ਜਾਣਕਾਰੀ ਦਿੰਦੇ ਹੋਏ SSP ਵਰੁਣ ਸ਼ਰਮਾ , ਐਸ ਪੀ ਪਲਵਿੰਦਰ ਚੀਮਾ ਅਤੇ ਹੋਰ
ਦੀਦਾਰ ਗੁਰਨਾ
ਪਟਿਆਲਾ 14 ਅਕਤੂਬਰ 2025 : SSP ਵਰੁਣ ਸ਼ਰਮਾ IPS ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਅਪਰਾਧ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਸੀ.ਆਈ.ਏ ਸਟਾਫ ਐਸ ਐਚ ਓ ਪ੍ਰਦੀਪ ਬਾਜਵਾ ਦੀ ਟੀਮ ਪਟਿਆਲਾ ਵੱਲੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ , ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕਰਕੇ ਇੱਕ ਸੰਭਾਵੀ ਗੈਂਗ-ਵਾਰ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ , ਪੁਲਿਸ ਅਧਿਕਾਰੀਆਂ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਲੰਮੇ ਸਮੇਂ ਤੋਂ ਸ਼ਾਮਲ ਸਨ ਅਤੇ ਪਟਿਆਲਾ ਖੇਤਰ ਵਿੱਚ ਸਥਾਨਕ ਤਸਕਰਾਂ ਨੂੰ ਨਸ਼ਾ ਸਪਲਾਈ ਕਰਦੇ ਸਨ। ਪੁਲਿਸ ਦੀ ਵਕਤੀ ਕਾਰਵਾਈ ਨਾਲ ਇੱਕ ਵੱਡੀ ਅਪਰਾਧਕ ਯੋਜਨਾ ਨੂੰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ
ਬਰਾਮਦਗੀ ਵਿੱਚ ਸ਼ਾਮਲ:
ਇੱਕ .30 ਬੋਰ ਪਿਸਤੌਲ
ਦੋ .32 ਬੋਰ ਪਿਸਤੌਲ
ਇੱਕ 9 ਐਮਐਮ ਪਿਸਤੌਲ
ਇੱਕ ਦੇਸੀ ਬੰਦੂਕ (.315 ਬੋਰ)
10 ਜ਼ਿੰਦਾ ਕਾਰਤੂਸ
308 ਗ੍ਰਾਮ ਨਸ਼ੀਲਾ ਪਾਊਡਰ
ਇੱਕ ਚਿੱਟੀ ਕਾਰ (ਜੋ ਅਪਰਾਧ ਵਿੱਚ ਵਰਤੀ ਗਈ ਸੀ)
SSP ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ ਨਸ਼ੇ ਅਤੇ ਹਥਿਆਰਬੰਦ ਅਪਰਾਧਾਂ ਵਿਰੁੱਧ ਜ਼ੀਰੋ ਟਾਲਰੰਸ ਨੀਤੀ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧਕ ਤੱਤਾਂ ਖ਼ਿਲਾਫ਼ ਕਾਰਵਾਈ ਅਗਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਜ਼ਿਲ੍ਹੇ ਵਿੱਚ ਸ਼ਾਂਤੀ ਤੇ ਕਾਨੂੰਨ-ਵਿਵਸਥਾ ਬਣੀ ਰਹੇ