ਖਬਰ ਹੈ ਕਿ ਦੇਸ਼ ਭਰ ਦੇ ਹਸਪਤਾਲਾਂ ਵਿੱਚ ਸਹੁਲਤਾਂ ਦੇ ਬੇਹੱਦ ਘੱਟੀਆ ਪੱਧਰ ਨੂੰ ਲੈਕੇ ਜਾਰੀ ਬਹਿਸ ਦੋਰਾਨ ਦਿਲ ਨੂੰ ਹਿਲਾ ਦੇਣ ਵਾਲੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਝਾਰਖੰਡ ਦੀ ਰਾਜਧਾਨੀ ਰਾਂਚੀਦੇ ਸੱਭ ਤੋਂ ਵੱਡੇ ਹਸਪਤਾਲ ਵਿੱਚ ਇੱਕ ਮਰੀਜ ਨੂੰ ਫਰਸ਼ ਉੱਤੇ ਖਾਣਾ ਖਾਉਂਦੇ ਵੇਖਿਆ ਗਿਆ ਇਹ ਤਸਵੀਰ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਰਾਂਚੀ ਇੰਸਟਿਚੀਉਟ ਆਫ ਮੈਡੀਕਲ ਸਾਂਇਸ ਵਿੱਚ ਖਿੱਚੀ ਗਈ ਹੈ। ਮਰੀਜ਼ਪਾਲਮਤੀ ਦੇ ਹੱਥਾਂ ਵਿੱਚ ਪਟੀਆਂ ਬਝੀਆਂ ਹੋਇਆਂ ਹਨ ਅਤੇ ਉਹ ਆਪਣਾ ਭੋਜਣ ਛੱਕ ਰਹੀ ਹੈ। ਉਸ ਨੇ ਹਸਪਤਾਲ ਅਟੈਂਡਂਟ ਤੋਂ ਪਲੇਟ ਮੰਗੀ ਪਰ ਹਸਪਤਾਲ ਦੇ ਰਸੋਈਏ ਨੇ ਕਿਹਾ ਕਿ ਉਸ ਕੋਲ ਕੋਈ ਪਲੇਟ ਨਹੀਂ ਹੈ।ਜਿਕਰਯੋਗ ਹੈ ਕਿ ਇਸ ਹਸਪਤਾਲ ਦਾ ਸਲਾਣਾ ਬਜਟ 300 ਕਰੋੜ ਹੈ।
ਫਿਕਰ ਨਾ ਕਰੋ ਜੀ ਮੋਦੀ ਜੀ ਭਾਜਪਾ ਤੇ ਭਗਵਿਆਂ ਦੀ ਮੀਟਿੰਗ ਕਰ ਰਹੇ ਹਨ ਜਿਥੇ ਉਹ ਨਵਾਂ ਨਾਹਰਾ ਤਿਆਰ ਕਰ ਰਹੇ ਹਨ। ਬੜਾ ਤੇਜ਼ ਦਿਮਾਗ ਆ ਉਨਾਂ ਦਾ। ਰਾਤੋਂ ਰਾਤ ਨਾਰਾ ਬਣਾਉਂਦੇ ਹਨ, ਆਪਣੀ ਸਰੀਰਕ ਤੋੜੀ'ਚ ਉਸ ਨੂੰ ਰਿੰਨਦੇ ਆ ਅਤੇ ਫਟਾ-ਫਟ ਪਰੋਸ ਦਿੰਦੇ ਹਨ। ਆਪ ਗਰੀਬ ਰਹੇ ਆ ਇਸ ਲਈ ਗਰੀਬ ਕਲਿਆਣ ਉਨਾਂ ਦਾ ਮੁੱਖ ਏਜੰਡਾ ਹੈ। ਇਸੇ ਕਰਕੇ ਉਹ ਆਪ ਗਲੀਚਿਆਂ ਤੇ ਤੁਰਦੇ ਹਨ, ਚਾਂਦੀ ਦੇ ਭਾਂਡਿਆਂ 'ਚ ਛੱਤੀਪ੍ਰਕਾਰ ਦੇ ਭੋਜਨ ਛਕਦੇ ਹਨ। ਤਜ਼ਰਬੇ ਕਰਦੇ ਆ ਕਿ ਦੇਸ਼ ਦੇ ਗਰੀਬ ਕਿਵੇਂ ਵੰਨ-ਸਵੰਨੇ ਭੋਜਨ ਛਕਣਗੇ। ਉੰਝ ਭਾਈ ਆਦਿ ਮਨੁਖ ਜਮੀਨ ਤੇ ਭੋਜਨ ਕਰਦਾ ਸੀ, ਜਮੀਨ ਤੇ ਸੋਂਦਾਂ ਸੀ, ਨੰਗਾ ਰਹਿੰਦਾ ਸੀ ਅਤੇ ਰਾਤ ਦਿਨਬਾਤਾਂ ਸੁਣਦਿਆਂ ਦਾ ਉਸ ਦਾ ਵਕਤ ਬੀਤ ਜਾਂਦਾ ਸੀ। ਹੁਣ ਵੀ ਭਾਈ ਗਰੀਬ ਤਾਂ ਗਰੀਬ ਹੀ ਰਹਿਣਾ, ਉਹਦੇ ਕੰਨੀ ਨਾਰੇ ਪੈਣੇ ਆ ਜਾਂ ਵਾਇਦੇ, ਭੁੱਖੇ ਢਿੱਡ ਲਈ ਰੋਟੀ ਭੁੰਜੇ ਬਹਿਕੇ ਖਾਲੀ ਜਾਂ ਦਸਤਰਖਾਨ ਵਿਛਾਕੇ, ਪੱਲੇ ਤਾਂਚੋਲਾਂ ਦਾ ਬੁੱਕ ਤੇ ਦੋ ਫੁਲਕੇ ਹੀ ਪੈਣੇ ਆ।
ਉੰਝ ਭਾਈ ਮੋਦੀ ਜੀ, ਦੇਸ਼ ਦਾ ਗਰੀਬ ਆਂਹਦਾ ਆ “ਬਾਤਾਂ ਸੁਣਦਿਆਂ ਬੀਤਦਾ ਵਕਤ ਜਾਂਦਾ” ਪਰ ਤੁਸਾਂ ਨੂੰ ਉਨਾਂ ਲਈ ਸੋਚਣ ਦਾ ਵਕਤ ਕੋਈ ਨਾ। ਵੇਖਿਓ ਤੁਹਾਡੀ ਦੇਰ, ਕਿਤੇ ਅੰਧੇਰ ਨਾ ਬਣ ਜਾਵੇ। ਨਹੀਂ ਤੇ ਲੋਕ ਆਖਣਗੇ“ਅੰਧੇਰ ਨਗਰੀ ਚੋਪਟ ਰਾਜਾ”
ਸ਼ਰਾਬ, ਖਾਨਾ ਖਰਾਬ
ਖਬਰ ਹੈ ਕਿ ਪੰਜਾਬ 'ਚ ਹਰ ਸਾਲ ਲੋਕ 8000 ਕਰੋੜ ਅਤੇ ਬਿਅਰ ਪੀ ਜਾਂਦੇ ਹਨ। ਵਿਦੇਸ਼ੀ ਸ਼ਰਾਬ ਦਾ ਸਾਇਦ ਹੁਣ ਕੋਈ ਮੁਕਾਬਲਾ ਨਹੀਂ ਪਰ ਪੰਜਾਬ ਦੀ ਸ਼ਰਾਬ ਦੀ ਮੰਗ ਵਿਦੇਸ਼ਾ ਵਿੱਚ ਕਾਫੀ ਹੈ ਖਾਸ ਕਰ ਕੇ ਅਰਬਦੇਸ਼ਾ 'ਚ ਵਿਦੇਸ਼ਾ ਵਿੱਚ ਸ਼ਰਾਬ ਬਰਾਮਦ ਕਰਨ ਤੇ ਕੇਂਦਰ ਵਲੋਂ 2% ਸਬਸਿਡੀ ਦਿੱਤੀ ਜਾਵੇਗੀ ਪੰਜਾਬ 'ਚ ਹੁਣ ਤਕ ਖੇਤੀ ਤੋਂ ਤਿਆਰ ਹੁੰਦੇ ਉਤਪਾਦਾ ਦੇ ਪ੍ਰੋਜੈਕਟ ਲਗੇ ਹਨ, ਪਰ ਹੁਣ ਕੇਂਦਰ ਵਲੋਂ ਸ਼ਰਾਬ ਦੇ ਪ੍ਰੋਜੈਕਟ ਪੰਜਾਬਚਲਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਰਾਬ ਦੀ ਵਿਕਰੀ ਦੇ ਕੰਮ 'ਚ ਦੋ ਤੋਂ ਪੰਜ ਪ੍ਰਤੀਸ਼ਤ ਦਾ ਮੁਨਾਫਾ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਪਹਿਲੇ ਤੋੜ ਦੀ ਦੇਸੀ ਭੱਠੀ ਦੀ ਸ਼ਰਾਬ ਦਾ ਸੁਆਦ ਵਿਦੇਸ਼ੀਆਂ ਨੇ ਚੱਖ ਲਿਆ ਹੋਣਾ ਅਤੇ ਇਹ ਵੀ ਵੇਖ ਲਿਆ ਹੋਣਾ ਕੇ ਲਾਹਣ ਤੋਂ ਸ਼ਰਾਬ ਕਿਵੇਂ ਬਣਦੀ ਹੈ, ਟੂੱਟੀ ਜਹੀ ਲਾਕੇ ਮੇਵੇ ਲੈਚੀਆਂ ਪਾ ਕੇ। ਤਦੇ ਭਾਈ ਵਿਦੇਸ਼ੀ ਮੰਗਦੇਹਨ ਦੇਸੀ ਸ਼ਰਾਬ ਉੰਝ ਸ਼ਰਾਬ ਨੇ ਪੰਜਾਬੀਆਂ ਦਾ ਖਾਣਾ ਕਰਤਾ ਹੈ ਖਰਾਬ। ਜਿਧਰ ਦੇਖੋ ਦੇਸੀ ਦਾਰੂ, ਜਿਧਰ ਦੇਖੋ ਵਿਦੇਸ਼ੀ ਦਾਰੂ, ਜਿਧਰ ਦੇਖੋ ਠੰਡੀ ਬਿਅਰ । ਲੱਸੀ ਦਹੀਂ ਅੱਧ ਰਿੜਕੇ ਦਾ ਨਾਂ ਹੀ ਭੁੱਲ ਗਏ ਹਨ ਪੰਜਾਬੀਅੱਖ ਖੁਲਦਿਆਂ ਹੀ ਜਾਂ ਤੇ ਢਿਡ ਲੂਹਣੀ ਪੁਛਣਗੇ ਜਾਂ ਰਾਤ ਦੀ ਬੱਚੀ ਹੋਈ ਅੱਧਾ ਪਊਆ।
ਪੰਜਾਬੀਆਂ ਦਾ ਤਾਂ ਸ਼ਰਾਬ ਨੇ ਖਾਣਾ ਖਰਾਬ ਜਾਪਦਾ ਵਿਦੇਸ਼ੀਆਂ ਦੀ ਖਰਬੂਜੇ ਨੂੰ ਵੇਖ ਖਰਬੂਜਾ ਰੰਗ ਫੜਦਾ ਹੈ ਦੀ ਕਹਾਵਤ ਸਹੀ ਕਰਦਿਆਂ ਪਹਿਲੇ ਤੋੜ ਦੀ ਪੀਕੇ, ਢੇਰਾਂ ਰੁੜੀਆਂ ਤੇ ਲਿਟਣ ਦੀ ਪ੍ਰੈਕਟਿਸ ਕਰ ਲਿਆ ਹੈ ਤੇਆਪਣੇ ਕੇਂਦਰੀ ਦਲਾਲ , ਆਪਣੇ ਪੰਜਾਬੀਆਂ ਦਾ ਸਿਰ ਮੁਨ ਕੇ ਆਪਣੀ ਸਰਕਾਰ ਦੇ ਪੁੱਠੇ ਸਿੱਧੇ ਕੰਮਾਂ ਲਈ ਮਾਲ ਮਾਇਆ ਇੱਕਠੀ ਕਰਨ ਦੇ ਆਰੇ ਲੱਗੇ ਹੋਏ ਹਨ। ਜਿਵੇਂ ਹੁਣ ਵਾਲੀ ਪੰਜਾਬ ਸਰਕਾਰ “ਠੇਕੇ ਤੇ ਠੇਕਾ ਠਾ ਠੇਕਾ”ਖੋਲ ਕੇ ਆਪਣੀ ਸਰਕਾਰ ਦੇ ਖਰਚੇ ਚਲਾਉਣ ਦੇ ਰਾਹ ਤੁਰੀ ਹੋਈ ਹੈ।
