ਸਾਈਕਲ ਤੇ ਭਾਰਤ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਨਿਕਲੇ ਜਿਸ ਨੌਜਵਾਨ ਨਾਲ ਹੋਈ ਸੀ ਲੁੱਟ, ਅੱਜ ਪਹੁੰਚਿਆ ਗੁਰਦਾਸਪੁਰ
ਕਹਿੰਦਾ , ਪੰਜਾਬੀਆਂ ਦੀ ਬਦੌਲਤ ਹੀ ਫੇਰ ਹੋਇਆ ਹਾਂ ਯਾਤਰਾ ਪੂਰੀ ਕਰਨ ਦੇ ਕਾਬਲ
ਰੋਹਿਤ ਗੁਪਤਾ
ਗੁਰਦਾਸਪੁਰ
ਵਿਕਾਸ ਜਾਂਗੜ ਨਾਮ ਦਾ ਨੌਜਵਾਨ ਜੋ ਚਾਰ ਜਨਵਰੀ ਤੋਂ ਭਾਰਤ ਦੇ ਹਰ ਧਰਮ ਨਾਲ ਸੰਬੰਧਿਤ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਸੀਕਰ ਰਾਜਸਥਾਨ ਤੋਂ ਸਾਈਕਲ ਤੇ ਨਿਕਲਿਆ ਹੈ ਅੱਜ ਗੁਰਦਾਸਪੁਰ ਪਹੁੰਚਿਆ ਹੈ। ਇਸ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਕਿਉਂਕਿ ਜਲੰਧਰ ਵਿੱਚ ਇਸ ਨਾਲ ਲੁੱਟ ਕਰ ਲਈ ਗਈ ਸੀ ਅਤੇ ਲੁਟੇਰੇ ਇਸ ਦਾ ਸਭ ਕੁਝ ਖੋਹ ਕੇ ਲੈ ਗਏ ਸੀ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਲੰਧਰ ਨਿਵਾਸੀਆਂ ਨੇ ਇਸ ਦੀ ਖੁੱਲ ਕੇ ਮਦਦ ਕੀਤੀ ਸੀ । ਉਸਨੂੰ ਪੈਸੇ ,ਸਮਾਨ ਅਤੇ ਇੱਕ ਫੋਨ ਵੀ ਦਿੱਤਾ ਜਿਸ ਤੋਂ ਬਾਅਦ ਇਹ ਫਿਰ ਤੋਂ ਆਪਣੀ ਯਾਤਰਾ ਜਾਰੀ ਰੱਖਣ ਦੇ ਕਾਬਲ ਹੋ ਪਾਇਆ ਸੀ।
ਵਿਕਾਸ ਦਾ ਕਹਿਣਾ ਹੈ ਕਿ ਉਸਨੇ ਰਾਜਸਥਾਨ ਦੀ ਸੰਸਕ੍ਰਿਤੀ ਦਾ ਪ੍ਰਚਾਰ ਕਰਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਅਤੇ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਉਦੇਸ਼ਾਂ ਨੂੰ ਲੈ ਕੇ ਆਪਣੇ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ ਤੇ ਬੀਤੀ ਦੇਰ ਰਾਤ ਤੋਂ ਗੁਰਦਾਸਪੁਰ ਪਹੁੰਚਿਆ ਸੀ ਤੇ ਅੱਜ ਇੱਥੋਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਿਹਾ ਹੈ। ਉਸਦੀ ਯਾਤਰਾ 15 ਦਿਨ ਦੇ ਕਰੀਬ ਹੋਰ ਚਲੇਗੀ । ਲੁੱਟ ਬਾਰੇ ਪੁੱਛੇ ਜਾਣ ਤੇ ਉਸਨੇ ਕਿਹਾ ਕਿ ਲੁੱਟਣ ਵਾਲਾ ਪੰਜਾਬੀ ਤਾਂ ਕੋਈ ਕਹੀ ਹੁੰਦਾ ਹੈ ਉਸ ਦੇ ਬਾਰੇ ਮੈਂ ਗੱਲ ਹੀ ਨਹੀਂ ਕਰਨਾ ਚਾਹੁੰਦਾ ਪਰ ਜਿਆਦਾਤਰ ਪੰਜਾਬੀ ਮਦਦ ਕਰਨ ਵਾਲੇ ਹਨ। ਮਦਦ ਕਰਨ ਵੇਲੇ ਉਹ ਇਹ ਵੀ ਨਹੀਂ ਸੋਚਦੇ ਕੀ ਮਦਦ ਕਰਨ ਨਾਲ ਉਹਨਾਂ ਨੂੰ ਵਾਪਸ ਕੀ ਮਿਲੇਗਾ ।