ਸੇਂਟ ਕਬੀਰ ਪਬਲਿਕ ਸਕੂਲ ਵਿੱਚ 'ਮੈਗਾ ਕੁਇਜ਼ ਮੁਕਾਬਲਾ ਕਰਵਾ ਕੇ ਵਿਦਿਆਰਥੀਆਂ ਦੇ ਗਿਆਨ ਨੂੰ ਪਰਖਿਆ ਗਿਆ
ਰੋਹਿਤ ਗੁਪਤਾ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ -ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੇ ਗਿਆਨ ਕੌਸ਼ਲ ਨੂੰ ਪਰਖਣ ਲਈ ਇੰਟਰ ਹਾਊਸ 'ਮੈਗਾ ਕੁਇਜ਼' ਮੁਕਾਬਲਾ ਕਰਵਾਇਆ ਗਿਆ। ਜਿਸ ਦੇ ਵਿੱਚ ਸਕੂਲ ਦੇ ਚਾਰ ਹਾਊਸ ਐਮਰਲਡ, ਰੂਬੀ, ਸਫਾ਼ਇਰ ਅਤੇ ਐਂਬਰ ਹਾਊਸ ਦੇ ਚਾਰ- ਚਾਰ ਵਿਦਿਆਰਥੀਆਂ ਨੇ ਹਿੱਸੇਦਾਰੀ ਲਈ। ਇਸ ਮੁਕਾਬਲੇ ਦੌਰਾਨ ਸਕੂਲੀ ਅਧਿਆਪਕ ਸੁਨੀਤ ਠਾਕੁਰ ਅਤੇ ਰਜਨੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਸਬੰਧੀ ਪ੍ਰਸ਼ਨ ਪੁੱਛੇ। ਜਿਸ ਵਿੱਚ ਖੇਡ ਜਗਤ, ਪੰਜਾਬ ਦਾ ਮੰਤਰੀ ਮੰਡਲ, ਪੰਜਾਬੀ ਨਾਇਕ ਤੋਂ ਇਲਾਵਾ ਆਡੀਓ ਤੇ ਵੀਡੀਓ ਰਾਊਂਡ ਆਦਿ ਸ਼ਾਮਿਲ ਸਨ। ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਅਤੇ ਸੰਜ਼ੀਦਗੀ ਨਾਲ ਮੁਕਾਬਲੇ ਵਿੱਚ ਭਾਗੀਦਾਰੀ ਲਈ ਅਤੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਭਾਗੀਦਾਰ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਤੇ ਚਾਕਲੇਟਾਂ ਤੇ ਪੈੱਨ ਹੌਂਸਲਾ ਅਫ਼ਜ਼ਾਈ ਵਜੋਂ ਦਿੱਤੇ ਗਏ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਦੁਆਰਾ ਜੇਤੂ ਹਾਊਸ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ- ਨਾਲ ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ -ਨਾਲ ਹਰ ਤਰ੍ਹਾਂ ਦੇ ਰਾਜਨੀਤਿਕ ,ਸਮਾਜਿਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਗਿਆਨ ਵਿੱਚ ਆਪਣੀ ਭੂਮਿਕਾ ਬਣਾਈ ਰੱਖਣ ਦੀ ਗੁਜ਼ਾਰਿਸ਼ ਵੀ ਕੀਤੀ ਤਾਂ ਕਿ ਹਰ ਵਿਦਿਆਰਥੀ ਆਪਣੇ ਗਿਆਨ ਨਾਲ ਮਨ ਚਾਹਿਆ ਭਵਿੱਖ ਪਾ ਸਕੇ। ਵਿਦਿਆਰਥੀਆਂ ਨੂੰ ਲਾਈਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਪੜਨ ਦਾ ਪ੍ਰਣ ਵੀ ਕਰਵਾਇਆ ਗਿਆ। ਸਮੁੱਚੇ ਰੂਪ ਵਿੱਚ ਇਹ ਪ੍ਰਸ਼ਨ - ਉੱਤਰ ਮੁਕਾਬਲਾ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਕਾਮਯਾਬ ਰਿਹਾ। ਇਸ ਮੌਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।