ਚੰਡੀਗੜ੍ਹ ਸਾਹਿਤ ਅਕਾਦਮੀ ਦੇ Chairman ਅਤੇ Vice Chairman ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ
Babushahi Bureau
ਚੰਡੀਗੜ੍ਹ, 14 ਅਕਤੂਬਰ 2025: ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਨੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ, ਸਾਬਕਾ IPS ਡਾ. ਮਨਮੋਹਨ ਸਿੰਘ, ਅਤੇ ਵਾਈਸ ਚੇਅਰਮੈਨ, ਡਾ. ਅਨੀਸ਼ ਗਰਗ, ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਅਕਾਦਮੀ ਦੇ ਐਕਸ-ਆਫੀਸ਼ੀਓ ਮੈਂਬਰਾਂ ਨੂੰ ਛੇ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਅਕਾਦਮੀ ਅਤੇ ਹਿੰਦੀ ਗ੍ਰੰਥ ਅਕਾਦਮੀ ਵੱਲੋਂ ਇੱਕ-ਇੱਕ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਹ ਜਨਰਲ ਕੌਂਸਲ ਦੋ ਸਾਲਾਂ ਲਈ ਬਣਾਈ ਗਈ ਹੈ।