ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਪ੍ਰਧਾਨ ਖਿਲਾਫ ਵੱਡੀ ਕਾਰਵਾਈ, ਕਾਰਨ ਦੱਸੋ ਨੋਟਿਸ ਜਾਰੀ
ਵਿਭਾਗ ਨੇ ਇੱਕ ਵਾਰ ਫਿਰ ਕੀਤਾ ਦੋਨਾਂ ਦੇ ਕਾਰਨ ਦੱਸੋ ਨੋਟਿਸ ਜਾਰੀ
ਜਵਾਬ ਦੇਣ ਲਈ ਪ੍ਰਧਾਨ ਰਾਣਾ ਕੋਲ 21 ਦਿਨਾਂ ਦਾ ਸਮਾਂ, ਜਵਾਬ ਨਾ ਦੇਣ ਦੀ ਸੂਰਤ ਵਿੱਚ ਹੋਵੇਗੀ ਕਾਰਵਾਈ
ਕੋਲ ਖੜ ਨਜਾਇਜ਼ ਉਸਾਰੀ ਕਰਵਾਉਣ ਲਈ ਜਾਰੀ ਹੋਇਆ ਨੋਟਿਸ
ਦੀਪਕ ਜੈਨ
ਜਗਰਾਉਂ 9 ਸਤੰਬਰ 2025- ਜਗਰਾਉਂ ਦੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਦਾ ਵਿਵਾਦਾਂ ਤੋਂ ਖਹਿੜਾ ਛੁੱਟਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਇੱਕ ਵਾਰ ਫਿਰ ਤੋਂ ਸੈਕਟਰੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਸਰਕਾਰਾਂ ਵਿਭਾਗ ਵੱਲੋਂ ਇਹ ਨੋਟਿਸ ਜਗਰਾਉਂ ਦੇ ਇੱਕ ਸਮਾਜ ਸੇਵੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਸ਼ਿਕਾਇਤ ਵਿੱਚ ਜਗਰਾਉਂ ਨਗਰ ਕੌਂਸਲ ਦੀ ਮੌਜੂਦਾ ਸਮੇਂ ਦੇ ਬਿਲਡਿੰਗ ਇੰਸਪੈਕਟਰ ਵੱਲੋਂ ਵੀ ਨਗਰ ਕੌਂਸਲ ਪ੍ਰਧਾਨ ਰਾਣਾ ਦੇ ਖਿਲਾਫ ਬਿਆਨ ਦਰਜ ਕਰਵਾਏ ਗਏ ਸਨ। ਜਿਸ ਤੋਂ ਬਾਅਦ ਵਿਭਾਗ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਤੌਰ ਤੇ ਹੁਕਮ ਜਾਰੀ ਕਰ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਕਿਹਾ ਗਿਆ ਸੀ, ਪਰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇਸ ਨੂੰ ਅਣਗੋਲਾ ਕਰਦਿਆਂ ਹੋਇਆ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇੱਕ ਵਾਰ ਫਿਰ ਮੁੜ ਤੋਂ ਜਦੋਂ ਸਰਕਾਰਾਂ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਦਿੱਤੀ ਗਈ ਸ਼ਿਕਾਇਤ ਦੀ ਫਾਈਲ ਨੂੰ ਦੁਬਾਰਾ ਖੋਲਿਆ ਗਿਆ ਤਾਂ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਹੁੰਦਿਆਂ ਵੇਖ ਪੁਰਾਣੀ ਦਾਣਾ ਮੰਡੀ ਦੀ ਦੁਕਾਨ ਨੰਬਰ 94-95 ਜਿਸ ਦੀ ਮਾਲਕ ਅਮਿਤ ਬਾਂਸਲ ਅਤੇ ਸਤੀਸ਼ ਬਾਂਸਲ ਹਨ ਜਿਨਾਂ ਦੀ ਦੁਕਾਨ ਅੱਗੇ ਨਗਰ ਕੌਂਸਲ ਪ੍ਰਧਾਨ ਵੱਲੋਂ ਕੋਲੇ ਖੜ ਕੇ ਨਗਰ ਕੌਂਸਲ ਦੀ ਜਗ੍ਹਾ ਤੇ ਹੀ ਨਾਜਾਇਜ਼ ਕਬਜ਼ਾ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਸਰਕਾਰਾਂ ਵਿਭਾਗ ਨੇ ਸਖਤ ਕਾਰਵਾਈ ਕਰਦਿਆਂ ਹੋਇਆ ਨਗਰ ਕੌਂਸਲ ਪ੍ਰਧਾਨ ਖਿਲਾਫ ਆਪਣੇ ਪਦ ਦੀ ਦੁਰਵਰਤੋਂ ਅਤੇ ਆਪਣੇ ਅਧਿਕਾਰਾਂ ਦਾ ਨਜਾਇਜ਼ ਵਰਤੋਂ ਕਰਦਿਆਂ ਹੋਇਆਂ ਨਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਸ਼ਹਿ ਦੇਣ ਦੇ ਨਾਲ ਨਾਲ ਨਜਾਇਜ਼ ਉਸਾਰੀ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਹੋਏ ਆਪਣੇ ਅਹੁਦੇ ਦੀ ਦੁਰਵਰਤੋਂ ਕਰਨਾ ਪਾਇਆ ਗਿਆ ਜਿਸ ਦੇ ਆਧਾਰ ਤੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਰ ਰਾਣਾ ਨੂੰ ਦੋਸ਼ਾਂ ਦਾ ਭਾਗੀ ਬਣਾਉਂਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਦੱਸ ਦਈਏ ਕਿ ਸਰਕਾਰਾਂ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਨਗਰ ਕੌਂਸਲ ਪ੍ਰਧਾਨ ਰਾਣਾ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੀ ਵੀ ਤਬਵੀਜ ਹੈ।