ਪੰਜਾਬੀ ਯੂਨੀਵਰਿਸਟੀ ਵਿਖੇ ਡਾ. ਇਦਰੀਸ ਮੁਹੰਮਦ ਬਣੇ 'ਸ਼ਹੀਦ ਊਧਮ ਸਿੰਘ ਚੇਅਰ' ਦੇ ਇੰਚਾਰਜ
ਪਟਿਆਲਾ, 17 ਸਤੰਬਰ 2025- ਪੰਜਾਬੀ ਯੂਨੀਵਰਿਸਟੀ ਵਿਖੇ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਅਧਿਆਪਕ ਡਾ. ਇਦਰੀਸ ਮੁਹੰਮਦ ਨੇ 'ਸ਼ਹੀਦ ਊਧਮ ਸਿੰਘ ਚੇਅਰ' ਦੇ ਇੰਚਾਰਜ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।
ਡਾ. ਇਦਰੀਸ ਇਸ ਤੋਂ ਪਹਿਲਾਂ ਇਤਿਹਾਸ ਵਿਭਾਗ ਦੇ ਮੁਖੀ, ਹੋਸਟਲ ਵਾਰਡਨ ਅਤੇ ਮਹਾਰਾਣਾ ਪ੍ਰਤਾਪ ਚੇਅਰ ਦੇ ਮੁਖੀ ਸਮੇਤ ਵੱਖ-ਵੱਖ ਅਹੁਦਿਆਂ ਉੱਤੇ ਕਾਰਜਸ਼ੀਲ ਰਹਿ ਚੁੱਕੇ ਹਨ।
ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਵੀ ਡਾ. ਇਦਰੀਸ ਨੂੰ ਵਧਾਈ ਦਿੱਤੀ ਗਈ।