ਨਹੀਂ ਮੰਨਦੇ ਸਕੂਲੀ ਬੱਸਾਂ ਦੇ ਡਰਾਈਵਰ, ਬੱਚਿਆਂ ਦੀ ਜਾਨ ਜੋਖਮ ਵਿੱਚ ਪਾ ਕੇ 80 ਦੀ ਸਪੀਡ ਤੇ ਦੋੜਾਂਉਦੇ ਬੱਸਾਂ
ਨਾ ਬੱਸ ਵਿੱਚ ਹੈਲਪਰ ਤੇ ਨਾ ਕੋਈ ਕੈਮਰਾ ਟਰੈਫਿਕ ਪੁਲਿਸ ਇੰਚਾਰਜ ਨੇ 6 ਕਿਲੋਮੀਟਰ ਪਿੱਛਾ ਕਰਕੇ ਰੋਕੀ ਬਸ
ਰੋਹਿਤ ਗੁਪਤਾ
ਗੁਰਦਾਸਪੁਰ : ਬਹੁਤ ਸਾਰੀਆਂ ਸਕੂਲੀ ਬੱਸਾਂ ਦੇ ਦੁਰਘਟਨਾਵਾਂ ਦੀਆਂ ਸ਼ਿਕਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ, ਬਾਵਜੂਦ ਇਸਦੇ ਸਕੂਲੀ ਬੱਸਾਂ ਦੇ ਡਰਾਈਵਰ ਬਾਜ ਨਹੀਂ ਆਉਂਦੇ ਆ ਤੇ ਬੱਚਿਆਂ ਦੀ ਜਾਨ ਜੌਖਮ ਵਿੱਚ ਪਾ ਕੇ ਪੂਰੀ ਸਪੀਡ ਤੇ ਬੱਸਾਂ ਦੌੜਾਉਂਦੇ ਹਨ ਜਦਕਿ ਸਕੂਲੀ ਬੱਸਾਂ ਲਈ ਸਪੀਡ ਰੈਗੂਲੇਟਰ ਵੀ ਲੱਗਾ ਹੁੰਦਾ ਹੈ ਜੋ 50 ਦੀ ਸਪੀਡ ਤੋਂ ਉੱਤੇ ਬੱਸ ਨੂੰ ਦੌੜਨ ਨਹੀਂ ਦਿੰਦਾ ਪਰ ਜਿਆਦਾਤਰ ਸਕੂਲੀ ਬੱਸਾਂ ਵਿੱਚ ਉਹ ਵੀ ਗਾਇਬ ਹੁੰਦਾ ਹੈ। ਅਜਿਹੀ ਹੀ ਇੱਕ 80 ਦੀ ਸਪੀਡ ਤੇ ਦੌੜਦੀ ਸਕੂਲੀ ਬੱਚਿਆਂ ਨਾਲ ਭਰੀ ਨਿਜੀ ਸਕੂਲ ਦੀ ਬੱਸ ਨੂੰ ਛੇ ਸੱਤ ਕਿਲੋਮੀਟਰ ਤੱਕ ਪਿੱਛਾ ਕਰਕੇ ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਪਿੱਛਾ ਕਰਕੇ ਬੱਬੇਹਾਲੀ ਨਹਿਰ ਨੇੜੇ ਰੋਕਿਆ ਜਿਸ ਵਿੱਚ ਨਾ ਤਾਂ ਕੋਈ ਹੈਲਪਰ ਸੀ ਅਤੇ ਨਾ ਇਹ ਕੋਈ ਕੈਮਰਾ ਲੱਗਿਆ ਸੀ ਜਦਕਿ ਸਕੂਲ ਬਸ ਬੱਚਿਆਂ ਨਾਲ ਭਰੀ ਹੋਈ ਸੀ। ਟਰੈਫਿਕ ਇੰਚਾਰਜ ਸਤਨਾਮ ਸਿੰਘ ਅਨੁਸਾਰ ਇਹ ਬੱਸ 80 ਤੋਂ ਵੱਧ ਦੀ ਸਪੀਡ ਤੇ ਦੌੜ ਰਹੀ ਸੀ ਅਤੇ ਬੱਸ ਵਿੱਚ ਡਰਾਈਵਰ ਇਕੱਲਾ ਸੀ ਜੋ ਕਿਸੇ ਵੀ ਵੇਲੇ ਦੁਰਘਟਨਾ ਦਾ ਕਾਰਨ ਬਣ ਸਕਦੀ ਸੀ। ਕਿਉਂਕਿ ਹੈਲਪਰ ਨਾ ਹੋਣ ਕਾਰਨ ਬੱਚੇ ਕਦੀ ਵੀ ਬਸਤੀ ਖਿੜਕੀ ਖੋਲ ਸਕਦੇ ਸਨ। ਬੱਸ ਦਾ 7000 ਦਾ ਚਲਾਨ ਕੱਟਿਆ ਗਿਆ ਹੈ ਅਤੇ ਨਾਲ ਹੀ ਡਰਾਈਵਰ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਵਿਦਿਆਰਥੀਆਂ ਦੀ ਜਾਨ ਜੋਖਮ ਵਿੱਚ ਪਾ ਕੇ ਅੱਗੇ ਤੋਂ ਇਦਾਂ ਗੱਡੀ ਚਲਾਈ ਤਾਂ ਲਾਈਸੇਂਸ ਕੈਂਸਲ ਕੀਤਾ ਜਾਏਗਾ।