ਸਿਹਤ ਵਿਭਾਗ ਬਠਿੰਡਾ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਕੀਤੀ ਲਘੂ ਫਿਲਮ ਰੀਲੀਜ਼
ਅਸ਼ੋਕ ਵਰਮਾ
ਬਠਿੰਡਾ, 10 ਜੂਨ 2026 :ਸਿਹਤ ਵਿਭਾਗ ਬਠਿੰਡਾ ਦੇ ਐਨ.ਸੀ.ਡੀ (ਗੈਰ ਸੰਚਾਰੀ ਬਿਮਾਰੀਆਂ) ਵਿੰਗ ਵਿੱਚ ਤਾਇਨਾਤ ਕਰਮਚਾਰੀ ਸੁਖਵਿੰਦਰ ਸਿੰਘ ਵੱਲੋਂ ਮਾਸ ਮੀਡੀਆ ਵਿੰਗ ਦੇ ਸਹਿਯੋਗ ਨਾਲ ਹਾਇਪਰਟੈਂਸ਼ਨ (ਉੱਚ ਰਕਤ ਚਾਪ) ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ ਲਘੂ ਫਿਲਮ ਬਣਾਈ ਗਈ, ਜਿਸਨੂੰ ਅੱਜ ਬਠਿੰਡਾ ਦੇ ਸਿਵਲ ਸਰਜਨ ਡਾ ਤਪਿੰਦਰਜੋਤ ਦੀ ਅਗਵਾਈ ਹੇਠ ਲੋਕ ਅਰਪਿਤ ਕੀਤੀ ਗਈ । ਤਕਰੀਬਨ 2 ਮਿੰਟ ਦੀ ਇਹ ਲਘੂ ਫਿਲਮ ਉੱਚ ਰਕਤ ਚਾਪ ਦੀ ਸਮੱਸਿਆ, ਇਸਦੇ ਲੱਛਣ, ਕਾਰਣ, ਪ੍ਰਭਾਵ ਅਤੇ ਰੋਕਥਾਮ ਦੇ ਤਰੀਕਿਆਂ ਨੂੰ ਆਮ ਭਾਸ਼ਾ ਵਿੱਚ ਦਰਸਾਉਂਦੀ ਹੈ।
ਇਸ ਲਘੂ ਫਿਲਮ ਦੀ ਰਿਲੀਜ਼ ਮੌਕੇ ਡਾ ਵੰਦਨਾ ਮਿੱਢਾ, ਡਾ ਪੁਨੀਤ ਸੁਲੀਜਾ, ਡਾ ਜਸ਼ਨਦੀਪ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿਦੰਰ ਕੁਮਾਰ, ਬੀ.ਈ.ਈ ਮਾਲਵਿੰਦਰ ਸਿੰਘ ਤਿਉਣਾ, ਐਨ.ਸੀ.ਡੀ ਵਿੰਗ ਤੋਂ ਇੰਦੂ ਗੁਪਤਾ ਅਤੇ ਹੋਰ ਸਟਾਫ ਹਾਜਰ ਰਹੇ । ਇਲ ਲਘੂ ਫਿਲਮ ਦੇ ਨਿਰਮਾਤਾ ਸੁਖਵਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਹਾਇਪਰਟੈਂਸ਼ਨ ਇੱਕ ‘ਨਿਰੀਵ ਘਾਤਕ’ ਰੋਗ ਹੈ ਜੋ ਕਿ ਬਿਨਾਂ ਕਿਸੇ ਲੱਛਣ ਦੇ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਹਿਰਦੇ ਰੋਗਾਂ, ਦਿਮਾਗੀ ਘਾਤ (ਸਟ੍ਰੋਕ) ਅਤੇ ਕਿਡਨੀ ਫੇਲ੍ਹ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਮੁੱਖ ਕਾਰਣ ਬਣ ਸਕਦਾ ਹੈ।
ਲਘੂ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਿਹਤਮੰਦ ਜੀਵਨਸ਼ੈਲੀ, ਵਿਆਯਾਮ, ਸੰਤੁਲਿਤ ਭੋਜਨ, ਨਮਕ ਦੀ ਘੱਟ ਵਰਤੋਂ, ਅਤੇ ਨਿਯਮਤ ਤੌਰ 'ਤੇ ਰਕਤ ਚਾਪ ਦੀ ਜਾਂਚ ਕਰਵਾ ਕੇ ਹਾਇਪਰਟੈਂਸ਼ਨ ਤੋਂ ਬਚਿਆ ਜਾ ਸਕਦਾ ਹੈ।ਇਹ ਫਿਲਮ ਸਿਹਤ ਵਿਭਾਗ ਦੇ ਫੇਸਬੁੱਕ ਪੇਜ (ਸਿਹਤ ਵਿਭਾਗ ਬਠਿੰਡਾ) ਤੇ ਉਪਲਬਧ ਹੈ । ਅਤੇ ਇਸਨੂੰ ਜਿਲ੍ਹੇ ਦਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਜਾਂਚ ਲਈ ਆਉਣ ਵਾਲੇ ਮਰੀਜਾਂ ਨੂੰ ਜਾਗਰੂਕ ਕਰਨ ਲਈ ਦਿਖਾਇਆ ਜਾਵੇਗਾ ।
- Download Babushahi App
-
-