ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸ਼ੈਸ਼ਨ ਦੇ ਦੂਜੇ ਦਿਨ ਅਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਭਾਰੀ ਹੰਗਾਮਾ ਕੀਤਾ। ਸ਼ਾਤ ਕਰਵਾਉਣ ਬਾਅਦ ਵੀ ਜਦੋਂ ਸਿਮਰਜੀਤ ਸਿੰਘ ਬੈਂਸ ਨਹੀਂ ਮੰਨੇ ਤਾਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਮਾਰਸ਼ਲ ਮੰਗਵਾਏ ਅਤੇ ਉਨਾਂ ਨੇ ਬੈਂਸ ਭਰਾਵਾਂ ਨੂੰਚੁੱਕ ਕੇ ਵਿਧਾਨ ਸਭਾ ਸਦਨ ਵਿੱਚੋਂ ਬਾਹਰ ਸੁੱਟਵਾ ਦਿਤਾ।ਇਸ ਦੌਰਾਨ ਸਿਮਰਨਜੀਤ ਸਿੰਘ ਬੈਂਸ ਦੇ ਕਪੜੇ ਵੀ ਫਟ ਗਏ । ਸਿਮਰਨਜੀਤ ਸਿੰਘ ਬੈਂਸ ਨੇ ਰਾਜਸਥਾਨ ਨੂੰ 1965 ਤੋਂ ਜਾ ਰਹੇ ਨਹਿਰੀ ਪਾਣੀ ਦੀ ਕੀਮਤ ਵਸੂਲਣ ਲਈ ਸਪੀਕਰ ਕੋਲ ਗੈਰ ਸਰਕਾਰੀ ਮਤਾ ਰੱਖਿਆ ਸੀ। ਉਨਾਂ ਕਿਹਾਸੀ ਕਿ ਪੰਜਾਬ ਰਾਜਸਥਾਨ ਨੂੰ 15343 ਕਿਊਸਕ ਪਾਣੀ ਦਿੰਦਾ ਹੈ। ਜਿਸਦੀ ਹੁਣ ਤੱਕ ਦੀ ਰਕਮ 15,34,400ਲੱਖ ਕਰੋੜ ਰੁਪਏ ਬਣਦੀ ਹੈ, ਜਿਸਦਾ ਪੰਜਾਬ ਸਰਕਾਰ , ਰਾਜਸਥਾਨ ਨੂੰ ਬਿੱਲ ਭੇਜੇ । ਜੇਕਰ ਰਾਜਸਥਾਨ ਸਰਕਾਰ ਬਿੱਲ ਨਹੀਂ ਦਿੰਦੀ ਤਾਂ ਕੇਂਦਰ ਸਰਕਾਰ ਤੋਂ ਰਕਮ ਲਈ ਜਾਵੇ।ਸਦਨੋਂ ਬਾਹਰ ਸੁੱਟੇ ਜਾਣ 'ਤੇ ਬੈਂਸ, ਰੋਸ ਪ੍ਰਗਟਾਵਾ ਕਰਦਿਆਂ, ਧਰਤੀ 'ਤੇ ਬੈਠਕੇ ਰੋਣ ਲੱਗੇ।
