ਸਾਇਕੋਮੈਟ੍ਰਿਕ ਟੈਸਟ ਕਰਨ ਵਾਲੀਆਂ ਫਰਮਾ 4 ਨਵੰਬਰ ਤੱਕ ਆਪਣੀਆਂ ਪ੍ਰਪੋਜਲ ਭੇਜਣ
ਸਾਇਕੋਮੈਟ੍ਰਿਕ ਟੈਸਟ ਦੌਰਾਨ ਜ਼ਿਲ੍ਹਾ ਪੱਧਰੀ ਟੀਮ ਕਰੇਗੀ ਨਿਗਰਾਨੀ- ਪਰਮਜੀਤ ਕੌਰ, ਡੀ.ਈ.ਓ ਗੁਰਦਾਸਪੁਰ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਕਤੂਬਰ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਭਵਿੱਖ ਦੀ ਤਿਆਰੀ ਲਈ ਵਿਉਂਤਬੰਦੀ, ਆਪਣੇ ਅੰਦਰ ਦੀ ਕਾਬਲੀਅਤ ਅਨੁਸਾਰ ਕਰਨ ਲਈ ਸਾਇਕੋਮੈਟ੍ਰਿਕ ਟੈਸਟ ਕਰਵਾਇਆ ਜਾ ਰਿਹਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ/ਐ) ਸ੍ਰੀਮਤੀ ਪਰਮਜੀਤ ਕੌਰ ਅਤੇ ਜ਼ਿਲ੍ਹਾ ਗਾਈਡੈਂਸ ਕਾਊਸਲਰ ਪਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 4 ਨਵੰਬਰ ਤੱਕ ਸਾਇਕੋਮੈਟ੍ਰਿਕ ਟੈਸਟ ਕਰਨ ਵਾਲੀਆਂ ਫ਼ਰਮਾਂ ਆਪਣੀਆਂ ਪਰਪੋਜਲ ਭੇਜ ਸਕਦੀਆਂ ਹਨ ।
ਉਨ੍ਹਾਂ ਕਿਹਾ ਕਿ ਪੂਰੀ ਪਾਰਦਰਸ਼ਤਾ ਨਾਲ ਫ਼ਰਮਾਂ ਦੀ ਸਲੈਕਸਨ ਤੇ ਕੰਮ ਦੀ ਅਲਾਟਮੈਂਟ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰੀ ਟੀਮ ਸਾਇਕੋਮੈਟ੍ਰਿਕ ਟੈਸਟ ਦੌਰਾਨ ਨਿਰੰਤਰ ਨਿਗਰਾਨੀ ਕਰੇਗੀ ।ਉਨ੍ਹਾਂ ਅੱਗੇ ਦੱਸਿਆ ਕਿ ਇਹ ਟੈਸਟ ਵਿਦਿਆਰਥੀਆਂ ਦੇ ਭਵਿੱਖ ਨਾਲ ਸਬੰਧਤ ਹੈ,ਇਸ ਲਈ ਇਸ ਵਿੱਚ ਕਿਸੇ ਵੀ ਪੱਧਰ ਤੇ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।