ਹੈਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਮਿਲੀ ਤਰੱਕੀ, ਬਣੇ ਏਐਸਆਈ
ਮਨਪ੍ਰੀਤ ਸਿੰਘ
ਰੂਪਨਗਰ 27 ਜਨਵਰੀ:
ਡੀਐਸਪੀ ਰਾਜਪਾਲ ਸਿੰਘ ਗਿੱਲ ਨਾਲ ਬਤੌਰ ਰੀਡਰ ਵਜੋਂ ਸੇਵਾਵਾਂ ਨਿਭਾ ਚੁੱਕੇ ਹੈਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਤਰੱਕੀ ਮਿਲਣ ਤੇ ਡੀਐਸਪੀ ਰੂਰਲ ਰੋਪੜ੍ਹ ਰਾਜਪਾਲ ਸਿੰਘ ਗਿੱਲ ਨੇ ਉਸਨੂੰ ਵਧਾਈ ਦਿੱਤੀ ਤੇ ਉਸਨੂੰ ਸਟਾਰ ਲਗਾਏ ਗਏ।
ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਆਪਣੇ ਕੰਮ ਨੂੰ ਬਹੁਤ ਹੀ ਜਿੰਮੇਵਾਰੀ ਤੇ ਤਨਦੇਹੀ ਨਾਲ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ, ਬਤੌਰ ਰੀਡਰ ਉਸਦੀਆਂ ਸੇਵਾਵਾਂ ਸ਼ਾਨਦਾਰ ਰਹੀਆਂ ਅਤੇ ਉਸਨੇ ਹਮੇਸ਼ਾ ਆਪਣੇ ਦਫਤਰ ਵਿਖੇ ਆਉਣ ਵਾਲੇ ਹਰ ਇੱਕ ਨਾਗਰਿਕ ਪੂਰਾ ਮਾਨ ਸਨਮਾਨ ਦਿੱਤਾ।