ਇੱਕਲੇ ਬੈਂਸ ਭਰਾ ਨਹੀਂ ਪੰਜਾਬ ਰੋ ਰਿਹਾ ਆ। ਧੱਕੇ ਮਾਰਸ਼ਲਾਂ ਨੇ ਬੈਂਸ ਨੂੰ ਨਹੀਂ; ਹਾਕਮਾਂ ਆਖੇ ਲੱਗਕੇ, ਪੰਜਾਬ ਨੂੰ ਮਾਰੇ ਆ। ਪੰਜਾਬ ਦੋਨੋਂ ਹੱਥੀਂ “ਉਪਰਲਿਆਂ” “ਹੇਠਲਿਆਂ” ਵਲੋਂ ਲੁਟਿਆ ਜਾ ਰਿਹੈ, ਮਧੋਲਿਆ ਜਾ ਰਿਹੈ, ਅੱਜ ਤੋਂ ਨਹੀਂ ਵਰਿਆਂ ਤੋਂ ਪੰਜਾਹ ਵਰੇ ਪਜਿਲਾਂ ਹਾਕਮਾਂ ਚੰਡੀਗੜਲੁਟਿਆ ਅਤੇ ਭਾਖੜਾ ਪੰਜਾਬ ਤੋਂ ਹਥਿਆ ਲਿਆ।ਪੰਜਾਬੀ ਬੋਲਦੇ ਇਲਾਕੇ ਖੋਏ ਅਤੇ ਨਾਲ ਹੀ ਹੱਥ ਤੇ ਹੱਥ ਮਾਰ ਕੇ ਪੰਜਾਬ ਦੇ ਪਾਣੀਆਂ ਉਤੇ ਜਬਰੀ ਕਬਜ਼ਾ ਕਰ ਲਿਆ। ਵਾਪਿਸ ਮੰਗਿਆ ਤਾਂ ਅੱਖਾਂ ਦਿਖਾਈਆਂ। ਉਹਦਾ ਮੁੱਲ ਮੰਗਿਆ ਤਾਂ ਖੁਨ ਦੀਆਂ ਨਦੀਆਂ ਵਹਾ ਦਿਤੀਆਂ। ਨਿੱਤ ਦਿਹਾੜੇਟੈਕਸ ਲਾਏ, ਖਜ਼ਾਨੇ ਹਾਕਮਾਂ ਦੇ ਭਰਦੇ ਗਏ, ਢਿੱਡ ਲੋਕਾਂ ਦੇ ਊਣੈ ਹੁੰਦੇ ਗਏ। ਲੋਕਾਂ ਦੇ ਹੱਕ ਖੋਏ ਜਾਂਦੇ ਰਹੇ, ਅਵਾਜ਼ ਉਠਾਉਣ ਤੇ ਕਿਸਾਨ, ਟੀਚਰ, ਮੁਲਾਜ਼ਮ ਜੇਲੀਂ ਧੱਕੇ ਜਾਂਦੇ ਰਹੇ।ਇਹੀ ਦਸਤੂਰ ਆ ਭਾਈ ਹਾਕਮਾਂ ਦਾ, ਜੇਕਰ ਹਾਕਮ ਹੱਥ 'ਚ ਬੈਂਤ ਨਾ ਰੱਖਣ ਤਾਂ ਭਲਾ ਹਾਕਮ ਕਾਹਦੇ? ਹਾਕਮਘੂਰੀ ਨਾ ਵੱਟਣ ਤਾਂ ਭਲਾ ਹਾਕਮ ਕਾਹਦੇ? ਹਾਕਮ ਲੁੱਟ ਮਾਰ ਨਾ ਕਰਨ, ਆਪਣਿਆਂ ਨੂੰ ਨਾ ਮਾਰਨ, ਉਪਰਲਿਆਂ ਦੀ ਖੁਸ਼ੀ ਲਈ ਲੋਕਾਂ ਦੀ ਮਿੱਝ ਨਾ ਕੱਢਣ ਤਾਂ ਭਲਾ ਹਾਕਮ ਕਾਹਦੇ! ਪੈਸੇ ਤਾਂ ਭਾਈ ਹੱਥਾਂ ਦੀ ਮੈਲ ਆ, ਲੱਖ ਕਰੋੜ ਕੀ ਅਰਬਾਂ ਕਰੋੜ ਦੇ ਕੀ ਮੈਅਨੇ, ਉਪਰਲਿਆਂ ਦੀ ਖੁਸ਼ੀ ਲਈਅਸੂਲ ਵੀ ਹਜ਼ਮ, ਸਿਧਾਂਤ ਵੀ ਪੈਰਾਂ ਹੇਠ। ਉਪਰਲਿਆਂ ਦੀ ਖੁਸ਼ੀ ਲਈ ਆਕੜੀ ਧੌਣ ਬਣ ਜਾਂਦੀ ਆ “ਜੀ ਹਜੂਰ”! ਉਂਜ ਵੀ ਭਾਈ ਪੰਜਾਬ ਆ ਦੇਸ਼ ਦਾ ਅੰਨ ਦਾਤਾ! ਆਪ ਮਰੇ, ਦੁਨੀਆਂ ਜੀਵੇ! ਪੰਜਾਬ ਆ ਭਾਈ ਪਾਣੀ ਦਾਤਾ, ਪਰ ਆਪ ਪਿਆਸਾ !
