ਲੰਬੀ ਹਲਕੇ ਵਿੱਚ ‘ਆਮ ਆਦਮੀ ਪਾਰਟੀ ਦੇ ਰੋਸ ਪ੍ਰਦਰਸ਼ਨ ਦੌਰਾਨ ਰਾਜ ਸਭਾ ਮੈਂਬਰਾਂ ਖ਼ਿਲਾਫ਼ ਨਾਅਰੇਬਾਜ਼ੀ
ਅਸ਼ੋਕ ਵਰਮਾ
ਲੰਬੀ, 26 ਅਪ੍ਰੈਲ 2026 : ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਭਰ ਵਿੱਚ ਵਿਰੋਧ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਲੰਬੀ ਹਲਕੇ ਵਿੱਚ ਇਨ੍ਹਾਂ ਰਾਜ ਸਭਾ ਮੈਂਬਰਾਂ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆਇਸ ਮੌਕੇ ‘ਤੇ ‘ਆਪ’ ਆਗੂਆਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਨਾਲ ਗੱਦਾਰੀ ਕਰਨ ਵਾਲੇ ਰਾਘਵ ਚੱਢਾ, ਸੰਦੀਪ ਪਾਠਕ, ਹਰਭਜਨ ਸਿੰਘ, ਅਸ਼ੋਕ ਮਿੱਤਲ,ਰਜਿੰਦਰ ਗੁਪਤਾ ਅਤੇ ਸੰਜੀਵ ਸਾਹਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਭਰੋਸੇ ਨਾਲ ਉੱਚੇ ਅਹੁਦਿਆਂ ‘ਤੇ ਭੇਜਿਆ, ਉਹਨਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣਾ ਪੰਜਾਬ ਦੀ ਜਨਤਾ ਨਾਲ ਵੱਡਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਪੰਜਾਬ ਦੇ ਹੱਕਾਂ ਲਈ ਖੜੀ ਰਹੇਗੀ ਅਤੇ ਇਸ ਤਰ੍ਹਾਂ ਦੀ ਗੱਦਾਰੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ‘ਤੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਭਰੋਸੇ ਨੂੰ ਵੇਚਣ ਵਾਲਿਆਂ ਦਾ ਹਰ ਪੱਧਰ ‘ਤੇ ਵਿਰੋਧ ਜਾਰੀ ਰਹੇਗਾ।ਇਸ ਮੌਕੇ ਅਮਨਦੀਪ ਅਮਨਦੀਪ ਸਿੰਘ ਅਮਨਾ ਚੰਨੂ, ਸਰਪੰਚ ਭਗਵੰਤ ਸਿੰਘ,ਟੋਜੀ ਲੰਬੀ, ਸੀਰਾ ਧਾਲੀਵਾਲ, ਬਲਰਾਜ ਸਿੰਘ ਸ਼ਮਾ ਮਹਿਣਾ,ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਗੁ, ਜਸਵਿੰਦਰ ਸਿੰਘ ਮਾਨਾਂ,ਦਿਲਬਾਗ ਸਿੰਘ ਸਰਪੰਚ, ਸੁਮੀਤ ਮਿਠੜੀ,ਰਮੇਸ਼ ਸਰਪੰਚ ਪੰਜਾਵਾ ,ਓ.ਐਸ.ਡੀ .ਗੁਰਬਾਜ ਖੁੱਡੀਆਂ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜਰ ਰਹੇ।
Click to Follow Babushahi Facebook page →