'ਜਾਗੋ ਸਰਕਾਰ ਜਾਗੋ' ਸੰਗਰੂਰ ਵਿਖੇ ਕੀਤੀ ਰੈਲੀ ਵਿੱਚ ਜਿਲ੍ਹਾ ਫਰੀਦਕੋਟ ਦੇ ਡਾਕਟਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ
ਪੰਜਗਰਾਈਂ ਕਲਾਂ, 12 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਵੱਲੋਂ ਜਾਗੋ ਸਰਕਾਰ ਜਾਗੋ ਸੰਗਰੂਰ ਵਿਖੇ ਕੀਤੀ ਰੈਲੀ ਵਿੱਚ ਜਿਲ੍ਹਾ ਫਰੀਦਕੋਟ ਦੇ ਡਾਕਟਰਾਂ ਨੇ ਡਾਕਟਰ ਅੰਮ੍ਰਿਤ ਵੀਰ ਸਿੱਧੂ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਰੈਲੀ ਵਿੱਚ ਜ਼ਿਲ੍ਹੇ ਦੇ ਸਾਰੇ ਹੀ ਬਲਾਕਾਂ ਤੋਂ ਵੱਧ ਚੜ ਕੇ ਮੈਂਬਰਾਂ ਨੇ ਹਿੱਸਾ ਲਿਆ। ਜ਼ਿਲਾ ਪ੍ਰਧਾਨ ਨੇ ਇਸ ਰੈਲੀ ਵਿੱਚ ਸਮੂਲੀਅਤ ਕਰਨ ਜਾਂਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਯਾਦ ਦਵਾਇਆ ਕਿ 2022 ਦੀਆਂ ਵੋਟਾਂ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਿੰਡਾਂ ਵਾਲੇ ਡਾਕਟਰਾਂ ਨੂੰ ਟ੍ਰੇਨਿੰਗ ਦੇ ਕੇ ਰਜਿਸਟਰਡ ਕੀਤਾ ਜਾਵੇਗਾ। ਪਰ ਹੁਣ ਉਹ ਸਾਡੀ ਇਸ ਮੰਗ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ ਜਦ ਕਿ ਉਹਨਾਂ ਨਾਲ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਗਈਆਂ ਹਨ ਇਹਨਾਂ ਮੀਟਿੰਗਾਂ ਵਿੱਚ ਪੰਜਾਬ ਪ੍ਰਧਾਨ ਸ੍ਰੀ ਧੰਨਾ ਮੱਲ ਜੀ ਗੋਇਲ ਅਤੇ ਉਨਾਂ ਦੇ ਸਾਥੀ ਹਾਜ਼ਰ ਸਨ ਉਹਨਾਂ ਮੀਟਿੰਗ ਵਿੱਚ ਪੈਨਲ ਮੀਟਿੰਗ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਉਹਨਾਂ ਨੇ ਨਹੀਂ ਨਿਭਾਇਆ । ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਸਾਨੂੰ ਪੈਨਲ ਮੀਟਿੰਗ ਦਾ ਟਾਈਮ ਦੇਵੇ ਅਤੇ ਉਸ ਤੋਂ ਬਾਅਦ ਸਾਨੂੰ ਰਜਿਸਟਰਡ ਕਰਨ ਦਾ ਕੋਈ ਉਪਰਾਲਾ ਕਰਨ ਤਾਂ ਕਿ ਸਾਡਾ ਰੁਜ਼ਗਾਰ ਚੱਲਦਾ ਰਹੇ। ਇਸ ਰੈਲੀ ਵਿੱਚ ਸਮੂਹ ਜਿਲ੍ਹਾ ਕਮੇਟੀ ਸ਼ਾਮਿਲ ਹੋਈ । ਡਾਕਟਰ ਮੰਦਰ ਸਿੰਘ ਸੰਘਾ ਬਲਾਕ ਪ੍ਰਧਾਨ ਪੰਜਗਰਾਈ ਕਲਾਂ ਅਤੇ ਸਾਥੀ ਡਾਕਟਰ ਰਣਜੀਤ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਅਤੇ ਸਾਥੀ ਡਾਕਟਰ ਬਲਰਾਜ ਗਰੋਵਰ ਬਲਾਕ ਪ੍ਰਧਾਨ ਬਰਗਾੜੀ ਅਤੇ ਸਾਥੀ ਡਾਕਟਰ ਹਰਪਾਲ ਸਿੰਘ ਡੇਲਿਆਂਵਾਲੀ ਬਲਾਕ ਪ੍ਰਧਾਨ ਜੈਤੋ ਅਤੇ ਸਾਥੀ ਡਾਕਟਰ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਬਾਜਾਖਾਨਾ ਅਤੇ ਸਾਥੀ ਡਾਕਟਰ ਸੁਖਜਿੰਦਰ ਸਿੰਘ ਹਰੀਨੌਂ ਬਲਾਕ ਪ੍ਰਧਾਨ ਖਾਰਾ ਅਤੇ ਉਹਨਾਂ ਦੇ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
Click to Follow Babushahi Facebook page →