ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ,24 ਜਨਵਰੀ
ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਅਧੀਨ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਵੋਟਰ ਦਿਵਸ ਤੇ ਮੌਕੇ ਤੇ ਰਾਜਨੀਤੀ ਸ਼ਾਸਤਰ ਵਿਭਾਗ , ਐਨਐਸਐਸ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਤ੍ਰਿਲੋਚਨ ਸਿੰਘ , ਜੋ ਕਿ ਵਿਵਹਾਰਵਾਦੀ ਵਿਗਿਆਨੀ ਅਤੇ ਮਨੋਵਿਗਿਆਨੀ ਹਨ,ਵੱਲੋਂ ਮੁੱਖ ਵਕਤਾਂ ਦੀ ਭੂਮਿਕਾ ਨਿਭਾਈ ਗਈ।
ਡਾਕਟਰ ਤਰਲੋਚਨ ਸਿੰਘ ਦੇ ਭਾਸ਼ਣ ਦਾ ਵਿਸ਼ਾ ਵੋਟਾਂ ਦੇ ਮਨੋਵਿਗਿਆਨ ਤੋਂ ਜਿੰਮੇਵਾਰ ਤੇ ਜਾਗਰੂਕ ਨਾਗਰਿਕ ਬਣਨਾ ਸੀ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਡਾਕਟਰ ਸੰਦੀਪ ਕੌਰ ਨੇ ਨੈਸ਼ਨਲ ਵੋਟਰ ਦਿਵਸ ਤੇ ਆਪਣਾ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਵੋਟ ਦਾ ਅਧਿਕਾਰ- ਲੋਕਤੰਤਰ ਦਾ ਥੰਮ ,ਸੀ। ਜਿਸ ਵਿੱਚ ਵੋਟ ਅਧਿਕਾਰ ਦੀ ਸ਼ੁਰੂਆਤ ਤੋਂ ਲੈ ਕੇ ਦੇਸ਼ ਦੀ ਆਜ਼ਾਦੀ, ਸੰਵਿਧਾਨ ਨਿਰਮਾਣ, ਲੋਕਤੰਤਰ ਅਤੇ ਗਣਤੰਤਰ ਦੇ ਅਰਥਾਂ ਨੂੰ ਸਮਝਾਇਆ ਗਿਆ ਅਤੇ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਦੂਜੇ ਦੇਸ਼ਾਂ ਦੇ ਨਾਲ ਤੁਲਨਾਤਮਕ ਅਧਿਐਨ ਕਰਕੇ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਭਾਸ਼ਣ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲਿਆ। ਇਸ ਦੇ ਨਾਲ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਭਾਸ਼ਣ ਪ੍ਰਤੀਯੋਗਿਤਾ ਵਿੱਚ ਬੀ.ਏ ਦੇ ਵਿਦਿਆਰਥੀ ਰਮਨਦੀਪ ਸਿੰਘ ਵੱਲੋਂ ਗਰੀਬੀ ਅਤੇ ਅਨਪੜਤਾ ਦਾ ਮੱਤ ਅਧਿਕਾਰ ਤੇ ਪ੍ਰਭਾਵ, ਮੇਘਾ ਸ਼ਰਮਾ ਵੱਲੋਂ ਰਾਜਨੀਤੀ ਵਿੱਚ ਵੱਧ ਰਹੇ ਅਪਰਾਧੀਕਰਨ, ਮਨਵੀਰ ਸਿੰਘ ਵੱਲੋਂ ਰਾਜਨੀਤੀ ਵਿੱਚ ਪਰਿਵਾਰਵਾਦ ਦਾ ਪ੍ਰਭਾਵ ਅਤੇ ਲਿੰਗ ਦੇ ਆਧਾਰ ਤੇ ਵੋਟਾਂ ਤੇ ਪ੍ਰਭਾਵ ,ਉਦੇ ਕੁਮਾਰ ਵੱਲੋਂ ਜਾਤੀ ਅਤੇ ਧਰਮ ਦਾ ਸਾਡੀਆਂ ਵੋਟਾਂ ਤੇ ਕੀ ਪ੍ਰਭਾਵ ਪੈਂਦਾ ਹੈ ,ਰਿਦਮ ਮਹਾਜਨ ਵੱਲੋਂ ਵੋਟ ਦੇ ਅਧਿਕਾਰ ਦੀ ਮਹੱਤਵਤਾ, ਹਰ ਪ੍ਰਤਾਪ ਵੱਲੋਂ ਵੋਟਾਂ ਦੇ ਅਧਿਕਾਰ ਦਾ ਮਹੱਤਵ ,ਪ੍ਰਦੀਪ ਕੌਰ ਵੱਲੋਂ ਸੋਸ਼ਲ ਮੀਡੀਆ ਦਾ ਵੋਟਾਂ ਦੇ ਅਧਿਕਾਰ ਤੇ ਪ੍ਰਭਾਵ ,ਅਰਸ਼ਦੀਪ ਵੱਲੋਂ ਔਰਤਾਂ ਦੀ ਵੋਟਾਂ ਵਿੱਚ ਭੂਮਿਕਾ, ਮਹਿਕਪ੍ਰੀਤ ਵੱਲੋਂ ਵੋਟਾਂ ਵਿੱਚ ਧਨ ਦੀ ਦੁਰਵਰਤੋਂ ਅਤੇ ਵਿਦਿਆਰਥੀ ਸਿਮਰਨਜੀਤ ਵੱਲੋਂ ਔਰਤਾਂ ਦੀ ਰਾਜਨੀਤੀ ਵਿੱਚ ਭੂਮਿਕਾ ਪ੍ਰਤੀ ਆਪਣੇ ਆਪਣੇ ਵਿਚਾਰ ਰੱਖੇ ਗਏ ।
ਇਸ ਮੁਕਾਬਲੇ ਵਿੱਚ ਮਨਵੀਰ ਸਿੰਘ ਪਹਿਲੇ ਸਥਾਨ ਤੇ ਰਿਧਮ ਮਹਾਜਨ ਦੂਸਰੇ ਸਥਾਨ ਤੇ ਅਤੇ ਉਦੇ ਕੁਮਾਰ ਨੇ ਤੀਸਰਾ ਸਥਾਨ ਹਾਸਿਲ ਕੀਤਾ ।ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਉਦੇ ਕੁਮਾਰ, ਪਰੱਜਵੱਲ , ਸ਼ਾਲਨੀ , ਦਿਲਪ੍ਰੀਤ ਕੌਰ ,ਵਾਸੂ ,ਗੁਰਪ੍ਰੀਤ ਕੌਰ ,ਪ੍ਰਿਅੰਕਾ ਅਤੇ ਵਿਸ਼ਾਲ ਕੁਮਾਰ ਨੇ ਭਾਗ ਲਿਆ। ਜਿਸ ਵਿੱਚ ਵਿਸ਼ਾਲ ਕੁਮਾਰ ਤੇ ਪ੍ਰਜਵਲ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ ।
ਇਸ ਸਮਾਗਮ ਦੇ ਵਿੱਚ ਡਾਕਟਰ ਤਰਲੋਚਨ ਸਿੰਘ ਨੇ ਨਾਗਰਿਕਾਂ ਦੇ ਮਨੋਵਿਗਿਆਨ ਦੀ ਗੱਲ ਕੀਤੀ ਕਿ ਜਦੋਂ ਵਿਅਕਤੀ ਵੋਟ ਪਾਉਣ ਜਾਂਦੇ ਨੇ ਤੇ ਕਿਸ ਤਰ੍ਹਾਂ ਦੇ ਮਾਨਸਿਕ ਹਾਲਾਤ ਉਹਨਾਂ ਦੀ ਵੋਟ ਉੱਤੇ ਹਾਵੀ ਹੋ ਜਾਂਦੇ ਹਨ ।ਡਾਕਟਰ ਤ੍ਰਿਲੋਚਨ ਸਿੰਘ ਨੇ ਜੀਵਨ ਦੇ ਪ੍ਰਤੀ ਬਹੁਤ ਹੀ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣ ਦੀ ਪ੍ਰੇਰਨਾ ਦਿੱਤੀ ।ਉਨਾਂ ਨੇ ਕੇਵਲ ਵੋਟਾਂ ਹੀ ਨਹੀਂ ਸਗੋਂ ਜ਼ਿੰਦਗੀ ਦੀ ਹਰ ਮੁਸ਼ਕਿਲ ਕਠਿਨਾਈ ਨਾਲ ਨਜਿੱਠਣ ਵਾਸਤੇ ਇੱਕ ਸਕਾਰਾਤਮਕ ਦ੍ਰਿਸ਼ਟੀਕੋਣ ਕਿਵੇਂ ਅਪਣਾਇਆ ਜਾ ਸਕਦਾ ਹੈ, ਦੀ ਪ੍ਰੇਰਣਾ ਦਿੱਤੀ। ਡਾਕਟਰ ਸਾਹਿਬ ਨੇ ਵਿਦਿਆਰਥੀਆਂ ਦੱਸਿਆ ਕਿ ਕਿਵੇਂ ਜਾਗਰੂਕਤਾ ਦੇ ਨਾਲ ਵੋਟਾਂ ਵਿੱਚ ਆਪਣੀ ਭਾਗੀਦਾਰਤਾ ਬਣਾਈ ਜਾ ਸਕਦੀ ਹੈ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਸ਼ਵਨੀ ਕੁਮਾਰ ਵੱਲੋਂ ਆਪਣੇ ਭਾਸ਼ਣ ਵਿੱਚ ਵਰਤਮਾਨ ਜੀਵਨ ਦੇ ਯਥਾਰਥਵਾਦੀ ਸੱਚ ਨੂੰ ਦਰਸਾਇਆ ਅਤੇ ਉਹਨਾਂ ਨੇ ਸਮਾਜ ਵਿੱਚ ਮੌਜੂਦ ਬਹੁਤ ਸਾਰੀਆਂ ਰਾਜਨੀਤਿਕ ਬੁਰਾਈਆਂ ਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ।