← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ ਲੁਧਿਆਣਾ, 4 ਅਗਸਤ, 2017 : ਫ਼ਿਰੋਜ਼ਪੁਰ ਸੜਕ ਨੂੰ ਫੋਰ ਲੇਨ ਕਰਨ ਦਾ ਕੰਮ ਜੂੰ ਦੀ ਚਾਲ ਤਾਂ ਚੱਲ ਹੀ ਰਿਹਾ ਹੈ ਪਰ ਇਹ ਕੰਮ ਜਿੰਨਾ ਕੁ ਮੁਕੰਮਲ ਹੋਇਆ ਹੈ ਉਹ ਵੀ ਚੱਜ ਹਾਲ ਦਾ ਨਹੀਂ ਹੈ, ਖ਼ਾਸਕਰ ਸਰਵਿਸ ਲੇਨ ਦੇ ਮਾਮਲੇ ਵਿਚ। ਸਰਵਿਸ ਲੇਨਜ਼ ਦੇ ਨਾਲ ਬਰਸਾਤੀ ਪਾਣੀ ਦੇ ਨਿਕਾਸ ਖ਼ਾਤਰ ਇੱਕ ਪੱਖੀ ਡਰੇਨ ਬਣਾਈ ਗਈ ਹੈ। ਪੱਕੀਆਂ ਡਰੇਨਾਂ ਦੇ ਛੱਤਾਂ ਵਾਲੇ ਲੈਂਟਰ ਇੰਨੇ ਕਮਜ਼ੋਰ ਨੇ ਕਿ ਉਹ ਹੌਲ਼ੀਆਂ ਤੋਂ ਹੌਲ਼ੀਆਂ ਗੱਡੀਆਂ ਦਾ ਭਾਰ ਵੀ ਨਹੀਂ ਝੱਲ ਸਕੇ ਤੇ ਡਿੱਗ ਪਏ। ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਨੇ ਖੁਦ ਅਪਦੇ ਖਰਚੇ ਤੇ ਮਜ਼ਬੂਤ ਲੈਂਟਰ ਪਾ ਕੇ ਰਾਹ ਚਾਲੂ ਕੀਤੇ ਨੇ। ਇਨ੍ਹਾਂ ਕਮਜ਼ੋਰ ਲੈਂਟਰਾਂ ਦੇ ਡਰੇਨ ਚ ਡਿੱਗਣ ਕਾਰਨ ਪਾਣੀ ਦਾ ਨਿਕਾਸ ਬੰਦ ਹੋ ਗਿਆ ਹੈ ਜਾਂ ਇਹਦੇ ਚ ਰੁਕਾਵਟ ਪਾਈ ਹੈ। ਹੋਰ ਕਈ ਥਾਵਾ ਤੇ ਨੰਗੀਆਂ ਛੱਤਾਂ ਤੋਂ ਲੋਕਾਂ ਨੇ ਕੂੜਾ ਕਰਕਟ ਸਿੱਟ ਕੇ ਡਰੇਨ ਬਲਾਕ ਕਰ ਦਿੱਤੀ ਹੇ। ਇਹ ਡਰੇਨਾਂ ਬਹੁਤ ਥਾਵਾਂ ਤੋਂ ਅਧੂਰੀਆਂ ਹਨ। ਮੋਟਾ ਮੀਂਹ ਪੇਣ ਤੇ ਪਾਣੀ ਸਰਵਿਸ ਲੇਨ ਤੇ ਇੱਕਠਾ ਹੋ ਜਾਦਾ ਹੈ ਜਾਂ ਕਈ ਥਾਵਾਂ ਤੇ ਡਰੇਨ ਵਿਚ ਨਿਕਲ ਕੇ ਸਰਵਿਸ ਲੇਨ ਤੇ ਆ ਜਾਂਦਾ ਹੈ। ਸਰਵਿਸ ਲੇਨ ਤੇ ਪਾਣੀ ਖੜ੍ਹਨ ਕਾਰਨ ਸੜਕਾਂ ਟੁੱਟ ਗਈਆਂ ਨੇ ਜਾਂ ਬੈਠ ਗਈਆਂ ਨੇ। ਮੁਲਾਂਪੁਰ ਦਾਖਾ ਚ ਲਗਭਗ 6-7 ਪੁਆਇੰਟ ਅਜਿਹੇ ਹਨ ਜਿਥੇ ਵਾਟਰ ਸਪਲਾਈ ਵਾਲੀ ਅੰਡਰ ਗਰਾਉਂਡ ਪਾਈਪ ਦਾ ਪਾਣੀ ਲੀਕੇਜ਼ ਪ੍ਰੈਸ਼ਰ ਨਾਲ ਥਲਿਓਂ ਬਾਹਰ ਸੜਕ ਤੇ ਆਉਂਦਾ ਹੈ। ਕਈ ਵਾਰ ਮੁਰੰਮਤ ਕਰਨ ਤੋਂ ਬਾਅਦ ਵੀ ਇਹ ਨੁਕਸ ਦੁਰ ਨਹੀਂ ਹੋਇਆ। ਇਹਦੇ ਨਾਲ ਸਰਵਿਸ ਲੇਨਜ਼ ਦੀ ਹਾਲਤ ਇੰਨ੍ਹੀ ਖਸਤਾ ਹੋ ਗਈ ਹੇ ਕਿ ਮੀਂਹ ਵੇਲੇ ਚਿੱਕੜ ਅਤੇ ਖੁਸ਼ਕੀ ਵੇਲੇ ਘੱਟਾ ਰਾਹੀਗਰਾਂ ਦਾ ਲੰਘਣਾ ਦੁੱਭਰ ਕਰ ਦਿੰਦਾ ਹੈ। ਸਰਵਿਸ ਲੇਨ ਦੇ ਨਾਲ- ਨਾਲ ਦੁਕਾਨਦਾਰ ਵੀ ਇਹ ਸਮੱਸਿਆ ਤੋਂ ਬਹੁਤ ਔਖੇ ਨੇ। ਦੂਜੇ ਪਾਸੇ ਸੜਕ ਬਣਾ ਰਹੀ ਐਸਲ ਕੰਪਨੀਦੇ ਇੱਕ ਬੁਲਾਰੇ ਪ੍ਰਦੀਪ ਗੋਇਲ ਦਾ ਕਹਿਣਾ ਹੈ ਕਿ ਜਦੋਂ ਪੁਲ ਚਾਲੂ ਹੋ ਗਏ ਤਾਂ ਸਰਵਿਸ ਲੇਨਜ਼ ਤੇ ਟ੍ਰੈਫਿਕ ਘਟ ਜਾਊਗੀ ਤਾਂ ਹੀ ਅਸੀਂ ਡਰੇਨਾਂ ਦਾ ਸੁਧਾਰ ਕਰਾਂਗੇ।
Total Responses : 267