ਚੇਅਰਮੈਨ ਅਜਮੇਰ ਸਿੰਘ ਲੋਦੀ ਮਾਜਰਾ ਨੇ ਰਾਹੁਲ ਗਾਂਧੀ ਦੇ ਜਨਮਦਿਨ ਤੇ ਬੂਟੇ ਲਗਾਏ
ਮਨਪ੍ਰੀਤ ਸਿੰਘ
ਰੂਪਨਗਰ 20 ਜੂਨ
ਸ੍ਰੀ ਸੁਧੀਰ ਚੌਧਰੀ ਇਚਾਰਜ ਐਸ.ਸੀ. ਡਿਪਾਰਟਮੈਂਟ ਪੰਜਾਬ ਵੱਲੋਂ ਵਿਰੋਧੀ ਧਿਰ ਦੇ ਨੇਤਾ ਮੈਂਬਰ ਪਾਰਲੀਮੈਂਟ ਸ੍ਰੀ ਰਾਹੁਲ ਗਾਂਧੀ ਜੀ ਦੇ 56ਵੇਂ ਜਨਮ ਦਿਨ ਤੇ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਅਤੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਚੇਅਰਮੈਨਾਂ ਨੂੰ ਪਲਾਂਟੇਸ਼ਨ ਡਰਾਈਵ ਸ਼ੁਰੂ ਕਰਨ ਦਾ ਸੱਦਾ ਦਿਤਾ ਗਿਆ ਸੀ ।
ਇਸੇ ਲੜੀ ਦੇ ਤਹਿਤ ਰੋਪੜ ਜਿਲੇ ਦੇ ਐਸ ਸੀ ਡਿਪਾਰਟਮੈਂਟ ਦੇ ਚੈਅਰਮੈਨ ਅਜਮੇਰ ਸਿੰਘ ਲੋਦੀ ਮਾਜਰਾ ਨੇ ਖੁਲ ਦਿਲੀ ਦੇ ਨਾਲ ਸਵਾਗਤ ਕੀਤਾ ਤੇ ਵਿਰੋਧੀ ਧਿਰ ਦੇ ਨੇਤਾ
ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਬੂਟੇ ਲਗਾਏ।
ਇਸ ਮੌਕੇ ਅਜਮੇਰ ਸਿੰਘ ਲੋਦੀ ਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਹਨ ।ਉਹ ਅਕਸਰ ਕੁਰਦਤ ਅਤੇ ਜੰਗਲਾਂ ਦੀ ਉਜਾੜੇ ਦੇ ਖਿਲਾਫ ਬੋਲਦੇ ਹਨ।
ਇਸ ਮੌਕੇ ਚੇਅਰਮੈਨ ਅਜਮੇਰ ਸਿੰਘ ਲੋਦੀ ਮਾਜਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਜਨਮ ਦਿਨ ਵੱਡੀ ਗਿਣਤੀ ਵਿੱਚ ਪੌਦੇ ਲਗਾ ਕੇ ਤੇ ਇਸ ਤੋਂ ਵੱਡਾ ਉਨ੍ਹਾਂ ਲਈ ਹੋਰ ਕੋਈ ਵੀ ਤੋਹਫਾ ਨਹੀਂ ਹੋ ਸਕਦਾ।
- Download Babushahi App
-
-