ਹਮ ਭਲੇ, ਤੁਮ ਭਲੇ
ਖਬਰ ਹੈ ਕਿ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਬਿਮਾਰ ਹੋਣ ਕਾਰਨ ਪੰਜਾਬ ਵਿਧਾਨ ਸਭਾ ਚੋਣਾ ਲਈ ਕਾਂਗਰਸ ਦੇ ਉਮੀਦਵਾਰਾ ਦੀ ਘੋਸ਼ਣਾ ਕਰਨ ਵਿੱਚ ਦੇਰੀ ਹੋ ਰਹੀ ਹੈ। ਅੰਮਰਿੰਦਰ ਸਿੰਘ ਨੇ ਦਸਿਆਂ ਕੇ ਉਮੀਦਵਾਰਾਦੀ ਚੋਣ ਦਾ ਕੰਮ ਪੂਰਾ ਹੋ ਚੁੱਕਾ ਹੈ ਪਰ ਹਾਈ ਕਮਾਨ ਦੀ ਮੋਹਰ ਲਗਾਉਣੀ ਬਾਕੀ ਹੈ। ਸੋਨੀਆ ਬਿਮਾਰ ਹੈ ਅਤੇ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਵਿੱਚ ਰੁਝਿਆਂ ਹੁਇਆ ਹੈ। ਚੋਣਾ ਸੰਬਧੀ 1404 ਨੁੱਕੜ ਸਭਾਵਾਂ ਕਰਕੇ 20 ਲੱਖਲੋਕਾਂ ਤਕ ਪਹੁੰਚ ਕਰਨਗੇ।
ਨਿੱਤ ਕਰਨ ਪਹੁੰਚ ਲੋਕਾਂ ਤੱਕ ਮਾਹਾਰਾਜਾ ਜੀ। ਰੈਲੀਆਂ ਕਢੱਣ, ਮੁਜਾਹਰੇ ਕਰਨ, ਨੁੱਕੜ ਮਿਟਿੰਗਾ ਕਰਨ ਜਾਂ ਫੇਰ ਕਰਨ ਕਾਨਫਰੰਸਾਂ। ਲੋਕਾਂ ਦੇ ਤੇਵਰ ਤਾਂ ਭਾਈ ਪੰਜਾਬ ਵਿੱਚ ਬਦਲੇ ਹੋਏ ਆ। ਅੱਜ ਲੋਕ ਗੱਡੇ ਗਡੀਹਰੇ ਤੇਸਵਾਰ ਹੋ ਤੁਰੇ ਫਿਰਦੇ ਆ, ਕੱਲ ਕਾਰਾਂ ਟੰਪੂਆਂ ਦੇ ਹੂਟੇ ਲੈਂਦੇ ਆ। ਅੱਜ ਟਰੈਕਟਰ ਟਰਾਲੀ ਦੀ ਸਵਾਰੀ ਕਰਦੇ ਆ, ਕੱਲ ਏ.