ਬਾਰਵਾਂ ਅੰਤਰਰਾਸ਼ਟਰੀਯ ਯੋਗ ਦਿਵਸ ਨਵਾਂਸ਼ਹਿਰ ਵਿਖੇ ਮਨਾਇਆ
ਯੋਗਾ ਰਾਹੀਂ ਸਿਹਤ, ਸਕਾਰਾਤਮਕਤਾ ਅਤੇ ਮਾਨਸਿਕ ਸ਼ਾਂਤੀ ਦਾ ਇਹ ਸੰਦੇਸ਼ ਹਰ ਕਿਸੇ ਦੇ ਜੀਵਨ ਨੂੰ ਖੁਸ਼ਹਾਲ ਬਣਾਏਗਾ - ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਰਮਨਜੀਤ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 21 ਜੂਨ 2026
ਜਿਲਾ ਪੱਧਰੀ ਬਾਰਵਾਂ ਅੰਤਰਰਾਸ਼ਟਰੀਯ ਯੋਗ ਦਿਵਸ ਨਵਾਂਸ਼ਹਿਰ ਦੇ ਬਰਾਦਰੀ ਗਾਰਡਨ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਇਹ ਅੰਤਰਰਾਸ਼ਟਰੀਯ ਯੋਗ ਦਿਵਸ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਿਆ ਅਤੇ ਡਾਇਰੈਕਟਰ ਆਯੁਰਵੇਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਪ੍ਰਸ਼ਾਸਨ , ਜ਼ਿਲਾ ਆਯੁਸ਼ ਵਿਭਾਗ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਯੋਗ ਸਮਿਤੀ ਦੁਆਰਾ ਆਯੋਜਿਤ ਕੀਤਾ ਗਿਆ ਜਿਸ ਵਿਚ ਰਾਸ਼ਟਰੀਯ ਸਵਯੰ ਸੇਵਕ ਸੰਘ , ਆਰਟ ਆਫ ਲਿਵਿੰਗ , ਓਸ਼ੋ ਸਮਾਰਥਗੁਰੁ ਸੰਘ , , ਆਰੀਆ ਸਮਾਜ , ਵੂਮਨ ਪਾਵਰ ਸੋਸਾਇਟੀ , ਅਰੋੜਾ ਸਭਾ ਨਵਾਂਸ਼ਹਿਰ , ਏਸ ਕੇ ਟੀ ਪਲਾਂਟੇਸ਼ਨ , ਨਿਮਾ ਨਵਾਂਸ਼ਹਿਰ , ਸ਼੍ਰੀ ਗੁਰੂ ਰਾਮ ਦਾਸ ਸੇਵਾ ਸੋਸਾਇਟੀ , ਵਿਗਿਆਨ ਭਾਰਤੀ , ਨ੍ਯੂ ਸਿਟੀ ਸਾਈਕਲਿੰਗ ਕਲੱਬ , ਰੋਟਰੀ ਕਲੱਬ , ਭਾਰਤ ਵਿਕਾਸ ਪਰਿਸ਼ਦ , ਮਾਡਲ ਟਾਊਨ ਪਾਰਕ ਕਮੇਟੀ , ਨਵਾਂਸ਼ਹਿਰ ਮੀਡਿਆ ਵਲੋਂ ਆਪਣਾ ਸਹਿਯੋਗ ਦਿੱਤਾ ਗਿਆ।
ਪ੍ਰੋਗਰਾਮ ਦੀ ਸ਼ੁਰੁਆਤ ਮੰਚ ਦਾ ਸੰਚਾਲਨ ਕਰਦੇ ਹੋਏ ਵਿਗਿਆਨ ਭਾਰਤੀ ਦੇ ਪੰਜਾਬ ਕਨਵੀਨਰ ਸੰਜੀਵ ਦੁੱਗਲ ਨੇ ਅੰਤਰਰਾਸ਼ਟਰੀਯ ਯੋਗ ਦਿਵਸ ਦੇ ਮਹੱਤਵ ਦੇ ਬਾਰੇ ਦੱਸਦੇ ਹੋਏ ਕੀਤੀ। ਆਰਟ ਆਫ ਲਿਵਿੰਗ ਦੇ ਸ਼ਿਕਸ਼ਕ ਮਨੋਜ ਕੰਡਾ ਨੇ ਯੋਗ ਇੰਸਟ੍ਰਕਟਰ ਦੀ ਭੂਮਿਕਾ ਵਜੋਂ , , ਆਯੂਸ਼ ਤੋਂ ਡਾਕਟਰ ਜਯੋਤੀ , ਡਾਕਟਰ ਰਮਗੀਤ , ਇੰਸਟ੍ਰਕਟਰ ਦੀਪਕ, ਅਤੁਲ੍ਯ ਅਤੇ ਬੀ ਐਮ ਪੀ ਐਸ ਸਕੂਲ ਦੀ ਵਿਦਿਆਰਥਣ ਅਦਿਤੀ ਕੰਡਾ ਨੇ ਪਰਫੋਰਮਰ ਵਜੋਂ ਆਪਣੀ ਸੇਵਾਵਾਂ ਦਿਤੀਆਂ।
