ਬੱਚੇ ਨੂੰ ਮਾਪਿਆਂ ਨੂੰ ਸੌਂਪਦੇ ਹੋਏ SSP ਜੋਤੀ ਯਾਦਵ ਅਤੇ ਹੋਰ ਅਫ਼ਸਰ
ਦੀਦਾਰ ਗੁਰਨਾ
ਖੰਨਾ 20 ਸਤੰਬਰ 2025 : ਖੰਨਾ ਪੁਲਿਸ ਨੇ SSP ਜੋਤੀ ਯਾਦਵ ਦੇ ਨਿਰਦੇਸ਼ਾਂ ਹੇਠ ਤੇਜ਼ੀ ਨਾਲ ਕਾਰਵਾਈ ਕਰਦਿਆਂ ਅਗਵਾ ਹੋਏ ਬੱਚੇ ਲਕਸ਼ ਨੂੰ ਅਗਵਾਕਾਰਾਂ ਦੇ ਚੰਗਲ ਤੋਂ ਸੁਰੱਖਿਅਤ ਛਡਵਾਉਂਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ , ਇਹ ਕਾਰਵਾਈ ਘਟਨਾ ਦੇ ਕੁਝ ਘੰਟਿਆਂ ਅੰਦਰ ਕੀਤੀ ਗਈ, ਜੋ ਖੰਨਾ ਪੁਲਿਸ ਦੀ ਚੁਸਤਤਾ ਅਤੇ ਮੁਸਤੈਦੀ ਨੂੰ ਦਰਸਾਉਂਦੀ ਹੈ , ਜਾਣਕਾਰੀ ਮੁਤਾਬਕ, ਜਿਵੇਂ ਹੀ ਪੁਲਿਸ ਨੂੰ ਮਾਮਲੇ ਦੀ ਸੂਚਨਾ ਮਿਲੀ, SSP ਜੋਤੀ ਯਾਦਵ ਦੀ ਅਗਵਾਈ 'ਚ ਖਾਸ ਟੀਮਾਂ ਤੁਰੰਤ ਕੰਮ ਤੇ ਲਗਾਈਆਂ ਗਈਆਂ , ਪੁਲਿਸ ਨੇ ਤਕਨੀਕੀ ਸਹਾਇਤਾ ਅਤੇ ਸੁਚੱਜੀ ਯੋਜਨਾ ਨਾਲ ਬੱਚੇ ਨੂੰ ਸਹੀ ਸਲਾਮਤ ਬਚਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ , ਨਾਲ ਹੀ ਦੋਸ਼ੀਆਂ ਨੂੰ ਵੀ ਕਾਬੂ ਕਰਕੇ ਕਾਨੂੰਨੀ ਕਾਰਵਾਈ ਅਧੀਨ ਲਿਆ ਗਿਆ