ਸੀ ਬੱਸਾਂ ਤੇ ਬਹਿਣ ਦਾ ਸ਼ੌਂਕ ਪੂਰਾ ਕਰਦੇ ਆ। ਅੱਜ ਹੱਥ 'ਚ ਝਾੜੂ-ਬੁਹਾਰੀ ਚੁੱਕਦੇ ਆ, ਕੱਲ ਪੀਲਾ,ਨੀਲਾ, ਝੰਡਾ ਫੜ, ਨੇਤਾ ਜੀ ਦੀ ਜੈ ਬੋਲਦੇ ਆ। ਜਾਪਦੈ ਸਮਝ ਆ ਗਈ ਆ ਲੋਕਾਂ ਨੂੰ ਕਿ ਜਿਵੇਂ ਨੇਤਾ ਪੰਜ ਸਾਲ ਉਣਾਂ ਦੀ ਬਾਤ ਨਹੀਂ ਪੁੱਛਦੇ ਅਤੇ ਦੋ ਚਾਰ ਮਹੀਨੇ ਉਨਾਂ ਨੂੰ ਸਬਜ-ਬਾਰਾ ਜਿਹੇ ਦਿਖਾਉਂਦੇ ਆ, ਇਹ ਸੋਚਕੇ ਕਿਭਾਈ ਇਹ ਜਗਤ ਤਾਂ ਤਮਾਸ਼ਾ ਹੈ। ਇਥੇ ਹਮ ਭਲੇ ਤੁਮ ਭਲੇ ਦਾ ਫਾਰਮੁਲਾ ਹੀ ਫਿੱਟ ਬੈਠਦਾ ਹੈ। ਕੈਪਟਨ ਅੰਮਰਿੰਦਰ ਸਿਹੁੰ ਨੇ ਵੀ ਆਪਣੇ ਉਪਰਲੇ ਨੇਤਾਵਾਂ ਦੇ ਬਹਾਨਿਆਂ ਨੂੰ ਰੁਝੇਵਿਆਂ ਦਾ ਨਾਂ ਸਮਝ ਪਾ ਲਈ ਹੈ। ਤਦੇ ਉਹਇਹ ਸਮਝ ਕੇ ਬਹੁਤਾ ਨਹੀਂ ਕੂੰਦਾ ਕੇ ਉੱਪਰਲੇ ਭਲੇ ਤਾਂ ਹਮ ਵੀ ਭਲੇ।
ਦੀਵਾ ਬਲਦਾ ਬੁੱਝ ਗਿਆ ਵਿੱਚ ਅੰਧੇਰੀ ਰਾਤ
ਖਬਰ ਹੈ ਕਿ ਵਿਧਾਨ ਸਭਾ 2012 ਦੀਆਂ ਚੋਣਾਂ 'ਚ ਭਦੋੜ ਤੋਂ ਪ੍ਰਸਿੱਧ ਗਈਕ ਮੁਹਮੰਦ ਸਧੀਕ ਨੇ ਚੋਣ ਜਿਤ ਕੇ ਵਿਧਾਨ ਸਭਾ ਵਿੱਚ ਆਪਣੀ ਤੂੰਬੀ ਅਜਿਹੀ ਗਝਣ ਲਾਈ ਕਿ ਉਸ ਤੋਂ ਬਾਅਦ ਪੰਜਾਬੀ ਦੇ ਕਈ ਗਾਇਕ ਅਤੇਕਲਾਕਾਰ ਆਪਣੇ ਕੀਤੇ ਤੋਂ ਸਿਆਸੀ ਪਿੜ ਵਿੱਚ ਉਤਰਨ ਲਈ ਉਤਾਵਲੇ ਹੋ ਉੱਠੇ। ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ, ਗਾਇਕਾ ਸਤਿੰਦਰ ਸਤੀ, ਬਲਕਾਰ ਸਿਧੂ, ਹੰਸ ਰਾਜ ਹੰਸ, ਸਤਵਿੰਦਰਬਿੱਟੀ, ਹਰਭਜਨ ਮਾਨ ਆਪਣੇ ਹੇਠ ਲਾਲ ਬੱਤੀ ਵਾਲੀ ਕਾਰ ਵੇਖਣ ਲਈ ਵੱਖਰੋ ਵੱਖਰੀਆਂ ਪਾਰਟੀਆਂ 'ਚ ਕਿਸਮਤ ਅਜਮਾ ਰਹੇ ਹਨ।
