ਸੁਖਜਿੰਦਰ ਸਿੰਘ ਬੀ.ਡੀ.ਪੀ.ਓ ਸਰਬਸੰਮਤੀ ਨਾਲ ਬੀ.ਡੀ.ਪੀ.ਓ ਐਸੋਸੀਏਸ਼ਨਸ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਚੁਣੇ ਗਏ
ਸ੍ਰੀਮਤੀ ਅਮਨਦੀਪ ਕੌਰ ਬੀ.ਡੀ.ਪੀ.ਓ ਡੇਰਾ ਬਾਬਾ ਨਾਨਕ ਸੀਨੀਅਰ ਮੀਤ ਪ੍ਰਧਾਨ ਅਤੇ ਬੀ.ਡੀ.ਪੀ.ਓ ਬਲਜੀਤ ਸਿੰਘ ਖ਼ਜ਼ਾਨਚੀ ਚੁਣੇ ਗਏ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਕਤੂਬਰ 2025- ਅੱਜ ਬੀ.ਡੀ.ਪੀ.ਓ ਐਸੋਸੀਏਸ਼ਨ ਗੁਰਦਾਸਪੁਰ ਦੀ ਮੀਟਿੰਗ ਹੋਈ, ਜਿਸ ਵਿੱਚ ਸੁਖਜਿੰਦਰ ਸਿੰਘ ਬੀ.ਡੀ.ਪੀ.ਓ ਫਤਹਿਗੜ੍ਹ ਚੂੜੀਆਂ ਨੂੰ ਸਰਬਸੰਮਤੀ ਨਾਲ ਬੀਡੀਪੀਓ ਐਸੋਸੀਏਸ਼ਨਸ ਜਿਲਾ ਗੁਰਦਾਸਪੁਰ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਸ੍ਰੀਮਤੀ ਅਮਨਦੀਪ ਕੌਰ ਬੀ.ਡੀ.ਪੀ.ਓ ਡੇਰਾ ਬਾਬਾ ਨਾਨਕ ਨੂੰ ਸੀਨੀਅਰ ਮੀਤ ਪ੍ਰਧਾਨ ਬੀਡੀਪੀਓ ਬਲਜੀਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ।
ਇਸ ਮੌਕੇ ਬੀਡੀਪੀਓ ਸੁਖਜੀਤ ਸਿੰਘ ਬਾਜਵਾ ਬੀਡੀਪੀਓ ਦਿਲਬਾਗ ਸਿੰਘ ਸੰਧੂ ਬੀਡੀਪੀਓ ਨਿਰਮਲ ਸਿੰਘ ਬੀਡੀਪੀਓ ਸੁਰਜੀਤ ਸਿੰਘ ਮੈਡਮ ਰਾਜਵਿੰਦਰ ਕੌਰ ਬੀਡੀਪੀਓ ਨਰਿੰਦਰ ਸਿੰਘ ਖਹਿਰਾ ਬੀਡੀਪੀਓ ਮੈਡਮ ਪਰਮਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।