ਸਵਰਨ ਸਿੰਘ ਭੰਗੂ ਦੇ ਹਾਦਸੇ ਵਾਲੀ ਥਾਂ ਤੇ ਵੀਰਾਂ ਵੱਲੋਂ ਲਗਵਾਈ ਗਈ ਲੋਹੇ ਦੀ ਰੇਲਿੰਗ
ਇਹ ਰੇਲਿੰਗ ਪਹਿਲਾਂ ਲਗਾਈ ਹੁੰਦੀ ਤਾਂ ਇਕ ਨੇਕ ਰੂਹ ਸਾਡੇ ਚੋਂ ਨਾਂ ਵਿਛੜਦੀ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 8 ਜੂਨ
ਬੀਤੇ ਦਿਨੀ ਉਘੇ ਪੱਤਰਕਾਰ, ਸਮਾਜ ਸੇਵਕ, ਲੇਖਕ ਸਵਰਨ ਸਿੰਘ ਭੰਗੂ ਜੀ ਇਕ ਦਰਦਨਾਕ ਹਾਦਸੇ ਦੌਰਾਨ ਇਕ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਜਿਸ ਥਾਂ ਤੇ ਉਹਨਾ ਦੇ ਨਾਲ ਇਹ ਹਾਦਸਾ ਹੋਇਆ ਓਸ ਥਾਂ ਤੇ ਕੋਈ ਰੇਲਿੰਗ ਨਹੀਂ ਲੱਗੀ ਹੋਈ ਸੀ ਤੇ ਓਹਨਾ ਦੀ ਸਾਈਕਲ ਓਸ ਪਾਣੀ ਵਾਲੇ ਨਾਲੇ ਚ ਡਿੱਗ ਗਈ ਤੇ ਸਵਰਨ ਸਿੰਘ ਭੰਗੂ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਨਰਿੰਦਰ ਸਿੰਘ ਚੱਕਲ ਯੂਕੇ , ਦਵਿੰਦਰ ਸਿੰਘ ਚੱਕਲ ਤੇ ਲਾਡੀ ਸੋਮਲ ਵੀਰਾਂ ਵੱਲੋਂ ਭੰਗੂ ਸਾਹਿਬ ਨੂੰ ਸ਼ਰਧਾਜਲੀ ਦਿੰਦੇ ਹੋਏ ਤੇ ਓਸ ਸਥਾਨ ਤੇ ਕੋਈ ਹੋਰ ਅਜਿਹੀ ਅਣਹੋਣੀ ਘਟਨਾ ਨਾਂ ਵਾਪਰੇ ਇਸਦੇ ਲਈ ਸੁਰੱਖਿਆ ਨੂੰ ਵੇਖਦੇ ਹੋਏ ਨਿਜੀ ਤੌਰ ਤੇ ਇਕ ਲੋਹੇ ਦੀ ਰੇਲਿੰਗ ਲਗਾਈ ਗਈ।
ਇਸ ਸੰਬੰਧੀ ਵੀਰ ਦਵਿੰਦਰ ਸਿੰਘ ਚੱਕਲ ਨਾਲ ਜਦੋਂ ਗੱਲਬਾਤ ਹੋਈ ਤਾਂ ਓਹਨਾਂ ਦੱਸਿਆ ਕਿ ਓਹ ਖੁਦ ਮੈਡਮ ਗੁਰਪ੍ਰੀਤ ਕੌਰ ਦੇ ਵਿਦਿਆਰਥੀ ਰਹੇ ਹਨ ਤੇ ਉਹਨਾਂ ਤੋ ਸਿੱਖਿਆ ਪ੍ਰਾਪਤ ਕਰ ਇਕ ਵਧੀਆ ਜੀਵਨ ਬਤੀਤ ਕਰ ਰਹੇ ਹਨ । ਪਰ ਪ੍ਰਸ਼ਾਸਨ ਤੇ ਮਿਊਂਸੀਪਲ ਕਮੇਟੀ ਦੇ ਦੀ ਇਕ ਛੋਟੀ ਜਿਹੀ ਅਣਗਹਿਲ
ਦੇ ਕਾਰਨ ਇਕ ਬਹੁਤ ਹੀ ਬੇਸ਼ਕੀਮਤੀ ਜਾਨ ਚਲੀ ਗਈ ਜਿਸਦਾ ਘਾਟਾ ਹਜਾਰਾਂ ਵਿਦਿਆਰਥੀਆ ਤੇ ਹੋਰ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਪਿਆ ਹੈ ਜੋ ਕਿ ਸਵਰਨ ਸਿੰਘ ਭੰਗੂ ਸਾਹਿਬ ਦੇ ਜਾਣ ਕਰਕੇ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਇਸ ਮੌਕੇ ਓਹਨਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਜੇਕਰ ਇਹ ਰੇਲਿੰਗ ਪਹਿਲਾਂ ਲਗਾਈ ਗਈ ਹੁੰਦੀ ਤਾਂ ਇਕ ਨੇਕ ਰੂਹ ਸਭ ਦਾ ਭਲਾ ਕਰਨ ਵਾਲੀ ਬੇਸ਼ਕੀਮਤੀ ਜਾਨ ਸਾਡੇ ਵਿਚਕਾਰ ਹੁੰਦੀ।
- Download Babushahi App
-
-