ਕਿਸੇ ਵੀ ਦੇਸ਼ ਜਾਂ ਸੂਬੇ ਅੰਦਰ ਉੱਥੋਂ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਨਿਪਟਨ ਲਈ ਪੁਲਿਸ ਦਾ ਯੋਗਦਾਨ ਮੁੱਖ ਹੁੰਦਾ ਹੈ, ਪਰ ਜੇਕਰ ਪੁਲਿਸ ਹੀ ਸਿਆਸੀ ਆਗੂਆਂ ਦੀ ਕਠਪੁਤਲੀ ਬਣ ਕੇ ਵਿਚਰਣ ਲੱਗੇ ਤਾਂ ਜਨਤਾ ਲਈ ਇਨਸਾਫ਼ ਦੀ ਤਰਾਜੂ ਸਹੀ ਨਹੀਂ ਤੋਲਦੀ ਨ॥ਰ ਆਉਂਦੀ ਹੈ। ਸਾਡੇ ਦੇਸ਼ ਦੀ ਪੁਲਿਸ ਦੀਆਂ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਅਤੇ ਸੱਤਾਧਾਰੀ ਪੱਖ ਦੀ ਹੱਥ ਠੋਕੀ ਬਣਨ ਦੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀਆਂ ਨੇ। ਇਹੋ ਜਿਹੀਆਂ ਪਰਸਥਿਤੀਆਂ ਵਿੱਚ ਸੱਤਾ ਦੇ ਘੋੜੇ 'ਤੇ ਕਾਬ॥ ਲੋਕਾਂ ਵਿੱਚੋਂ ਕੁਝ ਸਮੇਂ ਸਮੇਂ 'ਤੇ ਆਪਣੇ ਵਿਰੋਧੀ ਨੂੰ ਸਬਕ ਸਿਖਾਉਣ ਲਈ ਪੁਲਿਸ ਦੀ ਵਰਤੋਂ ਚਿੱਟੇ ਦਿਨ ਕਰਦੇ ਦੇਖੇ ਜਾਂਦੇ ਹਨ। ਜੇਕਰ ਪੁਲਿਸ ਨੂੰ ਪਾਰਦਰਸ਼ੀ ਅਤੇ ਆਪਣੇ ਢੰਗ ਨਾਲ ਕੰਮ ਕਰਨ ਦਿੱਤਾ ਜਾਵੇ ਤਾਂ ਪੁਲਿਸ ਸਿਆਸੀ ਦਬਾਅ ਤੋਂ ਹੋਣ ਵਾਲੀ ਮਾਨਸਿਕ ਪ੍ਰੇਸ਼ਾਨੀ ਦੇ ਨਾਲ-ਨਾਲ ਅਪਾਰਿਧਕ ਮਾਮਲਿਆਂ ਨੂੰ ਵੀ ਬਹੁਤ ਹੀ ਅਸਾਨੀ ਦੇ ਨਾਲ ਹੱਲ ਕਰ ਸਕਦੀ ਹੈ।
ਜੇਕਰ ਅੱਜ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਸਿਆਸੀ ਦਬਾਅ ਤੋਂ ਪ੍ਰੇਸ਼ਾਨ ਮੁਲਾ॥ਮਾਂ ਦੀ ਗਿਣਤੀ ਬਹੁਤ ॥ਿਆਦਾ ਵੱਧ ਚੁੱਕੀ ਹੈ। ਜਦ ਕਿਸੇ ਵੀ ਮੁਲਾ॥ਮ 'ਤੇ ਘਰ ਦੀ ॥ਿੰਮੇਵਾਰੀ ਤੋਂ ਇਲਾਵਾ ਕੋਰਟ ਕਚਹਿਰੀਆਂ ਦੇ ਚੱਕਰ ਅਤੇ ਉਸ ਤੋਂ ਬਾਅਦ ਆਪਣੇ ਉਪਰਲੇ ਅਫ਼ਸਰਾਂ ਦੀਆਂ ਝਿੜਕਾਂ ਅਤੇ ਸਿਆਸੀ ਆਗੂਆਂ ਦੇ ਰੋ॥ਾਨਾ ਸੈਂਕੜੇ ਫ਼ੋਨ ਸੁਣਨੇ ਪੈਣ ਤਾਂ ਸੋਚੋ ਕਿ ਇੱਕ ਮੁਲਾ॥ਮ ਜਾਂ ਅਫ਼ਸਰ ਅਵਾਮ ਨੂੰ ਕਿਹੋ ਜਿਹਾ ਇਨਸਾਫ਼ ਦੇ ਪਾਏਗਾ। ਭਾਵੇਂ ਪੰਜਾਬ ਪੁਲਿਸ ਵਿੱਚ ਅੱਜ ਵੀ ਇਮਾਨਦਾਰ ਅਫ਼ਸਰਾਂ ਅਤੇ ਮੁਲਾ॥