ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ 'ਤੇ ਵੱਡੀ ਸਟ੍ਰਾਈਕ: ਭਾਰੀ ਮਾਤਰਾ ਵਿੱਚ ਹੈਰੋਇਨ ਅਤੇ 'ਆਇਸ' ਸਮੇਤ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ, 2 ਫਰਵਰੀ 2026
ਪੰਜਾਬ ਸਰਕਾਰ ਵੱਲੋਂ ਵਿੱਢੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਇੱਕ ਨਾਮੀ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ।
ਪੁਲਿਸ ਵੱਲੋਂ ਦੋਸ਼ੀ ਕੋਲੋਂ ਹੈਰੋਇਨ: 273 ਗ੍ਰਾਮ (ਕਮਰਸ਼ੀਅਲ ਮਾਤਰਾ)
ਆਇਸ (Ice): 61 ਗ੍ਰਾਮ (ਕਮਰਸ਼ੀਅਲ ਮਾਤਰਾ)
ਡਰੱਗ ਮਨੀ: ₹60,000 (ਨਕਦ)
ਗੱਡੀ: ਵਰਨਾ ਕਾਰ (ਨੰਬਰ: PB-10-HS-7707, ਰੰਗ ਕਾਲਾ) ਰਿਕਵਰੀ ਕੀਤੀ ਗਈ ਹੈ:
ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੀ.ਸੀ.ਪੀ (ਦਿਹਾਤੀ) ਜਸਕਰਨ ਸਿੰਘ ਤੇਜਾ ਅਤੇ ਏ.ਡੀ.ਸੀ.ਪੀ ਜ਼ੋਨ-4 ਜਸ਼ਨਦੀਪ ਸਿੰਘ ਗਿੱਲ ਦੀ ਨਿਗਰਾਨੀ ਹੇਠ ਚੌਕੀ ਕਟਾਣੀ ਕਲਾਂ ਦੀ ਪੁਲਿਸ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।
30 ਜਨਵਰੀ ਨੂੰ ਨਾਕਾਬੰਦੀ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਰਨਵੀਰ ਸਿੰਘ ਉਰਫ ਧੰਨਾ (ਵਾਸੀ ਨੀਲੋ ਕਲਾਂ, ਸਮਰਾਲਾ) ਆਪਣੀ ਕਾਲੇ ਰੰਗ ਦੀ ਵਰਨਾ ਕਾਰ ਵਿੱਚ ਨਸ਼ਾ ਸਪਲਾਈ ਕਰਨ ਲਈ ਮਾਛੀਵਾੜਾ ਰੋਡ ਤੋਂ ਕੁਹਾੜਾ ਵੱਲ ਆ ਰਿਹਾ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਘੇਰ ਕੇ ਕਾਬੂ ਕਰ ਲਿਆ।
ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਤਰਨਵੀਰ ਸਿੰਘ ਕੋਈ ਆਮ ਅਪਰਾਧੀ ਨਹੀਂ ਹੈ। ਉਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 04 ਗੰਭੀਰ ਮੁਕੱਦਮੇ ਦਰਜ ਹਨ।
ਲੁਧਿਆਣਾ ਪੁਲਿਸ ਵੱਲੋ "ਨਸ਼ਾ ਤਸਕਰਾਂ ਖਿਲਾਫ ਮੁਹਿੰਮ ਜ਼ੀਰੋ ਟਾਲਰੈਂਸ ਨੀਤੀ 'ਤੇ ਚੱਲ ਰਹੀ ਹੈ। ਫੜੇ ਗਏ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਸਪਲਾਈ ਚੇਨ ਦੇ ਹੋਰ ਲਿੰਕਸ ਦਾ ਪਤਾ ਲਗਾਇਆ ਜਾ ਸਕੇ।"