ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਹੋਵੇਗਾ ਉੱਤਰ ਭਾਰਤ ਦਾ ਨੰਬਰ ਵਨ ਸ਼ਹਿਰ : MLA ਕੁਲਵੰਤ ਸਿੰਘ
ਵਿਧਾਇਕ ਨੇ ਕਿਹਾ : ਗੁਪਤਾ ਜੀ ਤੇ ਅਧਾਰਿਤ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਟੀਮ ਵਧਾਈ ਦੀ ਪਾਤਰ
ਮੋਹਾਲੀ 19 ਫਰਵਰੀ 2026 ; ਆਉਣ ਵਾਲੇ ਦਿਨਾਂ ਵਿੱਚ ਮੋਹਾਲੀ ਨੌਰਥ ਇੰਡੀਆ ਦਾ ਨੰਬਰ ਵਨ ਸ਼ਹਿਰ ਬਣ ਜਾਵੇਗਾ, ਕਿਉਂਕਿ ਮੋਹਾਲੀ ਦਾ ਵੱਡੇ ਪੱਧਰ ਤੇ ਸਰਬਪੱਖੀ ਵਿਕਾਸ ਹੋ ਰਿਹਾ ਹੈ, ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਇੰਡਸਟਰੀ ਏਰੀਏ ਨਾਲ ਸੰਬੰਧਿਤ ਸੜਕਾਂ ਦੀ ਕਨੈਕਟੀਵਿਟੀ ਪੂਰੀ ਤਰ੍ਹਾਂ ਕਰ ਦਿੱਤੀ ਜਾਵੇਗੀ, ਇਹਨਾਂ ਸੜਕਾਂ ਨੂੰ ਆਪਸ ਵਿੱਚ ਜੋੜੇ ਜਾਣ ਤੋਂ ਬਾਅਦ ਏਅਰਪੋਰਟ ਰੋਡ ਤੇ ਟਰੈਫਿਕ ਕੰਟਰੋਲ ਹੋ ਜਾਵੇਗਾ, ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ -ਮੋਹਾਲੀ ਇੰਡਸਟਰੀ ਐਸੋਸੀਏਸ਼ਨ- (ਐਮ. ਆਈ. ਏ.) ਦੀ ਨਵੀਂ ਚੁਣੀ ਗਈ ਟੀਮ ਵੱਲੋਂ ਰੱਖੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰ ਰਹੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਵਿਧਾਇਕ ਹੋਰਾਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਵਿੱਚ 10 ਚੌਂਕ ਬਣ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 10 ਤੋਂ 15 ਚੌਂਕ ਹੋਰ ਬਣਾਏ ਜਾ ਰਹੇ ਹਨ, ਜਿਸ ਨਾਲ ਮੋਹਾਲੀ ਸ਼ਹਿਰ ਪੂਰੀ ਤਰਹਾਂ ਖੁੱਲਾ -ਡੁੱਲਾ ਲੱਗੇਗਾ, ਅਤੇ ਇਸ ਦੇ ਨਾਲ ਹੀ ਟਰੈਫਿਕ ਦੀ ਸਮੱਸਿਆ ਤੋਂ ਵੀ ਕਾਫੀ ਹੱਦ ਤੱਕ ਨਿਜਾਤ ਮਿਲੇਗੀ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਤੇ ਅਧਾਰਤ ਇੰਡਸਟਰੀ ਦੀ ਪੂਰੀ ਟੀਮ ਅੱਜ ਵਧਾਈ ਦੀ ਪਾਤਰ ਹੈ, ਅਤੇ ਸਾਨੂੰ ਪੂਰਾ ਯਕੀਨ ਹੈ ਕਿ ਇਹ ਗੁਪਤਾ ਜੀ ਤੇ ਅਧਾਰਤ ਇਹ ਟੀਮ ਉਦਯੋਗਪਤੀਆਂ ਦੇ ਦੀਆਂ ਲੋੜਾਂ ਅਤੇ ਮਸਲਿਆਂ ਨੂੰ ਸਰਕਾਰੇ- ਦਰਬਾਰੇ ਉਠਾ ਕੇ ਉਹਨਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾ ਸਕੇਗੀ, ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ -ਮੁੱਖ ਮੰਤਰੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਹੀ ਉਦਯੋਗਪਤੀਆਂ ਦੇ ਸਮੁੱਚੇ ਮਸਲਿਆਂ ਦਾ ਲਗਾਤਾਰ ਸਥਾਈ ਹੱਲ ਕਰ ਰਹੀ ਹੈ ਅਤੇ ਉਦਯੋਗਪਤੀਆਂ ਦੀ ਹਰ ਇੱਕ ਲੋੜ ਨੂੰ ਆਨਲਾਈਨ ਅਪਲਾਈ ਕਰਵਾ ਕੇ ਆਨਲਾਈਨ ਹੀ ਸਮਾਂ ਵੱਧ ਸਮੇਂ ਦੇ ਅੰਦਰ -ਅੰਦਰ ਹੱਲ ਕਰ ਦਿੱਤਾ ਜਾਂਦਾ ਹੈ, ਅਤੇ ਜਰੂਰੀ ਪ੍ਰਵਾਨਗੀਆਂ ਵੀ ਸਮੇਂ ਸਿਰ ਮਿਲ ਰਹੀਆਂ ਹਨ, ਇਸ ਮੌਕੇ ਤੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ- ਅਸ਼ੋਕ ਗੁਪਤਾ, ਤੋਂ ਇਲਾਵਾ ਸਾਬਕਾ ਪ੍ਰਧਾਨ -ਬਲਜੀਤ ਸਿੰਘ, ਕੇ. ਐਸ. ਮਾਹਲ, ਬਲਵੀਰ ਸਿੰਘ, ਹਰਿੰਦਰਪਾਲ ਸਿੰਘ ਬਿੱਲਾ, ਗੁਰਪ੍ਰਤਾਪ ਸਿੰਘ, ਗੁਰਚੇਤ ਸਿੰਘ, ਗੁਰਮੁਖ ਸਿੰਘ ਭਾਟੀਆ, ਜਰਨਲ ਸਕੱਤਰ- ਰਾਕੇਸ਼ ਬਿੱਜ, ਪ੍ਰੋਫੈਸਰ ਸਲੂਜਾ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਤਰਲੋਚਨ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਸੁਖਚੈਨ ਸਿੰਘ, ਗੁਰਮੁਖ ਸਿੰਘ ਸੋਹਲ, ਹਰਮੇਸ਼ ਸਿੰਘ ਕੁੰਬੜਾ, ਬਿਕਰਮ ਸਿੰਘ, ਰਾਜਿੰਦਰ ਪ੍ਰਸਾਦ ਸ਼ਰਮਾ ਵੀ ਹਾਜ਼ਰ ਸਨ