ਤੂੰਬੀ ਵਜਾਉਂਦਾ ਮੁਹਮਦ ਸਦੀਕ, ਵਜਦ ਵਿੱਚ ਗਾਉਂਦਾ ਹੰਸ ਰਾਤ, ਟੋਟਕੇ ਸੁਣਾਉਦੀ ਨੂੰ ਭਲਾ ਕਿਹੜੇ ਵਕਤ ਨੇ ਮਾਰਿਆ ਸੀ ਕਿ ਚਾਣਨ ਦੀ ਲੋਅ ਲੋਕਾਂ ਨੂੰ ਵੰਡਦਿਆਂ ਸਿਆਸਤ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਜਾ ਵੜੇ ਆ।ਜਾਪਦੈ ਭਾਈ ਮੁਹੰਮਦ ਸਦੀਕ ਦੀ ਤੁੰਬੀ ਦੀ ਤਾਰ ਤਾਂ ਗਈ ਹੈ ਟੁੱਟ, ਹੰਸ ਸੂਫੀਅਣਾ ਗਾਉਂਦਾ-ਗਾਉਂਦਾ ਸਟੇਜੋਂ ਉੱਤਰ ਲਲਕਾਰੇ ਮਾਰਨ ਲਗ ਪਿਆ ਹੈ। ਠੁੰਮਕੇ ਲਗਾਉਂਦੀ ਸੱਤੀ ਠਹਾਕੇ ਲਗਾਉਂਦਾ ਘੁੱਗੀ ਤੇ ਮਾਨ ਪਤਾ ਨਹੀਂਕਿਉਂ ਓਜੜੇ ਰਾਹੀਂ ਹੋ ਤੁਰੇ ਆ! ਉਨਾਂ ਨੂੰ ਤਾਂ ਸਿਆਸਤਦਾਨਾਂ ਨੇ ਭਰਮਾ ਲਿਆ, ਕੁਰਸੀ ਦਾ ਲਾਲਚ ਦੇਕੇ ਜਾਗਦਿਆਂ ਨੂੰ ਹੀ ਸੁਆ ਲਿਆ ਅਤੇ ਇੰਝ ਜਾਪਦਾ ਜਿਵੇਂ ਰਾਹਾਂ ਨੇ ਹੀ ਉਨਾਂ ਨੂੰ ਖਾ ਲਿਆ ਤਦੇ ਤਾਂ ਭਾਈ ਇੱਕ ਕਵੀਆਂਹਦਾ ਆ “ਦੀਵਾ ਬਲਦਾ ਬੁੱਝ ਗਿਆ ਵਿੱਚ ਅੰਧੇਰੀ ਰਾਤ, ਚਤਰ ਸਿਆਣਾ ਤੁਰ ਗਿਆ ਕਿਸ ਸੇ ਕਰੀਏ ਬਾਤ”
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
੧) ਦੇਸ਼ ਵਿੱਚ ਕੁੱਲ ਮਿਲਾ ਕੇ 49 ਕਰੋੜ 69 ਲੱਖ ਕਾਮੇ ਹਨ। 2014 -2015 ਦੇ ਸਰਵੇ ਅਨੁਸਾਰ ਇਨਾਂ ਵਿੱਚੋਂ 2% ਕਾਮੇ ਹੀ ਸਿਖਿਅਤ ਕਾਮੇ ਹਨ।
੨) ਦੇਸ਼ ਵਿੱਚ 5 ਤੋਂ 14 ਸਾਲ ਦੇ ਬਾਲ ਕਾਮਿਆਂ ਦੀ ਗਿਣਤੀ 43 ਲੱਖ 50 ਹਜਾਰ ਹੈ।
ਇੱਕ ਵਿਚਾਰ
ਕਿਸੇ ਨੂੰ ਅਪਮਾਨਿਤ ਕਰਨ ਦਾ ਅਰਥ ਉਸ ਨੂੰ ਬਿਨਾ ਵਜਹ ਦੁੱਖ ਦੇਣ ਦੇ ਸਮਾਨ ਹੈ- ਨੈਲਸਨ ਮੰਡੇਲਾ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.