ਮੁਲਾਜ਼ਮ ਆਗੂ ਮਨਜੀਤ ਸਿੰਘ ਚਾਹਲ ਅੱਜ ਮਿਸਲ ਸਤਲੁਜ ਵਿੱਚ ਹੋਣਗੇ ਸ਼ਾਮਲ: ਅਮਰਿੰਦਰ ਸਿੰਘ ਤੁੜ
ਪਟਿਆਲਾ 8, ਜੂਨ ਪੰਜਾਬ ਦੇ ਹੱਕਾਂ, ਲੋਕਾਂ ਦੀ ਆਵਾਜ਼ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਸੰਘਰਸ਼ਸ਼ੀਲ ਜਥੇਬੰਦੀ ਮਿਸਲ ਸਤਲੁਜ ਨੂੰ ਅੱਜ ਉਸ ਸਮੇਂ ਮਹੱਤਵਪੂਰਨ ਮਜ਼ਬੂਤੀ ਮਿਲਣ ਜਾ ਰਹੀ ਹੈ ਜਦੋਂ ਉੱਘੇ ਮੁਲਾਜ਼ਮ ਆਗੂ, ਵਕੀਲ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਸਰਦਾਰ ਮਨਜੀਤ ਸਿੰਘ ਚਾਹਲ ਆਪਣੇ ਸਾਥੀਆਂ ਸਮੇਤ ਜਥੇਬੰਦੀ ਵਿੱਚ ਸ਼ਮੂਲੀਅਤ ਕਰਨਗੇ।
ਇਹ ਜਾਣਕਾਰੀ ਮਿਸਲ ਸਤਲੁਜ ਦੀ “ਪੂਰਾ ਪੰਜਾਬ ਲਹਿਰ” ਦੇ ਕਨਵੀਨਰ ਸਰਦਾਰ ਅਮਰਿੰਦਰ ਸਿੰਘ ਤੁੜ ਨੇ ਇੱਕ ਬਿਆਨ ਜਾਰੀ ਕਰਦਿਆਂ ਦਿੱਤੀ।
ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਦਾ ਮੰਤਵ ਸੂਬੇ ਦੀ ਰਾਜਨੀਤੀ ਨੂੰ ਵਿਅਕਤੀ-ਕੇਂਦਰਿਤ ਨਹੀਂ, ਸਗੋਂ ਮੁੱਦਾ-ਕੇਂਦਰਿਤ ਬਣਾਉਣਾ ਹੈ।
ਸਰਦਾਰ ਅਮਰਿੰਦਰ ਸਿੰਘ ਤੁੜ ਨੇ ਆਸ ਪ੍ਰਗਟਾਈ ਕਿ ਸਰਦਾਰ ਮਨਜੀਤ ਸਿੰਘ ਚਾਹਲ ਦੀ ਸ਼ਮੂਲੀਅਤ ਨਾਲ ਜਥੇਬੰਦੀ ਨੂੰ ਨਵੀਂ ਊਰਜਾ, ਦੂਰਅੰਦੇਸ਼ੀ ਅਤੇ ਸੰਘਰਸ਼ ਦੀ ਨਵੀਂ ਤਾਕਤ ਮਿਲੇਗੀ।
- Download Babushahi App
-
-