ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਸਮਾਰੋਹ
ਬੰਗਾ 16 ਅਕਤੂਬਰ 2025 : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਹੋਏ ਗ੍ਰੈਜ਼ੂਏਸ਼ਨ ਸੈਰਾਮਨੀ ਸਮਾਰੋਹ ਵਿਚ ਨਰਸਿੰਗ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਸਰਟੀਫਿਕੇਟ ਪ੍ਰਦਾਨ ਕੀਤੇ । ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਰੁਪਿੰਦਰ ਸਿੰਘ ਸਾਬਕਾ ਸੀਨੀਅਰ ਐੋਸੋਸ਼ੀਏਟਿਡ ਐਡੀਟਰ ਦ ਟ੍ਰਿਬਿਊਨ ਚੰਡੀਗੜ੍ਹ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਰਸਿੰਗ ਦੀ ਮਹਾਨਤਾ ਸਬੰਧੀ ਜਾਣੂ ਕਰਵਾਇਆ । ਇਸ ਮੌਕੇ ਉਹਨਾਂ ਨੇ ਸੰਸਥਾ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਨਰਸਿੰਗ ਕਿੱਤੇ ਰਾਹੀਂ ਪੰਜਾਬ ਦੀਆਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਦੁਨੀਆਂ ਭਰ ਵਿਚ ਕਾਮਯਾਬ ਹੋਣ ਦਾ ਰਾਹ ਪ੍ਰਾਪਤ ਹੋਇਆ ਹੈ ।
ਸਮਾਗਮ ਦੇ ਮੁੱਖ ਬੁਲਾਰੇ ਪ੍ਰਸਿੱਧ ਸਾਹਿਤਕਾਰ ਪ੍ਰੌਫੈਸਰ ਅਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਸਾਡੇ ਸਿਹਤ ਕਾਮਿਆਂ, ਨਰਸਾਂ, ਡਾਕਟਰਾਂ ਨੂੰ ਰੋਗੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਿਚ ਉਹਨਾਂ ਦਾ ਡਾਇਗਨੋਜ਼ ਅਤੇ ਇਲਾਜ ਕਰਨ ਵਿਚ ਸਾਹਿਤ ਬਹੁਤ ਮਦੱਦਗਾਰ ਹੁੰਦਾ ਹੈ । ਇਸ ਮੌਕੇ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਨਰਸਿੰਗ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ।
ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਆਪਣੀ ਮਾਤਾ ਜੀ ਬੀਜੀ ਕਸ਼ਮੀਰ ਕੌਰ ਢਾਹਾਂ ਸੁਪਤਨੀ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਕੈਨੇਡਾ ਤੋਂ ਭੇਜਿਆ ਖੁਸ਼ੀ ਭਰਿਆ ਸ਼ੰਦੇਸ਼ ਸਾਂਝਾ ਕਰਦੇ ਹੋਏ, ਨਰਸਿੰਗ ਡਿਗਰੀ ਪ੍ਰਾਪਤ ਕਰਨ ਵਾਲੇ ਨਰਸਿੰਗ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੇ ਕਾਮਯਾਬ ਭਵਿੱਖ ਲਈ ਕਾਮਨਾ ਕੀਤੀ । ਉਹਨਾਂ ਨੇ ਕਿਹਾ ਕਿ ਜੇ ਪਰਿਵਾਰ ਵਿਚ ਇੱਕ ਲੜਕੀ ਪੜ੍ਹ-ਲਿਖ ਜਾਵੇ ਤਾਂ ਉਹ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ । ਟਰੱਸਟ ਦਾ ਵੀ ਮਿਸ਼ਨ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵੀ ਸਿੱਖਿਅਤ ਕਰਕੇ ਉਹਨਾਂ ਦਾ ਭਵਿੱਖ ਸੁਨਿਹਰੀ ਬਣਾਉਣਾ ਹੈ । ਪ੍ਰਿੰਸੀਪਲ ਰਮਨਦੀਪ ਕੌਰ ਕੰਗ ਨੇ ਦੱਸਿਆ ਕਿ ਹੁਣ ਤੱਕ 2653 ਨਰਸਿੰਗ ਵਿਦਿਆਰਥੀ ਇਸ ਕਾਲਜ ਤੋਂ ਡਿਗਰੀ ਪ੍ਰਾਪਤ ਚੁੱਕੇ ਹਨ । ਅੱਜ ਬੀ.ਐਸ.ਸੀ. ਨਰਸਿੰਗ ਦੇ 23 ਵੇਂ ਬੈਚ, ਜੀ.ਐਨ.ਐਮ. ਨਰਸਿੰਗ ਦੇ 29 ਵੇਂ ਬੈਚ ਅਤੇ ਬੀ.ਐਸ.ਸੀ. ਪੋਸਟ ਬੇਸਿਕ ਦੇ 15ਵੇਂ ਬੈਚ ਦੇ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ । ਸ. ਰੁਪਿੰਦਰ ਸਿੰਘ ਅਤੇ ਪ੍ਰੋਫੈਸਰ ਅਰਵਿੰਦਰ ਕੌਰ ਧਾਲੀਵਾਲ ਨੇ ਨਰਸਿੰਗ ਗ੍ਰੈਜੂਏਟ ਨੂੰ ਆਪਣੇ ਕਰ ਕਮਲਾਂ ਨਾਲ ਡਿਗਰੀ ਸਰਟੀਫੀਕੇਟ ਪ੍ਰਦਾਨ ਕੀਤੇ । ਨਰਸਿੰਗ ਵਿਦਿਆਰਥੀਆਂ ਦੀਆਂ ਦਿਲਕਸ਼ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਝੂੰਮਣ ਲਗਾ ਦਿਤਾ । ਇਸ ਮੌਕੇ ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਸ ਮਲਕੀਅਤ ਸਿੰਘ ਬਾਹੜੋਵਾਲ ਟਰੱਸਟੀ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।