ਯੂਥ ਵੀਰਾਂਗਣਾਵਾਂ ਨੇ ਨਿੱਕੇ ਬੱਚਿਆਂ ਨੂੰ ਸਰਦੀ ਦੇ ਮੌਸਮ ਤੋਂ ਬਚਾਉਣ ਲਈ ਬੂਟ ਵੰਡੇ
ਅਸ਼ੋਕ ਵਰਮਾ
ਬਠਿੰਡਾ, 22 ਦਸੰਬਰ 2025 :ਯੂਥ ਵੀਰਾਂਗਨਾਂਏ (ਰਜਿ.) ਇਕਾਈ ਬਾਂਡੀ ਵੱਲੋਂ ਜਿਥੇ ਲੜਕੀਆਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਨਾਉਣ ਲਈ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਨਿੱਕੇ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਜਿਲ੍ਹੇ ਦੇ ਪਿੰਡ ਘੁੱਦਾ ਵਿਖੇ ਸਟੇਟ ਮੈਂਬਰ ਯੂਥ ਵਲੰਟੀਅਰ ਰੋਮਲ ਸ਼ਰਮਾ ਦੇ ਯਤਨਾਂ ਸਦਕਾ ਜਿਲ੍ਹਾ ਮੈਂਬਰ ਰੋਮੀ ਰਾਣੀ ਅਤੇ ਬਲਾਕ ਮੈਂਬਰ ਰਿੰਪੀ ਤੇ ਸਰੋਜ ਦੀ ਅਗਵਾਈ ਵਿੱਚ ਡੇਰਾ ਬਾਬਾ ਗੁਰਬੰਤਾ ਦਾਸ ਵਿਖੇ ਨਿੱਕੇ ਬੱਚਿਆਂ ਨੂੰ ਬੂਟ ਵੰਡੇ ਗਏ। ਇਸ ਮੌਕੇ ਯੂਥ ਵਲੰਟੀਅਰ ਰਾਜ ਰਾਣੀ, ਸੁਮਨ, ਸ਼ੁਸਮਾ, ਰੀਟਾ, ਮਨਪ੍ਰੀਤ, ਰਾਜਵੀਰ, ਮਨਪ੍ਰੀਤ ਕੌਰ, ਅਮਨਦੀਪ, ਕੁਲਦੀਪ ਕੌਰ, ਰੀਨਾ, ਅਸ਼ਮੀਤ, ਜਸ਼ਨ, ਸਕੂੰਤਲਾ ਰਾਣੀ ਅਤੇ ਸੁਜਾਤਾ ਰਾਣੀ ਤੋਂ ਇਲਾਵਾ ਬੱਚਿਆਂ ਦੀਆਂ ਮਾਵਾਂ ਵੀ ਹਾਜਰ ਸਨ।
ਇਸ ਮੌਕੇ ਯੂਥ ਵਲੰਟੀਅਰ ਦੇ ਸਟੇਟ ਮੈਂਬਰ ਰੋਮਲ ਸ਼ਰਮਾਂ ਨੇ ਦੱਸਿਆ ਕਿ ਇਕਾਈ ਵੱਲੋਂ ਸਮੇਂ ਸਮੇਂ ਸਿਰ ਪਿੰਡਾਂ/ਸ਼ਹਿਰਾਂ ਵਿੱਚ ਆਰਥਿਕ ਪੱਖੋਂ ਕਮਜੋਰ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ । ਅੱਜ ਵੀ ਘੁੱਦਾ ਵਿਖੇ 25 ਨਿੱਕੇ ਨਿੱਕੇ ਬੱਚਿਆਂ ਨੂੰ ਬੂਟ ਵੰਡੇ ਗਏ ਹਨ ਤਾਂ ਕਿ ਉਹ ਸਰਦੀ ਤੋਂ ਬਚ ਸਕਣ। ਇਸ ਮੌਕੇ ਪਿੰਡ ਵਾਸੀਆਂ ਨੇ ਯੂਥ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਹਰ ਇੱਕ ਨੂੰ ਕਰਨੇ ਚਾਹੀਦੇ ਹਨ।