ਆਪੋ-ਧਾਪੀ, ਖਾਓ-ਪਿਓ ਅਤੇ ਐਸ਼ ਕਰੋ ਮਿੱਤਰੋ ਦੇ ਦੌਰ ਵਿਚ ਰਿਸ਼ਤੇ-ਨਾਤੇ, ਪਿਆਰ-ਮੋਹ ਅਤੇ ਸਤਿਕਾਰ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਈਆਂ ਹਨ। ਹਰ ਕੋਈ ਇਕ ਦੂਜੇ ਦੇ ਪੈਰ ਮਿੱਧ ਕੇ ਅੱਗੇ ਵੱਧਣ ਲਈ ਉਤਾਵਲਾ ਹੈ।ਕਿਸੇ ਗ਼ੈਰ ਦੇ ਤਾਂ ਕੀ ਆਪਣਿਆਂ ਲਈ ਵਕਤ ਕੱਢਣ ਦਾ ਵਕਤ ਨਹੀਂ ਹੈ ਕਿਸੇ ਕੋਲ।ਅਜਿਹੇ ਮਾਹੌਲ ਵਿਚ ਜੇ ਕੋਈ ਆਂਢ-ਗੁਆਂਢ, ਸੰਗੀ-ਸਾਥੀ ਅਤੇ ਦੀਨ-ਦੁੱਖੀਆਂ ਦੇ ਦੁੱਖ-ਸੁੱਖ ਵਿਚ ਬਗੈਰ ਦਿਨ ਰਾਤ ਦੀ ਪ੍ਰਵਾਹ ਕਿਤੇ ਖੜੇ ਤਾਂ ਅਚੰਭਾ ਲਾਜ਼ਮੀ ਹੈ।ਪਰ ਟਾਵੇ-ਟੱਲੇ ਇਨਸਾਨ ਹਾਲੇ ਵੀ ਹਨ ਜਿਨਾਂ ਦੀ ਬਦੌਲਤ ਚਾਰੋ ਪਾਸੇ ਛਾਏ ਅੰਧਕਾਰ ਵਿਚ ਰੌਸ਼ਨੀ ਦੀ ਕਿਰਣ ਦਿਖਾਈ ਦਿੰਦੀ ਹੈ।ਕੁਲਦੀਪ ਧੀਮਾਨ ਉਨਾਂ ਹੀ ਵਿਰਲੇ ਇਨਸਾਨਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ।
ਮਿਹਨਤ-ਮੁਸ਼ਕੱਤ ਕਰਨ ਵਾਲੇ ਪ੍ਰੀਵਾਰ ਵਿਚ ਜਨਮੇ ਕੁਲਦੀਪ ਹੋਰਾਂ ਦਾ ਪਿਛੋਕੜ ਧੂਰੀ ਤੋਂ ਹੈ।ਮਾਂ-ਪਿਓ ਸੁਰਜੀਤ ਕੌਰ ਅਤੇ ਚਰੰਜੀ ਸਿੰਘ ਤੋਂ ਸੰਸਕਾਰਾਂ ਦੀ ਬਦੌਲਤ ਚੜਦੀ ਉਮਰ ਤੋਂ ਹੀ ਇਨਸਾਨੀਅਤ ਦੀ ਭਲਾਈ ਦੀ ਚੇਟਕ ਲੱਗ0 ਗਈ।ਚਾਰ ਭੈਣ-ਭਾਈਆਂ ਵਿਚੋਂ ਕੁਲਦੀਪ ਹੋਰੀਂ ਦੂਸਰੇ ਨੰਬਰ 'ਤੇ ਹਨ। ਧੂਰੀ ਤੋਂ ਸਕੂਲੀ, ਚੰਡੀਗੜ੍ਹ ਤੋਂ ਕਾਲਜ ਅਤੇ ਆਈ.ਟੀ.ਆਈ. ਰੋਪੜ ਤੋਂ ਤਕਨੀਕੀ ਵਿਦਿਆ ਪ੍ਰਾਪਤੀ ਦੌਰਾਨ ਹੀ ਵਿਦਿਆਰਥੀ ਜੱਥੇਬੰਦੀਆਂ ਵਿਚ ਵਿਦਿਆਰਥੀਆਂ ਦੇ ਹਿੱਤਾਂ ਲਈ ਮੋਹਰਲੀਆਂ ਸਫਾਂ ਵਿਚ ਵਿਚਰੇ।