ਪੰਜਾਬ ਦੀਆਂ ਚੋਣਾਂ 'ਚ ਤਿੰਨ ਮਹੀਨੇ ਰਹਿ ਗਏ ਹਨ। ਪੰਜਾਬ 'ਚ ਕੁਰਸੀ ਯੁੱਧ ਦੀ ਅਹਿਮੀਅਤ ਵੇਖੋ, ਹਾਲੇ ਵੀ ਨਿੱਤ ਦਿਨ “ਭੱਠੇ ਉਤੇ ਇੱਟਾਂ ਥੱਪਣ” ਵਾਂਗਰ ਨਵੀਆਂ ਰਾਜਨੀਤਿਕ ਪਾਰਟੀਆਂ ਦਾ ਨਿਰਮਾਣ ਹੋ ਰਿਹਾ ਹੈ। ਕਿਸੇ ਨੇਤਾ ਦਾ ਕੋਈ ਅਜੰਡਾ ਨਹੀਂ।ਕੁਰਸੀ ਉਤੇਬੈਠਣ ਦੀ ਲਲਕ ਹੈ। ਪੰਜਾਬ ਦਾ ਹਰ ਵਾਸੀ ਪ੍ਰੇਸ਼ਾਨ ਹੈ। ਨੇਤਾ ਲੋਕਾਂ ਨੂੰ ਪੰਜਾਬ 'ਚ ਡਰੱਗਜ ਦੇ ਖਤਰੇ, ਕਿਸਾਨਾਂ ਦੀ ਆਤਮਹੱਤਿਆ ਦੀ ਚਿੰਤਾ ਨਹੀਂ ਹੈ ਪਰ ਰਿਸ਼ਵਤ ਤੇ ਘਪਲਿਆਂ ਨੂੰ ਇੱਕ ਦੂਜੇ ਉਤੇ ਪਾਇਆ ਜਾ ਰਿਹਾ ਹੈ। ਧਰਮ ਦਾ ਰਾਜਨੀਤੀ 'ਚ ਇਸਤੇਮਾਲ ਉਤੇਪੂਰਾ ਜ਼ੋਰ ਲੱਗ ਰਿਹਾ ਹੈ। ਇਸ ਸਾਰੀ ਸਥਿਤੀ ਨੂੰ ਭਾਂਪਦੇ ਹੋਏ ਚੰਡੀਗੜ ਦੀ ਲਾਨਸੈਂਸ ਕਲੱਬ ਦੀ ਮੈਂਬਰ ਸਵਿਤਾ ਭੱਟੀ ਅਤੇ ਉਨਾਂ ਦੇ ਹੋਰ ਮੈਂਬਰਾਂ ਨੇ ਵੋਟਰਾਂ ਅਤੇ ਨੇਤਾਵਾਂ ਲਈ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਹਨ।ਇਨਾਂ ਕੋਚਿੰਗ ਕਲਾਸਾਂ ਦਾ ਉਦੇਸ਼ ਵਿਧਾਨ ਸਭਾ ਚੋਣਾਂਵਿਚੇ ਨੇਤਾ ਅਤੇ ਵੋਟਰਾਂ ਨੂੰ ਜੋ ਕਨਫਿਊਸ਼ਨ ਹੋ ਰਿਹਾ ਹੈ, ਉਸਨੂੰ ਦੂਰ ਕਰਨਾ ਹੈ। ਆਪਣੀ ਪੂਰੀ ਉਮਰ ਪੰਜਾਬ ਦਾ ਰੌਸ਼ਨ ਦਿਮਾਗ ਸਵਰਗੀ ਜਸਪਾਲ ਭੱਟੀ ਆਪਣੇ ਕਟਾਖਸ਼ ਰਾਹੀ ਲੋਟੂ ਨੇਤਾਵਾਂ 'ਤੇ ਤਨਜ਼ ਕੱਸਦਾ ਰਿਹਾ ਹੈ, ਹੁਣ ਉਸਦੀ ਪਤਨੀ ਸਵਿਤਾ ਭੱਟੀ ਤੇ ਉਸਦੀਟੀਮ ਇਸ ਕਾਰਜ਼ ਵਿਚ ਜੁੜੀ ਹੋਈ ਹੈ। ਮਜ਼ਾਹੀਆ ਕਿਸਮ ਦੀਆਂ ਇਨਾਂ ਕਲਾਸਾਂ ਦਾ ਆਯੋਜਿਨ ਟੀਮ ਵਲੋਂ ਸ਼ੁਰੂ ਹੋਣ ਤੋਂ ਪਹਿਲਾਂ ਇਸ ਕਵਿਤਾ ਨਾਲ ਕਰਨਾ “ਮੇਰਾ ਰੰਗ ਦੇ ਕਿਸੇ ਵੀ ਰੰਗ ਦਾ ਚੋਲਾ, ਮਾਏਂ, ਭਰਨਾ ਚਾਹੀਦਾ ਬੱਸ ਮੇਰਾ ਝੋਲਾ। ਇਸ ਚੋਲੇ ਨੂੰ ਪਹਿਨਕੇ ਗੁੰਡੇਨੇਤਾ ਬਣੇ ਮਹਾਨ ਕਈ, ਇਸ ਚੋਲੇ 'ਚ ਛਿਪੇ ਹੋਏ ਹਨ ਬੜੇ-ਬੜੇ ਸ਼ੈਤਾਨ ਕਈ। ਅੱਜ ਉਸੇ ਨੂੰ ਪਹਿਨਕੇ ਨਿਕਲਿਆ ਸਾਡਾ ਮਸਤਾਂ ਦਾ ਟੋਲਾ, ਮੇਰਾ ਰੰਗ ਦੇ ਬਸੰਤੀ ਚੋਲਾ” ਨੇਤਾਵਾਂ ਉਤੇ ਵੱਡਾ ਸਟਾਇਰ ਹੈ।
ਅਸਲ ਵਿਚ ਇਸ ਕਲੱਬ ਦੇ ਜਾਗਰੂਕ ਮੈਂਬਰ ਕੋਚਿੰਗ ਕਲਾਸਾਂ ਦੀ ਚਰਚਾ ਆਮ ਲੋਕਾਂ 'ਚ ਪਹੁੰਚਾਉਣਾ ਚਾਹੁੰਦੇ ਹਨ ਤਾਂ ਕਿ ਗਿਰਗਿਟ ਵਾਂਗਰ ਰੰਗ ਬਦਲਣ ਵਾਲੇ ਨੇਤਾਵਾਂ ਦੀ ਲੋਕਾਂ ਨੂੰ ਸਮਝ ਆਵੇ।
ਰੰਗ ਮੰਚ ਦੇ ਇਹ ਮੰਝੇ ਹੋਏ ਕਲਾਕਾਰ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪੰਜਾਬ ਦੇ ਰਾਜਨੀਤਕ ਮਾਹੌਲ ਵਿੱਚ ਨੇਤਾ ਲੋਕ ਸੱਪ ਅਤੇ ਪੌੜੀ ਦਾ ਖੇਲ ਖੇਡ ਰਹੇ ਹਨ, ਉਨਾਂ ਨੂੰ ਲੋਕਾਂ ਦੇ ਮੁੱਦਿਆਂ ਪ੍ਰਤੀ ਕੋਈ ਸਰੋਕਾਰ ਨਹੀਂ ਹੈ। ਚਮਚਾਗਿਰੀ ਤੇ ਪੈਸੇ ਦੇ ਜ਼ੋਰ ਨਾਲ ਅੱਜਚੁਸਤ ਵਿਅਕਤੀ ਵੀ ਨੇਤਾ ਬਨਣ ਦੀ ਹੋੜ 'ਚ ਹੈ ਕਿਉਂਕਿ ਨੇਤਾ ਗਿਰੀ ਲਾਹੇਬੰਦ ਧੰਦਾ ਬਣ ਚੁੱਕਾ ਹੈ, ਖੇਤੀ ਦੇ ਧੰਦੇ ਵਾਂਗਰ ਘਾਟੇ ਦਾ ਧੰਦਾ ਨਹੀਂ।
ਵਿਅੰਗਮਈ ਭਾਸ਼ਨਾਂ ਰਾਹੀਂ ਕਲੱਬ ਮੈਂਬਰ, ਜਿਨਾਂ ਵਿਚ ਮੁੱਖ ਸਵਿਤਾ ਭੱਟੀ, ਵਿਨੋਦ ਸ਼ਰਮਾ ਹਨ, ਪੰਜਾਬ ਦੇ ਵੋਟਰਾਂ ਨੂੰ ਦੁਵਿਧਾ ਵਿਚ ਕੱਢਕੇ ਸਹੀ ਸਰਕਾਰ ਬਨਾਉਣ ਲਈ ਸੇਧ ਦੇਣ ਵਾਸਤੇ ਨਿਤਰੇ ਹਨ। ਉਨਾਂ ਦਾ ਇਹ ਯਤਨ ਸ਼ਲਾਘਾਯੋਗ ਹੈ। ਸਿਰਫ ਚੰਡੀਗੜ ਵਿੱਚ ਹੀਨਹੀਂ, ਪੰਜਾਬ ਦੇ ਵੱਖ-ਵੱਖ ਥਾਵਾਂ ਉਤੇ ਉਨਾਂ ਦੀ ਟੀਮ ਨੂੰ ਇਹ ਵਿਸ਼ਾਲ, ਵਿਵੇਕ-ਪੂਰਨ, ਕੋਚਿੰਗ ਸੈਂਟਰ ਖੋਲਣ ਦੀ ਜ਼ਰੂਰਤ ਹੈ। ਟੀਮ ਦੀ ਮੁੱਖੀ ਬੀਬੀ ਸਵਿਤਾ ਭੱਟੀ ਦਾ ਇਹ ਯਤਨ ਪੰਜਾਬੀਆਂ ਨੂੰ ਨਵੀਂ ਦਿਸ਼ਾ, ਦ੍ਰਿਸ਼ਟੀਕੋਣ ਦੇਵੇ, ਇਹੋ ਕਾਮਨਾ ਕੀਤੀ ਜਾ ਸਕਦੀ ਹੈ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.