ਪੰਜਾਬੀ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿਚ ਚਲੇ ਜਾਣ ਉੱਥੇ ਜਾ ਕੇ ਵੀ ਆਪਣੇ ਰੀਤੀ ਰਿਵਾਜ, ਮੇਲੇ, ਤਿਉਹਾਰ ਮਨਾਉਣੇ ਨਹੀਂ ਭੁੱਲਦੇ। ਇੱਕ ਵਾਰ ਫੇਰ ਸਾਊਥ ਆਸਟ੍ਰੇਲੀਆ ਦੀਆਂ ਦਿਲਕਸ਼ ਪਹਾੜੀਆਂ ਦੀ ਬੁੱਕਲ ਵਿਚ ਘੁੱਗ ਵੱਸਦੇ ਨਗਰ ਮੁੱਰੇਬਰਿੱਜ ਵਿਖੇ ਵਿਰਾਸਤ ਐਸੋਸੀਏਸ਼ਨ ਵੱਲੋਂ ਤੀਜੇ ਮੇਲੇ ਦਾ ਆਯੋਜਨ ਕੀਤਾ ਗਿਆ। ਐਡੀਲੇਡ ਤੋ ੮੦ ਕਿ.ਮੀ ਦੂਰ ਮੁੱਰੇਬਰਿੱਜ ਵਿਖੇ ਭਾਵੇਂ ਪੰਜਾਬੀਆ ਦੇ ਸਿਰਫ਼ ੧੦-੧੫ ਪਰਿਵਾਰ ਹੀ ਵੱਸਦੇ ਹਨ ਪਰ ਪੰਜਾਬੀਅਤ ਜ਼ਿਆਦਾ ਵੱਸਦੀ ਹੈ ਕਿਉਂਕਿ ਲਾਮਿਸਾਲ ਇਕੱਠ ਨੇ ਇਹ ਸਾਬਤ ਕਰ ਦਿੱਤਾ ਸੀ। ਵਿਰਾਸਤ ਮੇਲੇ ਦੇ ਸਰਪ੍ਰਸਤ ਜਗਤਾਰ ਨਾਗਰੀ ਵੱਲੋਂ ਕੀਤੇ ਗਏ ਉਪਰਾਲੇ ਆਪ ਮੁਹਾਰੇ ਦਸ ਰਹੇ ਸਨ। ਇਹ ਮੇਲਾ ਦੇਖ ਕੇ ਇਸ ਤਰਾਂ ਲਗ ਰਿਹਾ ਸੀ ਕਿ ਜਿਵੇਂ ਪੰਜਾਬ ਦੇ ਹੀ ਕਿਸੇ ਪਿੰਡ ਵਿਚ ਖੜੇ ਹੋਈਏ। ਜਗਤਾਰ ਸਿੰਘ ਨਾਗਰੀ, ਜੇ. ਜੇ ਸਿੰਘ, ਬਲਰਾਜ ਸਿੰਘ ਬਾਠ, ਨਰੇਸ਼ ਸ਼ਰਮਾ, ਅਮਨਦੀਪ ਸਿੰਘ ਮੁਹਾਲੀ, ਕੌਸ਼ਲ ਗੁਪਤਾ, ਕੁਲਜੀਤ ਸਿੰਘ, ਦਵਿੰਦਰ ਸਿੰਘ ਬਰਾੜ, ਸੇਵਕ ਸਿੰਘ ਹੁੰਦਲ, ਸਰਵਨ ਰੰਧਾਵਾ, ਹੋਰਾਂ ਵੱਲੋਂ ਇਸ ਮੇਲੇ ਦੀ ਤਿਆਰੀ ਕਰੀਬ ਦੋ ਕੁ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਪਿਛਲੇ ਮੇਲੇ ਵਿਚ ਭਰਪੂਰ ਹੁੰਗਾਰੇ ਨੇ ਇਸ ਮੇਲੇ ਨੂੰ ਹੋਰ ਵੱਡਾ ਕਰਨ ਦਾ ਹੌਸਲਾ ਦਿੱਤਾ। ਇਸ ਵਾਰ ਮੌਸਮ ਦੀ ਖ਼ਰਾਬੀ ਕਾਰਨ ਮੇਲਾ ਨੂੰ ਖੁੱਲ੍ਹੇ ਮੈਦਾਨ ਦੀ ਥਾਂ ਤੇਰੇ ਸਿੰਗ ਕਲੱਬ ਵਿਚ ਬਦਲਣਾ ਪਿਆ। ਪਹਿਲਾਂ ਮੁੱਰੇਬਰਿੱਜ ਦੇ ਇਤਿਹਾਸਕ ਦਰਿਆ ਦੇ ਕੰਡੇ ਤੇ ਇਸ ਮੇਲੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਇਸ ਮੇਲੇ ਦਾ ਮੰਚ ਸੰਚਾਲਨ ਮੋਹਨ ਸਿੰਘ ਮਲਹਾਂਸ ਵੱਲੋਂ ਬੜੇ ਸੁਚਾਰੂ ਢੰਗ ਨਾਲ ਕੀਤਾ ਗਿਆ। ਇਸ ਮੇਲੇ ਵਿਚ ਸਾਊਥ ਆਸਟ੍ਰੇਲੀਆ ਦੀ ਰਾਜਨੀਤਿਕ ਹਸਤੀਆਂ ਮਾਣਯੋਗ ਡਾਨਾਵਾਟਲੇ ਮੈਂਬਰ ਪਾਰਲੀਮੈਂਟ, ਰੱਸਲਵਾਟਲੇ ਪ੍ਰੈਜ਼ੀਡੈਂਟ ਲੈਜਿਸਲੈਟਿਵ ਕੌਂਸਲ, ਮਾਈਕਲ ਐਟਕਿੰਸਨ ਸਪੀਕਰ ਲੋਅਰ ਹਾਊਸ, ਜੈਨੀਫਰ ਰਿਨਕਨ ਐਮ. ਪੀ., ਏਡਰਿਅਨ ਪੈਡਰਿੱਕ ਮੈਂਬਰ ਪਾਰਲੀਮੈਂਟ, ਲਾਰਡ ਮੇਅਰ ਬਰੈਨਟਨ ਲੁਈਸਅ ਤੇ ਸਟੀਫਨ ਵਾਡੇ ਅਤੇ ਮੋਨੀਕਾ ਬੁਧੀਰਾਜਾ ਮੁੱਖ ਮਹਿਮਾਨਾਂ ਦੇ ਵਜੋਂ ਸ਼ਾਮਲ ਹੋਏ। ਜਿਨ੍ਹਾਂ ਪੰਜਾਬੀ ਭਾਈਚਾਰੇ ਦੇ ਯੋਗਦਾਨ ਦੀ ਖ਼ੂਬ ਸਲਾਹੁਣਾ ਕੀਤੀ ਅਤੇ ਚੰਗੇ ਭਵਿੱਖ ਬਾਰੇ ਆਪਣੀਆਂ ਸੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਮਹਿੰਗਾ ਸਿੰਘ ਵੱਲੋਂ ਕੀਤੇ ਗਏ ਸਵਾਲ ਜਵਾਬ ਦੇ ਮੁਕਾਬਲੇ ਨੂੰ ਦਰਸ਼ਕਾਂ ਨੇ ਖ਼ੂਬ ਮੰਨਿਆ। ਮੇਲੇ ਵਿਚ ਪਹੁੰਚੇ ਕਲਾਕਾਰਾਂ, ਰਵੀ ਭੁੱਲਰ, ਨਿਮਨਜੇ ਕੌਰ, ਜਸਲੀਨ ਕੌਰ, ਰਮਨਪ੍ਰੀਤ ਕੌਰ, ਬਲਰਾਜ ਸਿੰਘ ਬਾਠ, ਮੈਲਬਾਰਨ ਤੋਂ ਆਈਆਂ ਸ਼ੌਕੀਨ ਮਜਾਜਣਾਂ ਨੇ ਗਿੱਧਾ ਅਤੇ ਦਮਨੀਤ ਸੈਂਭੀ ਅਤੇ ਪਾਰਟੀ ਨੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਇਸ ਮੇਲੇ ਵਿਚ ਫੇਕਲਾਈਫ਼ਥਿਏਟਰੀਕਲ ਗਰੁੱਪ ਵੱਲੋਂ ਮਹਿੰਗਾ ਸਿੰਘ ਸੰਗਰਦੀ ਨਿਰਦੇਸ਼ਨ ਹੇਠ ਵਿਅੰਗਮਈਨਾਟਕ ''ਸੱਤੀ ਦੇ ਪਿੱਟ ਸਿਆਪੇ'' ਨੇ ਦਰਸ਼ਕਾਂ ਦੇ ਦਿਲਾਂ ਨੂੰ ਖ਼ੂਬ ਟੁੰਬਿਆ। ਜਿਸ ਵਿਚ ਨਿਸ਼ਾਂਤ ਤਿਵਾੜੀ, ਸੁਪਨਦੀਪ ਸੰਗਰ, ਮਨਕੀਰਤ ਸੰਗਰ, ਗੈਵੀ ਮਹਿਤਾ, ਹੈਰੀ ਮਹਿਤਾ, ਰੀਤ ਗਿੱਲ, ਮਨਜਿੰਦਰ ਕਟੋਚ ਦੀ ਅਦਾਕਾਰੀ ਨੇ ਖ਼ੂਬ ਤਾੜੀਆਂ ਹਾਸਿਲ ਕੀਤੀਆਂ। ਇਸ ਮੌਕੇ ਪੰਜਾਬ ਲਾਇਨਜ਼ ਫੁੱਟਬਾਲ ਕਲੱਬ ਐਡੀਲੇਡ, ਸਿੱਖ ਜ਼ਹਾ ਕੀ ਕਲੱਬ, ਜੀ. ਜੀ ਐੱਸ ਵਾਲੀਬਾਲ ਕਲੱਬ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਇਸ ਮੌਕੇ ਮਹਾਂਵੀਰ ਸਿੰਘ ਗਰੇਵਾਲ ਪ੍ਰਧਾਨ ਗੁਰੂ ਨਾਨਕ ਦਰਬਾਰ ਸੋਸਾਇਟੀ ਆਫ਼ ਸਾਊਥ ਆਸਟ੍ਰੇਲੀਆ, ਸਰੂਪ ਸਿੰਘ ਜੌਹਲ, ਬਲਵੰਤ ਸਿੰਘ, ਗਿਆਨੀ ਬਲਰਾਜ ਸਿੰਘ, ਗਿਆਨੀ ਰਵਿੰਦਰ ਸਿੰਘ, ਯੁਨਾਇਟਡ ਸਿੱਖ ਸਾਊਥ ਆਸਟ੍ਰੇਲੀਆ, ਮਿੰਟੂ ਬਰਾੜ, ਅਮਰੀਕ ਸਿੰਘ ਥਾਂਦੀ, ਬੌਬੀ ਸੈਂਭੀ, ਪ੍ਰਭਜੀਤ ਸਿੰਘ ਸੰਧੂ, ਮੋਹਨ ਸਿੰਘ ਨਾਗਰਾ, ਮਨਜੀਤ ਸਿੰਘ, ਬਲਵਿੰਦਰ ਸਿੰਘ ਪੱਪੂ, ਡਾ. ਕੁਲਦੀਪ ਸਿੰਘ ਚੁੱਘਾ, ਭੁਪਿੰਦਰ ਸਿੰਘ ਮਨੇਸ, ਮਨਿੰਦਰਬੀਰ ਸਿੰਘ ਢਿੱਲੋਂ, ਹਰਿੰਦਰ ਸੰਧੂ, ਜਗਦੀਪ ਬਿਸ਼ੋਆ, ਬਿਕਰਮ ਸਿੰਘ, ਦੀਦਾਰ ਸਿੰਘ ਚਾਹਰ, ਕਸ਼ਮੀਰ ਸਿੰਘ, ਸੁੱਖੀ ਬਨਵੈਂਤ, ਪਰਮ ਵੈਦਵਾਨ, ਸੁਲੱਖਣ ਸਿੰਘ ਸਹੋਤਾ, ਰੁਪਿੰਦਰ ਸਿੰਘ ਸੰਧੂ, ਕਰਨ ਬਰਾੜ, ਦਵਿੰਦਰ ਸਿੰਘ ਧਾਲੀਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਪੰਜਾਬੀ ਵਿਰਾਸਤ ਐਸੋਸੀਏਸ਼ਨ ਦੇ ਸਰਪ੍ਰਸਤ ਜਗਤਾਰ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਹੌਸਲੇ ਅਤੇ ਸਹਿਯੋਗ ਲਈ ਧੰਨਵਾਦ ਕਿਹਾ।
-
ਮਿੰਟੂ ਬਰਾੜ,
mintubrar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.