ਪਰ ਪੰਜਾਬ ਪਿਆਰਿਆਂ, ਪੰਜਾਬ ਹਿਤੈਸ਼ੀਆਂ ਪਾਣੀ ਨਾ ਸਾਂਭਿਆ, ਧਰਤੀ ਨਾ ਸਾਂਭੀ, ਜੁਆਨੀ ਨਾ ਸਾਂਭੀ, ਬੋਲੀ ਸਭਿਅਤਾ ਨਾ ਸਾਂਭੀ, ਅਕਲ, ਨਿਮਰਤਾ ਨਾ ਸਾਂਭੀ, ਅਤੇ ਪਾਖੰਡੀ, ਦੋਸ਼ੀ, ਲੋਭੀ ਸੱਤੇ ਵੀਹੀਂ ਸੌ ਵਾਲੇ ਹਾਕਮਾਂ ਦੇ ਨਾਟਕਾਂ ਨੂੰ ਨੱਥ ਨਾ ਪਾਈ ਤਾਂ ਭਾਈ ਕਵੀ ਵੀਰ ਸਿੰਘ ਦੇ ਸ਼ਬਦ ਯਾਦਕਰਨੇ ਪੈਣਗੇ, ਅਤੇ ਸੜਕਾਂ ਤੇ ਬੈਠ ਬੈਂਸਾਂ ਵਾਗਰ ਹੀ ਰੋਣਾ ਪਊ “ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧੜੀਕ ਸਮੇਂ ਖਿਸਕਾਈ ਕੰਨੀ” ਅਤੇ “ਵੇਲਾ ਬੀਤ ਜਾਊ, ਕੀ ਕਰਾਂਗੇ ਫੇਰ ਜੀ”, ਦਾ ਉਚਾਰਣ ਢੋਲਕੀਆਂ ਛੈਣੇ ਫੜ ਸਿਰ ਕੰਧਾਂ 'ਚ ਮਾਰ ਮਾਰ ਕਰਨਾ ਪਊ। ਭਾਈ ਜੀ ਕੀਖਿਆਲ ਆ?
ਹੋਰ ਛੱਡੀਏ ਝੂਠਿਆਂ ਝੇੜਿਆ ਨੂੰ
ਖ਼ਬਰ ਹੈ ਕਿ ਪੰਜਾਬ ਦੇ ਵਿਦਿਆਰਥੀ ਪੰਜਾਬੀ ਬੋਲੀ ਸਿੱਖਣ ਨੂੰ ਤਰਜ਼ੀਹ ਨਹੀਂ ਦੇ ਰਹੇ। ਪੰਜਾਬੀ ਭਾਸ਼ਾ ਦੀਆਂ ਐਮ. ਏ. [ਪੰਜਾਬੀ] ਕਲਾਸਾਂ ਵਿੱਚ 75% ਸੀਟਾਂ ਖਾਲੀ ਜਾ ਰਹੀਆਂ ਹਨ। ਮਾਂ ਬੋਲੀ ਦਿਹਾੜੇ ਉਤੇ ਵੱਡੀ ਗਿਣਤੀ ਪੰਜਾਬੀ ਬੋਲੀ ਦੇ ਪ੍ਰਚਾਰ ਕੀਤੇ ਜਾਣ ਦੇ ਬਾਵਜੂਦ ਵੀ ਪੰਜਾਬੀ ਦੀਮਾਸਟਰ ਡਿਗਰੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨਾਂ ਦਾ ਮੰਨਣਾ ਹੈ ਕਿ ਇਹ ਡਿਗਰੀ ਕਰਨ ਨਾਲ ਪੰਜਾਬ 'ਚ ਨੌਕਰੀ ਨਹੀਂ ਮਿਲਦੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ 159 ਕਾਲਜਾਂ ਵਿਚੋਂ ਸਿਰਫ 40 ਵਿਚ ਹੀ ਐਮ. ਏ. ਪੰਜਾਬੀ ਕਰਵਾਈ ਜਾਂਦੀ ਹੈ, ਪਰ ਉਥੇ ਵੀ ਤਿੰਨਚੌਥਾਈ ਸੀਟਾਂ 'ਚ ਕੋਈ ਦਾਖਲਾ ਨਹੀਂ ਲੈਂਦਾ।
ਅਧੀ ਸਦੀ ਤੋਂ ਪੰਜਾਬ ਦੇ ਰਾਜਿਆਂ ਜੇ ਮਾਂ ਬੋਲੀ ਵਿਸਾਰ ਛੱਡੀ ਆ, ਜੀਹਦੇ ਆਸਰੇ ਗੱਦੀ ਉਨਾਂ ਦੇ ਹੱਥ ਲੱਗੀ ਸੀ! ਤਾਂ ਭਾਈ ਪੰਜਾਬ ਦੇ ਮੁੰਡਿਆਂ ਨੂੰ ਕਾਹਦਾ ਦੋਸ਼, ਜਿਹੜੇ “ਤੂਤਕਤੂਤਕ ਤੂਤੀਆਂ” ਤਾਂ ਗਾਉਂਦੇ ਆ, ਪਰ ਇਹ ਅੱਖਰ ਲਿਖਦੇ ਨਹੀਂ! ਜਿਹੜੇ ਲੰਬੀ ਬਾਂਹ ਕੱਢਕੇ ਗਾਣਿਆਂ 'ਚ ਮੁੱਛਾਂ ਤੇਮਸ਼ੂਕਾਂ ਆ ਗਈਆਂ ਤੇ ਭੰਗੜੇ ਪੰਜਾਬੀ 'ਚ ਪਾਉਂਦੇ ਆ, ਪਰ ਪੂਰਬੀਆਂ ਨਾਲ ਗੱਲਾਂ ਹਮਕੋ-ਤਮਕੋ ਕਰਕੇ ਕਰਦੇ ਆ! ਉਂਜ ਵੀ ਭਾਈ ਜੇ ਪੰਜਾਬ ਦੇ ਸਕੂਲਾਂ 'ਚ ਉਨਾਂ ਦੇ ਪੰਜਾਬੀ 'ਚ ਬੋਲਣ ਤੇ ਪਾਬੰਦੀ ਆ, ਜੁਰਮਾਨਾ ਲਾਇਆ ਜਾਂਦਾ ਆ, ਤਾਂ ਭਲਾ ਇਹ ਪੰਜਾਬੀ ਲਿਖਣਗੇ, ਬੋਲਣਗੇ, ਪੜਨਗੇਕਿਉਂ ਭਾਈ! ਉਂਝ ਭਾਈ ਛੱਡੀਏ ਇਨਾਂ ਝੂਠਿਆਂ ਝੇੜਿਆਂ ਨੂੰ ਤੇ ਪੜੀਏ ਪੰਜਾਬੀ, ਬੋਲੀਏ ਪੰਜਾਬੀ, ਲਿਖੀਏ ਪੰਜਾਬੀ, ਕਿਉਂਕਿ ਭਾਈ ਇਹ ਆ ਆਪਣੀ ਮਾਂ, ਇਹ ਰਿਜ਼ਕ ਵੀ ਦਊ, ਸ਼ਾਨ ਦੀ ਵਧਾਊ, ਨੌਕਰੀ ਵੀ ਦਊ, ਮਾਣ ਵੀ ਵਧਾਊ ਹੈ ਕਿ ਨਾ?
ਕਿਹੜੀ ਗੱਲ ਦਾ ਤੁਸਾਂ ਗੁਮਾਨ ਭਾਈ ?