ਮਾਂ ਦੀ ਕਮੀ ਨਹੀਂ ਹੈ ਪਰ ਕਈ ਵਾਰ ਉੱਪਰਲੇ ਦਬਾਅ ਦੇ ਚਲਦਿਆਂ ਉਨ੍ਹਾਂ ਨੂੰ ਵੀ ਗਲਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਸੱਤਾ ਦੇ ਸਿਆਸੀ ਗਲਿਆਰਿਆਂ ਅੰਦਰ ਪੁਲਿਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਦੀਆਂ ਗੱਲਾਂ ਤਾਂ ਰੋ॥ ਹੀ ਚੱਲਦੀਆਂ ਨੇ ਪਰ ਉਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਕਦੇ ਕਿਸੇ ਵੀ ਸਿਆਸੀ ਧਿਰ ਨੇ ਲੋੜ ਨਹੀਂ ਸਮਝੀ।
ਪਿਛਲੇ ਦਿਨੀਂ ਗੁਰੂ ਕੀ ਨਗਰੀ ਅੰਮ੍ਰਿਤਸਰ ਅੰਦਰ ਹੋਈ ਘਟਨਾ ਨੇ ਪੁਲਿਸ ਮੁਲਾ॥ਮਾਂ ਦੇ ਹੌਸਲਿਆਂ ਨੂੰ ਪਸਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜਦ ਇੱਕ ਸਿਆਸੀ ਆਗੂ ਦੇ ਕਿਸੇ ਨੇੜਲੇ ਸਾਥੀ ਦਾ ਚਲਾਣ ਕੱਟਣ ਦੀ ਹਿੰਮਤ ਕਰ ਚੁੱਕੇ ਏ.ਐਸ.ਆਈ. ਨੂੰ ਹੀ ਉਪਰਲਿਆਂ ਨੇ ਲਾਈਨ ਹਾ॥ਰ ਕਰਨ ਦਾ ਹੁਕਮ ਸੁਣਾ ਦਿੱਤਾ ਜਦ ਕਿ ਗਲਤੀ ਉਸ ਸਿਆਸੀ ਆਗੂ ਦੇ ਨੇੜਲੇ ਸਾਥੀ ਦੀ ਸੀ। ਉਸ ਨੇ ਇੱਕ ਸਰਕਾਰੀ ਮੁਲਾ॥ਮ ਨਾਲ ਡਿਊਟੀ ਦੌਰਾਨ ਮਾਰਕੁੱਟ ਕੀਤੀ ਸੀ ਤੇ ਉਲਟਾ ਗਾਜ ਪੁਲਿਸ ਅਫ਼ਸਰ 'ਤੇ ਡਿੱਗੀ। ਇਹੋ ਜਿਹੀਆਂ ਅਨੇਕਾਂ ਉਦਾਹਰਣਾਂ ਹਨ।
ਅੱਜ ਸਾਡੇ ਸਮਾਜ ਵਿੱਚ ਪੁਲਿਸ ਮੁਲਾ॥ਮਾਂ ਤੇ ਅਫ਼ਸਰਾਂ ਦਾ ਮਨੋਬਲ ਤੋੜਨ ਅਤੇ ਆਮ ਜਨਤਾ ਨੂੰ ਇਨਸਾਫ਼ ਦਿਵਾਉਣ ਵਿੱਚ ਸਿਆਸੀ ਦਬਾਅ ਵੱਡਾ ਅੜਿੱਕਾ ਬਣ ਚੁੱਕਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਛੇਤੀ ਹੀ ਪੁਲਿਸ ਮਹਿਕਮੇ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ।
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.