ਜਨਗਣਨਾ 2027 : ਵੀਰਵਾਰ 30 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਸਵੈ-ਗਿਣਤੀ ਪ੍ਰੋਗ੍ਰਾਮ :ਡਿਪਟੀ ਕਮਿਸ਼ਨਰ
--ਨਾਗਰਿਕ ਅਧਿਕਾਰਕ ਪੋਰਟਲ se.census.gov.in ‘ਤੇ ਕੀਤੀ ਜਾ ਸਕਦੀ ਹੈ ਸਵੈ-ਗਿਣਤੀ
ਅਸ਼ੋਕ ਵਰਮਾ
ਬਠਿੰਡਾ, 28 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਸਵੈ-ਗਿਣਤੀ 30 ਅਪ੍ਰੈਲ 2026 ਤੋਂ ਸ਼ੁਰੂ ਕੀਤੀ ਜਾਣੀ ਹੈ। ਇਸ ਸਵੈ-ਗਿਣਤੀ ਲਈ ਨਾਗਰਿਕ ਅਧਿਕਾਰਕ ਪੋਰਟਲ se.census.gov.in ‘ਤੇ ਲਾਗਇਨ ਕਰਕੇ ਨਾਗਰਿਕ ਆਪਣੀ ਗਿਣਤੀ ਦੇ ਵੇਰਵੇ ਆਪ ਦਰਜ ਕਰ ਸਕਦਾ ਹੈ।
ਇਸ ਨਾਲ ਸਮਾਂ ਬਚੇਗਾ ਅਤੇ ਲੋਕ ਆਪਣੇ ਸੁਵਿਧਾਜਨਕ ਸਮੇਂ ਦੌਰਾਨ ਘਰ ਬੈਠੇ ਹੀ ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਸਕਣਗੇ। ਸਰਕਾਰ ਵੱਲੋਂ ਸਵੈ-ਗਿਣਤੀ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਆਸਾਨ ਬਣਾਉਣ ਲਈ ਓ.ਟੀ.ਪੀ (OTP) ਆਧਾਰਿਤ ਲਾਗਇਨ ਅਤੇ ਡਿਜੀਟਲ ਫਾਰਮ ਦੀ ਸਹੂਲਤ ਦਿੱਤੀ ਗਈ ਹੈ।
ਜਮ੍ਹਾਂ ਕਰਨ ਤੋਂ ਬਾਅਦ ਤੁਹਾਨੂੰ ਇੱਕ ਵਿਸ਼ੇਸ਼ ਆਈ.ਡੀ. ਪ੍ਰਾਪਤ ਹੋਵੇਗੀ, ਜਿਸ ਨੂੰ ਸੰਭਾਲ ਕੇ ਰੱਖੋ, ਜਦੋਂ ਗਿਣਤੀਕਾਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਆਈ.ਡੀ. ਦਿੱਤੀ ਜਾਵੇ। ਗਿਣਤੀਕਾਰ ਇਸ ਆਈ.ਡੀ. ਦੇ ਆਧਾਰ 'ਤੇ ਜਾਣਕਾਰੀ ਦੀ ਪੁਸ਼ਟੀ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਗਣਨਾ ਇਕ ਵਿਸ਼ੇਸ਼ ਸਹੂਲਤ ਹੈ। ਜੇਕਰ ਤੁਸੀਂ ਸਵੈ-ਗਣਨਾ ਵਿਚ ਅਸਮਰਥ ਹੋਂ, ਤਾਂ ਚਿੰਤਾ ਨਾ ਕਰੋ। ਗਿਣਤੀਕਾਰ ਜਾਣਕਾਰੀ ਦਰਜ ਕਰਨ ਲਈ ਨਿਰਧਾਰਤ ਸਮੇਂ ਦੌਰਾਨ ਤੁਹਾਡੇ ਘਰ ਜ਼ਰੂਰ ਆਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਘਰਾਂ ਦੀ ਸੂਚੀਕਰਨ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ ਤੱਕ ਕੀਤੀ ਜਾਵੇਗੀ। ਜਿਸ ਵਿੱਚ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਗੇ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੌਰਾਨ ਸਹਿਯੋਗ ਦੇਣ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ।
ਬਾਕਸ ਲਈ ਪ੍ਰਸਤਾਵਤ :
--ਸਵੈ ਗਣਨਾ ਕਿਵੇਂ ਕੀਤੀ ਜਾਵੇ :
1. ਆਧਿਕਾਰਿਕ ਪੋਰਟਲ se.census.gov.in 'ਤੇ ਜਾਓ।
2. ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਓ.ਟੀ.ਪੀ. (OTP) ਰਾਹੀਂ ਲਾਗਇਨ ਕਰੋ।
3. ਆਪਣਾ ਰਾਜ, ਜ਼ਿਲ੍ਹਾ ਅਤੇ ਸਥਾਨਕ ਵੇਰਵੇ ਚੁਣੋ।
4. ਡਿਜੀਟਲ ਨਕਸ਼ੇ 'ਤੇ ਆਪਣੇ ਘਰ ਦੀ ਸਥਿਤੀ ਨੂੰ ਮਾਰਕ ਕਰੋ।
5. ਘਰ ਅਤੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਭਰੋ।
Click to Follow Babushahi Facebook page →