ਖ਼ਬਰ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਤਲੁਜ-ਯਮੁਨਾ ਲਿੰਕ ਨਹਿਰ ਦੇ ਸੁਪਰੀਮ ਕੋਰਟ 'ਚ ਚਲਦੇ ਆ ਰਹੇ ਕੇਸ ਦਾ ਫੈਸਲਾ ਆਉਣ ਦੀਆਂ ਸੰਭਾਵਨਾਵਾਂ ਹਨ, ਜਿਸਦੀ ਅਕਾਲੀਆਂ ਵਲੋਂਸਹੀ ਢੰਗ ਨਾਲ ਪੈਰਵੀ ਨਾ ਕਰਨ ਤੇ ਕੇਸ ਹਾਰ ਜਾਣ ਦਾ ਡਰ ਵੀ ਬਣਿਆ ਹੋਇਆ ਹੈ ਜੇਕਰ ਪੰਜਾਬ ਕੇਸ ਹਾਰ ਜਾਂਦਾ ਹੈ ਤਾਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਕਾਂਗਰਸ ਵੱਡੀ ਤੋਂ ਵੱਡੀ ਕੁਰਬਾਨੀ ਕਰੇਗੀ ਤੇ ਪੰਜਾਬ ਦੇ ਵਿਧਾਇਕ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣਗੇ।
ਵਾਹ ! ਕਿੱਡੀ ਵੱਡੀ ਸੇਵਾ ਤੇ ਕੁਰਬਾਨੀ ਕਰਨਗੇ ਪੰਜਾਬ ਲਈ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਕੇ ਕਾਂਗਰਸ ਵਾਲੇ। ਖਿਆਲ ਰੱਖਿਉ ਭਾਈ ਕੁਝ ਦਿਨ ਪਹਿਲਾਂ ਹੀ ਅਸਤੀਫਾ ਨਾ ਦੇ ਦਿਉ ਨਹੀਂ ਤਾਂ ਵਿਧਾਇਕੀ ਵਾਲੀ ਪੈਨਸ਼ਨ ਜਾਂਦੀ ਲੱਗੂ !! ਪਤਾ ਨਹੀਂ ਕਿਉਂ ਇਹ ਕੁਰਬਾਨੀ ਕਾਂਗਰਸ ਵਾਲਿਆਂਪਿਛਲੇ ਵਰਿਆਂ 'ਚ ਕਿਉਂ ਨਾ ਕੀਤੀ, ਜਦੋਂ ਪੰਜਾਬ ਤੋਂ “ਦਿਲੀ” ਨੇ ਚੰਡੀਗੜ ਖੋਹਿਆ ? ਜਦੋਂ ਭਾਖੜਾ ਡੈਮ ਪੰਜਾਬ ਪੱਲੇ ਨਾ ਪਾਇਆ ? ਉਧਰ ਭਾਈ ਵੱਡਾ ਬਾਦਲ ਘੁੰਮਦਾ ਘੁੰਮਾਉਂਦਾ ਆਖਦਾ ਫਿਰਦਾ , ਰੇਡਿਉ, ਟੀ. ਵੀ. ਅਖਬਾਰਾਂ 'ਚ ਕੂਕੀ ਜਾਂਦਾ, ਇੱਕ ਬੂੰਦ ਪਾਣੀ ਹਰਿਆਣਾ ਨੂੰ ਨਾ ਦਊਂ ,ਵੱਡੀ ਤੋਂ ਵੱਡੀ ਕੁਰਬਾਨੀ ਕਰੂੰ ? ਵੀਹ ਸਾਲ ਜੇਲਾਂ 'ਚ ਮੈਂ ਕੱਟੇ , ਕਾਂਗਰਸੀਆਂ ਤਾਂ ਇਕ ਦਿਨ ਵੀ ਜੇਲ ਦੀਆ ਸਲਾਖਾਂ ਨਹੀਂ ਵੇਖੀਆਂ !! ਮੈਂਥੋਂ ਵੱਡਾ ਕੌਣ ਕੁਰਬਾਨੀਆਂ ਦੇਣ ਵਾਲਾ ? ਅਮਰਿੰਦਰ ਮੇਰੇ ਨਾਲ ਮੁਕਾਬਲਾ ਕਰ ਲਏ। ਕੇਜਰੀਵਾਲ ਤਾਂ ਹੈ ਹੀ ਕਿਹੜੇ ਬਾਗ ਦੀ ਮੂਲੀ ? ਸਿੱਧੂ ਕਾਕਾ ਤਾਂ ਹੈਹੀ ਚੁਫੇਰਗੜੀਆ ! ਛੋਟੇਪੁਰ ਤਾਂ ਹੈ ਹੀ ਛੋਟਾ, ਕੱਦ ਬੁੱਤ ਦਾ ਵੀ, ਸੋਚ ਸਮਝ ਦਾ ਵੀ !!
