰਧਲਾ ਹੋ ਜਾਣ ਕਾਰਣ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ । ਇਸਤੋਂ ਇਲਾਵਾ ਹਰ ਸਾਲ ਪਰਾਲੀ ਸਾੜਨ ਨਾਲ ਜਿੱਥੇ ਮਿੱਟੀ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਉੱਥੇ ਜੀਵ ਜੰਤੂਆਂ ਸਮੇਤ ਲੱਖਾਂ ਦਰਖਤਾਂ ਦੇ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਈ ਕਰੋੜਾਂ ਪੰਛੀ ਬੇਘਰ ਹੋ ਜਾਂਦੇ ਹਨ, ਬਹੁਤੇ ਮਰ ਵੀ ਜਾਂਦੇ ਹਨ ।
ਖੇਤੀ ਮਾਹਿਰਾਂ ਵੱਲੋਂ ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ ਪਰਾਲੀ ਨੁੰ ਸਾੜਨ ਦਾ ਅਮਲ ਜਾਰੀ ਹੈ । ਰਾਜਾਂ ਦੀ ਇਸ ਬੇਅਮਲੀ ਕਾਰਨ ਹੀ ਦਿੱਲੀ ਹਾਈ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਸੰਬੰਧਿਤ ਰਾਜਾਂ ਨੂੰ ਹਰ ਹਾਲਤ ਵਿੱਚ ਪਰਾਲੀ ਸਾੜਨ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ । ਪਰ ਸਿਰਫ ਇਨ•ਾਂ ਹੁਕਮਾਂ ਨਾਲ ਪਰਾਲੀ ਸਾੜਨ ਤੇ ਰੋਕ ਲੱਗਣੀ ਸੰਭਵ ਨਹੀਂ ਹੈ । ਇਹ ਅਮਲ ਤਾਂ ਹੀ ਰੁਕ ਸਕਦਾ ਹੈ ਜੇ ਖੇਤੀ ਮਾਹਿਰ ਤੇ ਰਾਜ ਸਰਕਾਰਾਂ ਕਿਸਾਨੀ ਨੂੰ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨਾਲ ਨਜਿੱਠਣ ਲਈ ਸਹਿਜ ਤੇ ਸਸਤੇ ਤਰੀਕੇ ਅਪਣਾਉਣ ਵਿੱਚ ਮਦਦ ਕਰੇ ।ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਹੈ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਹੀ ਵਾਹੁਣ ਲਈ ਰੋਟਾਵੇਟਰ ਅਤੇ ਹੈਪੀਸੀਡਰ 'ਤੇ ਦਿੱਤੀ ਜਾਂਦੀ ਸਬਸਿਡੀ ਵਿੱਚ 50 ਫੀਸਦੀ ਤੋਂ 75 ਫੀਸਦੀ ਵਾਧਾ ਕੀਤਾ ਜਾਵੇ । ਕਿਉਂਕਿ ਹੈਪੀਸੀਡਰ ਮਸ਼ੀਨ ਦੀ ਵਰਤੋਂ ਨਾਲ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਸਿੱਧੇ ਹੀ ਕਣਕ ਬੀਜੀ ਜਾ ਸਕਦੀ ਹੈ, ਜਿਸ ਨਾਲ ਇੱਕ ਤਾਂ ਬਿਜਾਈ ਸਮੇਂ ਸਿਰ ਹੋ ਜਾਂਦੀ ਹੈ ਅਤੇ ਨਦੀਨ ਵੀ ਘੱਟ ਹੁੰਦੇ ਹਨ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ ।
ਇਸਤੋਂ ਇਲਾਵਾ ਪਰਾਲੀ ਨੂੰ ਇਕੱਠਾ ਕਰਕੇ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ, ਕਾਰਡ ਬੋਰਡ ਉਦਯੋਗ, ਖੁੰਬ ਉਤਪਾਦਨ, ਪੈਕੇਜਿੰਗ ਆਦਿ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ । ਇਹ ਗੱਲ ਸਹੀ ਹੈ ਕਿ ਆਰਥਿਕ ਤੌਰ ਤੇ ਕਿਸਾਨ ਲਈ ਬਦਲ ਮਹਿੰਗੇ ਤੇ ਗੁੰਝਲਦਾਰ ਨੇ ਪਰ ਜੇਕਰ ਸਰਕਾਰ ਬਦਲ ਲੱਭੇ ਤਾਂ ਰਸਤਾ ਨਿਕਲ ਸਕਦਾ ਹੈ । ਫਿਰ ਹੋਰਨਾਂ ਖੇਤੀ ਪ੍ਰਧਾਨ ਦੇਸ਼ਾਂ ਵਾਂਗ ਸਾਡੇ ਇੱਥੇ ਵੀ ਪਰਾਲੀ ਨੂੰ ਸਾੜਨਾ ਬੰਦ ਹੋ ਸਕਦਾ ਹੈ ।
-
ਡਾ. ਜਸਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਬਾਟਨੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
preetjass85@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.