ਧਿਆਨਪੁਰ ਧਾਮ ਦੇ ਮਹੰਤ ਸ੍ਰੀ ਰਾਮ ਸੁੰਦਰ ਦਾਸ ਕਰਨਗੇ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਦੀਪ ਉਤਸਵ ਵਿੱਚ ਸ਼ਿਰਕਤ
ਮੰਚ ਦੇ ਅਹੁਦੇਦਾਰਾਂ ਨੇ ਗੱਦੀ ਧਿਆਨਪੁਰ ਵਿਖੇ ਜਾ ਕੇ ਦਿੱਤਾ ਸੱਦਾ
ਰੋਹਿਤ ਗੁਪਤਾ
ਗੁਰਦਾਸਪੁਰ 14 ਅਕਤੂਬਰ
ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਨੁਮਾਨ ਚੌਂਕ ਵਿੱਚ ਮਨਾਏ ਜਾਣ ਵਾਲੇ ਦੀਪ ਉਤਸਵ ਵਿੱਚ ਧਿਆਨਪੁਰ ਧਾਮ ਦੇ ਗੱਦੀ ਨਸ਼ੀਨ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਵੀ ਸ਼ਿਰਕਤ ਕਰਨਗੇ। ਮੰਚ ਦੇ ਅਹੁਦੇਦਾਰਾਂ ਵੱਲੋਂ ਧਿਆਨਪੁਰ ਤਾਂ ਵਿਖੇ ਜਾ ਕੇ ਉਹਨਾਂ ਨੂੰ ਸੱਦਾ ਦੇਣ ਤੋਂ ਬਾਅਦ ਦੱਸਿਆ ਗਿਆ ਹੈ ਕਿ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਨੇ ਅਸ਼ਵਾਸਨ ਦਿੱਤਾ ਹੈ ਕਿ ਉਹ ਦੀਪ ਉਤਸਵ ਵਿੱਚ ਸ਼ਿਰਕਤ ਕਰਕੇ ਸੰਗਤ ਨੂੰ ਆਸ਼ੀਰਵਾਦ ਦੇਣ ਜਰੂਰ ਪਹੁੰਚਣਗੇ ।
ਦੱਸ ਦਈਏ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 18 ਅਕਤੂਬਰ ਨੂੰ ਦੀਪ ਉਤਸਵ ਦਿਵਾਲੀ ਧੂਮਧਾਮ ਨਾਲ ਮਨਾਈ ਜਾਏਗੀ । ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਦੱਸਿਆ ਕਿ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹੰਨੁਮਾਨ ਚੌਂਕ ਵਿੱਚ ਦਿਵਾਲੀ ਦੇ ਤਿਉਹਾਰ ਨੂੰ ਸਮਰਪਿਤ 18 ਅਕਤੂਬਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾਏਗਾ , ਜਿਸ ਵਿੱਚ ਹਿੱਸਾ ਲੈਣ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਹਨੁਮਾਨ ਚੌਂਕ ਨੂੰ 11000 ਤੋਂ ਵੱਧ ਦੀਵਿਆਂ ਨਾਲ ਜਗਮਗਾਇਆ ਜਾਏਗਾ ਤੇ ਸੁੰਦਰ ਲਾਈਟਾਂ ਨਾਲ ਵੀ ਸਜਾਇਆ ਜਾਏਗਾ। ਸਮਾਗਮ ਦੌਰਾਨ ਦੇ ਦੇਰ ਰਾਤ ਨੂੰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਨਾਲ ਹੀ ਸਮਾਗਮ ਵਿੱਚ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਧਾਰਮਿਕ ਹਸਤੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਜਾਏਗਾ।
ਅਨੂ ਗੰਡੋਤਰਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਚੇਤਨਾ ਮੰਚ ਦਾ ਮਕਸਦ ਪੁਰਾਣੀ ਅਤੇ ਸਨਾਤਨੀ ਭਾਰਤੀ ਵਿਰਾਸਤ ਨੂੰ ਜਿੰਦਾ ਰੱਖਣਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਤੋਂ ਜਾਣੂ ਕਰਵਾਉਣਾ ਹੈ ਕਿਉਂਕਿ ਆਧੁਨਿਕਤਾ ਦੀ ਦੌੜ ਵਿੱਚ ਭਾਰਤ ਦੇ ਲੋਕ ਵਿਸ਼ੇਸ਼ ਕਰ ਨੌਜਵਾਨ ਪੀੜੀ ਆਪਣੇ ਸਭਿਅਤਾ ਦੇ ਸੰਸਕ੍ਰਿਤੀ ਨੂੰ ਭੁੱਲਦੀ ਜਾ ਰਹੀ ਹੈ। ਲਗਾਤਾਰ ਇਸੇ ਉਦੇਸ਼ ਨੂੰ ਹਾਸਲ ਕਰਨ ਲਈ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਵਾਲੀ ਹਨ ਜਥੇਬੰਦੀਆਂ ਨੂੰ ਵੀ ਮੰਚ ਵੱਲੋਂ ਹੱਲੇ ਸ਼ੇਰੀ ਦਿੱਤੀ ਜਾ ਰਹੀ ਹੈ।
ਬੈਠਕ ਵਿੱਚ ਅਨੂ ਗੰਡੋਤਰਾ ਤੋਂ ਇਲਾਵਾ ਜੁਗਲ ਕਿਸ਼ੋਰ, ਸੁਭਾਸ਼ ਭੰਡਾਰੀ, ਅਨਮੋਲ ਸ਼ਰਮਾ ਆਦਿ ਵੀ ਹਾਜ਼ਰ ਸਨ।