2008 ਵਿੱਚ ਉਸਨੂੰ ਉਸਦਾ ਘਰਵਾਲ਼ਾ ਸਿੱਧਾ ਹੀ ਏਅਰਪੋਰਟ ਤੋ ਇੱਕ ਬੈਡਰੂਮ ਦੀ ਅਪਾਰਟਮੈਟ ਲੈਕੇ ਛੱਡ ਗਿਆ ਤੇ ਨਾਲ ਹੀ ਪੰਜਾਂ ਸੱਤਾ ਦਿਨਾਂ ਦਾ ਰਾਸਣ ਪਾਣੀ--ਦੋ ਮੁੰਡੇ ਸਨ ਇੱਕ 14 ਸਾਲ ਦਾ ਤੇ ਦੂਜਾ 16 ਸਾਲ ਦਾ--ਬਿਲਕੁਲ ਅਨਪੜ੍ਹ ਸੀ ਥੋੜੀ ਬਹੁਤੀ ਪੰਜਾਬੀ ਪੜ ਲੈਂਦੀ ਸੀ--ਬੇਗਾਨਾ ਦੇਸ਼ ਸੀ -ਅਮਰੀਕਾ ਵਰਗੇ ਮੁਲਕ ਵਿੱਚ ਪਿੰਡ ਵਾਲੀ ਜ਼ਨਾਨੀ ਨੂੰ ਕੀ ਪਤਾ ਹੁੰਦਾ ਕਿਧਰੋ ਠੰਡਾ ਪਾਣੀ ਆਉਦਾ ਤੇ ਕਿਧਰੋ ਤੱਤਾ--ਪੰਜ ਸੱਤ ਦਿਨ ਤਾ ਲੰਘ ਗਏ ਰਾਸਣ ਮੁੱਕਣਾ ਹੀ ਸੀ ਮੁੱਕ ਗਿਆ--ਮੁੰਡਿਆ ਨੇ ਪੜਦੇ ਚੱਕਕੇ ਬਾਹਰ ਝਾਤੀਆ ਮਾਰਨੀਆ ਸ਼ੁਰੂ ਕਰ ਦਿੱਤੀਆ ਸਨ--ਜਦੋ ਭੁੱਖ ਸਤਾਉਦੀ ਹੈ ਤਾ ਇਨਸਾਨ ਕੋਈ ਨਾ ਕੋਈ ਰਸਤਾ ਕੱਢ ਹੀ ਲੈਂਦਾ ਹੈ--ਪਤਾ ਨਹੀ ਕਿਵੇ ਉਹਨਾਂ ਨੇ ਬਾਹਰ ਇੱਕ ਪੱਗ ਵਾਲੇ ਨੂੰ ਦੇਖ ਲਿਆ ਤੇ ਮੁੰਡਿਆ ਨੇ ਉਸਨੇ ਉਸਦੀ ਬਾਂਹ ਜਾ ਫੜੀ--ਇਨਸਾਨ ਵਧੀਆ ਸੀ ਉਸਨੇ ਪੂਰੀ ਮਦਦ ਕੀਤੀ ਤੇ ਜੋਬ ਲੱਭਣ ਤੋ ਲੈਕੇ ਗੁਰਦਵਾਰੇ ਤੱਕ ਲਿਜਾਣ ਦੀ ਵੀ--ਕਿਉਕੇ ਉਸ ਵਕਤ ਸਾਡੇ 10-15 ਫੇਮਲੀਜ ਰਲਕੇ ਚਰਚ ਵਿੱਚ ਹਰ ਸੰਡੇ ਕੀਰਤਨ ਕਰਇਆ ਕਰਦੇ ਸਨ--ਦੋ ਮਹੀਨੇ ਤਾ ਮੈ ਵੀ ਉਸਨੂੰ ਆਪਣੇ ਰੈਸਟੋਰੈਟ ਤੇ ਰੱਖੀ ਰੱਖਿਆ--ਅੰਗਰੇਜ਼ੀ ਪੰਜਾਬੀ ਵਿੱਚ ਲਿਖਕੇ ਦੱਸਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਬਾਹਲੀ ਸੰਗਾਊ ਹੋਣ ਕਾਰਣ ਉਹ ਸਿੱਖ ਨਾ ਸਕੀ--ਫੇਰ ਕਿਸੇ ਅੱਗੋਂ ਜਾਣ ਪਛਾਣ ਵਾਲੇ ਨੇ ਉਸਨੂੰ ਆਪਣੇ ਬੱਚੇ ਸਾਂਭਣ ਲਈ ਰੱਖ ਲਿਆ-ਜੋ ਹੁਣ ਤੱਕ ਉਥੇ ਹੀ ਟਿਕੀ ਹੈ--ਵੱਡੇ ਮੁੰਡੇ ਨੇ ਕੁਝ ਚਿਰ ਰੈਸਟੋਰੈਟ ਵਿੱਚ ਲੱਗਣ ਤੋ ਬਾਅਦ ਟਰੱਕ ਦਾ ਲਾਈਸੈਸ ਲੈ ਲਿਆ--2012 ਵਿੱੱਚ ਉਹਨਾਂ ਨੇ ਚੰਗੀ ਮਿਹਨਤ ਕਰਕੇ ਆਪਣਾ ਘਰ ਲੈ ਲਿਆ--ਛੋਟੇ ਮੁੰਡੇ ਨੇ ਵੀ 12 ਕਰਕੇ ਟਰੱਕ ਦਾ ਲਾਈਸੈਸ ਲੈ ਲਿਆ--ਹੁਣ ਤਿੰਨਾਂ ਕੋਲ ਆਪਦੀਆ ਨਵੀਆ ਕਾਰਾ ਹਨ--ਛੋਟਾ ਮੁੰਡਾ ਮੇਰੇ ਬੱਚਿਆ ਦਾ ਦੋਸਤ ਹੈ ਕਈ ਵਾਰ ਘਰ ਆ ਜਾਦਾ--ਪਿਛਲੇ ਵੀਕ ਆਇਆ ਸੀ ਕਹਿੰਦਾ ਅੰਕਲ ਘਰ ਵੇਚ ਦਿੱਤਾ ਹੈ ਤੇ ਹੁਣ ਨਵਾਂ ਦੇਖਿਆ--ਉਹ ਘਰ ਜਿਸਨੂੰ ਆਪਣਾ ਕੋਈ ਹੋਰ ਪਜਾਬੀ ਵੀ ਲੈ ਰਿਹਾ ਹੈ ਜਿਸਦਾ ਆਪਣਾ ਗੈਸ ਸਟੇਸ਼ਨ ਹੈ ਤੇ ਮੁੰਡਾ ਡਾ: ਹੈ--ਕਹਿੰਦਾ ਅੰਕਲ ਘਰ ਪਸੰਦ ਹੈ4000 ਸਕੇਅਰ ਫੁਟ ਹੈ ਲਗਜਰੀ ਹੈ ਅਸੀ ਉਸ ਨਾਲ਼ੋਂ ਵੱਧ ਬੈਂਡ ਦੇ ਇਕਰਾਰ ਨਾਮਾ ਤੇ ਸਾਈਨ ਕਰ ਦਿੱਤੇ ਹਨ--ਮੁੰਡਾ ਨਾਲੇ ਦੱਸ ਰਿਹਾ ਸੀ ਨਾਲੇ ਮਾਣ ਨਾਲ ਚਾਰ ਉਗਲਾ ਜ਼ਮੀਨ ਤੋ ਉਡ ਰਿਹਾ ਸੀ--ਕਹਿੰਦਾ ਅੰਕਲ ਤੁਹਾਨੂੰ ਪਤਾ ਹੀ ਸਾਰਾ ਸਾਡੇ ਹਾਲਾਤਾਂ ਦਾ ਕਿਵੇ ਸਾਡਾ ਡੈਡੀ ਕਿਸੇ ਜ਼ਨਾਨੀ ਦੇ ਚੱਕਰ ਵਿੱਚ ਸਾਨੂੰ ਛੱਡਕੇ ਪੱਤਰੇ ਵਾਚ ਗਿਆ ਸੀ--ਕਹਿੰਦਾ ਹੁਣ ਫੋਨ ਕਰਦਾ ਮੈ ਆਖਿਆ ਜੇ ਸਾਨੂੰ ਅੱਜ ਤੋ ਬਾਅਦ ਘਰੇ ਆਇਆ ਜਾਂ ਫ਼ੋਨ ਕੀਤਾ ਤਾ ਮੈਥੋ ਬੁਰਾ ਕੋਈ ਨਹੀ ਹੋਵੇਗਾ--ਮੁੰਡੇ ਨੂੰ ਛੋਟੀ ਉਮਰੇ ਵੱਡੀਆ ਵੱਡੀਆ ਗੱਲਾ ਕਰਦੇ ਨੂੰ ਦੇਖ ਹੈਰਾਨ ਰਹਿ ਗਿਆ I
-
ਜਗਰੂਪ ਬਾਠ,
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.