1979 ਵਿਚ ਅਨੰਦਪੁਰ ਸਾਹਿਬ ਹਾਈਡਲ ਪਰੋਜੈਕਟ ਤੋਂ ਆਪਣੀ ਮੁਲਾਜ਼ਮਤ ਸ਼ੁਰੂ ਕੀਤੀ, ਫੇਰ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਪ੍ਰਜੈਕਟ ਅਤੇ ਜਲ ਸਾਧਨ ਖੋਜ ਦਫਤਰ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਸੇਵਾ ਨਿਭਾਈ।ਮਹਿਕਮੇ ਦੀਆਂ ਮੁਲਾਜ਼ਮ ਜੱਥੇਬੰਦੀਆਂ ਸਰਵੇਅਰ ਅਸੋਸ਼ੀਏਸ਼ਨ ਦੇ ਜਨਰਲ ਸਕੱਤਰ ਅਤੇ ਡਿਪਲੋਮਾ ਇੰਜਨੀਅਰ ਐਸ਼ੋਸ਼ੀਏਸ਼ਨ ਦੇ ਸੂਬਾ ਉਪ-ਪ੍ਰਧਾਨ ਵਰਗੇ ਵਕਾਰੀ ਅਹੁੱਦੇਆਂ 'ਤੇ ਰਹਿਕੇ ਕੁਲਦੀਪ ਹੋਰਾਂ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਦੀ ਪ੍ਰਾਪਤੀ ਲਈ ਹਿੱਕ ਡਾਹ ਕੇ ਪਹਿਰਾ ਦੇਣ ਦੇ ਨਾਲ ਨਾਲ ਆਪਣੀ ਤਮਾਮ ਮੁਲਾਜ਼ਮਤ ਦੌਰਾਨ ਆਪਣੀ ਨੌਕਰੀ ਦੇ ਫਰਜ਼ਾਂ ਦੀ ਤਨਦੇਹੀ ਨਾਲ ਪੂਰਤੀ ਕੀਤੀ।ਲੋਕਾਂ ਦੇ ਅਹਿਮ ਅਤੇ ਭੱਖਵੇਂ ਮਸਲੇ ਉਭਾਰਨ ਵਾਲੇ ਕਦੇ ਵੀ ਸਥਾਪਤੀ ਨੂੰ ਵਾਰਾ ਨਹੀਂ ਖਾਂਦੇ। ਕੁਲਦੀਪ ਹੋਰੀਂ ਵੀ ਅਫਸਰਸ਼ਾਹੀ ਦੀ ਅੱਖਾਂ ਵਿਚ ਰੜਕਦੇ ਰਹੇ ਅਤੇ ਉੱਚ-ਅਧਿਕਾਰੀਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਵੀ ਹੋਏ।ਕੁਲਦੀਪ ਨਾ ਕੇਵਲ ਸਘਰੰਸ਼ਾਂ ਦੇ ਦਾਅ-ਪੇਚਾਂ ਤੋਂ ਜਾਣੂੰ ਸਨ ਬਲਿਕ ਕਾਨੂੰਨੀ ਬਾਰੀਕੀਆਂ ਤੋਂ ਵੀ ਵਾਕਿਫ਼ ਹਨ।ਜਿੱਥੇ ਉਨਾਂ ਮੁਲਜ਼ਾਮ ਸਾਥੀਆਂ ਦੀ ਹੱਕੀ ਮੰਗਾਂ ਦੀ ਪ੍ਰਾਪਤੀ ਅਤੇ ਧੱਕੇ-ਸ਼ਾਹੀ ਵਿਰੁੱਧ ਸੰਘਰਸ਼ਾਂ ਦਾ ਰਾਹ ਅਪਣਾਇਆ ਉੱਥੇ ਹੀ ਕਾਨੂੰਨ ਦਾ ਸਹਾਰਾ ਲੈ ਕੇ ਵੀ ਮੁਲਾਜ਼ਮਾਂ ਨੂੰ ਇਨਸਾਫ ਦਵਾਇਆ।
