ਕੇਂਦਰੀ ਸਰਕਾਰ-ਪੰਜਾਬ ਸਰਕਾਰ ਅਤੇ ਕੇਂਦਰੀ ਪ੍ਰਬੰਧਕੀ ਪ੍ਰਦੇਸ ਚੰਡੀਗੜ• ਦੀਆਂ ਸਰਕਾਰਾਂ ਦੀ ਬੇਰੁਖੀ ਕਰਕੇ ਮਰਹੂਮ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਦੀ ਯਾਦਗਾਰ ਪਿਛਲੇ ਇੱਕੀ ਸਾਲਾਂ ਤੋਂ ਅੱਧ ਵਿਚਕਾਰ ਲਟਕ ਰਹੀ ਹੈ। ਕੇਂਦਰ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਰਹੀਆਂ ਹਨ। ਹੁਣ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਵਿਚ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਭਾਈਵਾਲੀ ਵਾਲੀ ਸਰਕਾਰ ਹੈ। ਇਨ•ਾਂ ਪਾਰਟੀਆਂ ਨੇ ਕਦੀਂ ਵੀ ਯਾਦਗਾਰ ਨੂੰ ਮੁਕੰਮਲ ਕਰਨ ਵਿਚ ਸੰਜੀਦਗੀ ਨਹੀਂ ਵਿਖਾਈ। ਸ੍ਰ ਬੇਅੰਤ ਸਿੰਘ ਵੱਲੋਂ ਸਥਾਪਤ ਕੀਤੀ ਸ਼ਾਂਤੀ ਦੀ ਬਦੌਲਤ ਕਰਕੇ ਸਿਆਸਤਦਾਨ ਸਰਕਾਰਾਂ ਦਾ ਆਨੰਦ ਮਾਣ ਰਹੇ ਹਨ। ਸਿਆਸਤਦਾਨ ਆਮ ਤੌਰ ਤੇ ਖੁਦਗਰਜ ਗਿਣੇ ਜਾਂਦੇ ਹਨ ਪ੍ਰੰਤੂ ਪੰਜਾਬ ਦੇ ਇੱਕ ਅਜਿਹੇ ਸਿਆਸਤਦਾਨ ਵੀ ਹੋਏ ਹਨ ਜਿਹੜੇ ਹਰ ਇਨਸਾਨ ਦੇ ਦੁੱਖ ਸੁੱਖ ਦੇ ਸਾਥੀ ਰਹੇ ਹਨ। ਉਹ ਅਜਿਹੇ ਸਿਆਸਤਦਾਨ ਸਨ ਜਿਹੜੇ ਹਮੇਸ਼ਾ ਆਮ ਜਨਤਾ ਵਿਚ ਵਿਚਰਦੇ ਰਹੇ ਹਨ। ਇਸੇ ਕਰਕੇ ਉਨ•ਾਂ ਨੂੰ ਲੋਕਾਂ ਨਾਲ ਮੋਹ-ਪਿਆਰ ਅਤੇ ਹਮਦਰਦੀ ਸੀ। ਉਹ ਸਿਆਸਤਦਾਨ ਸਨ ਸ੍ਰ ਬੇਅੰਤ ਸਿੰਘ ਸਿੰਘ। ਇਨਸਾਨੀਅਤ ਦੇ ਗੁਣ ਉਨ•ਾਂ ਵਿਚ ਹੋਣ ਦਾ ਇੱਕ ਹੋਰ ਕਾਰਨ ਵੀ ਸੀ ਕਿਉਂਕਿ ਉਹ Îਇੱਕ ਆਮ ਸਾਧਾਰਨ ਕਿਸਾਨੀ ਦਿਹਾਤੀ ਭਾਈਚਾਰੇ ਵਾਲੇ ਫੌਜੀ ਪਰਿਵਾਰ ਵਿਚੋਂ ਸਨ ਅਤੇ ਸਿਆਸਤ ਵਿਚ ਸ਼ਾਰਟ ਕੱਟ ਰਾਹੀਂ ਨਹੀਂ ਆਏ ਸਨ ਸਗੋਂ ਸਮਾਜ ਸੇਵਾ ਤੋਂ ਸ਼ੁਰੂ ਕਰਕੇ ਪੌੜੀ ਦਰ ਪੌੜੀ ਚੜ•ਦੇ ਗਏ ਸਨ। ਇਸ ਕਰਕੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਦੀਆਂ ਜਮੀਨੀ ਹਕੀਕਤਾਂ ਤੋਂ ਜਾਣੂੰ ਸਨ। ਪੰਜਾਬ ਦੇ ਕਾਲੇ ਦੌਰ ਵਿਚ ਉਨ•ਾਂ ਨੂੰ ਰਾਜਭਾਗ ਦੀ ਵਾਗ ਡੋਰ ਦੇ ਕੇ ਬਲੀ ਦਾ ਬਕਰਾ ਬਣਾਇਆ ਗਿਆ। ਉਨ•ਾਂ ਨੂੰ ਪਤਾ ਸੀ ਕਿ ਅਮਨ ਅਤੇ ਸਾਂਤੀ ਸਥਾਪਤ ਕਰਨ ਬਦਲੇ ਕੁਰਬਾਨੀ ਦੇਣੀ ਪਵੇਗੀ ਤਾਂ ਵੀ ਉਨ•ਾਂ ਨੇ ਚੈਲੰਜ ਸਵੀਕਾਰ ਕੀਤਾ। ਉਹ ਅਕਸਰ ਕਿਹਾ ਕਰਦੇ ਸਨ ਕਿ ਅਤਿਵਾਦੀ ਮਾੜੇ ਨਹੀਂ ਅਤਵਾਦ ਮਾੜਾ ਹੈ। ਇਹ ਸਾਡੇ ਹੀ ਗੁਮਰਾਹ ਹੋਏ ਬੱਚੇ ਹਨ। ਇਨਸਾਨ ਸਾਰੇ ਬਰਾਬਰ ਹੁੰਦੇ ਹਨ। ਆਪਣਿਆਂ ਨਾਲ ਲੜਨਾ ਮੁਸ਼ਕਲ ਹੁੰਦਾ ਹੈ। ਉਨ•ਾਂ ਨੌਜਵਾਨਾ ਨੂੰ ਸਿੱਧੇ ਰਸਤੇ ਤੇ ਚਲਣ ਲਈ ਵੀ ਕਿਹਾ ਪ੍ਰੰਤੂ ਵਿਦੇਸ਼ੀ ਤਾਕਤਾਂ ਦੀ ਸ਼ਹਿ ਹੋਣ ਕਰਕੇ ਨੌਜਵਾਨ ਗੁੰਮਰਾਹ ਹੋਏ। ਉਹ ਕਿਹਾ ਕਰਦੇ ਸਨ ਕਿ ਵਿਦੇਸੀ ਤਾਕਤਾਂ ਇਨਸਾਨ ਨੂੰ ਵਰਤਕੇ ਸੁੱਟ ਦਿੰਦੀਆਂ ਹਨ। ਹੋਇਆ ਵੀ ਇਸੇ ਤਰ•ਾਂ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡਕੇ ਮੈਦਾਨ ਭੱਜਗੇ। ਜਦੋਂ ਉਨ•ਾਂ ਸਰਕਾਰੀਤੰਤਰ ਦੇ ਜ਼ਬਰ ਦਾ ਵਿਰੋਧ ਕੀਤਾ ਤਾਂ ਉਨ•ਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ•ਾਂ ਦੀ ਸ਼ਹਾਦਤ ਦੇ ਮੌਕੇ ਪਰਧਾਨ ਮੰਤਰੀ ਸਮੇਤ ਸਮੁੱਚੇ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਚੰਡੀਗੜ• ਆ ਕੇ ਅਫਸੋਸ ਹੀ ਪ੍ਰਗਟ ਨਹੀਂ ਕੀਤਾ ਪ੍ਰੰਤੂ ਸਸਕਾਰ ਵਿਚ ਵੀ ਸ਼ਾਮਲ ਹੋਏ। ਅਕਾਲੀ ਦਲ ਦੇ ਲੀਡਰ ਵੀ ਪਹੁੰਚੇ ਜਿਨ•ਾਂ ਵਿਚ ਵਰਤਮਾਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸੀ ਕਿਉਂਕਿ ਸ਼ਾਂਤੀ ਦਾ ਵਾਤਵਰਨ ਸਾਰੇ ਚਾਹੁੰਦੇ ਸਨ। ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਉਨ•ਾਂ ਡਰ ਅਤੇ ਸਹਿਮ ਦੇ ਮਾਹੌਲ ਵਿਚੋਂ ਬਾਹਰ ਕੱਢਿਆ ਸੀ। ਜਦੋਂ ਉਨ•ਾਂ ਦੀ ਚੰਡੀਗੜ• ਵਿਚ ਯਾਦਗਾਰ ਸਥਾਪਤ ਕਰਨ ਦੀ ਯੋਜਨਾ ਬਣੀ ਤਾਂ ਕੇਂਦਰ ਅਤੇ ਯੂਨੀਅਨ ਟੈਰੀਟਰੀ ਚੰਡੀਗੜ• ਦੇ ਅਧਿਕਾਰੀਆਂ ਨੇ ਬੇਅੰਤ ਸਿੰਘ ਦੇ ਪਰਿਵਾਰ ਨੂੰ ਸਬਜਬਾਗ ਵਿਖਾਏ ਕਿ ਚੌਵੀ ਏਕੜ ਥਾਂ ਵਿਚ ਉਨ•ਾਂ ਦੀ ਯਾਦਗਾਰ ਬਣਾਈ ਜਾਵੇਗੀ ਜਿਸ ਵਿਚ ਅਜਾਇਬਘਰ-ਨੈਸ਼ਨਲ ਇਨਟੈਗਰੇਸਨ ਸੈਂਟਰ-ਆਡੋਟੋਰੀਅਮ-ਲਾਇਬਰੇਰੀ-ਲਾਠ-ਸੈਰਗਾਹ ਅਤੇ ਕੈਫੇਟੇਰੀਆ ਹੋਵੇਗਾ ਜੋ ਕਿ ਸੈਲਾਨੀਆਂ ਲਈ ਖਿਚ ਦਾ ਕੇਂਦਰ ਬਣੇਗਾ। ਉਦੋਂ ਕਿਹਾ ਗਿਆ ਸੀ ਕਿ ਦੇਸ ਵਿਦੇਸ ਤੋਂ ਆਉਣ ਵਾਲਾ ਹਰ ਪ੍ਰਤੀਸ਼ਿਟ ਮਹਿਮਾਨ ਯਾਦਗਾਰ ਤੇ ਆਇਆ ਕਰੇਗਾ ਪ੍ਰੰਤੂ ਸਰਕਾਰ ਨੇ ਕਦੀਂ ਕੋਈ ਉਪਰਾਲਾ ਹੀ ਨਹੀਂ ਕੀਤਾ। ਦੁੱਖ ਦੀ ਗੱਲ ਹੈ ਪਹਿਲਾਂ ਤਾਂ ਕਾਂਗਰਸ ਸਰਕਾਰ ਨੇ ਹੀ ਯਾਦਗਾਰ ਮੁਕੰਮਲ ਕਰਨ ਵਿਚ ਦਿਲਚਸਪੀ ਨਹੀਂ ਵਿਖਾਈ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਵੀ ਯਾਦਗਾਰ ਦੀ ਉਸਾਰੀ ਮੁੰਕੰਮਲ ਕਰਨ ਨੂੰ ਵਿਸਾਰ ਦਿੱਤਾ। ਸ਼ੁਰੂ ਵਿਚ ਤਾਂ ਸ੍ਰ ਬੇਅੰਤ ਸਿੰਘ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਵਸ ਦੇ ਮੌਕਿਆਂ ਤੇ ਸਸਕਾਰ ਵਾਲੀ ਥਾਂ ਸਮਾਧੀ ਤੇ ਚੰਡੀਗੜ• ਹਰ ਸਾਲ ਕਾਂਗਰਸ-ਭਾਰਤੀ ਜਨਤਾ ਪਾਰਟੀ ਅਤੇ ਖੱਬੇ ਤੇ ਸੱਜੇ ਪੱਖੀ ਪਾਰਟੀਆਂ ਦੇ ਨੇਤਾ ਅਤੇ ਰਾਜਪਾਲ ਪੰਜਾਬ ਅਤੇ ਹਰਿਆਣਾ ਵੀ ਆਪਣੇ ਅਕੀਦਤ ਦੇ ਫੁਲ ਭੇਂਟ ਕਰਨ ਲਈ ਆਉਂਦੇ ਰਹੇ ਪ੍ਰੰਤ ਹੁਣ ਸਾਰੀਆਂ ਪਾਰਟੀਆਂ ਨੇ ਆਉਣਾ ਹੀ ਬੰਦ ਕਰ ਦਿੱਤਾ ਹੈ। ਸਰਬਧਰਮ ਪ੍ਰਾਰਥਨਾ ਸਭਾ ਹਰ ਸਾਲ ਉਨ•ਾਂ ਦਾ ਪਰਿਵਾਰ ਹੀ ਕਰਵਾਉਂਦਾ ਹੈ ਜਿਸ ਵਿਚ ਸ੍ਰ ਬੇਅੰਤ ਸਿੰਘ ਦੇ ਪੈਰੋਕਾਰ ਹੀ ਸ਼ਾਮਲ ਹੁੰਦੇ ਹਨ। ਯਾਦਗਾਰ ਵਿਚ ਘਾਹ ਫੂਸ ਉਗਿਆ ਰਹਿੰਦਾ ਹੈ। ਸਾਲ ਵਿਚ ਸਿਰਫ ਦੋ ਵਾਰੀ ਸਫਾਈ ਹੁੰਦੀ ਹੈ। ਪੁਲਿਸ ਦੀ ਟੁਕੜੀ ਪਹਿਰੇ ਤੇ ਖੜ•ੀ ਰਹਿੰਦੀ ਹੈ। ਨਾ ਪੀਣ ਵਾਲਾ ਪਾਣੀ ਅਤੇ ਨਾ ਹੀ ਮੀਂਹ ਆਦਿ ਦੇ ਬਚਾਓ ਦਾ ਪ੍ਰਬੰਧ ਹੈ। ਸਵੱਛ ਭਾਰਤ ਦਾ ਸਪੁਨਾ ਯਾਦਗਾਰ ਤੇ ਆ ਕੇ ਖ਼ਤਮ ਹੋ ਗਿਆ। ਇਥੇ ਕੋਈ ਪਾਖਾਨਾ ਪੁਲਿਸੀਆਂ ਲਈ ਬਣਾਇਆ ਨਹੀਂ ਗਿਆ। ਸਗੋਂ ਚੰਡੀਗੜ• ਪ੍ਰਸ਼ਾਸਨ ਸਸਕਾਰ ਵਾਲੀ ਥਾਂ ਤੋਂ ਸਮਾਧੀ ਹੋਰ ਥਾਂ ਲਿਜਾਉਣ ਤੇ ਜੋਰ ਪਾ ਰਿਹਾ ਹੈ। ਲਾਇਬਰੇਰੀ ਦੀ ਇਮਾਰਤ ਬਣ ਗਈ ਪ੍ਰੰਤੂ ਪੁਸਤਕਾਂ ਗਾਇਬ ਹਨ। ਕੈਫੇਟੇਰੀਆ ਚਲ ਨਹੀ ਰਿਹਾ। ਯਾਦਗਾਰ ਖੰਡਰ ਜਾਪਦੀ ਹੈ ਜੋ ਸਰਕਾਰਾਂ ਦੀ ਬੇਰੁਖੀ ਕਰਕੇ ਅਣਗੌਲੀ ਦਾ ਸ਼ਿਕਾਰ ਹੈ। ਜੇਕਰ ਸਰਕਾਰਾਂ ਇਸ ਤਰ•ਾਂ ਦਾ ਸ਼ਹੀਦਾਂ ਪ੍ਰਤੀ ਵਿਵਹਾਰ ਕਰਦੀਆਂ ਰਹੀਆਂ ਤਾਂ ਕੌਮਾਂ ਦਾ ਭਵਿਖ ਖ਼ਤਰੇ ਵਿਚ ਪੈ ਸਕਦਾ ਹੈ।
ਇਕੱਤੀ ਅਗਸਤ ਨੂੰ ਉਨ•ਾਂ ਦੀ ਸਮਾਧੀ ਤੇ ਪਰਿਵਾਰ ਵੱਲੋਂ ਸਵੇਰੇ ਨੌਂ ਵਜੇ ਤੋਂ ਗਿਆਰਾਂ ਵਜੇ ਤੱਕ ਸਰਬਧਰਮ ਪ੍ਰਾਰਥਨਾ ਸਭਾ ਆਯੋਜਤ ਕੀਤੀ ਜਾ ਰਹੀ ਹੈ।
-
ਉਜਾਗਰ ਸਿੰਘ,
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.