ਬਾਦਲ ਭਾਵੇਂ ਉਂਜ ਲੱਖ ਕਹਿੰਦਾ ਫਿਰੇ, ਕੁਰਬਾਨੀਆਂ ਦੀ ਰੱਟ ਲਾਉਂਦਾ ਫਿਰੇ , ਆਹ ਆਪਣਾ ਅਮਰਿੰਦਰ ਸਿਹੁੰ ਵੀ ਭਾਈ ਘੱਟ ਨਹੀਂ ; ਵੇਲਾ ਆਉਣ 'ਤੇ ਦੁਨੀਆਂ ਦੀ ਵੱਡੀ ਡਿਕਟੇਟਰ ਅੱਗੇ “ਆਪਣਾ ਤਾਜ ਲਾਹਕੇ ਔਹ ਮਾਰਿਆ ਸੀ ਤੇ ਇੰਜ ਹੀ ਭਾਈ ਬਾਦਲਾਂ ਦੀ ਕੁਰਬਾਨੀ ਨੂੰ ਚੇਲੰਜ ਕਰਦਿਆਂ,ਭਾਈ ਦਿਲ ਗੁਰਦਾ ਕੱਢ ਉਸ ਹੁਣ ਆਖ ਤਾਂ, “ਕਿਹੜੀ ਗੱਲ ਦਾ ਤੁਸਾਂ ਨੂੰ ਗੁਮਾਨ ਭਾਈ ! ਕੱਲੇ ਕਾਲੀ ਨਹੀਂ ; ਹੁਣ ਹੋਰ ਵੀ ਐਰੇ ਗੈਰੇ ਜੇਲੀਂ ਜਾ ਸਕਦੇ ਆ, ਅਹੁਦੇ ਗੁਆ ਸਕਦੇ ਆ ਭਾਵੇਂ ਪੈਨਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਸਹੀ !
ਇਹੋ ਆਖ਼ਰੀ ਬਚਨ ਫੁਰਮਾਨ ਹੋ ਗਏ
ਖ਼ਬਰ ਹੈ ਕਿ ਸਾਲ 2019 'ਚ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਹੁਣ ਤੋਂ ਹੀ ਆਪਣੀ ਜ਼ਮੀਨ ਦਰੁਸਤ ਕਰਨ ਵੱਲ ਕਦਮ ਵਧਾ ਰਹੀ ਹੈ। ਭਾਜਪਾ ਵੱਲੋਂ ਤਾਮਿਲਨਾਡੂ , ਕੇਰਲ , ਆਧਰਾ ਪ੍ਰਦੇਸ਼ , ਤਿਲੰਗਾਣਾ , ਉੜੀਸਾ , ਬੰਗਾਲ ਅਤੇ ਉਤਰ ਪੂਰਬ ਰਾਜਾਂ ਵੱਲ ਧਿਆਨ ਦੇਣ ਦੀ ਤਿਆਰੀ ਕੱਸਲਈ ਹੈ।ਰਾਸ਼ਟਰੀ ਭਾਜਪਾ ਪ੍ਰਧਾਨ ਆਮਿਤ ਸ਼ਾਹ, ਜੋ ਮਾਈਕਰੋ ਮੈਨਜਮੈਂਟ ਦੇ ਮਾਹਿਰ ਮੰਨੇ ਜਾਂਦੇ ਹਨ, ਵੱਲੋਂ ਇਨਾਂ ਰਾਜਾਂ ਦੀਆਂ 115 ਸੀਟਾਂ 'ਤੇ ਅੱਖ ਰੱਖੀ ਜਾ ਰਹੀ ਹੈ ਕਿਉਂਕਿ ਪੰਜਾਬ, ਉਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਚੋਣਾਂ ਵਿੱਚ ਜਿੱਤ ਦੀ ਆਸ ਘਟਦੀ ਜਾ ਰਹੀ ਹੈ ।