ਇਸ ਮੌਕੇ ਤੇ ਮਾਣਯੋਗ ਐਮ ਐਲ ਏ ਡਾਕਟਰ ਨੱਛਤਰ ਪਾਲ ,ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਰਮਨਜੀਤ ਸਿੰਘ , ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ , ਡਾ ਸਰਬਜੀਤ ਕੌਰ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ , ਡਾਕਟਰ ਅਮਰਪ੍ਰੀਤ ਕੌਰ ਢਿੱਲੋਂ , ਡਾਕਟਰ ਪ੍ਰਦੀਪ ਅਰੋੜਾ ਸੰਦੀਪ ਜੈਨ , ਸੰਜੀਵ ਦੁੱਗਲ , ਵਿਨੋਦ ਕੁਮਾਰ ਨੇ ਯੋਗ ਦਿਵਸ ਦੀ ਸ਼ੁਰਆਤ ਜਯੋਤੀ ਪ੍ਰਜਵਲਿਤ ਕਰ ਕੇ ਕੀਤੀ। ਇੱਸ ਤੋਂ ਬਾਅਦ ਆਰਟ ਆਫ ਲਿਵਿੰਗ ਤੋਂ ਮਨੋਜ ਕੰਡਾ ਨੇ ਕਾਮਨ ਯੋਗਾ ਪ੍ਰੋਟੋਕੋਲ ਦੀ ਸ਼ੁਰੂਆਤ ਕੀਤੀ ਅਤੇ ਯੋਗ ਦੇ ਸ਼ਰੀਰ ਤੇ ਹੋਣ ਵਾਲੇ ਪ੍ਰਵਾਭ ਵਾਰੇ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਅਲਗ ਅਲੱਗ ਬੁਲਾਰਿਆਂ ਵਲੋਂ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਨਵਾਂਸ਼ਹਿਰ ਦੇ ਬਾਰਾਦਰੀ ਗਾਰਡਨ ਵਿਖੇ ਯੋਗਾ ਸੈਸ਼ਨ ਦੇ ਸਫਲਤਾਪੂਰਵਕ ਸੰਪੂਰਨ ਹੋਣ 'ਤੇ ਸਾਰਿਆਂ ਨੂੰ ਹਾਰਦਿਕਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ।
ਇਸ ਮੌਕੇ ਤੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਰਮਨਜੀਤ ਸਿੰਘ ਨੇ ਇਸ ਸ਼ਾਨਦਾਰ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਾਰੇ ਭਾਗੀਦਾਰਾਂ, ਯੋਗਾ ਇੰਸਟ੍ਰਕਟਰਾਂ,ਅਤੇ ਪ੍ਰਬੰਧਕਾਂ ਦਾ ਯੋਗਦਾਨ ਬਹੁਤ ਸ਼ਲਾਘਾਯੋਗ ਹੈ। ਉਹਨਾਂ ਨੇ ਕਿਹਾ ਕਿ ਯੋਗਾ ਰਾਹੀਂ ਸਿਹਤ, ਸਕਾਰਾਤਮਕਤਾ ਅਤੇ ਮਾਨਸਿਕ ਸ਼ਾਂਤੀ ਦਾ ਇਹ ਸੰਦੇਸ਼ ਹਰ ਕਿਸੇ ਦੇ ਜੀਵਨ ਨੂੰ ਖੁਸ਼ਹਾਲ ਬਣਾਏਗਾ।
ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਜੀ ਨੇ ਦੱਸਿਆ ਕਿ ਅੱਜ ਇਸ ਸੈਸ਼ਨ ਵਿੱਚ ਸਾਰਿਆਂ ਨੇ ਜਿਸ ਉਤਸ਼ਾਹ, ਅਨੁਸ਼ਾਸਨ ਅਤੇ ਊਰਜਾ ਨਾਲ ਹਿੱਸਾ ਲਿਆ, ਉਸ ਨੇ ਇਸ ਸਮਾਗਮ ਨੂੰ ਬਹੁਤ ਖਾਸ ਬਣਾ ਦਿੱਤਾ। ਯੋਗਾ ਸਿਰਫ਼ ਇੱਕ ਦਿਨ ਦਾ ਅਭਿਆਸ ਨਹੀਂ ਹੈ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਜਿਊਣ ਦਾ ਰਸਤਾ ਹੈ। ਉਹਨਾਂ ਨੇ ਕਿਹਾ ਕਿ ਆਓ ਅੱਜ ਦੇ ਸੰਕਲਪ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਈਏ ਅਤੇ ਹਮੇਸ਼ਾ ਲਈ ਸਿਹਤਮੰਦ ਰਹੀਏ।
ਇੱਸ ਪ੍ਰੋਗਰਾਮ ਵਿਚ ਤਕਰੀਬਨ 350 ਲੋਕਾਂ ਨੇ ਭਾਗ ਲਿਆ ਜਿਸ ਵਿਚ ਭਾਰੀ ਗਿਣਤੀ ਵਿਚ ਜਿਲਾ ਪ੍ਰਸ਼ਾਸਨ ਦੇ ਅਫਸਰ ਸਾਹਿਬਾਨ , ਜਿਲਾ ਆਯੁਰਵੈਦਿਕ ਅਰੋਗਯਾ ਸੈਂਟਰ ਨਾਲ ਜੁੜੇ ਯੋਗ ਸਾਧਕ , ਸਰਕਾਰੀ ਕਰਮਚਾਰੀ ਅਤੇ ਅਲਗ ਅਲਗ ਸਮਾਜਿਕ ਸੰਸਥਾਵਾਂ ਨਾਲ ਜੁੜੇ ਸ਼ਹਿਰ ਵਾਸੀ ਵੀ ਮੌਜੂਦ ਰਹੇ। ਇੱਸ ਮੌਕੇ ਤੇ ਰਿਫਰੈਸ਼ਮੈਂਟ ਵਜੋਂ ਲੱਸੀ , ਨੀਂਬੂ ਪਾਣੀ ਅਤੇ ਫਲ ਦਾ ਵਿਤਰਣ ਵੀ ਕੀਤਾ ਗਿਆ।
ਇੱਸ ਮੌਕੇ ਤੇ ਆਯੂਸ਼ ਵਿਭਾਗ ਤੋਂ ਡਾ ਸ਼ੁਭਕਾਮਨਾ , ਡਾਕਟਰ ਰਜਨੀਸ਼ , ਡਾ ਰੀਨਾ ਚੋਪੜਾ, ਡਾ: ਪੂਜਾ
ਫਾਰਮਾਸਿਸਟ , ਇੰਸਪੈਕਟਰ ਅਵਤਾਰ ਸਿੰਘ , ਗੁਰਚਰਨ ਅਰੋੜਾ , ਪ੍ਰਦੀਪ ਸ਼ਾਰਦਾ , ਅਮਿਤ ਸ਼ਰਮਾ , ਰਾਜਨ ਬੁਧੀਰਾਜਾ , ਰਜਨੀ ਕੰਡਾ , ਹਰਸ਼ ਸ਼ਰਮਾ , ਅੰਕੁਸ਼ ਨਿਝਾਵਨ , ਪੰਕਜ ਨੰਦਾ , ਪੂਜਾ ਨੰਦਾ , ਭਾਰਤ ਜਯੋਤੀ ਕੁੰਦਰਾ , ਗੁਰਜੀਤ ਸਿੰਘ , ਪ੍ਰਵੇਸ਼ ਕੁਮਾਰ , ਚੇਤ ਰਾਮ ਰਤਨ , ਹਰਪ੍ਰੀਤ ਖਾਰਾ , ਨਿਸ਼ਾਨ ਪ੍ਰੀਤ ਸਿੰਘ , ਯੋਗੇਸ਼ ਕੁਮਾਰ ਸੀ ਏ , ਜਯੋਤੀ ਦੁੱਗਲ , ਪਰਵਿੰਦਰ ਬੱਤਰਾ , ਹਤਿੰਦਰ ਖੰਨਾ , ਮਨੋਜ ਜਗਪਾਲ , ਸਤੀਸ਼ ਓਹਰੀ ,ਮਹੇਸ਼ ਕੁਮਾਰ ਹੈਪੀ , ਰਾਜਿੰਦਰ ਸੈਣੀ , ਨੰਦੇਸ਼ , ਗੁਰੂ ਰਾਮ ਦਾਸ ਸੇਵਾ ਸੋਸਾਇਟੀ ਤੋਂ ਅਮਰਜੀਤ ਸਿੰਘ , ਇੰਦਰਜੀਤ ਸਿੰਘ , ਹਰਪ੍ਰੀਤ ਸਿੰਘ , ਸਹਿਤ ਕਈ ਸਾਧਕਾਂ ਨੇ ਯੋਗ ਕ੍ਰਿਆਵਾਂ ਕੀਤੀਆਂ।
ਪ੍ਰੋਗਰਾਮ ਦੇ ਅੰਤ ਵਿਚ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸਰਬਜੀਤ ਕੌਰ ਨੇ ਜਿਲਾ ਪ੍ਰਸਾਸ਼ਨ , ਆਏ ਹੋਏ ਪਤਵੰਤੇ ਸੱਜਣਾ , ਸਮਾਜ ਸੇਵੀ ਸੰਸਥਾਵਾਂ , ਮੀਡਿਆ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਇਕ ਪੇਡ ਮਾਂ ਦੇ ਨਾਮ ਤਹਿਤ ਸਾਰਿਆਂ ਨੂੰ ਇਕ ਇਕ ਬੂਟਾ ਉਪਹਾਰ ਵਜੋਂ ਦਿੱਤਾ ਅਤੇ ਪਾਰਕ ਵਿਚ ਵੀ ਲਗਵਾਇਆ ਗਿਆ ਤਾਕਿ ਵਾਤਾਵਰਨ ਦੀ ਸੁਰੱਖਿਆ ਕੀਤੀ ਜਾ ਸਕੇ।
- Download Babushahi App
-
-