ਵਿਆਹ ਤੋਂ ਬਾਦ ਬੰਦਾ ਘਰ ਜੋਗਾ ਹੀ ਹੋ ਕੇ ਰਹਿ ਜਾਂਦਾ ਹੈ।ਪਰ ਵਿਆਹ ਤੋਂ ਬਾਦ ਵੀ ਕੁਲਦੀਪ ਹੋਰਾਂ ਦੇ ਜੱਥੇਬੰਦਕ ਗਤੀਵਿਧੀਆਂ ਵਿਚ ਕੋਈ ਫਰਕ ਨਹੀਂ ਪਿਆ।ਬਲਕਿ ਉਨਾਂ ਦੀ ਜੀਵਨ ਸਾਥਣ ਨੇ ਕਦੇ ਵੀ ਘਰ ਵਾਸਤੇ ਸਮੇਂ ਦੀ ਘਾਟ ਦਾ ਉਲਾਂਭਾ ਨਾ ਦੇ ਕੇ ਉਨਾਂ ਦੀ ਹਿਮੰਤ ਅਫ਼ਜ਼ਾਈ ਕੀਤੀ।ਕੁਲਦੀਪ ਨੇ ਵੀ ਆਪਣੀ ਜੀਵਨ ਸਾਥਣ ਸੈਵੀ ਸਤਵਿੰਦਰ ਕੌਰ ਜੋ ਪੰਜਾਬੀ ਰੰਗਮੰਚ, ਟੀ.ਵੀ.ਅਤੇ ਫਿਲਮਾਂ ਦੀਆਂ ਬਿਹਤਰੀਨ ਕਲਾਕਾਰਾਂ ਵਿਚ ਸ਼ੁਮਾਰ ਹੈ ਨੂੰ ਵੀ ਕਲਾ ਦੇ ਖੇਤਰ ਵਿਚ ਵਿਚਰਣ ਦਾ ਭਰਪੂਰ ਸਹਿਯੋਗ ਅਤੇ ਮਿਲਵਰਤਣ ਦਿੱਤਾ। ਸਤਵਿੰਦਰ ਨਗਰ ਨਿਗਮ ਮੁਹਾਲੀਵਿਚਨਿੱਜੀ ਸਹਾਇਕ ਦੇ ਅਹੁੱਦੇ 'ਤੇ ਤਾਇਨਾਤ ਹੈ ਅਤੇ ਮਿਊਂਸਪਲ ਇਪੰਲਾੲਜ਼ ਯੂਨੀਅਨ ਦੀ ਸੀਨੀਅਰ ਮੀਤ ਪ੍ਰਧਾਨ ਵੱਜੋਂ ਮੁਲਾਜ਼ਮ ਸੰਘਰਸ਼ਾ ਵਿਚ ਸਰਗਰਮ ਭੂਮਿਕਾ ਨਿਭਾਉਦੇ ਹਨ। ਕਹਿੰਦੇ ਨੇ ਜੱਥੇਬੰਦਕ ਕੰਮਾਂ ਵਿਚ ਮਸ਼ਰੂਫ ਬੰਦਾ ਘਰ ਦੇ ਕੰਮਾਂ ਵਿਚ ਘੱਟ ਹੀ ਧਿਆਨ ਦਿੰਦਾ ਹੈ।ਕੁਲਦੀਪ ਨੇ ਜਿੰਨੀ ਲਗਨ ਅਤੇ ਸਿੱਦਕ ਨਾਲ ਜੱਥੇਬੰਦਕ ਜ਼ੁੰਮੇਵਾਰੀਆ ਨਿਭਾਈਆਂ, ਉਸ ਤੋਂ ਵੀ ਵੱਧ ਸ਼ਿਦੱਤ ਨਾਲ ਆਪਣੇ ਘਰੇਲੂ ਫਰਜ਼ ਅਦਾ ਕੀਤੇ।ਉਨਾਂ ਦੀ ਬੇਟੀ ਵਕੀਲ, ਜਵਾਈ ਚੀਫ ਜੂਡੀਸ਼ੀਅਲ ਮਜਿਸਟਰੇਟ ਹੈ ਅਤੇ ਬੇਟਾ ਨਿਊਜ਼ੀਲੈਂਡ ਆਪਣਾ ਕਾਰੋਬਾਰ ਕਰ ਰਿਹਾ ਹੈ। 37 ਸਾਲਾਂ ਦੀ ਮੁਲਾਜ਼ਮਤ ਤੋਂ ਬਾਅਦ ਸਹਾਇਕ ਇੰਜੀਨੀਅਰ ਵੱਜੋਂ ਆਪਣੀ ਸੇਵਾ-ਮੁੱਕਤੀ ਮੌਕੇ ਕੁਲੀਦਪ ਹੋਰਾਂ ਆਪਣੇ ਦਫਤਰ ਵਿਚ ਫਲਦਾਰ ਬੂਟੇ ਲਾਊਣ ਅਤੇ ਤਮਾਮ ਉਮਰ ਲੋਕਾਈ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ।
ਪੇਸ਼ਕਸ਼
-
ਸੰਜੀਵਨ ਸਿੰਘ, ਲੇਖਕ
sanjeevan2249@gmail.com
094174-60656
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.