ਮਾਈਕਰੋ ਮੈਨਜਮੈਂਟ ਆਖਦੀ ਹੈ ਬੱਸ ਜਿੱਤ ਪ੍ਰਾਪਤ ਕਰੋ ! ਬੰਦਾ ਲਿਤਾੜ ਦਿਉ। ਬੰਦਾ ਵਿਸਾਰ ਦਿਉ। ਬੰਦਾ ਗੁਆ ਦਿਉ। ਬੰਦਾ ਰੁਆ ਦਿਉ। ਵੇਖੋ ਨਾ , ਆਪਣਾ ਮੋਦੀ ਅੱਠਵੀਂ ਵੇਰ ਰਾਸ਼ਟਰਪਤੀ ਉਬਾਮਾ ਨੂੰ ਮਿਲਣ ਤੁਰ ਗਿਆ , ਇਹ ਆਖਣ ਕਿ ਬਾਬਿਓ ਅਸੀਂ ਆ ਤੁਹਾਡੇ, ਸਾਨੂੰ ਚੁੱਕੋ ਕੁੱਛੜ,ਅਤੇ ਚੜਾ ਦਿਓ ਅਸਮਾਨੇ! ਬੱਸ ਸਾਨੂੰ ਸੇਵਾ ਦਸਦੇ ਰਹੋ, ਅਰਬ ਖਰਬ ਜਿੰਨੇ ਕਹੋ ਰੁਪਈਏ, ਜਿੰਨੇ ਕਹੋ ਕੀੜੀਆਂ ਦੇ ਭੌਣ ਵਾਂਗਰ ਤੁਰ ਫਿਰਦੇ ਬੰਦੇ ! ਅਤੇ ਇਧਰ “ਸ਼ਾਹ” ਜੀ ਹੱਥ 'ਚ ਭਗਵੀਂ ਸਟਿੱਕ ਫੜੀ ਬੱਸ ਫੁਰਮਾਨ ਕਰੀ ਜਾਂਦੇ ਆ, ਕਰ ਦਿਉ ਦੇਸ਼ ਭਗਵਾਂ! ਰੰਗ ਕਿਧਰੇ ਲਾਲ ਨਾਦਿਸੇ,ਨਾ ਦਿਸੇ ਕਿਧਰੇ ਸਫੈਦ, ਨਾ ਦਿਸੇ ਕਿਧਰੇ ਨੀਲੇ।ਭਾਂਵੇ ਉਹ ਆਪਣੀਆਂ ਦਾ ਹੀ ਕਿਉਂ ਨਾ ਹੋਵੇ?
ਜੋ ਮੂੰਹ ਕੱਢਣ ਮੋਦੀ, ਉਹੀ ਫੁਰਮਾਨ! ਜੋ ਮੂੰਹੋ ਬੋਲਣ ਸ਼ਾਹ ਜੀ, ਉਹੀ ਫੁਰਮਾਨ! ਮੋਦੀ ਆਖਿਆਂ ਭਾਰਤ ਸੱਵਛ ਹੋ ਜਾਏ, ਹੋ ਗਿਆ ਸਾਫ਼ ਨਿਰਾ ਨੋਕਰ ਭਾਰਤ! ਆਮਿਤ ਆਖਿਆ ਵਸਦੇ ਰਸਦੇ ਰਾਜਾਂ ਦਾ ਤਖਤ ਪਲਟ ਦਿਉ, ਹੋ ਗਿਆ ਫੁਰਮਾਨ! ਹੁਣ ਤਾਂ ਭਾਈ ਦੋ ਅਵਾਜਾਂ, ਇਕੋ ਬਚਨ ਤੇ ਵਿੱਚਵਿਚਾਲੇ ਕੋਈ ਨਹੀਂ। ਹੁਣ ਤਾਂ ਭਾਈ ਇਹੋ ਆਖਰੀ ਬਚਨ ਫੁਰਮਾਨ ਹੋ ਗਏ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਅਪਰਾਧ ਦੀ ਦਰ ਵਿੱਚ ਵਾਧਾ ਹੋਇਆ ਹੈ । ਅਤੇ ਮਨੁੱਖੀ ਤਸਕਰੀ ਵਿੱਚ ਇੱਕ ਸਾਲ ਵਿੱਚ 42% ,ਧੋਖਾਧੜੀ ਵਿੱਚ 23% ਵਾਧਾ ਦਰਜ਼ ਕੀਤਾ ਗਿਆ । ਸਾਲ 2005 ਵਿੱਚ ਇੱਕ ਲੱਖ ਪਿੱਛੇ 456 ਅਪਰਾਧ ਹੁੰਦੇ ਸਨ , ਜੋ ਵਧਕੇ 2015 ਵਿੱਚ 582 ਪ੍ਰਤੀਲੱਖ ਹੋ ਗਏ ।
ਇੱਕ ਵਿਚਾਰ
ਕੂਟ ਨੀਤੀ ਸਹੀ ਸਮੇਂ ਤੇ ਸਹੀ ਗੱਲ ਕਹਿਣ ਅਤੇ ਕਰਨ ਤੋਂ ਜਿਆਦਾ ਵੱਡੀ ਚੀਜ਼ ਹੈ, ਜੋ ਕਿਸੇ ਵੀ ਸਮੇਂ ਗਲਤ ਗੱਲ ਕਰਨ ਤੋਂ ਪਰਹੇਜ਼ ਕਰਦੀ ਹੈ- ਬੋ ਬੇਨੇਟ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.